ਅਹਿਮਦਾਬਾਦ- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅਜ ਜੰਮੂ-ਕਸ਼ਮੀਰ ‘ਚ ਹੋਏ ਅਤਵਾਦੀ ਹਮਲੇ ਬਾਰੇ ਜਾਣਕਾਰੀ ਲਈ ਹੈ। ਲਗਾਤਾਰ ਹੋ ਰਹੇ ਹਮਲਿਆਂ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਕਿਹਾ ਕਿ ਸਾਡੀ ਫੌਜ ਭਾਰਤਵਾਸੀਆਂ ਦਾ ਸਿਰ ਕਦੇ ਝੁਕਣ ਨਹੀਂ ਦੇਣਗੇ। ਉਨ੍ਹਾਂ ਨੇ ਕਿਹਾ ਹੈ ਕਿ ਫੌਜ ਅਤੇ ਹੋਰ ਸੁਰਖਿਆ ਫੋਰਸ ਆਪਣੇ ਫਰਜ਼ ਨੂੰ ਬਾਖੂਬੀ ਅੰਜ਼ਾਮ ਦੇ ਰਹੇ ਹਨ, ਜਿਸ ਨੂੰ ਲੈ ਕੇ ਲੋਕਾਂ ਨੂੰ ਭਰੋਸਾ ਰਖਣਾ ਚਾਹੀਦਾ ਹੈ।ਗ੍ਰਹਿ ਮੰਤਰੀ ਨੇ ਇਹ ਗਲ ਗੁਜਰਾਤ ਯੂਨੀਵਰਸਿਟੀ ਦੇ ਸੰਸਕ੍ਰਿਤ ਕੇਂਦਰ ਦੇ ਉਦਘਾਟਨ ਦੌਰਾਨ ਕਹੀ।ਰਾਜਨਾਥ ਨੇ ਕਿਹਾ ਹੈ ਕਿ ਹਾਲ ‘ਚ ਅਤਵਾਦੀ ਘਟਨਾਵਾਂ ‘ਚ ਕਈ ਸੁਰਖਿਆ ਫੋਰਸ ਨੂੰ ਜਾਨ ਗੁਆਉਣੀ ਪਈ ਅਤੇ ਦੁਖ ਤਾਂ ਹੈ ਪਰ ਲੋਕਾਂ ਨੂੰ ਭਰੋਸਾ ਰਖਣਾ ਚਾਹੀਦਾ ਕਿ ਸੁਰਖਿਆ ਫੋਰਸ ਆਪਣਾ ਫਰਜ਼ ਬਾਖੂਬੀ ਨਿਭਾਅ ਰਹੀ ਹੈ।