Monday , 14 October 2019
Breaking News
You are here: Home » INTERNATIONAL NEWS » ਭਾਰਤੀ ਮੂਲ ਦੇ ਸਬੀਹ ਖ਼ਾਨ ਬਣੇ ਐਪਲ ਦੇ ਉੱਚ ਅਧਿਕਾਰੀ

ਭਾਰਤੀ ਮੂਲ ਦੇ ਸਬੀਹ ਖ਼ਾਨ ਬਣੇ ਐਪਲ ਦੇ ਉੱਚ ਅਧਿਕਾਰੀ

ਨਿਊ ਯਾਰਕ (ਅਮਰੀਕਾ), 29 ਜੂਨ (ਪੰਜਾਬ ਟਾਇਮਜ਼ ਬਿਊਰੋ)- ਅਮਰੀਕਾ ਦੀ ਪ੍ਰਮੁੱਖ ਕੰਪਨੀ ਐਪਲ ਦਾ ਸ਼ੁਮਾਰ ਹੁਣ ਦੁਨੀਆ ਦੀਆਂ ਚੋਟੀ ਦੀਆਂ ਕੰਪਨੀਆਂ ਵਿੱਚ ਹੁੰਦਾ ਹੈ। ਇਸ ਵਿੱਚ ਇੱਕ ਭਾਰਤੀ ਮੂਲ ਦੇ ਨਾਗਰਿਕ ਨੂੰ ਆਪਣੀ ਪ੍ਰਤਿਭਾ ਦੇ ਦਮ ਉੱਤੇ ਉੱਚ ਅਹੁਦਾ ਹਾਸਲ ਹੋਇਆ ਹੈ। ਅਜਿਹਾ ਪਹਿਲੀ ਵਾਰ ਹੋਇਆ ਕਿ ਇਸ ਕੰਪਨੀ ਵਿੱਚ ਕਿਸੇ ਭਾਰਤੀ ਨੂੰ ਅਜਿਹਾ ਅਹੁਦਾ ਮਿਲਿਆ ਹੈ। ਇਹ ਮਾਣ ਉੱਤਰ ਪ੍ਰਦੇਸ਼ ਦੇ ਸ਼ਹਿਰ ਮੁਰਾਦਾਬਾਦ ਦੇ ਜੰਮਪਲ਼ ਸਬੀਹ ਖ਼ਾਨ ਨੂੰ ਮਿਲਿਆ ਹੈ। ਉਹ 1990 ਤੋਂ ਐਪਲ ਵਿੱਚ ਪ੍ਰੋਡਕਟ ਆਪਰੇਸ਼ਨਜ਼ ਤੇ ਸਪਲਾਈ ਚੇਨ ਦੀ ਵੱਡੀ ਜ਼ਿੰਮੇਵਾਰੀ ਵਾਲੇ ਅਹੁਦਿਆਂ ਉੱਤੇ ਰਹੇ ਹਨ। ਉਨ੍ਹਾਂ ਦੀ ਐਪਲ ਦੇ ਨਵੇਂ ਉਤਪਾਦ ਵਿਕਸਤ ਕਰਨ ਵਿੱਚ ਵੱਡੀ ਭੂਮਿਕਾ ਰਹੀ ਹੈ। ਹੁਣ ਸਬੀਹ ਖ਼ਾਨ ਐਪਲ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ (ਆਪਰੇਸ਼ਨਜ਼) ਨਿਯੁਕਤ ਹੋਏ ਹਨ। ਉਹ ਐਪਲ ਦੇ ਚੀਫ਼ ਆਪਰੇਟਿੰਗ ਅਫ਼ਸਰ ਜੈਫ਼ ਵਿਲੀਅਮਜ਼ ਨੂੰ ਰਿਪੋਰਟ ਕਰਨਗੇ। ਸਬੀਹ ਖ਼ਾਨ ਦਾ ਜਨਮ ਮੁਰਾਦਾਬਾਦ ਦੇ ਸਿਵਲ ਲਾਈਨਜ਼ ਇਲਾਕੇ ਵਿੱਚ ਬ੍ਰਾਸ ਐਕਸਪੋਰਟ ਇੰਡਸਟ੍ਰੀ ਦੇ ਬਾਨੀ ਯਾਰ ਮੁਹੰਮਦ ਖ਼ਾਨ ਦੇ ਪਰਿਵਾਰ ਵਿੱਚ ਸਾਲ 1966 ਦੌਰਾਨ ਹੋਇਆ ਸੀ।

Comments are closed.

COMING SOON .....


Scroll To Top
11