Monday , 27 January 2020
Breaking News
You are here: Home » NATIONAL NEWS » ਭਾਰਤ ਅਤੇ ਅਮਰੀਕਾ ਵਿਚਾਲੇ ਅਹਿਮ ਰੱਖਿਆ ਸਮਝੌਤਾ

ਭਾਰਤ ਅਤੇ ਅਮਰੀਕਾ ਵਿਚਾਲੇ ਅਹਿਮ ਰੱਖਿਆ ਸਮਝੌਤਾ

ਅਮਰੀਕੀ ਵਿਦੇਸ਼ ਮੰਤਰੀ ਵੱਲੋਂ ਦਿੱਲੀ ’ਚ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਨਾਲ ਮੁਲਾਕਾਤ

ਨਵੀਂ ਦਿੱਲੀ, 6 ਸਤੰਬਰ- ਅਮਰੀਕੀ ਰਖਿਆ ਮੰਤਰੀ ਜੇਮਸ ਮੈਟਿਸ ਤੇ ਵਿਦੇਸ਼ ਮੰਤਰੀ ਮਾਇਕਲ ਪੌਂਪੀਓ ਤੇ ਭਾਰਤੀ ਰਖਿਆ ਮੰਤਰੀ ਨਿਰਮਲਾ ਸੀਤਾਰਮਣ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵਿਚਕਾਰ 2+2 ਵਾਰਤਾ ਤੋਂ ਬਾਅਦ ਸਾਂਝੀ ਪ੍ਰੈਸ ਕਾਨਫ਼ਰੰਸ ਕੀਤੀ ਗਈ। ਕਾਨਫਰੰਸ ’ਚ ਜਾਣਕਾਰੀ ਦਿਤੀ ਗਈ ਕਿ ਭਾਰਤ ਤੇ ਅਮਰੀਕਾ ਵਿਚਕਾਰ ਅਹਿਮ ਸੈਨਿਕ ਸਮਝੌਤੇ ਸੀ.ਓ.ਐਮ. ਸੀ.ਏ.ਐਸ.ਏ. ’ਤੇ ਦਸਤਖ਼ਤ ਕੀਤੇ ਗਏ ਹਨ। ਜਿਸ ਤਹਿਤ ਭਾਰਤ ਨੂੰ ਮਹਤਵਪੂਰਨ ਅਮਰੀਕੀ ਰਖਿਆ ਤਕਨੀਕ ਹਾਸਲ ਕਰਨ ਵਿਚ ਮਦਦ ਮਿਲੇਗੀ।ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਦੋਵੇਂ ਦੇਸ਼ ਨਿਊਕਲੀਅਰ ਸਪਲਾਈਰਸ ਗਰੁਪ (ਐਨ.ਐਸ.ਜੀ.) ’ਚ ਭਾਰਤ ਦੇ ਦਾਖ਼ਲੇ ਲਈ ਮਿਲ ਕੇ ਕੰਮ ਕਰਨ ’ਤੇ ਸਹਿਮਤ ਹੋ ਗਏ ਹਨ।ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੀਮਤੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਭਾਰਤ ਅਮਰੀਕਾ ਦੀ ਅਫਗਾਨਿਸਤਾਨ ਨੀਤੀ ਦਾ ਸਮਰਥਨ ਕਰਦਾ ਹੈ। ਇਸ ਮੌਕੇ ਐਚ-1ਬੀ ਵੀਜ਼ਾ ਦੇ ਮੁਦੇ ’ਤੇ ਵੀ ਚਰਚਾ ਕੀਤੀ ਗਈ ਹੈ।ਇਹ ਵੀਜ਼ਾ ਆਈ.ਟੀ. ਪੇਸ਼ੇਵਰਾਂ ’ਤੇ ਪ੍ਰਭਾਵ ਪਾਉਂਦਾ ਹੈ।ਭਾਰਤ ਨੇ ਅਮਰੀਕਾ ਨੂੰ ਅਪੀਲ ਕੀਤੀ ਹੈ ਕਿ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਪ੍ਰਮੁੱਖਤਾ ’ਚ ਰਖਿਆ ਜਾਵੇ।ਅੱਜ ਵੀਰਵਾਰ ਨੂੰ ਪਹਿਲਾ 2+2 ਸੰਵਾਦ ਸ਼ੁਰੂ ਹੋਇਆ। ਇਸ ਦੌਰਾਨ ਦੋਹਾਂ ਦੇਸ਼ਾਂ ਨੇ ਰਖਿਆ, ਵਪਾਰ ਸਮੇਤ ਕਈ ਹੋਰ ਮੁਦਿਆਂ ’ਤੇ ਗਲਬਾਤ ਕੀਤੀ। ਦੋਹਾਂ ਦੇਸ਼ਾਂ ਦੇ ਮੰਤਰੀਆਂ ਵਿਚਕਾਰ ਬੈਠਕ ਦੌਰਾਨ ਕਮਿਊਨੀਕੇਸ਼ਨਜ਼ ਕੰਪੈਟੇਬਿਲੀਟੀ ਐਂਡ ਸਕਿਊਰਿਟੀ ਐਗਰੀਮੈਂਟ ਮਤਲਬ ਸੰਚਾਰ ਅਨੁਕੂਲਤਾ ਅਤੇ ਸੁਰਖਿਆ ਸਮਝੌਤੇ ’ਤੇ ਕੀਤੇ ਗਏ ਦਸਤਖ਼ਤ ਭਾਰਤ ਲਈ ਵੱਡੇ ਮਾਇਨੇ ਰੱਖਦੇ ਹਨ। ਦੋਹਾਂ ਦੇਸ਼ਾਂ ਵਿਚਕਾਰ ਨਵੀਂ ਹੌਟਲਾਈਨ ਜੁੜੇਗੀ। ਸ੍ਰੀ ਮੈਟਿਸ ਅਤੇ ਸ੍ਰੀ ਪੌਂਪੀਓ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ ਗਈ। ਦੋਵਾਂ ਦੇਸ਼ਾਂ ਦਰਮਿਆਨ ਹੋਏ ਸਮਝੌਤੇ ਨਾਲ ਭਾਰਤ ਨੂੰ ਅਮਰੀਕਾ ਵੱਲੋਂ ਹਥਿਆਰਾਂ ਅਤੇ ਫੌਜੀ ਮਦਦ ਵਿੱਚ ਵੱਡਾ ਵਾਧਾ ਮਿਲੇ ਸਕੇਗਾ। ਇਸ ਸਮਝੌਤੇ ਨਾਲ ਦੋਵਾਂ ਦੇਸ਼ਾਂ ਦੀਆਂ ਫੌਜਾਂ ਦਾ ਰਾਬਤਾ ਹੋਰ ਵਧੇਗਾ, ਜਿਸ ਨਾਲ ਭਾਰਤ ਨੂੰ ਰੱਖਿਆ ਮਾਮਲੇ ਵਿੱਚ ਜ਼ਿਆਦਾ ਸਹਿਯੋਗ ਮਿਲੇਗਾ। ਭਾਰਤ ਬਹੁਤ ਪਹਿਲਾਂ ਤੋਂ ਹਿੰਦ ਮਹਾਂਸਾਗਰ ਦੀ ਨਿਗਰਾਨੀ ਲਈ ਡਰੋਨਾਂ ਦੀ ਮੰਗ ਕਰ ਰਿਹਾ ਸੀ ਜੋ ਅਮਰੀਕਾ ਨਾਲ ਕੀਤੇ ਗਏ ਸਮਝੌਤੇ ਤੋਂ ਬਾਅਦ ਸੰਭਵ ਹੋ ਸਕੇਗਾ। ਸਮਝੌਤੇ ’ਤੇ ਦਸਤਖਤ ਕਰਨ ਨਾਲ ਇਹ ਵੀ ਸ਼ੰਕਾ ਹੈ ਕਿ ਰੂਸ ਤੋਂ ਐਸ-400 ਹਵਾਈ ਮਿਸਾਇਲ ਪ੍ਰਣਾਲੀ ਦੀ ਖ੍ਰੀਦ ’ਤੇ ਵੀ ਅਮਰੀਕਾ ਵੱਲੋਂ ਪਾਬੰਦੀਆਂ ਲਗਾਈਆਂ ਜਾਣਗੀਆਂ।

Comments are closed.

COMING SOON .....


Scroll To Top
11