Friday , 19 April 2019
Breaking News
You are here: Home » NATIONAL NEWS » ਭਾਰਤੀ ਰੱਖਿਆ ਮੰਤਰਾਲੇ ਵੱਲੋਂ 21 ਹਜ਼ਾਰ ਕਰੋੜ ਦੀ ਡੀਲ ਮਨਜ਼ੂਰ

ਭਾਰਤੀ ਰੱਖਿਆ ਮੰਤਰਾਲੇ ਵੱਲੋਂ 21 ਹਜ਼ਾਰ ਕਰੋੜ ਦੀ ਡੀਲ ਮਨਜ਼ੂਰ

ਨੇਵੀ ਨੂੰ ਮਿਲਣਗੇ 111 ਹੈਲੀਕਾਪਟਰ

ਨਵੀਂ ਦਿਲੀ, 25 ਅਗਸਤ- ਰਖਿਆ ਮੰਤਰਾਲੇ ਨੇ ਆਰਮੀ ਤੇ ਨੇਵੀ ਲਈ ਵਡੀ ਖਰੀਦ ਨੂੰ ਮਨਜ਼ੂਰੀ ਦੇ ਦਿਤੀ ਹੈ। ਇਸ ‘ਚ 111 ਹੈਲੀਕਾਪਟਰ ਤੇ ਲਗਭਗ 150 ਆਰਟੀਲਰੀ ਗਨ ਸਿਸਟਮ ਖਰੀਦੇ ਜਾਣਗੇ। ਮਿਲੀ ਜਾਣਕਾਰੀ ਮੁਤਾਬਕ ਹੈਲੀਕਾਪਟਰ ਡੀਲ ‘ਤੇ ਲਗਭਗ 21 ਹਜ਼ਾਰ ਕਰੋੜ ਰੁਪਏ ਖਰਚ ਹੋਣਗੇ। ਰਖਿਆ ਮੰਤਰਾਲੇ ਵਲੋਂ ਕੁਲ 46 ਹਜ਼ਾਰ ਕਰੋੜ ਰੁਪਏ ਦੇ ਖਰੀਦੀ ਪ੍ਰਸਤਾਵਾਂ ਨੂੰ ਮਨਜ਼ੂਰੀ ਦਿਤੀ ਗਈ ਹੈ, ਇਸ ‘ਚ ਹੈਲੀਕਾਪਟਰ ਡੀਲ ਵੀ ਸ਼ਾਮਲ ਹੈ।
ਫੌਜ ਦੇ ਲਈ ਸਾਜੋ-ਸਾਮਾਨ ਦੀ ਖਰੀਦ ਕਰਨ ਦਾ ਇਹ ਫੈਸਲਾ ਰਖਿਆ ਅਧਿਗ੍ਰਹਣ ਪ੍ਰੀਸ਼ਦ (ਡੀ.ਏ.ਸੀ.) ਦੀ ਇਕ ਮੀਟਿੰਗ ‘ਚ ਲਿਆ ਗਿਆ ਹੈ। ਡੀ.ਏ.ਸੀ. ਹੀ ਫੌਜ ਨਾਲ ਜੁੜੀ ਖਰੀਦ ‘ਤੇ ਫੈਸਲਾ ਕਰਨ ਵਾਲੀ ਸਭ ਤੋਂ ਵਡੀ ਬਾਡੀ ਹੈ। ਇਕ ਸੀਨੀਅਰ ਅਧਿਕਾਰੀ ਨੇ ਡੀਲ ਦੇ ਬਾਰੇ ‘ਚ ਦਸਿਆ ਕਿ ਡੀ.ਏ.ਸੀ. ਨੇ 111 ਹੈਲੀਕਾਪਟਰਸ ਦੀ ਖਰੀਦ ਨੂੰ ਮਨਜ਼ੂਰੀ ਦਿਤੀ ਹੈ, ਇਸ ‘ਚ 21 ਹਜ਼ਾਰ ਕਰੋੜ ਰੁਪਏ ਦਾ ਖਰਚ ਹੋਵੇਗਾ। ਸਾਂਝੀ ਹਿਸੇਦਾਰੀ ਦੇ ਤਹਿਤ ਮਿਨੀਸਟ੍ਰੀ ਆਫ ਡਿਫੈਂਸ ਦਾ ਇਹ ਪਹਿਲਾ ਪ੍ਰਾਜੈਕਟ ਹੈ, ਜਿਸ ਦਾ ਮੁਖ ਉਦੇਸ਼ ਮੇਕ ਇਨ ਇੰਡੀਆ ਪ੍ਰੋਗਰਾਮ ਨੂੰ ਉਤਸਾਹਿਤ ਕਰਨਾ ਹੈ।