Sunday , 26 May 2019
Breaking News
You are here: Home » Editororial Page » ਭਾਰਤੀਆਂ ਲਈ ਅਮਰੀਕੀ ਸਿਆਸਤ ’ਚ ਆਸਾਂ ਦਾ ਮੁੱਢ ਕਾਂਗਰਸਮੈਨ : ਡਾ. ਦਲੀਪ ਸਿੰਘ ਸੌਂਦ

ਭਾਰਤੀਆਂ ਲਈ ਅਮਰੀਕੀ ਸਿਆਸਤ ’ਚ ਆਸਾਂ ਦਾ ਮੁੱਢ ਕਾਂਗਰਸਮੈਨ : ਡਾ. ਦਲੀਪ ਸਿੰਘ ਸੌਂਦ

ਭਾਰਤੀ ਮੂਲ ਦੇ ਪੰਜਾਬੀ ਪਰਿਵਾਰ ਨਾਲ ਸਬੰਧਤ ਬੋਬੀ ਜਿੰਦਲ, 2007 ’ਚ ਲੂਜ਼ੀਆਨਾ ਸਟੇਟ ਦਾ ਗਵਰਨਰ ਚੁਣਿਆ ਗਿਆ। ਇਸ ਪਿਛੇ ਹਿੰਦੂਸਤਾਨੀ-ਅਮਰੀਕਣਾਂ ਦਾ ਕਾਫੀ ਯੋਗਦਾਨ ਸੀ। 2010 ਵਿੱਚ ਨਿੱਕੀ ਹੇਲੀ (ਰੰਧਾਵਾ) ਸਾਊਥ ਕੈਰੋਲੀਨਾ ਦੀ ਗਵਰਨਰ ਚੁਣੀ ਗਈ। ਅੱਜ ਹੋਰ ਵੀ ਅਨੇਕਾਂ ਭਾਰਤੀ (ਸਾਊਥ ਏਸ਼ੀਅਨਜ਼) ਅਮਰੀਕੀ ਪੋਲੀਟਿਕਸ ਵਿੱਚ ਕੁਦ ਰਹੇ ਹਨ। ਇਹ 21ਵੀਂ ਸਦੀ ਦੇ ਪਹਿਲੇ ਦਹਾਕੇ ਦੀਆਂ ਘਟਨਾਵਾਂ ਹਨ, ਆਓ 20ਵੀਂ ਸਦੀ ਦੇ ਮੁੱਢਲੇ ਦਹਾਕਿਆਂ ਵੱਲ ਨਜ਼ਰ ਘੁਮਾਈਏ। ਹਿੰਦੁਸਤਾਨੀਆਂ ਦੀ ਗਿਣਤੀ ਅਮਰੀਕਾ ਵਿੱਚ ਨਾ ਮਾਤਰ ਹੀ ਸੀ ਅਤੇ ਭੇਦਭਾਵ (ਦਸਿਚਰਮਿਨਿੳਟੋਿਨ) ਬਹੁਤ ਹੀ ਜ਼ੋਰਾਂ ’ਤੇ ਸੀ। ਭਾਰਤ ਉਪਰ ਇੰਗਲੈਂਡ ਦੀ ਰਾਜਨੀਤੀ ਅਤੇ ਆਰਥਿਕ ਜਕੜ ਸੀ। ਭਾਰਤ ਦੇ ਵਿਦਿਅਕ ਢਾਂਚੇ ਨੂੰ ਤਿਆਰ ਕਰਨ ਵਾਲੇ ‘ਮਿਸਟਰ ਮੈਕਾਲੇ’ ਨੇ ਦਾਅਵਾ ਕੀਤਾ ਸੀ ਕਿ ਇਹ ਪੜ੍ਹੇ ਲਿਖੇ ਹਿੰਦੋਸਤਾਨੀ, ਦੇਖਣ ਵਿੱਚ ਹਿੰਦੁਸਤਾਨੀ ਹੋਣਗੇ ਪਰ ਦਿਮਾਗੀ ਤੌਰ ’ਤੇ ਇੰਗਲਿਸ਼ ਹੋਣਗੇ। ਪਰ ਇਸ ਵਿਦਿਅਕ ਢਾਂਚੇ ਨੇ 