Tuesday , 18 June 2019
Breaking News
You are here: Home » NATIONAL NEWS » ਭਾਜਪਾ 2019 ਦੀ ਲੋਕ ਸਭਾ ਚੋਣ ਅਮਿਤ ਸ਼ਾਹ ਦੀ ਅਗਵਾਈ ਹੇਠ ਹੀ ਲੜੇਗੀ

ਭਾਜਪਾ 2019 ਦੀ ਲੋਕ ਸਭਾ ਚੋਣ ਅਮਿਤ ਸ਼ਾਹ ਦੀ ਅਗਵਾਈ ਹੇਠ ਹੀ ਲੜੇਗੀ

ਦਿੱਲੀ ਵਿਖੇ ਭਾਜਪਾ ਦੀ ਰਾਸ਼ਟਰੀ ਕਾਰਜਕਾਰਣੀ ਬੈਠਕ ਸ਼ੁਰੂ

ਨਵੀਂ ਦਿੱਲੀ, 8 ਸਤੰਬਰ- ਭਾਰਤੀ ਜਨਤਾ ਪਾਰਟੀ ਨੇ 2019 ਦੀਆਂ ਲੋਕ ਸਭਾ ਚੋਣਾਂ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਲੜਣ ਦਾ ਨਿਰਣਾ ਕਰਦਿਆਂ ਪਾਰਟੀ ਦੀਆਂ ਅੰਦਰੂਨੀ ਜੱਥੇਬੰਦਕ ਚੋਣਾਂ ਨੂੰ ਤਦ ਤੱਕ ਲਈ ਟਾਲ ਦਿੱਤਾ ਹੈ। ਨਵੀਂ ਦਿੱਲੀ ਵਿਖੇ ਸ਼ਨਿੱਚਰਵਾਰ ਨੂੰ ਪਾਰਟੀ ਦੀ ਕੌਮੀ ਕਾਰਜਕਾਰਣੀ ਦੀ 2 ਰੋਜ਼ਾ ਬੈਠਕ ਸ਼ੁਰ ਹੋਈ, ਜਿਸ ’ਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਸ੍ਰੀ ਅਮਿਤ ਸ਼ਾਹ, ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ, ਕੇਂਦਰੀ ਮੰਤਰੀ ਸ੍ਰੀ ਅਰੁਣ ਜੇਤਲੀ, ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਅਤੇ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਸਮੇਤ ਹੋਰ ਭਾਜਪਾ ਨੇਤਾਵਾਂ ਨੇ ਹਾਜ਼ਰੀ ਭਰੀ। ਬੈਠਕ ਤੋਂ ਪਹਿਲਾਂ ਸ੍ਰੀ ਸ਼ਾਹ ਨੇ ‘ਜੇਤੂ ਭਾਜਪਾ ਦਾ ਮੰਤਰ ਦਿੰਦੇ ਹੋਏ 2019 ’ਚ ਪਹਿਲਾਂ ਤੋਂ ਵਧ ਬਹੁਮਤ ਨਾਲ ਸੱਤਾ ’ਚ ਆਉਣ ਦਾ ਸੰਕਲਪ ਕਰਵਾਇਆ। ਸ੍ਰੀ ਸ਼ਾਹ ਨੇ ਉਚ ਅਧਿਕਾਰੀਆਂ ਦੀ ਬੈਠਕ ’ਚ ਕਿਹਾ ਕਿ ਉਹ ਭਾਜਪਾ ਨੂੰ ਜੇਤੂ ਭਾਰਤੀ ਜਨਤਾ ਪਾਰਟੀ ਬਣਾਉਣ ਦਾ ਸੰਕਲਪ ਲੈਣ ਅਤੇ 2019 ’ਚ ਪ੍ਰਚੰਡ ਬਹੁਮਤ ਦੇ ਨਾਲ ਜਿਤ ਦਾ ਸੰਕਲਪ ਲੈਣ ਦੇ ਨਾਲ-ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਜਿਤ ਤੈਅ ਕਰਨ।ਦੁਨੀਆ ਦੀ ਸਭ ਤੋਂ ਪ੍ਰਸਿਧ ਲੀਡਰਸ਼ਿਪ ਸਾਡੇ ਕੋਲ ਹੈ। ਜਿਤ ਦੇ ਸਾਡੇ ਸੰਕਲਪ ਨੂੰ ਕੋਈ ਹਰਾ ਨਹੀਂ ਸਕਦਾ।ਪ੍ਰਚੰਡ ਬਹੁਮਤ ਨਾਲ ਜਿਤ ਹੋਵੇਗੀ।ਸ੍ਰੀ ਸ਼ਾਹ ਨੇ ਦਾਅਵਾ ਕੀਤਾ ਕਿ 2019 ’ਚ ਪਾਰਟੀ ਨੂੰ 2014 ਦੇ ਮੁਕਾਬਲੇ ਵਧ ਬਹੁਮਤ ਨਾਲ ਜਿੱਤ ਮਿਲਣੀ ਹੈ। ਉਨ੍ਹਾਂ ਨੇ ਸੰਗਠਨ ਨੂੰ ਮਜਬੂਤ ਬਣਾਉਣ, ਸਰਕਾਰ ਦੀਆਂ ਯੋਜਨਾਵਾਂ ਦੇ ਕਾਰਜ ‘ਚ ਤੇਜ਼ੀ ਲਿਆਉਣ ਅਤੇ ਉਸ ਦਾ ਪ੍ਰਚਾਰ ਹੇਠਲੇ ਪਧਰ ਤੱਕ ਕਰਨ ਅਤੇ ਚੋਣਾਂ ਦੀ ਤਿਆਰੀ ਬੂਥ ਪਧਰ ‘ਤੇ ਕਰਨ ਲਈ ਜ਼ੋਰ ਦਿਤਾ।ਬੈਠਕ ਵਿੱਚ ਇਸ ਗੱਲ ’ਤੇ ਵਿਚਾਰ ਕੀਤਾ ਗਿਆ ਕਿ ਸ੍ਰੀ ਅਮਿਤ ਸ਼ਾਹ ਦੇ ਪ੍ਰਧਾਨਗੀ ਕਾਲ ਵਿੱਚ ਵਾਧਾ ਕੀਤਾ ਜਾਵੇ ਅਤੇ ਫਿਲਹਾਲ ਜੱਥੇਬੰਦਕ ਚੋਣਾਂ ਨਾ ਕਰਵਾਈਆਂ ਜਾਣ।

Comments are closed.

COMING SOON .....


Scroll To Top
11