Wednesday , 3 June 2020
Breaking News
You are here: Home » BUSINESS NEWS » ਭਾਰਤੀ ਕਿਸਾਨ ਯੂਨੀਅਨ ਦੇ ਸੰਘਰਸ਼ ਸਦਕਾ ਨਰਮੇ ਦੀ ਖਰੀਦ ਮੁੜ ਸ਼ੁਰੂ

ਭਾਰਤੀ ਕਿਸਾਨ ਯੂਨੀਅਨ ਦੇ ਸੰਘਰਸ਼ ਸਦਕਾ ਨਰਮੇ ਦੀ ਖਰੀਦ ਮੁੜ ਸ਼ੁਰੂ

ਮਾਨਸਾ, 5 ਦਸੰਬਰ (ਜਗਦੀਸ਼ ਬਾਂਸਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਗਾਤਾਰ ਹੋਏ ਸੰਘਰਸ਼ ਸਦਕਾ ਅੱਜ ਮਾਨਸਾ ਮੰਡੀ ਵਿੱਚ ਆੜ੍ਹਤੀਆਂ ਅਤੇ ਫੈਕਟਰੀ ਮਾਲਕਾਂ ਵੱਲੋਂ ਬੰਦ ਕਰਵਾਈ ਗਈ ਨਰਮੇ ਦੀ ਸਰਕਾਰੀ ਖਰੀਦ ਅੱਜ ਮੁੜ ਸ਼ੁਰੂ ਹੋ ਗਈ ਹੈ। ਜ਼ਿਕਰਯੋਗ ਹੈ ਕਿ 30 ਤਾਰੀਖ ਨੂੰ ਪਹਿਲੇ ਦਿਨ ਸੀ.ਸੀ.ਆਈ. ਅਧਿਕਾਰੀਆਂ ਨੂੰ ਨਰਮੇ ਦੀ ਖਰੀਦ ਕਰਨ ਲਈ ਜਥੇਬੰਦੀ ਮੰਡੀ ਵਿੱਚ ਲੈ ਕੇ ਆਈ ਸੀ, ਬੋਲੀ ਸਮੇਂ ਢੇਰੀ ਕੀਤੇ ਹੋਏ ਨਰਮੇ ਦੀ ਸਰਕਾਰੀ ਖਰੀਦ ਕਰਨ ਲੱਗੇ ਤਾਂ ਆੜ੍ਹਤੀਆਂ ਵੱਲੋਂ ਇਕੱਠੇ ਹੋ ਕੇ ਵਿਰੋਧ ਕੀਤਾ ਗਿਆ ਸੀ ਜਿਸ ਤੋਂ ਬਾਅਦ ਟਰਾਲੀਆਂ ਵਿੱਚ ਲੋਡ ਕੀਤੇ ਨਰਮੇ ਦੀ ਸਰਕਾਰੀ ਖਰੀਦ ਕੀਤੀ ਗਈ ਸੀ ਪਰ ਅਗਲੇ ਹੀ ਦਿਨ ਆੜ੍ਹਤੀਆਂ ਦੇ ਦਬਾਅ ਥੱਲੇ ਆ ਕੇ ਉਨਾਂ ਫੈਕਟਰੀ ਮਾਲਕਾਂ ਵੱਲੋਂ ਸੀ.ਸੀ.ਆਈ ਨੂੰ ਆਪਣੀਆਂ ਫੈਕਟਰੀਆਂ ਵਿੱਚ ਨਰਮਾ ਲਗਾਉਣ ਤੋਂ ਇਨਕਾਰ ਦਿੱਤਾ ਸੀ ਜੋ ਸੱਤ ਫੈਕਟਰੀਆਂ ਸੀ.ਸੀ.ਆਈ. ਨੂੰ ਬਕਾਇਦਾ ਟੈਂਡਰ ਪਾ ਕੇ ਅਲਾਟ ਹੋਈਆਂ ਸਨ ਜਿਸ ਕਰਕੇ ਸਾਰੀ ਸਰਕਾਰੀ ਖਰੀਦ ਇੱਕ ਵਾਰ ਫਿਰ ਬੰਦ ਹੋ ਗਈ ਸੀ ਜਦੋਂ ਇਸ ਪਾਸੇ ਕਿਸੇ ਵੀ ਅਧਿਕਾਰੀ ਨੇ ਧਿਆਨ ਨਾਲ ਦਿੱਤਾ ਤਾਂ ਜਥੇਬੰਦੀ ਵੱਲੋਂ ਡੀ.ਸੀ. ਮਾਨਸਾ ਦੀ ਕੋਠੀ ਦਾ ਘਿਰਾਓ ਕਰ ਲਿਆ ਸੀ 2 ਘੰਟੇ ਚੱਲੇ ਘਿਰਾਓ ਦੌਰਾਨ ਸਿਵਲ ਅਤੇ ਪੁਲਿਸ ਅਧਿਕਾਰੀ ਆਗੂਆਂ ਨਾਲ ਮੀਟਿੰਗ ਕਰਕੇ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਜਿਸ ਤੇ ਅੱਜ ਜਥੇਬੰਦੀ ਵੱਲੋਂ ਅਨਾਜ ਮੰਡੀ ਵਿੱਚ ਕਿਸਾਨਾਂ ਦਾ ਵੱਡਾ ਇਕੱਠ ਸੱਦਿਆ ਹੋਇਆ ਸੀ। ਚੇਤਾਵਨੀ ਦਿੱਤੀ ਕਿ ਜੇਕਰ ਖਰੀਦ ਸ਼ੁਰੂ ਨਾ ਹੋਈ ਤਾਂ ਮੁੜ ਡੀ.