2 ਕਿਸਮ ਦੇ ਹਿੰਦੁਸਤਾਨੀ ਪੈਦਾ ਕੀਤੇ। ਇਕ ਗੋਰਿਆਂ ਦੇ ਵਫਾਦਾਰ ਅਤੇ ਦੂਸਰੇ ਦੇਸ਼ ਭਗਤ ਗੋਰਿਆਂ ਦੇ ਖਿਲਾਫ! ਡਾ. ਦਲੀਪ ਸਿੰਘ ਸੌਂਦ ਦਾ ਨਾਂ ਦੂਸਰੇ ਗਰੁੱਪ ਦੇ ‘ਦੇਸ਼ ਭਗਤਾਂ’ ਵਿੱਚ ਅਤੇ ਅਮਰੀਕੀ ਸਿਆਸਤ ਵਿੱਚ ਸੁਨਹਿਰੀ ਅਖਰਾਂ ਨਾਲ ਦਰਜ ਹੈ। ਡਾ. ਸੌਂਦ 1955 ਤੋਂ 1963 ਤੱਕ 2 ਵਾਰ, ਕੈਲੀਫੋਰਨੀਆਂ ਦੇ 29ਵੇਂ ਡਿਸਟਰਕ ਤੋਂ ਚੁਣੇ ਗਏ ਸਨ ਜੋ ਕਿ ਉਸ ਵਕਤ ਅਚੰਬੇ ਵਾਲੀ ਗੱਲ ਸੀ।
ਡਾ. ਦਲੀਪ ਸਿੰਘ ਸੌਂਦ ਨੇ ਕਾਲਜ ਦੀ ਵਿਦਿਆ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ। ਫਿਰ ਪ੍ਰਿੰਸ ਵੇਲਸ ਕਾਲਜ ਜੰਮੂ ਅਤੇ 1919 ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਬੀ.ਏ. ਦੀ ਡਿਗਰੀ ਪ੍ਰਾਪਤ ਕੀਤੀ ਸੀ। ਆਪ ਗਾਂਧੀ ਜੀ ਦੀ ਨੇਤਾਗਿਰੀ ਅਤੇ ਐਬਰਾਹੀਮ ਲਿੰਕਨ ਦੀ ਜ਼ਿੰਦਗੀ ਤੋਂ ਬਹੁਤ ਪ੍ਰਭਾਵਿਤ ਸਨ। ਛੋਟੀ ਉਮਰ ’ਚ ਹੀ ਆਜ਼ਾਦੀ ਦੀ ਲਗਨ ਲੱਗ ਚੁੱਕੀ ਸੀ। 1919 ਦੇ ਜਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਨੇ ਆਪ ਨੂੰ ਆਜ਼ਾਦੀ ਸੰਗਰਾਮ ਦੇ ਹੋਰ ਵੀ ਨਜ਼ਦੀਕ ਲੈ ਆਂਦਾ। ਮਦਨ ਮੋਹਨ ਮਾਲਵੀਆ ਅਤੇ ਆਪਣੇ ਪਿਤਾ ਸਰਦਾਰ ਨੱਥਾ ਸਿੰਘ ਠੇਕੇਦਾਰ ਦੀ ਸਲਾਹ ’ਤੇ ਭਾਰਤ ਛੱਡਕੇ ਅਮਰੀਕਾ ਆ ਗਏ ਸਨ। ਅਮਰੀਕਾ ਆ ਕੇ ਦਲੀਪ ਸਿੰਘ, ਭੇਦਭਾਵ (ਦਸਿਚਰਮਿਨਿੳਟੋਿਨ) ਦੇਖ ਕੇ ਨਿਰਾਸ਼ ਜ਼ਰੂਰ ਹੋਇਆ, ਪਰ ਢਹਿੰਦੀਆਂ ਕਲਾਂ ਵੱਲ ਨਹੀਂ ਤੁਰਿਆ।
