Thursday , 27 June 2019
Breaking News
You are here: Home » NATIONAL NEWS » ਭਾਜਪਾ ਵਲੋਂ ‘ਸੰਕਲਪ ਪਤਰ’ ਨਾਂਅ ਹੇਠ ਚੋਣ ਮਨੋਰਥ ਪੱਤਰ ਜਾਰੀ

ਭਾਜਪਾ ਵਲੋਂ ‘ਸੰਕਲਪ ਪਤਰ’ ਨਾਂਅ ਹੇਠ ਚੋਣ ਮਨੋਰਥ ਪੱਤਰ ਜਾਰੀ

ਦੋਸਤਾਨਾ ਮਾਹੌਲ ’ਚ ਰਾਮ ਮੰਦਰ ਦਾ ਨਿਰਮਾਣ ਤੇ ਨਾਗਰਿਕਤਾ ਸੋਧ ਬਿਲ ਪਾਸ ਕਰਾਉਣ ਦਾ ਵਾਅਦਾ

ਨਵੀਂ ਦਿਲੀ, 8 ਅਪ੍ਰੈਲ- ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣਾ ਚੋਣ ਮਨੋਰਥ ਪਤਰ ‘ਸੰਕਲਪ ਪਤਰ’ ਦੇ ਨਾਂਅ ਹੇਠ ਜਾਰੀ ਕਰ ਦਿਤਾ ਹੈ। ਦਿਲੀ ਵਿਖੇ ਮੁਖ ਦਫ਼ਤਰ ’ਚ ਮੈਨੀਫ਼ੈਸਟੋ ਜਾਰੀ ਕਰਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਜਨਾਥ ਸਿੰਘ ਅਤੇ ਅਮਿਤ ਸ਼ਾਹ ਤੋਂ ਇਲਾਵਾ ਪਾਰਟੀ ਦੇ ਹੋਰ ਵੀ ਕਈ ਸੀਨੀਅਰ ਆਗੂ ਮੌਜੂਦ ਸਨ। ਆਪਣੇ ਮੈਨੀਫੈਸਟੋ ਵਿਚ ਭਾਜਪਾ ਨੇ 60 ਸਾਲ ਤੋਂ ਵਧ ਉਮਰ ਦੇ ਕਿਸਾਨਾਂ ਤੇ ਛੋਟੇ ਦੁਕਾਨਦਾਰਾਂ ਨੂੰ ਪੈਨਸ਼ਨ ਦੇਣ ਦਾ ਐਲਾਨ ਕੀਤਾ ਹੈ। ਹਾਲਾਂਕਿ, ਪੈਨਸ਼ਨ ਕਿੰਨੀ ਹੋਵੇਗੀ, ਇਸ ਦਾ ਖੁਲਾਸਾ ਨਹੀਂ ਕੀਤਾ ਗਿਆ। ਭਾਜਪਾ ਨੇ ਦਾਅਵਾ ਕੀਤਾ ਹੈ ਕਿ ਉਹ ਕਿਸਾਨਾਂ ਦੀ ਆਮਦਨ ਦੁਗਣੀ ਕਰ ਦੇਣਗੇ। ਕਿਸਾਨਾਂ ਨੂੰ ਇਕ ਲਖ ਰੁਪਏ ਤਕ ਦਾ ਖੇਤੀ ਕਰਜ਼ਾ ਪੰਜ ਸਾਲਾਂ ਤਕ ਵਿਆਜ਼ ਰਹਿਤ ਦੇਣ ਦਾ ਵਾਅਦਾ ਵੀ ਕੀਤਾ ਹੈ। ਆਪਣੇ ਮੈਨੀਫੈਸਟੋ ਵਿਚ ਭਾਜਪਾ ਨੇ ਆਪਣੇ ਰਾਸ਼ਟਰਵਾਦ ਦੇ ਏਜੰਡੇ ਨੂੰ ਵੀ ਪਹਿਲ ਦਿਤੀ ਹੈ। ਪਾਰਟੀ ਨੇ ਕੌਮੀ ਸੁਰਖਿਆ ਦੇ ਮੁਦੇ ’ਤੇ ਅਤਵਾਦ ਖ਼ਿਲਾਫ਼ ਜ਼ੀਰੋ ਟਾਲਰੈਂਸ ਪਾਲਿਸੀ ਤੇ ਸੁਰਖਿਆ ਬਲਾਂ ਨੂੰ ਦਹਿਸ਼ਤਗਰਦਾਂ ਦਾ ਸਾਹਮਣਾ ਕਰਨ ਲਈ ਖੁਲ੍ਹ ਦੇਣ ਦਾ ਵਾਅਦਾ ਵੀ ਕੀਤਾ ਹੈ। ਇਸ ’ਚ ਦੋਸਤਾਨਾ ਮਾਹੌਲ ਵਿਚ ਰਾਮ ਮੰਦਰ ਦਾ ਨਿਰਮਾਣ ਕਰਨ, ਨਾਗਰਿਕਤਾ ਸੋਧ ਬਿਲ ਨੂੰ ਸੰਸਦ ਤੋਂ ਪਾਸ ਕਰਾਉਣ, ਅਤਵਾਦ ’ਤੇ ‘ਜ਼ੀਰੋ ਟੋਲਰੈਂਸ’ (ਸਹਿਣਸ਼ੀਲਤਾ) ਦੀ ਨੀਤੀ ਜਾਰੀ ਰਖਣ ਅਤੇ ਦੇਸ਼ ਦੀ ਸੁਰਖਿਆ ਨਾਲ ਕੋਈ ਸਮਝੌਤਾ ਨਾ ਕਰਨ ਦਾ ਸੰਕਲਪ ਪ੍ਰਗਟਾਇਆ ਹੈ। ਬੀਜੇਪੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਸਤਾ ਵਿਚ ਆਉਣ ਨਾਲ ਭਾਰਤ ਨੂੰ ਸਾਲ 2025 ਤਕ ਪੰਜ ਲਖ ਕਰੋੜ ਡਾਲਰ ਅਤੇ ਸਾਲ 2032 ਤਕ 10 ਲਖ ਕਰੋੜ ਡਾਲਰ ਦਾ ਅਰਥਚਾਰਾ ਬਣਾਇਆ ਜਾਵੇਗਾ। ਸੂਖਮ ਤੇ ਲਘੂ ਉਦਯੋਗਾਂ ਲਈ ਇਕ ਲਖ ਕਰੋੜ ਰੁਪਏ ਦੀ ਕ੍ਰੈਡਿਟ ਗਾਰੰਟੀ ਯੋਜਨਾ ਦੀ ਸ਼ੁਰੂਆਤ ਕਰਨ ਦਾ ਵਾਅਦਾ ਵੀ ਬੀਜੇਪੀ ਨੇ ਕੀਤਾ ਹੈ। ਇਸ ਤੋਂ ਇਲਾਵਾ ਭਾਜਪਾ ਨੇ 50 ਸ਼ਹਿਰਾਂ ’ਚ ਮੈਟਰੋ ਚਲਾਉਣ ਤੇ ਸੜਕੀ ਤੰਤਰ ਮਜ਼ਬੂਤ ਕਰਨ ਦੀ ਗਲ ਵੀ ਮੈਨੀਫੈਸਟੋ ’ਚ ਦਰਜ ਕੀਤੀ ਹੈ।

Comments are closed.

COMING SOON .....


Scroll To Top
11