Tuesday , 20 November 2018
Breaking News
You are here: Home » NATIONAL NEWS » ਭਾਰਤ ਤੇ ਦੱਖਣੀ ਕੋਰੀਆ ਦਰਮਿਆਨ 7 ਅਹਿਮ ਸਮਝੌਤੇ

ਭਾਰਤ ਤੇ ਦੱਖਣੀ ਕੋਰੀਆ ਦਰਮਿਆਨ 7 ਅਹਿਮ ਸਮਝੌਤੇ

ਮੂਨ ਅਤੇ ਉਨ੍ਹਾਂ ਦੀ ਪਤਨੀ ਕਿਮ ਜੁੰਗ ਸੂਕ ਦਾ ਦਿੱਲੀ ’ਚ ਰਸਮੀ ਸਵਾਗਤ

ਨਵੀਂ ਦਿੱਲੀ, 10 ਜੁਲਾਈ- ਭਾਰਤ ਦੌਰੇ ‘ਤੇ ਆਏ ਦਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵਿਚਕਾਰ ਮੰਗਲਵਾਰ ਨੂੰ ਹੈਦਰਾਬਾਦ ਹਾਊਸ ‘ਚ ਦੋ-ਪਖੀ ਗਲਬਾਤ ਹੋਈ। ਜਿਸ ਦੌਰਾਨ ਦੋਵਾਂ ਦੇ ਵਿਚਕਾਰ 7 ਸਮਝੌਤਿਆਂ ’ਤੇ ਕਰਾਰ ਹੋਇਆ। ਦੋਵਾਂ ਨੇਤਾਵਾਂ ਨੇ ਕਈ ਖਾਸ ਮੁਦਿਆਂ ’ਤੇ ਖਾਸ ਚਰਚਾ ਕੀਤੀ, ਜਿਸ ‘ਚ ਕੋਰੀਆਈ ‘ਚ ਹਾਲਾਤਾਂ ‘ਤੇ ਗਲਬਾਤ ਹੋਈ।ਦੋਵਾਂ ਨੇਤਾਵਾਂ ਨੇ ਸਾਂਝੀ ਪ੍ਰੈਸ ਕਾਨਫਰੰਸ ਵੀ ਕੀਤੀ। ਦੋਵਾਂ ਨੇ ਭਾਰਤ ਅਤੇ ਕੋਰੀਆ ਦੇ ਸੀ.ਈ.ਓਜ ਦੀ ਰਾਊਂਡ ਟੇਬਲ ਨੂੰ ਵੀ ਸੰਬੋਧਿਤ ਕੀਤਾ। ਇਸ ਤੋਂ ਪਹਿਲਾਂ ਮੂਨ ਅਤੇ ਉਨ੍ਹਾਂ ਦੀ ਪਤਨੀ ਕਿਮ ਜੁੰਗ ਸੂਕ ਦਾ ਅਜ ਦਿਲੀ ’ਚ ਰਸਮੀ ਸਵਾਗਤ ਕੀਤਾ ਗਿਆ।ਰਾਸ਼ਟਰਪਤੀ ਭਵਨ ’ਚ ਮੂਨ ਨੂੰ ਗਾਰਡ ਆਫ ਆਨਰ ਨਾਲ ਨਵਾਜਿਆ ਗਿਆ।ਜਿਸ ਦੌਰਾਨ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਅਤੇ ਪ੍ਰਧਾਨਮੰਤਰੀ ਸ੍ਰੀ ਨਰਿੰਦਰ ਮੋਦੀ ਵੀ ਮੌਜ਼ੂਦ ਸਨ।ਕੋਵਿੰਦ ਨੇ ਸਾਊਥ ਕੋਰੀਅਨ ਰਾਸ਼ਟਰਪਤੀ ਦੇ ਸਨਮਾਨ ’ਚ ਇਕ ਡਿਨਰ ਦਾ ਆਯੋਜਨ ਵੀ ਕੀਤਾ ਹੈ।ਮੂਨ ਦੀ ਇਸ ਭਾਰਤ ਯਾਤਰਾ ਦਾ ਮਕਸਦ ਵਪਾਰ ਅਤੇ ਰਖਿਆ ਸਹਿਯੋਗ ਨੂੰ ਵਧਾਉਣਾ ਹੈ।

Comments are closed.

COMING SOON .....


Scroll To Top
11