ਅਮਰੀਕਾ ਵਿੱਚ ਯੂਨੀਵਰਸਿਟੀ ਦੀ ਪੜ੍ਹਾਈ ਦੌਰਾਨ ਸਿੱਖ ਟੈਂਪਲ ਆਫ ਸਟੋਕਟਨ (ਕੈਲੇਫੋਰਨੀਆਂ) ਰਿਹਾਇਸ਼ ਰੱਖੀ। ਇਹ ਗੁਰਦੁਆਰਾ ਅਮਰੀਕਾ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਹੈ। 1922 ’ਚ ਯੂ.ਸੀ. ਬੈਰਕਲੇ ਤੋਂ ਐਮ.ਏ ਅਤੇ 1924 ’ਚ ਪੀ.ਐਚ.ਡੀ. ਹਿਸਾਬ ਦੀ ਡਿਗਰੀ ਪ੍ਰਾਪਤ ਕੀਤੀ। ਇਸੇ ਸਮੇਂ ਦੌਰਾਨ ‘ਹਿੰਦੁਸਤਾਨ ਐਸੋਸੀਏਸ਼ਨ ਆਫ ਅਮਰੀਕਾ’ ਦੇ ਪ੍ਰਧਾਨ ਚੁਣੇਗੇ। ਪੜ੍ਹਾਉਣ ਦੀ ਨੌਕਰੀ ਨਾ ਮਿਲੀ ਤਾਂ ਕਾਟਨ ਪਿਕਿੰਗ ਗੈਂਗ ਦੇ ਫੌਰਮੈਨ ਵਜੋਂ ਕੰਮ ਸ਼ੁਰੂ ਕਰ ਦਿੱਤਾ। ਫਿਰ ਦੱਖਣੀ ਕੈਲੀਫੋਰਨੀਆਂ ਚਲੇ ਗਏ ਅਤੇ ਕਿਸਾਨੀ (ਫਾਰਮਿੰਗ) ਕਰਕੇ ਗੁਜ਼ਾਰਾ ਸ਼ੁਰੂ ਕੀਤਾ। ਉਸ ਵਕਤ ਭਾਰਤੀ ਨਾਂ ਤਾਂ ਜ਼ਮੀਨ ਖਰੀਦ ਸਕਦੇ ਸਨ ਅਤੇ ਨਾ ਹੀ ਕਿਰਾਏ ’ਤੇ ਲੈ ਸਕਦੇ ਸਨ। ਅਮਰੀਕੀ ਦੋਸਤ ਦੇ ਨਾਂ ਤੇ ਜ਼ਮੀਨ ਕਿਰਾਏ ’ਤੇ ਲਈ ਅਤੇ ਆਪ ਕੰਮ ਸ਼ੁਰੂ ਕੀਤਾ। ਕਿਸਮਤ ਦਾ ਸਾਥ ਨਾ ਮਿਲਣ ਕਾਰਨ ਸਲਾਦ ਦੀ ਕਾਸ਼ਤ ਵਿੱਚ ਬਹੁਤ ਘਾਟਾ ਪੈ ਗਿਆ। ਫਿਰ ਵੀ ਦੂਸਰੇ ਕਿਸਾਨਾਂ ਵਾਂਗ ਬੈਂਕਰਪਟੀ ਨਹੀਂ ਕੀਤੀ, ਸਗੋਂ ਸਖਤ ਮਿਹਨਤ ਕਰਕੇ ਪੈਸੇ ਵਾਪਸ ਉਤਾਰ ਦਿੱਤੇ। ਅੱਜ ਤੱਕ ਦਲੀਪ ਸਿੰਘ ਪਗੜੀ ਵਾਲਾ ਸਿੱਖ ਸੀ। 