Sunday , 31 May 2020
Breaking News
You are here: Home » INTERNATIONAL NEWS » ਭਾਰਤੀ ਵਿਦਿਆਰਥੀ ਦੀ ਹੱਤਿਆ ਦੇ ਦੋਸ਼ੀ ਵੱਲੋਂ ਸਮਰਪਣ

ਭਾਰਤੀ ਵਿਦਿਆਰਥੀ ਦੀ ਹੱਤਿਆ ਦੇ ਦੋਸ਼ੀ ਵੱਲੋਂ ਸਮਰਪਣ

ਸਾਨ ਫਰਾਂਸਿਸਕੋ, 2 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਭਾਰਤੀ ਵਿਦਿਆਰਥੀ ਅਭਿਸ਼ੇਕ ਸੁਦੇਸ਼ (25) ਦੀ ਹੱਤਿਆ ਕਰਨ ਦੇ ਦੋਸ਼ੀ ਅਮਰੀਕੀ ਵਿਅਕਤੀ ਨੇ ਪੁਲਿਸ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ।ਸਾਨ ਬਰਨਾਡਿਰਨੋ ਪੁਲਿਸ ਦੇ ਸਾਰਜੈਂਟ ਅਲਬਰਟ ਟੇਲੋ ਨੇ ਦੱਸਿਆ ਕਿ ਏਰਿਕ ਡੇਵਨ (42) ਨੇ ਸ਼ਨਿਚਰਵਾਰ ਸਵੇਰੇ ਆਤਮ ਸਮਰਪਣ ਕਰ ਦਿੱਤਾ। ਅਭਿਸ਼ੇਕ ਦੀ ਵੀਰਵਾਰ ਦੁਪਹਿਰ ਥੈਂਕਸ ਗਿਵਿੰਗ ਡੇ ਦੇ ਦਿਨ ਸਾਊਥ ਈ-ਸਟ੍ਰੀਟ ਦੇ 100 ਬਲਾਕ ਵਿਚ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਜਦੋਂ ਮੌਕੇ ‘ਤੇ ਪੁੱਜੀ ਸੀ ਤਦ ਅਭਿਸ਼ੇਕ ਜ਼ਮੀਨ ‘ਤੇ ਪਿਆ ਸੀ ਅਤੇ ਉਸ ਦੇ ਸਰੀਰ ‘ਤੇ ਗੋਲ਼ੀ ਮਾਰੇ ਜਾਣ ਦਾ ਨਿਸ਼ਾਨ ਸੀ। ਮੌਕੇ ‘ਤੇ ਹੀ ਉਸ ਨੂੰ ਮਿ?ਤਕ ਕਰਾਰ ਦੇ ਦਿੱਤਾ ਗਿਆ ਸੀ। ਸ਼ੱਕੀ ਪੈਦਲ ਹੀ ਮੌਕੇ ਤੋਂ ਫ਼ਰਾਰ ਹੋ ਗਿਆ ਸੀ ਪ੍ਰੰਤੂ ਪੁਲਿਸ ਨੇ ਉਸ ਦੀ ਪਛਾਣ ਕਰ ਲਈ ਸੀ। ਟੇਲੋ ਨੇ ਦੱਸਿਆ ਕਿ ਅਭਿਸ਼ੇਕ ਦੀ ਹੱਤਿਆ ਦਾ ਕਾਰਨ ਅਜੇ ਪਤਾ ਨਹੀਂ ਚੱਲ ਸਕਿਆ ਹੈ। ਉਹ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਵਿਚ ਪੋਸਟ ਗ੍ਰੈਜੂਏਟ ਕਰ ਰਿਹਾ ਸੀ ਅਤੇ ਇਕ ਮੋਟਲ ਵਿਚ ਪਾਰਟ ਟਾਈਮ ਕੰਮ ਕਰਦਾ ਸੀ।

Comments are closed.

COMING SOON .....


Scroll To Top
11