Thursday , 27 June 2019
Breaking News
You are here: Home » BUSINESS NEWS » ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਹਿਮ ਬੈਠਕ ਬਠਿੰਡਾ ਦੇ ਚਿਲਡਰਨਜ਼ ਪਾਰਕ ‘ਚ ਹੋਈ

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਹਿਮ ਬੈਠਕ ਬਠਿੰਡਾ ਦੇ ਚਿਲਡਰਨਜ਼ ਪਾਰਕ ‘ਚ ਹੋਈ

ਬਠਿੰਡਾ, 25 ਮਈ (ਸੁਖਵਿੰਦਰ ਸਰਾਂ)- ਅੱਜ਼ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਹਿਮ ਬੈਠਕ ਬਠਿੰਡਾ ਦੇ ਚਿਲਡਰਨਜ਼ ਪਾਰਕ ਵਿੱਚ ਬਲਦੇਵ ਸਿੰਘ ਸਦੋਹਾ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਕਾ ਸਿੰਘ ਕੋਟੜਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਨੇ ਦੱਸਿਆ ਕਿ ਸਮਾਜ ਨੂੰ ਅਨਾਜ ਪੱਖੋਂ ਕਿਸਾਨ ਦਿਨ-ਰਾਤ ਇਕ ਕਰ ਕੇ ਤੇ ਹੱਡਭੰਨਵੀਂ ,ਪ੍ਰਵਾਰ ਸਮੇਤ ਮਿਹਨਤ ਕਰਕੇ ਸੰਸਾਰ ਦਾ ਪੇਟ ਭਰ ਰਿਹਾ ਹੈ,ਪਰ ਲੋਕਤੰਤਰ ਦੀ ਗੱਲ ਕਹਿਣ ਵਾਲੇ ਲੀਡਰ,ਲੋਕ,ਚੋਣ ਜ਼ਾਬਤੇ ਨੂੰ ਛਿੱਕੇ ਟੰਗ ਕੇ ਸਿੱਧਾ ਕਿਸਾਨਾਂ ਉੱਪਰ ਹਮਲਾ ਕੀਤਾ, ਜਦੋਂ ਕਿ ਵਧੀਆ ਕਣਕ ਦੀ ਕੁਆਲਿਟੀ ਨੂੰ ਗ਼ਲਤ ਕਹਿਕੇ, 4 ਰੂਪੈ ,60 ਪੈਸੇ ਪ੍ਰਤੀ ਕੁਇੰਟਲ ਕੱਟ ਲਾ ਦਿੱਤਾ, ਜੋਂ ਕਿਸਾਨ ਦੇ ਅੱਲੇ ਜ਼ਖਮਾਂ ਤੇ ਲੂਣ ਛਿੜਕਿਆ ਹੈ, ਸਰਕਾਰ ਵੱਲੋਂ ਬੇਮੋਸਮੀਆ ਬਾਰਸ਼ਾਂ ਨੂੰ ਕੁਦਰਤੀ ਆਫ਼ਤ ਮੰਨ ਕੇ ਬਿਨਾਂ ਕਿਸੇ ਕੱਟ ਤੋਂ ਕਿਸਾਨਾਂ ਦੀ ਪੂਰੀ ਫਸਲ ਖਰੀਦਣੀ ਚਾਹਿਦੀ ਸੀ,ਇਸ ਲੁੱਟ ਨੂੰ ਲੁਕਾਉਣ ਲਈ ਇਸ ਪੱਤਰ ਵਿੱਚ ਕੱਟ ਨੂੰ ਛੋਟ ਦਾ ਨਾਮ ਦਿੱਤਾ ਗਿਆ ਹੈ, ਇਥੇ ਇਹ ਵਰਨਣਯੋਗ ਹੈ ਕਿ ਇਨ੍ਹਾਂ ਦਿਨਾਂ ਵਿਚ ਵਾਰਸ਼ ਨਹੀਂ ਹੋਈ, ਪ੍ਰੰਤੂ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਾਸਰ ਚੁੱਪ ਧਾਰੀ ਹੋਈ ਹੈ ਇਸ ਤੋਂ ਸਿੱਧ ਹੁੰਦਾ ਹੈ ਕਿ ਕੁਤੀ ਚੋਰਾਂ ਨਾਲ ਰਲੀ ਹੋਈ ਹੈ, ਕਿਉਂ ਕਿ ਵੱਡਾ ਹਿੱਸਾ ਕਣਕ ਦੀ ਖਰੀਦ ਪੰਜਾਬ ਦੀਆਂ ਏਜੰਸੀਆਂ ਨੇ ਕੀਤੀ ਹੋਈ ਹੈ,ਇਸ ਸਬੰਧੀ ਅਸੀਂ , ਡਿਪਟੀ ਕਮਿਸ਼ਨਰ ਬਠਿੰਡਾ ਨਾਲ ਮਿਤੀ 01/04/2019 ਨੂੰ ਖ਼ਰੀਦ ਏਜੰਸੀਆਂ, ਆੜਤੀਆਂ ,ਐਸੋਸੀਏਸ਼ਨ ਤੇ ਬੀ,ਕੇ,ਯੂ, ਸਿੱਧੂਪੁਰ ਨਾਲ ਪੈਨਲ ਮੀਟਿੰਗ ਦੌਰਾਨ ਵਾਅਦਾ ਕੀਤਾ ਸੀ ਕਿ ਕਿਸੇ ਵੀ ਕਿਸਾਨ ਤੋਂ ਕੋਈ ਵੀ ਪੈਸਾ ਨਹੀਂ ਕੱਟਿਆ ਜਾਵੇਗਾ, ਪਰ ਕਿਸਾਨਾਂ ਨੂੰ ਹਿਸਾਬ ਕਿਤਾਬ ਕਰਨ ਤੇ ਪਤਾ ਲੱਗਾ ਕਿ 4 ਰੂਪੈ 60 ਪੈਸੇ ਕੱਟ ਕੇ ਪੈਮਿੱਟ ਦਿੱਤੀ ਗਈ ਹੈ, ਇਸ ਧੱਕੇਸ਼ਾਹੀ ਖ਼ਿਲਾਫ਼। 28/5/2019 ਨੂੰ ਡਿਪਟੀ ਡਾਇਰੈਕਟਰ ਐਫ,ਸੀ,ਆਈ, ਫਿਰੋਜ਼ਪੁਰ ਦੇ ਦਫਤਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ, ਜਦੋਂ ਤੱਕ ਕਿਸਾਨਾਂ ਨੂੰ ਪੂਰਾ ਰੇਟ 1840 ਦੇ ਹਿਸਾਬ ਨਾਲ ਪੈਸੇ ਨਹੀ ਦਿੱਤੇ ਜਾਂਦੇ, ਉਨ੍ਹਾਂ ਚਿਰ ਧਰਨਾ ਜਾਰੀ ਰਹੇਗਾ, ਅੱਜ ਦੀ ਮੀਟਿੰਗ ਵਿੱਚ ਬਲਾਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਕਿ ਹਰ ਪਿੰਡਾਂ ਵਿੱਚ ਰੈਲੀਆਂ, ਮੀਟਿੰਗ, ਝੰਡਾ ਮਾਰਚ ਰਾਹੀਂ ਇਹ ਸੁਨੇਹਾ ਲੋਕਾਂ ਤੱਕ ਪਹੁੰਚਾਇਆ ਜਾਵੇਗਾ, ਤਾਂ ਕਿ ਵੱਡੇ ਕਾਫਲੇ ਦੇ ਰੂਪ ਵਿਚ ਧਰਨੇ ਚ ਸ਼ਾਮਲ ਕੀਤਾ ਜਾਵੇਗਾ, ਸ਼ਾਮਲ ਆਗੂ ਮੁਖਤਿਆਰ ਸਿੰਘ ਕੁੱਬੇ, ਗੁਰਮੇਲ ਸਿੰਘ ਲਹਿਰਾਂ, ਬਲਵਿੰਦਰ ਸਿੰਘ ਜੋਧਪੁਰ, ਰਣਜੀਤ ਸਿੰਘ ਜੀਦਾ ਬਲਵੀਰ ਸਿੰਘ ਲਹਿਰਾਂ ਮਿੱਠੂ ਸਿੰਘ ਚੱਠੇਵਾਲਾ, ਅਰਜਨ ਸਿੰਘ ਫੂਲ ਹਰਬੰਸ ਸਿੰਘ ਪੱਕਾ ਕਲਾ ਜਲੋਰ ਸਿੰਘ ਬਾਲਿਆਂਵਾਲੀ,ਜਸਵੀਰ ਸਿੰਘ ਨੰਦਗੜ੍ਹ, ਕਰਨੈਲ ਸਿੰਘ ਮਾਨ ਆਦਿ ਆਗੂ ਹਾਜਰ ਸਨ

Comments are closed.

COMING SOON .....


Scroll To Top
11