1928 ’ਚ ਇਕ ਬਹੁਤ ਹੀ ਅੱਛੇ ਸੁਭਾਅ ਵਾਲੀ ਔਰਤ ਮਰੀਅਮ ਨਾਲ ਸ਼ਾਦੀ ਕਰ ਲਈ। ਮਰੀਅਮ ਨੇ ਦਲੀਪ ਸਿੰਘ ਦਾ ਸਾਰੀ ਉਮਰ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ। ਆਪ ਦੇ ਦੋ ਪੁੱਤਰੀਆਂ ਅਤੇ ਇੱਕ ਪੁੱਤਰ ਪੈਦਾ ਹੋਏ। ਆਪ ਦੇ ਪੁੱਤਰ ਦਲੀਪ ਸਿੰਘ ਜੂਨੀਅਰ ਨੇ ਕੈਲੀਫੋਰਨੀਆਂ ਦੀ ‘ਇੰਸਟੀਚਿਊਟ ਆਫ ਟੈਕਨਾਲੌਜੀ’ ਤੋਂ ਮਕੈਨੀਕਲ ਇੰਜੀਨੀਅਰਿੰਗ ਕੀਤੀ। ਫਿਰ ਕੋਰੀਆ ਦੀ ਲੜਾਈ ਵਿੱਚ ਸ਼ਹੀਦ ਹੋ ਗਿਆ। ਆਪ ਦੇ ਸਾਲਾ ਏਮੀਲ ਕੋਸਤਾ ਜੂਨੀਅਰ ਨੇ 1963 ਵਿੱਚ ਫਿਲਮ ‘ਕਲੇਸਪਤਰਾ’ ਦੇ ਕੰਮ ਤੋਂ ‘ਔਸਕਰ’ ਜਿੱਤਿਆ। ਇਹ ਨੌਜਵਾਨ ਬਹੁਤ ਹੀ ਮਸ਼ਹੂਰ ਚਿੱਤਰਕਾਰ ਸੀ।
ਡਾ. ਸੌਦ ਨੇ 1930 ਵਿੱਚ ‘ਮਾਈ ਮਦਰ ਇੰਡੀਆ’ ਕਿਤਾਬ ਲਿਖਕੇ ਕੈਥਰੀਨ ਮੇਊ ਦੀ ਕਿਤਾਬ ‘ਮਦਰ ਇੰਡੀਆ’ ਦਾ ਮੂੰਹ ਤੋੜ ਜੁਆਬ ਦਿੱਤਾ। ਡਾ. ਸੌਂਦ ਨੂੰ ਕੈਥਰੀਨ ਮੇਊ ਦੀ ਕਿਤਾਬ ਤੋਂ ਬਹੁਤ ਸੱਟ ਵੱਜੀ ਸੀ ਕਿਉਂਕਿ ਇਸ ਕਿਤਾਬ ਵਿੱਚ ਭਾਰਤ ਪ੍ਰਤੀ ਬਹੁਤ ਗਲਤ ਗੱਲਾਂ ਤੋੜ-ਮਰੋੜ ਕੇ ਲਿਖੀਆਂ ਹੋਈਆਂ ਸਨ। ਗਾਂਧੀ ਨੇ ਇਸ ਕਿਤਾਬ ਨੂੰ ਨਾਲੀਆਂ ਸਾਫ ਕਰਨ ਵਾਲੇ ਅਫਸਰ ਦੀ ਰਿਪੋਰਟ ਕਿਹਾ ਸੀ। 1946 ’ਚ ‘ਲੂਸ ਸੈਲਿਸ ਬਿੱਲ’ ਨੇ ਅਮਰੀਕੀ ਇੰਮੀਗ੍ਰੇਸ਼ਨ ਦੇ ਨਿਯਮ ਨਰਮ ਕਰ ਦਿੱਤੇ ਸਨ ਅਤੇ 1949 ਡਾ. ਸੌਂਦ ਅਮਰੀਕੀ ਨਾਗਰਿਕ ਬਣ ਗਿਆ। ਅਮਰੀਕੀ ਪ੍ਰਧਾਨ ਮੰਤਰੀ ਠਰੁਮੳਨ ਨੇ ਵੀ ਇਸ ਬਿੱਲ ਵਿੱਚ ਵਿਸ਼ੇਸ਼ ਦਿਲਚਸਪੀ ਲਈ। 