Monday , 30 March 2020
Breaking News
You are here: Home » NATIONAL NEWS » ਭਾਰਤੀ ਫ਼ੌਜ ਦੇ ਨਵੇਂ ਉੱਪ ਮੁਖੀ ਹੋਣਗੇ ਐੱਸ.ਕੇ. ਸੈਣੀ

ਭਾਰਤੀ ਫ਼ੌਜ ਦੇ ਨਵੇਂ ਉੱਪ ਮੁਖੀ ਹੋਣਗੇ ਐੱਸ.ਕੇ. ਸੈਣੀ

ਨਵੀਂ ਦਿੱਲੀ, 18 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਭਾਰਤੀ ਫ਼ੌਜ ਦੇ ਦੱਖਣੀ ਉੱਪ ਮੁਖੀ ਲੇਫਟਿਨੈਂਟ ਜਨਰਲ ਐੱਸ.ਕੇ. ਸੈਣੀ ਫ਼ੌਜ ਉੱਪ ਮੁਖੀ ਹੋਣਗੇ। ਉਹ ਗੁਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾਂ 25 ਜਨਵਰੀ ਨੂੰ ਇਹ ਅਹੁਦਾ ਸੰਭਾਲਣਗੇ। ਇਹ ਅਹੁਦਾ ਜਨਰਲ ਮਨੋਜ ਮੁਕੁੰਦ ਨਰਵਣੇ ਦੇ ਫ਼ੌਜ ਮੁਖੀ ਬਣਨ ਤੋਂ ਬਾਅਦ ਖ਼ਾਲੀ ਹੈ। ਦੱਸ ਦਈਏ ਕਿ ਸੈਨਿਕ ਮਾਮਲਿਆਂ ਬਾਰੇ ਵਿਭਾਗ ਦੁਆਰਾ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਦੀ ਅਗਵਾਈ ‘ਚ ਜਾਰੀ ਇੱਕ ਸੀਨੀਅਰ ਸੈਨਿਕ ਨਿਯੁਕਤੀ ਦਾ ਇਹ ਪਹਿਲਾ ਆਦੇਸ਼ ਹੈ। ਕਪੂਰਥਲਾ ‘ਚ ਸੈਨਿਕ ਸਕੂਲ ਤੇ ਨੈਸ਼ਨਲ ਡਿਫੈਂਸ ਅਕੈਡਮੀ ਦੇ ਸਾਬਕਾ ਵਿਦਿਆਰਥੀ ਲੈਫਟੀਨੈਂਟ ਜਨਰਲ ਸੈਣੀ ਨੂੰ ਜੂਨ 1981 ‘ਚ ਜਾਟ ਰੈਜੀਮੈਂਟ ‘ਚ ਨਿਯੁਕਤ ਕੀਤਾ ਗਿਆ ਸੀ।

Comments are closed.

COMING SOON .....


Scroll To Top
11