ਸੀ. ਦੀ ਰਿਹਾਇਸ਼ ਵੱਲ ਜਾਣਗੇ। ਉਸ ਤੋਂ ਪਹਿਲਾਂ ਹੀ ਅੱਜ ਸਾਢੇ 11 ਵਜੇ ਦੇ ਨਾਲ ਸੀ.ਸੀ.ਆਈ. ਨੇ ਢੇਰੀਆਂ ਸਮੇਤ ਨਰਮੇ ਦੀ ਖਰੀਦ ਸ਼ੁਰੂ ਕਰ ਦਿੱਤੀ ਸੀ ਜਿਸ ਤੇ ਜਥੇਬੰਦੀ ਵੱਲੋਂ ਮੰਡੀ ਵਿੱਚ ਜੇਤੂ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿ ਜਥੇਬੰਦੀ ਕਿਸਾਨਾਂ ਦੇ ਹਿੱਤ ਲਈ ਹਰ ਹਾਲਤ ਵਿੱਚ ਲੜਾਈ ਲੜਦੀ ਅਤੇ ਲੜੂਗੀ ਜੇਕਰ ਨਰਮੇ ਦੀ ਸਰਕਾਰੀ ਖਰੀਦ ਕਿਸੇ ਕਾਰਨ ਰੋਕੀ ਗਈ ਤਾਂ ਉਸੇ ਵਕਤ ਜਥੇਬੰਦੀ ਮੈਦਾਨ ਵਿੱਚ ਆਵੇਗੀ। ਉਨਾਂ ਕਿਹਾ ਕਿ ਕਹਿਣ ਨੂੰ ਤਾਂ ਆੜ੍ਹਤੀਏ ਕਿਸਾਨਾਂ ਤੇ ਆੜ੍ਹਤੀਆਂ ਦਾ ਨਹੂੰ-ਮਾਸ ਦਾ ਰਿਸਤਾ ਦੱਸਦੇ ਹਨ ਪਰ ਅਜਿਹਾ ਨਹੀਂ। ਕਿਉਂਕਿ ਆੜ੍ਹਤੀਏ ਆੜ੍ਹਤ ਦੇ ਬਣਦੇ 125 ਰੁਪਏ ਜੋ ਪ੍ਰਤੀ ਕੁਇੰਟਲ ਬਣਦੇ ਹਨ ਲੈਣ ਲਈ ਸਰਕਾਰੀ ਖਰੀਦ ਰੋਕ ਕੇ ਕਿਸਾਨਾਂ ਦਾ ਘੱਟੋ-ਘੱਟ 5 ਤੋਂ 7 ਸੌ ਤੱਕ ਪ੍ਰਤੀ ਕੁਇੰਟਲ ਨੁਕਸਾਨ ਕਰਵਾਉਂਦੇ ਹਨ। ਉਨਾਂ ਆੜ੍ਹਤੀਆਂ ਵਰਗ ਨੂੰ ਅਪੀਲ ਕੀਤੀ ਕਿ ਉਹ ਆਪਣੇ ਹਿੱਤਾਂ ਖਾਤਰ ਸਰਕਾਰ ਨਾਲ ਲੜਾਈ ਲੜਨ ਨਾ ਕਿ ਕਿਸਾਨਾਂ ਦਾ ਆਰਥਿਕ ਨੁਕਸਾਨ ਕਰਨ। ਇਸ ਮੌਕੇ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਸਿੰਗਾਰਾ ਸਿੰਘ, ਰਜਿੰਦਰ ਸਿੰਘ ਬੱਗੀ, ਮਾਨਸਾ ਦੇ ਇੰਦਰਜੀਤ ਸਿੰਘ ਝੱਬਰ, ਮਹਿੰਦਰ ਸਿੰਘ ਰੁਮਾਣਾ, ਉਤਮ ਰਾਮਾਂਨੰਦੀ, ਮਲਕੀਤ ਕੋਟਧਰਮੂ, ਜਗਦੇਵ ਭੈਣੀਬਾਘਾ, ਲੀਲਾ ਸਿੰਘ ਜਟਾਣਾ, ਰਾਣੀ ਕੌਰ, ਬਲਦੇਵ ਕੌਰ ਭੰਮੇ ਕਲਾਂ, ਜੋਗਿੰਦਰ ਦਿਆਲਪੁਰਾ, ਸਾਧੂ ਅਲੀਸ਼ੇਰ ਨੇ ਵੀ ਸੰਬੋਧਨ ਕੀਤਾ।

Comments are closed.

COMING SOON .....


Scroll To Top
11