Thursday , 23 May 2019
Breaking News
You are here: Home » Editororial Page » ਭਾਰਤੀ ਸਿੱਖਿਆ ਪ੍ਰਬੰਧ- ਦਸ਼ਾ ਅਤੇ ਦਿਸ਼ਾ

ਭਾਰਤੀ ਸਿੱਖਿਆ ਪ੍ਰਬੰਧ- ਦਸ਼ਾ ਅਤੇ ਦਿਸ਼ਾ

ਸਿਖਿਆ ਤੇ ਅਰਥਚਾਰਾ ਆਪਣੀ ਵਖਰੀ ਵਖਰੀ ਸੰਸਥਾਗਤ ਪਹਿਚਾਣ ਰਖਣ ਦੇ ਬਾਵਜੂਦ ਇਕ ਦੂਸਰੇ ਦਾ ਪੂਰਕ ਹਨ। ਅਸਲ ਵਿਚ ਸਿਖਿਆ ਕਿਸੇ ਵੀ ਦੇਸ਼ ਦੇ ਅਰਥਚਾਰੇ ਦਾ ਨੀਂਹ ਪਥਰ ਹੁੰਦੀ ਹੈ, ਜਿਹੜਾ ਦੇਸ਼ ਆਪਣੇ ਨਾਗਰਿਕਾਂ ਨੂੰ ਸਿਖਿਆ ਦਾ ਅਧਿਕਾਰ ਦੇਣ ਵਿਚ ਅਸਫ਼ਲ ਰਹਿੰਦਾ ਹੈ, ਉਹ ਸਾਰੇ ਖੇਤਰਾਂ ਵਿਚ ਵੀ ਪਿਛੇ ਰਹਿ ਜਾਂਦਾ ਹੈ।। ਇਸ ਤਰਾ ਦੇਸ ਦਾ ਮਜਬੂਤ ਅਰਥਚਾਰਾ ਵੀ ਸਿਖਿਆ ਖੇਤਰ ਦੇ ਪਸਾਰ ਨੂੰ ਹੋਰ ਵਿਸਥਾਰ ਦੇਂਦਾ ਹੈ।। 2014 ਵਿਚ, ਭਾਰਤ ਦਾ ਵਿਸ਼ਵ ਪਧਰੀ ਸਿਖਿਆ ਦਰਜਾ ਹੋਰ ਘਟ ਕੇ 93 ਦੇ ਸਥਾਨ ਤੇ ਪੁਜ ਗਿਆ ਹੈ. ਇਹ ਭਾਰਤੀ ਸਿਖਿਆ ਸੈਕਟਰ ਦੇ ਸਾਹਮਣੇ ਆ ਰਹੇ ਘੁਟਾਲਿਆਂ ਤੇ ਠਲ੍ਹ ਪਾਉਣ ਦੇ ਨਾਲ-ਨਾਲ ਸਾਡੀ ਸਿਖਿਆ ਪ੍ਰਣਾਲੀ ਵਿਚ ਤੁਰੰਤ ਸੁਧਾਰ ਲਿਆਉਣ ਦੀ ਲੋੜ ਦੀ ਮੰਗ ਕਰਦਾ ਹੈ।
ਭਾਰਤੀ ਸਿਖਿਆ ਪ੍ਰਣਾਲੀ ਭਾਵੇਂ ਅਜੇ ਵਧੇਰੇ ਬੁਢੀ ਤੇ ਗੈਰ ਪ੍ਰਸਗਿਕ ਤਾਂ ਨਹੀਂ ਹੋਈ ਪਰ ਇਸ ਨੂੰ ਵਿਸ਼ਵ ਦੀ ਆਧੁਨਿਕ ਸਿਖਿਆ ਪ੍ਰਨਾਲੀਆ ਦਾ ਹਾਣੀ ਬਣਾਉਣ ਲਈ ਕੁਝ ਤਬਦੀਲੀਆ ਦੀ ਲੋੜ ਜਰੂਰ ਹੈ। ‘ਪ੍ਰੀਖਿਆ’, ‘ਬੋਰਡ ਇਮਤਿਹਾਨ’, ‘ਪ੍ਰਵੇਸ਼ ਪ੍ਰੀਖਿਆ’, ‘ਮਾਰਕਸ’, ਆਦਿ ਦਾ ਸਮਾਨਾਰਥੀ ਬਣ ਚੁਕੀ ਇਹ ਪ੍ਰਨਾਲੀ ਵਿਦਿਆਰਥੀ ਅੰਦਰਲੀ ਸਰਵਪਖੀ ਪ੍ਰਤਿਭਾ ਨਾਲ ਇਨਸ਼ਾਫ ਕਰਨ ਦੇ ਕਾਬਲ ਨਹੀ ਵਿਖਾਈ ਦੇਂਦੀ , ਜਿਸ ਕਰਕੇ ਵਿਦਿਆਰਥੀ ਅੰਦਰਲੀ ਸਿਰਜਨਾਤਮਕ ਗੁਣਾਂ ਦਾ ਪੂਰਾ ਮੁਲ ਨਹੀਂ ਪੈਂਦਾ। ਜਦੋ ਬਚਾ ਦਸਵੀਂ ਦੀ ਪ੍ਰੀਖਿਆ ਪਾਸ ਕਰ ਲੈਂਦਾ ਹੈ ਤਾਂ ਉਹਦੇ ਸਾਹਮਣੇ ਮੇਨ ਤਿੰਨ ਹੀ ਵਿਕਲਪ ਹੁੰਦੇ ਨੇ ਸਾਇੰਸ, ਕਾਮਰਸ ਯਾ ਫਿਰ ਆਰਟਸ,। ਜਦੋਂ ਵਿਦਿਆਰਥੀ ਨੂੰ ਆਪਣੀ ਰੁਚੀ ਤੋ ਹਟ ਕਿ ਇੰਨਾ ਸੀਮਤ ਵਿਕਲਪਾਂ ਦੀ ਚੋਣ ਕਰਨੀ ਪੈਂਦੀ ਹੈ ਤਾਂ ਪੜ੍ਹਾਈ ਵੀ ਉਂਨ੍ਹਾ ਲਈ ਇਕ ਨੀਰਸ ਤੇ ਅਕਾਊ ਕੰਮ ਬਣ ਕੇ ਰਹਿ ਜਾਂਦੀ ਹੈ। ਉਚ ਸਿਖਿਆ ਲੈਣ ਲਈ ਬਹੁਤਾਤ ਵਿਚ ਵਿਦਿਆਰਥੀ ਵਿਦੇਸ਼ ਦਾ ਰੁਖ ਕਰਦੇ ਹਨ ਤੇ ਜੋ ਭਾਰਤ ਵਿਚ ਰਹਿ ਕੇ ਗਰੈਜੂਏਸ਼ਨ ਜਾ ਪੋਸਟ ਗਰੈਜੂਏਸ਼ਨ ਕਰਦੇ ਉਂਨਾਂ ਦੇ ਮਨ ਵਿਚ ਇਹ ਡਰ ਸਦੀਵੀ ਥਾਂ ਬਣਾ ਚੁਕਾ ਹੈ ਕਿ ਪੜ੍ਹਾਈ ਦੀਆ ਉਚ ਡਿਗਰੀਆਂ ਪ੍ਰਾਪਤ ਕਰਨ ਤੋਂ ਬਾਦ ਵੀ ਬਾਦ ਵੀ ਉਂਹਾ ਨੂੰ ਬੇ- ਰੁਗਾਰੀ ਦਾ ਲੰਮਾ ਸੰਤਾਪ ਹੰਡਾਉਣਾ ਪਵੇਗਾ।
ਇਸ ਸਾਲ ਪੰਜਾਬ ਦੇ ਲਗ ਭਗ ਦੋ ਲਖ ਵਿਦਿਆਰਥੀ ਉਚ ਸਿਖਿਆ ਲਈ ਭਾਰਤ ਨੂੰ ਨਾ ਚੁਣ ਕੇ ਵਿਦੇਸ਼ ਵਿਚ ਪੜ੍ਹਾਈ ਕਰਨ ਗਏ ਹਨ ਤਾਂ ਇਹ ਸਾਡੇ ਲਈ ਵਡੀ ਚਿੰਤਾਂ ਦਾ ਵਿਸ਼ਾ ਹੈ। ਜੇ ਪੰਜਾਬੀ ਨੌ ਜਵਾਨਾਂ ਦਾ ਪੜ੍ਹਾਈ ਜਾ ਰੁਜ਼ਗਾਰ ਪ੍ਰਾਪਤੀ ਲਈ ਵਿਦੇਸ਼ ਜਾਣ ਦਾ ਰੁਝਾਣ ਇਸੇ ਤਰਾਂ ਜਾਰੀ ਰਿਹਾ ਤਾਂ ਆਉਣ ਵਾਲੇ ਦਸ ਸਾਲਾ ਵਿਚ ਪੰਜਾਬ ਕੇਵਲ ਬੁਢਿਆ,ਤੇ ਬਚਿਆ ਦੇ ਵਾਸੇ ਵਾਲਾ ਸੂਬਾ ਬਣ ਕੇ ਰਹਿ ਜਾਵੇਗਾ। ਵਡੀਆ ਗੁਣਾਤਮਕ ਤਬਦਿਲੀਆ ਦੀ ਮੰਗ ਕਰਦੀ ਸਾਡੀ ਉਚ ਸਿਖਿਆ ਪ੍ਰਨਾਲੀ ਦੇ ਅਸ਼ਫਲ ਰਹਿਣ ਦੇ ਹੇਠ ਲਿਖੇ ਕਾਰਨ ਸਿਖਿਆ ਸਾਸ਼ਤਰੀਆ ਤੋਂ ਵਿਸ਼ੇਸ਼ ਚਰਚਾ ਦੀ ਮੰਗ ਕਰਦੇ ਹਨ –
(1) ਭਾਰਤੀ ਕਾਲਜਾਂ ਦੁਆਰਾ ਆਫ਼ਰ ਕੀਤੇ ਜਾਂਦੇ ਉਚ ਪ੍ਰੋਗਰਾਮਾਂ ਵਿਚ ਗੁਣਵਤਾ ਦੀ ਕਮੀ
(2) ਅਧਿਆਪਕਾਂ ਦੀ ਮਾੜੀ ਗੁਣਵਤਾ ਕਿਓਂਕਿ ਟੀਚਿੰਗ ਨੂੰ ਭਾਰਤ ਵਿਚ ਇਕ ਵਧੀਆ ਕੈਰੀਅਰ ਵਿਕਲਪ ਮੰਨਿਆ ਨਹੀਂ ਜਾਂਦਾ, ਜਿਆਦਾਤਰ ਕਿਤਾ ਮੁਖੀ ਕੋਰਸਾਂ ਵਿਚ ਉਹ ਅਧਿਆਪਕ ਆਉਂਦੇ ਨੇ ਜਿੰਨਾ ਕੋਲ ਕੋਈ ਹੋਰ ਕਰੀਅਰ ਵਿਕਲਪ ਨਹੀਂ ਰਹਿੰਦਾ ਜਾਂ ਉਨ੍ਹਾਂ ਨੂੰ ਕਿਤੇ ਹੋਰ ਨੌਕਰੀਆਂ ਨਹੀਂ ਮਿਲਦੀ
(ਕੁਝ ਕੁ ਅਪਵਾਦਾਂ ਨੂੰ ਛਡ ਕੇ)
(3) ਜ਼ਿਆਦਾਤਰ ਕਾਲਜਾਂ ਵਿਚ ਪੜ੍ਹਾਈ ਦੇ ਪੁਰਾਣੇ ਸਿਲੇਬਸ
(4) ਚੋਟੀ ਦੇ ਕਾਲਜਾਂ ਵਿਚ ਅਤਿ ਆਧੁਨਿਕ ਬੁਨਿਆਦੀ ਢਾਂਚੇ ਦੀ ਘਾਟ
2015 ਵਿਚ ‘‘ਆਰਗੇਨਾਈਜੇਸ਼ਨ ਫ਼ਾਰ ਇਕਨਾਮਿਕ ਕੋਪਰੇਸ਼ਨ ਐਂਡ ਡਿਵੈਲਪਮੈਂਟਠ ਸੰਸਥਾ ਦਵਾਰਾ 73 ਦੇਸ਼ਾ ਨੂੰ ਲੈਕੇ ਇਕ ਗਲੋਬਲ ਸਰਵੇ ਕੀਤਾ ਗਿਆ ਸੀ ਜਿਸ ਵਿਚ ਸਿਖਿਆ ਦੇ ਮਿਆਰ ਵਿਚ ਭਾਰਤ ਸਿਰਫ ਇਕ ਦੇਸ਼ ਤੋਂ ਹੀ ਅਗੇ ਸੀ ਤੇ 72 ਵਾਂ ਰੈਂਕ ਸੀ, ਇਸੇ ਸਰਵੇ ਵਿਚ ਸਾਡਾ ਗਵਾਂਢੀ ਮੁਲਕ ਚਾਈਨਾ ਪਹਿਲੇ ਨੰਬਰ ਤੇ ਸੀ , ਸਾਨੂ ਆਪਣੇ ਸਕੂਲ ਸਿਖਿਆ ਦੀ ਗੁਣਵਤਾ ਵਿਚ ਸੁਧਾਰ ਲਈ ਬਹੁਤ ਕੁਝ ਕਰਨ ਦੀ ਜਰੂਰਤ ਹੈ। ਸਕੂਲ ਇਕ ਵਿਅਕਤੀ ਦੇ ਸਮਾਜਿਕ ਅਤੇ ਪੇਸ਼ੇਵਰ ਵਿਕਾਸ ਨੂੰ ਰੂਪ ਦੇਣ ਵਿਚ ਬਹੁਤ ਮਹਤਵਪੂਰਨ ਭੂਮਿਕਾ ਨਿਭਾਉਂਦੇ ਹਨ। ਭਾਰਤ ਦੇ ਰਵਾਇਤੀ ਸਕੂਲ ਸਾਰਾ ਜ਼ੋਰ ਬਚਿਆਂ ਨੂੰ ਬਾਹਰੀ ਪ੍ਰਤੀਯੋਗਤਾ ਦੇ ਯੋਗ ਬਣਾਉਣ ਤੇ ਲਗਾਉਂਦੇ ਹਨ,। ਵਿਦਿਆਰਥੀਆਂ ਦੀ ਯੋਗਤਾ ਦਾ ਮੁਲਾਂਕਣ ਕਰਨ ਲਈ ਪ੍ਰੀਖਿਆਂਵਾ ਵਿਚ ਜਾਇਜ ਜਾਂ ਨਜਾਇਜ਼ ਢੰਗ ਨਾਲ ਪ੍ਰਾਪਤ ਕੀਤੇ ਨੰਬਰਾਂ ਨੂੰ ਹੀ ਅੰਤਿਮ ਸਾਧਨ ਦੇ ਤੌਰ ਤੇ ਵਰਤਿਆ ਜਾਂਦਾ ਹੈ ਪਰ ਬਚੇ ਦੀ ਕਾਬਲੀਅਤ ਇਸ ਗਲ ’ਤੇ ਨਿਰਭਰ ਕਰਦੀ ਹੈ ਕਿ ਉਸ ਵਿਚ ਅਗੇ ਵਧਣ ਦਾ ਆਤਮ ਵਿਸਵਾਸ਼ ਕਿਨਾਂ ਹੈ। ਅਜ ਬਹੁਤ ਸਾਰੇ ਕਾਰਕੁੰਨ ਜੋ ਭਾਰਤੀ ਸਿਖਿਆ ਪ੍ਰਣਾਲੀ ਦਾ ਵਿਰੋਧ ਕਰਦੇ ਹਨ, ਉਹਨਾਂ ਦੀ ਰਾਏ ਹੈ ਕਿ ਸਕੂਲ ਵਿਦਿਆਰਥੀਆਂ ਨੂੰ ਕਾਰਜ ਵਿਧੀ (ਪ੍ਰੈਕਟੀਕਲ) ਦਵਾਰਾ ਕਨਸੈਪਟ ਸਮਝਾਉਣ ਦੀ ਥਾਂ ‘ਤੇ ਰਟਾ ਸਿਸਟਮ ਨਾਲ ਸਿਖਾਉਣ ਨੂੰ ਪਹਿਲ ਦਿੰਦੇ ਹਨ। ਕੁਝ ਸਾਲ ਪਹਿਲਾਂ ਕੀਤੇ ਗਏ ਸਰਵੇਖਣ ਤੋਂ ਪਤਾ ਲਗਦਾ ਹੈ ਕਿ ਭਾਰਤ ਦੇ ਸਕੂਲ ਦੇ 80 ਫੀਸਦੀ ਤੋਂ ਜਿਆਦਾ ਪ੍ਰਿੰਸੀਪਲ ਸਕੂਲ ਤੋਂ ਪਾਸ ਹੋਏ ਵਿਦਿਆਰਥੀਆਂ ਵਿਚ ਪੜ੍ਹਾਈ ਦੇ ਮਾੜੇ ਮਿਆਰ ਦਾ ਕਾਰਨ ਰਟਾ ਵਿਧੀ ਨੂੰ ਮੰਨਦੇ ਹਨ. ਇਹਨਾਂ ਵਿਚੋਂ ਤਕਰੀਬਨ 70% ਮਹਿਸੂਸ ਕਰਦੇ ਹਨ ਕਿ ਭਾਰਤ ਵਿਚ ਚਲ ਰਹੇ ਪਾਠਕ੍ਰਮ ਨੇ ਸਿਰਜਣਾਤਮਕ ਸੋਚ ਨੂੰ ਕੁਝ ਖਾਸ ਜਗ੍ਹਾ ਨਹੀਂ ਦਿਤੀ। ਜੇ ਵਿਦਿਆਰਥੀ ਅੰਦਰਲੀ ਪ੍ਰਤਿਭਾ ਦਾ ਸਹੀ ਮੁਲਾਂਕਨ ਕਰਨਾ ਹੈ ਤਾਂ ਫੋਕਸ ਹੁਨਰ-ਅਧਾਰਿਤ ਸਿਖਿਆ ’ਤੇ ਹੀ ਹੋਣਾ ਚਾਹੀਦਾ ਹੈ ।ਉਦਾਹਰਣ ਦੇ ਤੌਰ ਤੇ ਜੇ ਤੁਸੀਂ ਇਕ ਵਿਅਕਤੀ ਨੂੰ ਇਕ ਮਛੀ ਦੇ ਦਿੰਨੇ ਹੋਂ ਤਾਂ ਤੁਸੀਂ ਉਸ ਨੂੰ ਇਕ ਦਿਨ ਦਾ ਭੋਜਨ ਦੇ ਦਿੰਦੇ ਹੋ, ਪਰ ਜੇ ਉਸਨੂੰ ਤੁਸੀਂ ਇਹ ਸਿਖਾ ਦੇਵੋ ਕਿਂ ਮਛੀਆ ਕਿਂਵੇ ਫੜੀਆਂ ਜਾਂਦੀਆਂ ਹਨ ਤਾਂ ਤੁਸੀਂ ਉਸਨੂੰ ਉਮਰ ਭਰ ਲਈ ਭੋਜਨ ਦਿੰਦੇ ਹੋ।
ਭਾਰਤੀ ਸਿਖਿਆ ਪ੍ਰਣਾਲੀ ਮੁਖ ਤੌਰ ਤੇ ਬ੍ਰਿਟਿਸ਼ ਦੁਆਰਾ ਬਣਾਏ ਗਏ ਸਿਖਿਆ ਪ੍ਰਬੰਧ ਦੀ ਪਾਲਣਾ ਕਰਦੀ ਹੈ. ਹਾਲਾਂਕਿ ਅਸੀਂ ਆਈ ਆਈ ਟੀਜ਼, ਆਈ ਆਈ ਐਮ ਅਤੇ ਕੁਝ ਵਧੀਆ ਕਾਨੂੰਨ ਅਤੇ ਮੈਡੀਕਲ ਕਾਲਜਾਂ ਦਾ ਮਾਣ ਹਾਸਲ ਕਰ ਸਕਦੇ ਹਾਂ, ਪਰੰਤੂ ਖੋਜ ਅਤੇ ਇਜ਼ਾਦ ਦੀ ਦੁਨੀਆ ਵਿਚ ਭਾਰਤ ਦਾ ਯੋਗਦਾਨ ਵਿਸ਼ਵ ਖੇਤਰ ਵਿਚ ਨਾ ਮਾਤਰ ਹੀ ਹੈ। ਸਾਡੀ ਵਿਦਿਅਕ ਪ੍ਰਣਾਲੀ ਦਾ ਸਾਰਾ ਜ਼ੋਰ ਸਿਰਫ ਇੰਜੀਨੀਅਰ, ਡਾਕਟਰ ਬਣਾਉਣ ਤੇ ਨਹੀਂ ਬਲਕਿ ਉਦਮੀਆਂ, ਕਲਾਕਾਰਾਂ, ਵਿਗਿਆਨੀ, ਲੇਖਕ ਆਦਿ ਵਰਗੇ ਕਿਤਿਆਂ ਨੂੰ ਉਤਸ਼ਾਹਿਤ ਕਰਨ ਵਲ ਧਿਆਨ ਕੇਂਦਰਿਤ ਕਰਨ ਦੀ ਜਰੂਰਤ ਹੈ. ਇਹ ਸਾਰੇ ਆਰਥਿਕਤਾ ਦੇ ਵਿਕਾਸ’ ’ਚ ਪ੍ਰਭਾਵਸ਼ਾਲੀ ਹਨ।।
