Sunday , 19 November 2017
Breaking News
You are here: Home » INTERNATIONAL NEWS » ਭਾਰਤ ਤੇ ਮਿਆਂਮਾਰ ਆਪਸੀ ਲਾਭ ਲਈ ਮਜ਼ਬੂਤ ਅਤੇ ਨੇੜਲੀ ਸਾਂਝੇਦਾਰੀ ਬਣਾਉਣਗੇ : ਮੋਦੀ

ਭਾਰਤ ਤੇ ਮਿਆਂਮਾਰ ਆਪਸੀ ਲਾਭ ਲਈ ਮਜ਼ਬੂਤ ਅਤੇ ਨੇੜਲੀ ਸਾਂਝੇਦਾਰੀ ਬਣਾਉਣਗੇ : ਮੋਦੀ

ਮਿਆਂਮਾਰ ਦੇ ਨਾਗਰਿਕਾਂ ਨੂੰ ਮੁਫਤ ਵੀਜ਼ੇ ਦਾ ਵੱਡਾ ਤੋਹਫਾ

ਨੇਪੀਤਾਉ, 6 ਸਤੰਬਰ- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਅਤੇ ਮਿਆਂਮਾਰ ਨੇ ਆਪਸੀ ਲਾਭ ਲਈ ਮਜ਼ਬੂਤ ਅਤੇ ਨੇੜਲੀ ਸਾਂਝੇਦਾਰੀ ਬਣਾਉਣ ਦਾ ਫੈਸਲਾ ਲਿਆ ਹੈ। ਪ੍ਰਧਾਨ ਮੰਤਰੀ ਮਿਆਂਮਾਰ ਨਾਲ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਮਿਆਂਮਾਰ ਦੀ ਯਾਤਰਾ ’ਤੇ ਹਨ। ਬੁਧਵਾਰ ਨੂੰ ਸ੍ਰੀ ਨੇ ਐਲਾਨ ਕੀਤਾ ਹੈ ਕਿ ਭਾਰਤ ਆਉਣ ਦੇ ਇਛੁਕ ਮਿਆਂਮਾਰ ਦੇ ਨਾਗਰਿਕਾਂ ਨੂੰ ਗ੍ਰੈਟਿਸ (ਮੁਫ਼ਤ ਵੀਜ਼ਾ) ਦਿਤਾ ਜਾਵੇਗਾ। ਮਿਆਂਮਾਰ ਦੀ ਸਟੇਟ ਕੌਂਸਲਰ ਆਂਗ ਸਾਨ ਸੂ ਕੀ ਨਾਲ ਵਖ-ਵਖ ਮੁਦਿਆਂ ‘ਤੇ ਗਲਬਾਤ ਕਰਨ ਤੋਂ ਬਾਅਦ ਪਤਰਕਾਰ ਸੰਮੇਲਨ ਵਿਚ ਸਾਂਝੇ ਬਿਆਨ ’ਚ ਮੋਦੀ ਨੇ ਇਹ ਐਲਾਨ ਕੀਤਾ। ਮੋਦੀ ਨੇ ਕਿਹਾ, ‘‘ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਭਾਰਤ ਆਉਣ ਦੇ ਇਛੁਕ ਮਿਆਂਮਾਰ ਦੇ ਨਾਗਰਿਕਾਂ ਨੂੰ ਮੁਫ਼ਤ ਵੀਜ਼ਾ ਦੇਣ ਦਾ ਫੈਸਲਾ ਲਿਆ ਹੈ।’’ ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਭਾਰਤ ਨੇ ਮਿਆਂਮਾਰ ਦੇ 40 ਨਾਗਰਿਕਾਂ ਨੂੰ ਛਡਣ ਦਾ ਫੈਸਲਾ ਲਿਆ ਹੈ, ਜੋ ਕਿ ਇਸ ਸਮੇਂ ਭਾਰਤ ਦੀਆਂ ਵਖ-ਵਖ ਜੇਲਾਂ ਵਿਚ ਬੰਦ ਹਨ। ਪ੍ਰਧਾਨ ਮੰਤਰੀ ਮੋਦੀ ਨੇ ਅਗੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਉਹ ਛੇਤੀ ਹੀ ਮਿਆਂਮਾਰ ਵਿਚ ਆਪਣੇ ਪਰਿਵਾਰਾਂ ਨੂੰ ਮਿਲ ਸਕਣਗੇ। ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਮਿਆਂਮਾਰ ਅਜ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਭਾਰਤ ਉਸ ਦੇ ਨਾਲ ਖੜ੍ਹਾ ਹੈ। ਦਸਣ ਯੋਗ ਹੈ ਕਿ ਮਿਆਂਮਾਰ ‘ਚ ਰੋਹਿੰਗਿਆ ਮੁਸਲਮਾਨ ਨਾਲ ਹੋ ਰਹੀ ਹਿੰਸਾ ਵਡੀ ਮੁਸ਼ਕਲ ਬਣੀ ਹੋਈ ਹੈ। ਵਡੀ ਗਿਣਤੀ ‘ਚ ਇਹ ਲੋਕ ਪਲਾਇਨ ਕਰ ਚੁਕੇ ਹਨ। ਮੋਦੀ ਦੇ ਮਿਆਂਮਾਰ ਦੌਰੇ ਨਾਲ ਹੀ ਇਸ ਮੁਦੇ ਦੇ ਹਲ ਲਈ ਕੋਈ ਉਮੀਦ ਬਣਦੀ ਨਜ਼ਰ ਆ ਰਹੀ ਹੈ।ਮੋਦੀ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿਚ ਅਸੀਂ ਆਪਸੀ ਲਾਭ ਲਈ ਮਜ਼ਬੂਤ ਅਤੇ ਨੇੜਲੀ ਸਾਂਝੇਦਾਰੀ ਬਣਾਉਣ ਲਈ ਮਿਲ ਕੇ ਕੰਮ ਕਰਾਂਗੇ। ਇਸ ਤੋਂ ਪਹਿਲਾਂ ਵਫਦ ਪਧਰੀ ਗਲਬਾਤ ‘ਚ ਮੋਦੀ ਨੇ ਕਿਹਾ ਸੀ ਕਿ ਅਸੀਂ ‘ਸਾਰਿਆ ਦਾ ਸਾਥ, ਸਾਰਿਆਂ ਦਾ ਵਿਕਾਸ‘ ਪਹਿਲ ਤਹਿਤ ਮਿਆਂਮਾਰ ਦੇ ਵਿਕਾਸ ਦੀਆਂ ਕੋਸ਼ਿਸ਼ਾਂ ਵਿਚ ਯੋਗਦਾਨ ਦੇਣਾ ਚਾਹੁੰਦੇ ਹਾਂ।

Comments are closed.

COMING SOON .....
Scroll To Top
11