1953 ’ਚ ਾਂੲਸਟ ੰੋਰੲ ਲ਼ੳਨਦ ਦਾ ਜੱਜ ਚੁਣਿਆ ਗਿਆ ਅਤੇ ਫਿਰ 1956 ਵਿੱਚ ਡੈਮੋਕਰੈਟਿਕ ਕਮਿਊਨਿਟੀ ਸੈਂਟਰ ਦਾ 9ਮਪੲਰੳਿਲ 3ੋੁਨਟੇ ਵਿੱਚ ਚੇਅਰਮੈਨ ਚੁਣਿਆ ਗਿਆ। ਦਲੀਪ ਸਿੰਘ ਨੇ 25 ਸਾਲ ਇੰਪੀਰੀਅਲ ਕਾਊੁਂਟੀ ਵਿੱਚ ਖੇਤੀਬਾੜੀ ਕੀਤੀ। 1956 ’ਚ ਇਕ ਅਮੀਰ ਅਤੇ ਅਸਲ-ਰਸੂਖ ਵਾਲੀ ਔਰਤ ਸ਼੍ਰੀਮਤੀ ਜੈਕਵਲੀਨ ਨੂੰ ਹਰਾ ਕੇ 8ੋੁਸੲ ੋਡ ੍ਰੲਪਰੲਸੲਨਟੳਟਵਿੲ ਦੀ ਚੋਣ ਜਿੱਤੀ, ਇਸੇ ਸੀਟ ਤੋਂ 2 ਵਾਰ ਜਿੱਤ ਪ੍ਰਾਪਤ ਕੀਤੀ ਸੀ। 1962 ’ਚ ਜਦੋਂ ਦਲੀਪ ਸਿੰਘ ੂਸ਼ ਸ਼ੲਨੳਟੲ ਦੀ ਸੀਟ ਲੜਨ ਦੀ ਤਿਆਰੀ ਕਰ ਰਿਹਾ ਸੀ ਤਾਂ ਕਿਸਮਤ ਨੇ ਫਿਰ ਸਾਥ ਨਾ ਦਿੱਤਾ ਅਤੇ ਅਧਿਰੰਗ ਦਾ ਦੌਰਾ ਪੈ ਗਿਆ।
ਡਾ. ਦਲੀਪ ਸਿੰਘ ਬਹੁਤ ਹੀ ਚੰਗੇ ਬੁਲਾਰੇ ਸਨ। ਪੰਡਿਤ ਨਹਿਰੂ ਦੇ ਸੱਦੇ ’ਤੇ ਇੰਡੀਆ ਦੇ ਦੋਵੇਂ ਸਦਨਾਂ ਲੋਕ ਸਭਾ ਅਤੇ ਰਾਜ ਸਭਾ ਦੇ ਸਾਂਝੇ ਸਦਨ ਨੂੰ ਸੰਬੋਧਤ ਕੀਤਾ। ਅਮਰੀਕੀ ਸਰਕਾਰ ਨੇ ਆਪ ਨੂੰ 8ੋੁਸੲ 6ੋਰੲਗਿਨ 1ਡਡੳਰਿਸ 3ੋਮਮਟਿਟੲੲ ਦੇ ਮੈਂਬਰ ਨਿਯੁਕਤ ਕੀਤਾ। ਫਿਰ ਰਾਜਦੂਤ ਬਣਾਕੇ ਜਪਾਨ, ਵੀਅਤਨਾਮ, ਇੰਡੋਨੇਸ਼ੀਆ, ਸਿੰਘਾਪੁਰ, ਫਿਲਪੀਨ ਅਤੇ ਭਾਰਤ ਦੇ ਦੌਰੇ ’ਤੇ ਭੇਜਿਆ। 1958 ਵਿੱਚ ਆਪ ਨੂੰ “ਲ਼ੋੳਰਦ ੳਨਦ ਠੳੇਲੋਰ” ਦਾ ਸਨਮਾਨ ਦਿੱਤਾ ਗਿਆ। ਭਾਰਤ ਅਤੇ ਅਮਰੀਕਾ ਵਿਚਕਾਰ ਮਿੱਤਰਤਾ ਵਾਲੇ ਸਬੰਧ ਸਥਾਪਤ ਕਰਨ ਵਿੱਚ ਆਪ ਦਾ ਵੱਡਾ ਯੋਗਦਾਨ ਸੀ। ਇਹ ਹੀ ਕਾਰਨ ਸੀ ਕਿ ਅਮਰੀਕਾ ਨੇ ਭਾਰਤ-ਚੀਨ ਜੰਗ ਦੌਰਾਨ ਖੁਲ੍ਹਕੇ ਭਾਰਤ ਦੀ ਮੱਦਦ ਕੀਤੀ ਸੀ।