ਅਧਿਕਾਰੀ ਨੇ ਹੀ ਦਸਿਆ ਕਿ ਡੀ.ਏ.ਸੀ. ਨੇ ਕੁਝ ਖਰੀਦੀ ਪ੍ਰਸਤਾਵਾਂ ਨੂੰ ਵੀ ਮਨਜ਼ੂਰੀ ਦਿਤੀ ਹੈ, ਜਿਸ ‘ਚ ਕਰੀਬ 24,879 ਕਰੋੜ ਰੁਪਏ ਖਰਚ ਹੋਣਗੇ। ਇਸ ‘ਚ ਆਰਮੀ ਦੇ ਲਈ 155 ਐਮ.ਐਮ. ਵਾਲੀਆਂ 150 ਆਰਟੀਲਰੀ ਗਨਜ਼ ਵੀ ਖਰੀਦੀਆਂ ਜਾਣਗੀਆਂ। ਉਨ੍ਹਾਂ ਨੂੰ ਸਵਦੇਸ਼ ‘ਚ ਹੀ ਡਿਜ਼ਾਇਨ ਤੇ ਵਿਕਸਿਤ ਕੀਤਾ ਜਾਵੇਗਾ। ਇਨ੍ਹਾਂ ਹਥਿਆਰਾਂ ਨੂੰ ਡਿਫੈਂਸ ਐਂਡ ਡਿਵਲੈਪਮੈਂਟ ਆਰਗੇਨਾਈਜ਼ੇਸ਼ਨ ਵਲੋਂ ਡਿਜ਼ਾਇਨ ਤੇ ਵਿਕਸਿਤ ਕੀਤਾ ਜਾਵੇਗਾ। ਇਸ ‘ਤੇ ਲਗਭਗ 3,364 ਕਰੋੜ ਰੁਪਏ ਖਰਚ ਹੋਣਗੇ। ਇਸ ਦੇ ਨਾਲ ਹੀ 14 ਵਰਟੀਕਲ ਲਾਂਚ ਹੋਣ ਵਾਲੀਆਂ ਸ਼ਾਰਟ ਰੇਂਜ ਮਿਜ਼ਾਇਲ ਦੀ ਖਰੀਦ ਨੂੰ ਵੀ ਡੀ.ਏ.ਸੀ. ਦੀ ਮਨਜ਼ੂਰੀ ਮਿਲੀ ਹੈ। ਇਨ੍ਹਾਂ ‘ਚੋਂ 10 ਸਿਸਟਮ ਵੀ ਸਵਦੇਸ਼ੀ ਹੋਣਗੇ।ਦਸਣਯੋਗ ਹੈ ਕਿ ਇਹ ਖਰੀਦੀ ਕਾਫੀ ਲੰਬੇ ਸਮੇਂ ਤੋਂ ਲਟਕੀ ਹੋਈ ਹੈ। ਪਿਛਲੇ ਸਾਲ ਅਗਸਤ ‘ਚ ਨੇਵੀ ਨੇ 111 ਯੂਟਿਲਟੀ ਤੇ 123 ਮਲਟੀ ਰੋਲ ਹੈਲੀਕਾਪਟਰਸ ਦੀ ਖਰੀਦ ਦੇ ਲਈ ਰਿਕਵੈਸਟ ਫਾਰ ਇੰਫਾਰਮੇਸ਼ਨ (ਆਰ.ਐਫ.ਆਈ.) ਦਿਤਾ ਸੀ। ਉਸ ਤੋਂ ਪਹਿਲਾਂ ਵੀ ਇਸੇ ਖਰੀਦ ਦੇ ਲਈ 2011 ਤੇ 2013 ‘ਚ ਆਰ.ਐਫ.ਆਈ. ਜਾਰੀ ਹੋਇਆ ਸੀ।

Comments are closed.

COMING SOON .....


Scroll To Top
11