ਭਾਰਤੀ ਸਿਖਿਆ ਪ੍ਰਣਾਲੀ ਵਿਚ ਗੰਭੀਰ ਸੁਧਾਰਾਂ ਦੀ ਜਰੂਰਤ ਹੈ ਤੇ ਅਗੇ ਲਿਖੇ ਕਦਮ ਚੁਕੇ ਜਾਣੇ ਚਾਹੀਦੇ ਹਨ-
* ਇਛਾ ਅਤੇ ਹੁਨਰ ਹੋਣ ਦੇ ਬਾਵਜੂਦ ਹਜ਼ਾਰਾਂ ਵਿਦਿਆਰਥੀ ਉਚ ਸਿਖਿਆ ਲੈਣ ਵਿਚ ਸਫ਼ਲ ਨਹੀਂ ਹੋ ਪਾਉਂਦੇ। ਦੇਸ਼ ਦੇ ਸਿਰਫ 15 ਪ੍ਰਤੀਸ਼ਤ ਵਿਦਿਆਰਥੀ ਉਚ ਸਿਖਿਆ ਤਕ ਪਹੁੰਚ ਪਾਉਂਦੇ ਹਨ, ਇਸ ਸਥਿਤੀ ਨੂੰ ਬਦਲਣਾ ਚਾਹੀਦਾ ਹੈ, ਕੇਂਦਰੀ ਅਤੇ ਰਾਜ ਸਰਕਾਰਾਂ ਨੂੰ ਉਚ ਸਿਖਿਆ ਸਭ ਤਕ ਪਹੁੰਚਾਉਣ ਲਈ ਯੋਗ ਕਦਮ ਚੁਕਣੇ ਚਾਹੀਦੇ ਹਨ
* ਯੂਨੀਵਰਿਸਟੀਆਂ ਪ੍ਰੀਖਿਆਂਵਾ ਲੈਣ, ਮੁਲਾਂਕਣ ਅਤੇ ਨਤੀਜੇ ਦੇ ਪ੍ਰਕਾਸ਼ਨ ਵਰਗੇ ਕੰਮਾਂ ਦੇ ਬੋਝ ਥਲੇ ਦਬੀਆਂ ਰਹਿੰਦੀਆਂ ਹਨ, ਇਹ ਬਦਲਣ ਦੀ ਜਰੂਰਤ ਹੈ, ਯੂਨੀਵਰਿਸਟੀਆਂ ਦਾ ਮੇਨ ਫੋਕਸ ਖੋਜ਼ ਉਪਰ ਹੋਣਾ ਚਾਹੀਦਾ ਹੈ, ਖੋਜ ਪੇਪਰ ਪ੍ਰਕਾਸ਼ਿਤ ਕਰਨ ਚਾਹੀਦੇ ਨੇ ਅਤੇ ਹੋਰ ਨਵੀਨਤਮ ਅਧਿਆਪਣ ਵਿਧੀਆਂ ਅਪਣਾਉਣੀਆਂ ਚਾਹੀਦੀਆਂ ਹਨ। ਖੋਜ਼ ਦੇ ਲਈ ਫੰਡਾ ਦੀ ਕਮੀ ਨੂੰ ਦੂਰ ਕਰਕੇ ਖੋਜਾਰਥੀਆਂ ਨੂੰ ਪ੍ਰਤੋਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਸਰਕਾਰਾਂ ਨੂੰ ਖੋਜ ਨੂੰ ਪਰਤੋਸ਼ਾਹਨ ਕਰਨ ਦੇ ਨਾਲ ਨਾਲ ਇੰਡਸਟਰੀ ਅਤੇ ਅਕਾਦਮਿਕ ਵਿਚ ਵਧ ਰਹੇ ਗੈਪ ਨੂੰ ਖ਼ਤਮ ਕਰਨ ਦੀ ਜ਼ਰੂਰਤ ਹੈ।