ਡਾ. ਦਲੀਪ ਸਿੰਘ 20 ਸਤੰਬਰ, 1899 ਨੂੰ ਪਿੰਡ ‘ਛੱਜਲਵਿੰਡੀ ਜ਼ਿਲ੍ਹਾ ਅੰਮ੍ਰਿਤਸਰ, (ਪੰਜਾਬ) ਵਿਖੇ ਪਿਤਾ ਸਰਦਾਰ ਨੱਥਾ ਸਿੰਘ ਠੇਕੇਦਾਰ ਅਤੇ ਮਾਤਾ ਜਿਉਣੀ ਦੇ ਘਰ ਪੈਦਾ ਹੋਇਆ। ਆਪ ਦਾ ਪਰਿਵਾਰ ਰਾਮਗੜ੍ਹੀਆ ਸਿੱਖ (ਤਰਖਾਣ) ਬਿਰਾਦਰੀ ਨਾਲ ਸਬੰਧਤ ਹੈ। ਇਕ ਹੋਣਹਾਰ, ਵਿਦਵਾਨ ਪਾਲੀਟੀਸ਼ਨ ਅਤੇ ਕਿਸਾਨ, ਡਾਕਟਰ ਦਲੀਪ ਸਿੰਘ ਸੌਂਦ, ਜਿਸ ਨੇ ਅਮਰੀਕਾ ਵਿੱਚ ਨਵਾਂ ਇਤਿਹਾਸ ਰੱਚਿਆ ਸੀ, 22 ਅਪ੍ਰੈਲ 1973 ਨੂੰ ਸਵਰਗ ਸੁਧਾਰ ਗਿਆ, ਪਰ ਅਮਰੀਕੀ, ਭਾਰਤੀਆਂ ਅਤੇ ਏਸ਼ੀਅਨ ਵਾਸਤੇ ਆਸ ਦਾ ਰਸਤਾ ਰੌਸ਼ਨ ਕਰ ਗਿਆ। ਆਪ ਦੇ ਭਰਾ ਜੋ ਕਿ ‘ਸਰਦਾਰ ਬਹਾਦਰ’ ਕਰਨੈਲ ਸਿੰਘ ਇੰਜੀਨੀਅਰ ਜੋ ਕਿ ਉਸ ਸਮੇਂ 9ਨਦੳਿਨ ੍ਰੳਲਿਾੳੇ 2ੋੳਰਦ ਦੇ ਚੇਅਰਮੈਨ ਸਨ, ਪਰਿਵਾਰ ਸਮੇਤ ਆਪ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਏ। ਕੈਲੀਫੋਰਨੀਆ ਦੇ ਡੈਮੇਕਿਊਲਾ ਸ਼ਹਿਰ ਵਿੱਚ ਡਾ. ਦਲੀਪ ਸਿੰਘ ਦੇ ਨਾਂ ’ਤੇ ਡਾਕਘਰ ਸਥਿਤ ਹੈ ਅਤੇ ਆਪ ਦੀ ਤਸਵੀਰ ਅਮਰੀਕੀ ਸੰਸਦ ਵਿੱਚ ਲਗਾਈ ਗਈ ਹੈ। ਇਹ ਦੋਵੇਂ ਗੱਲਾਂ ਭਾਰਤੀ ਅਮਰੀਕੀ ਜਥੇਬੰਦੀ 9ਨਦੋ 1ਮੲਰਚਿੳਨ 1ਸਸੋਚੳਿਟੋਿਨਸ ਦੀਆਂ ਕਾਫੀ ਸਮੇਂ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ। ਆਪ ਦੇ ਪਰਿਵਾਰ ਦੇ ਮੈਂਬਰ ਕੈਲੀਫੋਰਨੀਆਂ ਵਿੱਚ ਵਸਦੇ ਹਨ।

 

 

Comments are closed.

COMING SOON .....


Scroll To Top
11