Saturday , 20 April 2019
Breaking News
You are here: Home » NATIONAL NEWS » ਭਾਰਤ ਜਲ, ਥਲ ਅਤੇ ਅਕਾਸ਼ ਵਿੱਚ ਪ੍ਰਮਾਣੂ ਸੁਰੱਖਿਆ ਪ੍ਰਾਪਤ ਦੇਸ਼ ਬਣਿਆ

ਭਾਰਤ ਜਲ, ਥਲ ਅਤੇ ਅਕਾਸ਼ ਵਿੱਚ ਪ੍ਰਮਾਣੂ ਸੁਰੱਖਿਆ ਪ੍ਰਾਪਤ ਦੇਸ਼ ਬਣਿਆ

ਭਾਰਤ ਨਾ ਛੇੜਦਾ ਹੈ, ਨਾ ਛੱਡਦਾ ਹੈ : ਨਰਿੰਦਰ ਮੋਦੀ

ਨਵੀਂ ਦਿੱਲੀ, 5 ਨਵੰਬਰ- ਦੇਸ਼ ਦੀ ਪਹਿਲੀ ਪਰਮਾਣੂ ਪਣਡੁਬੀ ਆਈ.ਐਨ.ਐਸ. ਅਰੀਹੰਤ ਨੇ ਸੋਮਵਾਰ ਨੂੰ ਆਪਣੀ ਪਹਿਲੀ ਗਸ਼ਤ ਮੁਹਿੰਮ ਸਫਲਤਾਪੂਰਵਕ ਪੂਰੀ ਕਰ ਲਈ। ਇਸ ਮੌਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਆਈ. ਐਨ. ਐਸ. ਨੂੰ ਦੇਸ਼ ਨੂੰ ਸਮਰਪਿਤ ਕਰਦੇ ਹੋਏ ਵਡੀ ਉਪਲਬਧੀ ਕਰਾਰ ਦਿਤਾ ਹੈ।ਸ੍ਰੀ ਮੋਦੀ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਦੇਸ਼ ਦੀ ਸੁਰਖਿਆ ਲਈ ਵਡਾ ਕਦਮ ਹੈ ਅਤੇ ਇਸ ਨਾਲ ਭਾਰਤ ਦੀ ਸੁਰਖਿਆ ਮਜ਼ਬੂਤ ਹੋਈ ਹੈ।ਸ੍ਰੀ ਮੋਦੀ ਨੇ ਕਿਹਾ, ‘‘ਅਰੀਹੰਤ ਦਾ ਅਰਥ ਹੈ, ਦੁਸ਼ਮਣ ਨੂੰ ਨਸ਼ਟ ਕਰਨਾ।ਆਈ. ਐਨ. ਐਸ. ਅਰੀਹੰਤ ਸਵਾ ਸੌ ਕਰੋੜ ਭਾਰਤੀਆਂ ਲਈ ਸੁਰਖਿਆ ਦੀ ਗਰੰਟੀ ਵਰਗਾ ਹੈ।ਆਈ. ਐਨ. ਐਸ. ਅਰੀਹੰਤ ਜਲ, ਥਲ ਅਤੇ ਆਕਾਸ਼ ’ਚ ਮਾਰ ਕਰਨ ਵਿਚ ਸਮਰਥ ਹੈ, ਯਾਨੀ ਕਿ 3 ਪਧਰਾਂ ’ਤੇ ਪਰਮਾਣੂ ਸਰਖਿਆ।ਉਨ੍ਹਾਂ ਕਿਹਾ ਕਿ ਭਾਰਤ ਅਤੇ ਹਰ ਭਾਰਤੀ ਦਾ ਸਿਰ ਇਕ ਵਾਰ ਫਿਰ ਮਾਣ ਨਾਲ ਉਚਾ ਹੋ ਗਿਆ ਹੈ।ਇਕ ਵਾਰ ਫਿਰ ਮੈਂ ਦੇਸ਼ ਦੇ ਸਵਾ ਸੌ ਕਰੋੜ ਭਾਰਤੀਆਂ ਨੂੰ ਅਰੀਹੰਤ ਦੀ ਸਫਲਤਾ ‘ਤੇ ਵਧਾਈ ਦਿੰਦਾ ਹਾਂ।ਸ੍ਰੀ ਮੋਦੀ ਨੇ ਇਸ ਮੌਕੇ ’ਤੇ ਕਿਹਾ ਕਿ ਭਾਰਤ ਨਾ ਕਿਸੇ ਨੂੰ ਛੇੜਦਾ ਹੈ ਅਤੇ ਨਾ ਹੀ ਕਿਸੇ ਹਮਲਾਵਰ ਨੂੰ ਛੱਡਦਾ ਹੈ।

Comments are closed.

COMING SOON .....


Scroll To Top
11