Monday , 19 August 2019
Breaking News
You are here: Home » NATIONAL NEWS » ਭਾਰਤੀ ਹਵਾਈ ਫ਼ੌਜ ਨੇ ਲਿਆ ਪੁਲਵਾਮਾ ਹਮਲੇ ਦਾ ਬਦਲਾ

ਭਾਰਤੀ ਹਵਾਈ ਫ਼ੌਜ ਨੇ ਲਿਆ ਪੁਲਵਾਮਾ ਹਮਲੇ ਦਾ ਬਦਲਾ

ਪਾਕਿਸਤਾਨ ’ਚ ਕੀਤੀ ਹਵਾਈ ਸਰਜੀਕਲ ਸਟ੍ਰਾਈਕ ਝ ਜੈਸ਼ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਹਮਲਾ : ਵਿਦੇਸ਼ ਸਕੱਤਰ
ਨਵੀਂ ਦਿਲੀ- ਪੁਲਵਾਮਾ ਹਮਲੇ ਦੇ ਠੀਕ 12ਵੇਂ ਦਿਨ ਮੰਗਲਵਾਰ ਨੂੰ ਭਾਰਤੀ ਹਵਾਈ ਫੌਜ ਦੇ 12 ਮਿਰਾਜ 2000 ਜਹਾਜ਼ਾਂ ਨੇ ਐਲ.ਓ.ਸੀ. ਦੇ ਪਾਰ ਜਾ ਕੇ ਪਾਕਿਸਤਾਨ ਦੇ ਮਕਬੂਜ਼ਾ ਕਸ਼ਮੀਰ ’ਚ ਅਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿਤਾ।ਭਾਰਤੀ ਫੌਜ ਨੇ ਰਾਤ ਕਰੀਬ 3.30 ਵਜੇ ਆਪਣੇ 12 ਮਿਰਾਜ 2000 ਲੜਾਕੂ ਜਹਾਜ਼ਾਂ ਨੂੰ ਪਾਕਿਸਤਾਨੀ ਸਰਹਦ ’ਚ ਭੇਜਿਆ ਅਤੇ ਬੰਬਾਂ ਦੀ ਬਰਸਾਤ ਕਰ ਦਿਤੀ। ਭਾਰਤੀ ਫੌਜ ਨੇ ਇਸ ਆਪਰੇਸ਼ਨ ਲਈ ਮਿਰਾਜ 2000 ਲੜਾਕੂ ਜਹਾਜ਼ ਦਾ ਇਸਤੇਮਾਲ ਕੀਤਾ। ਰਾਤ ਕਰੀਬ 3.30 ਵਜੇ ਇਨ੍ਹਾਂ ਜਹਾਜ਼ਾਂ ਨੇ ਇਕਠੇ ਉਡਾਣ ਭਰੀ ਅਤੇ ਪਾਕਿਸਤਾਨ ਸਰਹਦ ‘ਚ 80 ਕਿਲੋਮੀਟਰ ਅੰਦਰ ਜਾ ਕੇ ਹਮਲਾ ਕੀਤਾ। ਇਹ ਜਹਾਜ਼ ਬਾਲਾਕੋਟ ਅਤੇ ਮੁਜ਼ਫਰਾਬਾਦ ਤਕ ਪਹੁੰਚ ਗਏ ਅਤੇ 1000 ਕਿਲੋ ਬੰਬ ਸੁਟੇ। ਪਾਕਿਸਤਾਨੀ ਫ਼ੋਜ ਨੂੰ ਸੂਹ ਤਕ ਨਹੀਂ ਲਗੀ ਅਤੇ ਭਾਰਤੀ ਫੌਜ ਨੇ ਇਸ ਹਮਲੇ ਨੂੰ ਅੰਜਾਮ ਦੇ ਦਿਤਾ। ਸ੍ਰੀਨਗਰ ਤੋਂ 40 ਕਿਲੋਮੀਟਰ ਦੂਰ ਚਕੌਟੀ ਹੈ, ਇਥੇ ਜੈਸ਼ ਦਾ ਕੰਟਰੋਲ ਰੂਮ ਸੀ। ਇਹ ਕੰਟਰੋਲ ਰੂਮ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਇਸ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਰਿਹਾਇਸ਼ ਵਿਖੇ ਕੇਂਦਰੀ ਮੰਤਰੀ ਮੰਡਲ ਦੀ ਸੁਰਖਿਆ ਮਾਮਲੇ ਦੀ ਸਮਿਤੀ (ਸੀ.ਸੀ.ਐਸ.)ਦੀ ਬੈਠਕ ਬੁਲਾਈ। ਇਸ ਬੈਠਕ ਵਿਚ ਵਿਤ ਮੰਤਰੀ ਅਰੁਣ ਜੇਤਲੀ, ਗ੍ਰਹਿ ਮੰਤਰੀ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਰਖਿਆ ਮੰਤਰੀ ਨਿਰਮਲਾ ਸੀਤਾਰਮਨ ਮੌਜੂਦ ਸਨ। ਇਨ੍ਹਾਂ ਤੋਂ ਇਲਾਵਾ ਰਾਸ਼ਟਰੀ ਸੁਰਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਪ੍ਰਧਾਨ ਮੰਤਰੀ ਦਫ਼ਤਰ ਨਾਲ ਸਬੰਧਤ ਹੋਰ ਵੀ ਉਚ ਅਧਿਕਾਰੀ ਮੌਜੂਦ ਸਨ।ਬੈਠਕ ਵਿਚ ਦੇਸ਼ ਦੀ ਸੁਰਖਿਆ ਨੂੰ ਲੈ ਕੇ ਕਈ ਅਹਿਮ ਫ਼ੈਸਲੇ ਲਏ ਗਏ।ਬੈਠਕ ਤੋਂ ਬਾਅਦ ਵਿਦੇਸ਼ ਸਕਤਰ ਵਿਜੈ ਕੇਸ਼ਵ ਗੋਖਲੇ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਹਵਾਈ ਫੌਜ ਨੇ ਜੈਸ਼ ਦੇ ਬਾਲਾਕੋਟ ’ਤੇ ਏਅਰਸਟ੍ਰਾਈਕ ਕੀਤਾ ਹੈ।ਉਨ੍ਹਾਂ ਕਿਹਾ ਕਿ ਇਸ ਏਅਰ ਸਟ੍ਰਾਈਕ ਨਾਲ ਜੈਸ਼ ਦੇ ਕਈ ਕਮਾਂਡਰ ਅਤੇ ਅਤਵਾਦੀ ਮਾਰੇ ਗਏ ਹਨ।ਹਾਲਾਂਕਿ ਸੈਨਾ ਨੇ ਮਰਨ ਵਾਲੇ ਅਤਵਾਦੀਆਂ ਦੀ ਗਿਣਤੀ ਨਹੀਂ ਦਸੀ। ਇਸ ਤੋਂ ਪਹਿਲਾਂ 200 ਤੋਂ 300 ਤਕ ਅਤਵਾਦੀ ਮਾਰੇ ਜਾਣ ਦੀਆਂ ਖ਼ਬਰਾਂ ਆ ਰਹੀਆਂ ਸਨ। ਵਿਦੇਸ਼ ਸਕਤਰ ਨੇ ਕਿਹਾ ਕਿ 14 ਫ਼ਰਵਰੀ ਨੂੰ ਪੁਲਵਾਮਾ ਹਮਲਾ ਜੈਸ਼ ਦੇ ਅਤਵਾਦੀਆਂ ਨੇ ਕਰਵਾਇਆ ਸੀ ਅਤੇ ਇਸ ਤੋਂ ਬਾਅਦ ਪਾਕਿਸਤਾਨ ਨੇ ਜੈਸ਼ ਉਤੇ ਕੋਈ ਕਾਰਵਾਈ ਨਹੀਂ ਕੀਤੀ। ਇਸ ਦੇ ਚਲਦੇ ਭਾਰਤ ਨੇ ਬਾਲਾਕੋਟ ‘ਚ ਸਥਿਤ ਜੈਸ਼ ਦੇ ਟਿਕਾਣਿਆਂ ਉਤੇ ਏਅਰਸਟ੍ਰਾਈਕ ਕੀਤਾ ਗਿਆ।

Comments are closed.

COMING SOON .....


Scroll To Top
11