Thursday , 19 July 2018
Breaking News
You are here: Home » NATIONAL NEWS » ਭਾਜਪਾ ਨੇ 2019 ਦੀ ਚੋਣ ’ਚ 360 ਤੋਂ ਵਧ ਸੀਟਾਂ ਜਿੱਤਣ ਦਾ ਰੱਖਿਆ ਟੀਚਾ

ਭਾਜਪਾ ਨੇ 2019 ਦੀ ਚੋਣ ’ਚ 360 ਤੋਂ ਵਧ ਸੀਟਾਂ ਜਿੱਤਣ ਦਾ ਰੱਖਿਆ ਟੀਚਾ

ਕੌਮੀ ਪ੍ਰਧਾਨ ਅਮਿਤ ਸ਼ਾਹ ਵੱਲੋਂ ਚੋਟੀ ਦੇ 31 ਨੇਤਾਵਾਂ ਨਾਲ ਬੈਠਕ

ਨਵੀਂ ਦਿੱਲੀ, 17 ਅਗਸਤ- ਭਾਰਤੀ ਜਨਤਾ ਪਾਰਟੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਭਾਜਪਾ ਦੇ 31 ਚੋਟੀ ਦੇ ਨੇਤਾਵਾਂ ਅਤੇ ਕੇਂਦਰੀ ਮੰਤਰੀਆਂ ਨਾਲ ਵਿਸ਼ੇਸ਼ ਬੈਠਕ ਕੀਤੀ ਅਤੇ 2019 ਦੀਆਂ ਲੋਕ ਸਭਾ ਚੋਣਾਂ ਲਈ ਆਪਣੀਆਂ ਯੋਜਨਾਵਾਂ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਇਸ ਮੌਕੇ ’ਤੇ ਪਾਵਰ ਪੁਆਇੰਟ ਪੇਸ਼ਕਾਰੀ ਦਿੰਦੇ ਹੋਏ 2019 ‘ਚ 360 ਤੋਂ ਵਧ ਸੀਟਾਂ ਜਿਤਣ ਦਾ ਟੀਚਾ ਰਖਿਆ ਹੈ।ਭਾਜਪਾ ਦਫਤਰ ‘ਚ ਚਲੀ ਇਸ ਬੈਠਕ ’ਚ ਭਾਜਪਾ ਦੇ ਵਲੋਂ ਤੋਂ ਮਹਾ ਸਕਤਰ ਰਾਮਲਾਲ, ਰਾਮ ਮਾਧਵ, ਅਰੁਣ ਸਿੰਘ, ਕੈਲਾਸ਼ ਵਿਜੈਵਰਗੀਏ, ਡਾ. ਅਨਿਲ ਜੈਨ ਮੌਜੂਦ ਸੀ।ਬੈਠਕ ‘ਚ ਸ਼ਾਮਲ ਹੋਣ ਵਾਲੇ ਕੇਂਦਰੀ ਮੰਤਰੀਆਂ ‘ਚ ਸ਼੍ਰੀ ਰਵੀਸ਼ੰਕਰ ਪ੍ਰਸਾਦ, ਪ੍ਰਕਾਸ਼ ਜਾਵਡੇਕਰ, ਧਮੇਂਦਰ ਪ੍ਰਧਾਨ ਪੀਯੂਸ਼ ਗੋਇਲ, ਜੇ.ਪੀ. ਨਡਾ, ਨਰਿੰਦਰ ਸਿੰਘ ਤੋਮਰ, ਨਿਰਮਲਾ ਸੀਤਾਰਮਨ, ਮਨੋਜ ਸਿਨਹਾ ਅਤੇ ਅਰਜੁਨ ਰਾਮ ਮੇਘਵਾਲ ਸ਼ਾਮਲ ਸਨ। ਬੈਠਕ ’ਚ ਸਾਬਕਾ ਗ੍ਰਹਿ ਸਕਤਰ ਅਤੇ ਬਿਹਾਰ ਦੇ ਆਰਾ ਤੋਂ ਭਾਜਪਾ ਸੰਸਦ ਆਰ ਕੇ ਸਿੰਘ ਵੀ ਮੌਜੂਦ ਸੀ।ਇਸ ਮੌਕੇ ’ਤੇ ਸ੍ਰੀ ਸ਼ਾਹ ਨੇ ਮੰਤਰੀਆਂ ਤੋਂ ਉਨ੍ਹਾਂ ਦੇ ਕੰਮਕਾਜ ਦਾ ਬਿਓਰਾ ਮੰਗਿਆ, ਨਾਲ ਹੀ ਇਨ੍ਹਾਂ ਮੰਤਰੀਆਂ ਨੂੰ ਭਾਜਪਾ ਦੇ ਕਮਜ਼ੋਰ ਇਲਾਕਿਆਂ ‘ਚ ਜਾ ਕੇ ਸੰਗਠਨ ਦੀ ਮਜ਼ਬੂਤੀ ਦੇ ਲਈ ਕੰਮ ਕਰਨ ਦੇ ਨਿਰਦੇਸ਼ ਦਿਤੇ ਹਨ। ਭਾਜਪਾ ਪ੍ਰਧਾਨ ਨੇ ਸਾਲ 2019 ਦੇ ਆਮ ਚੋਣਾਂ ਦੇ ਲਿਹਾਜ ਨਾਲ ਇਨ੍ਹਾਂ ਕੇਂਦਰੀ ਮੰਤਰੀਆਂ ਨੂੰ ਪਛਮੀ ਬੰਗਾਲ, ਓਡੀਸ਼ਾ, ਕੇਰਲ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ ਅਤੇ ਉਤਰੀ ਪੂਰਬੀ ਸੂਬਿਆਂ ‘ਚ ਪਾਰਟੀ ਸੰਗਠਨ ਨੂੰ ਮਜ਼ਬੂਤ ਬਣਾਉਣ ਦੇ ਲਈ ਤਾਇਨਾਤ ਕਰਨ ਦੀ ਯੋਜਨਾ ਬਣਾਈ ਹੈ। ਇਸ ਤਰ੍ਹਾਂ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਮੰਤਰੀ ਮੰਡਲ ਦੇ ਵਿਸਥਾਰ ‘ਚ ਆਜ਼ਾਦ ਇੰਚਾਰਜ ਰਾਜ ਮੰਤਰੀ-ਸ਼੍ਰੀ ਪੀਯੂਸ਼ ਗੋਇਲ, ਧਮੇਂਦਰ ਪ੍ਰਧਾਨ, ਸ਼੍ਰੀਮਤੀ ਨਿਰਮਲਾ ਸੀਤਾਰਮਨ, ਮਨੋਜ ਸਿਨਹਾ ਅਤੇ ਅਰਜੁਨਰਾਮ ਮੇਘਵਾਲ ਨੂੰ ਕੈਬਿਨਟ ਮੰਤਰੀ ਬਣਾਇਆ ਜਾ ਸਕਦਾ ਹੈ।

Comments are closed.

COMING SOON .....
Scroll To Top
11