* ਪ੍ਰੋਫੈਸ਼ਨਲ ਕੋਰਸਾਂ ਦੇ ਸਲੇਬਸ ਬਣਾਉਣ ਲਗੇ ਇੰਡਸਟਰੀਆਂ ਤੋਂ ਲੋੜੀਂਦੇ ਸੁਝਾਅ ਲੈਣੇ ਜਰੂਰੀ ਨੇ ਤਾਂ ਕਿ ਬਚਿਆਂ ਨੂੰ ਇੰਡਸਟਰੀ ਦੀ ਲੋੜ ਮੁਤਾਬਿਕ ਤਿਆਰ ਕੀਤਾ ਜਾ ਸਕੇ, ਪੜਾਉਣ ਸਮੇ ਆਡੀਓ ਵਿਜ਼ੂਅਲ ਸਾਧਨਾ ਦੇ ਇਸਤੇਮਾਲ ਨੂੰ ਪ੍ਰਤੋਸ਼ਾਹਿਤ ਕੀਤਾ ਜਾਵੇ।
* ਅਧਿਆਪਕਾਂ ਨੂੰ ਗੈਰ ਅਕਾਦਮਿਕ ਕੰਮਾਂ ਦੇ ਬੋਝ ਤੋਂ ਮੁਕਤ ਕੀਤਾ ਜਾਵੇ , ਅਧਿਆਪਕਾਂ ਦੀ ਚੋਣ ਦਾ ਸਿਰਫ ਇਕੋ ਲਿਖਤੀ ਪ੍ਰੀਖਿਆ ਹੀ ਮਾਪਦੰਡ ਨਾ ਹੋਵੇ।
ਸੋ ਸਾਨੂੰ ਬਿਨਾ ਕੋਈ ਸਮਾਂ ਗਵਾਏ ਤੁਰੰਤ ਬਹੁਤ ਸਾਰੇ ਕਦਮ ਚੁਕਣੇ ਚਾਹੀਦੇ ਨੇ, ਜੇਕਰ ਭਾਰਤ ਸਚਮੁਚ ਹੀ 21ਵੀਂ ਸਦੀ ਵਿਚ ਆਪਣੇ ਵਿਸ਼ਵ ਤਾਕਤ ਬਣਨ ਦੇ ਸੁਪਨੇ ਨੂੰ ਪੂਰਾ ਕਰਨਾ ਚਾਹੁੰਦਾ ਹੈ ਤਾਂ ਸਮੇ ਦੀਆਂ ਸਰਕਾਰਾਂ ਨੂੰ ਸਿਖਿਆ ਵਰਗੇ ਅਹਿਮ ਮੁਦੇ ਨੂੰ ਗੰਭੀਰਤਾ ਨਾਲ ਲੈਣਾ ਪਵੇਗਾ, ਕਿਤਾ ਮੁਖੀ ਸਿਖਿਆ ਨੂੰ ਉਤਸ਼ਾਹਿਤ ਕਰਨਾ ਪਵੇਗਾ, ਯੋਗਤਾ ਪਹਿਚਾਨਣ ਦੇ ਮਾਪਦੰਡ ਬਦਲਣੇ ਪੈਣਗੇ, ਸਰਕਾਰ ਦੇ ਨਾਲ ਨਾਲ ਸਾਨੂੰ ਸਭ ਨੂੰ ਵੀ ਅਗੇ ਆ ਕੇ ਹੰਭਲਾ ਮਾਰਨਾ ਪਵੇਗਾ ਤਾਂ ਕਿ ਅਸੀਂ ਆਪਣੇ ਸਿਖਿਆ ਪ੍ਰਬੰਧ ਨੂੰ ਸਮੇਂ ਦੇ ਹਾਣ ਦਾ ਬਣਾ ਸਕੀਏ, ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਓਹ ਸੰਤਾਪ ਨਾ ਭੋਗਣ ਜੋ ਮਾੜੇ ਸਿਖਿਆ ਪ੍ਰਬੰਧ ਕਰਕੇ ਅਸੀਂ ਭੋਗਿਆ ਹੈ।

Comments are closed.

COMING SOON .....


Scroll To Top
11