Tuesday , 31 March 2020
Breaking News
You are here: Home » PUNJAB NEWS » ਭਾਜਪਾ ਨੇ 2014 ’ਚ ਝੂਠ ਬੋਲ ਕੇ ਸੱਤਾ ਹਾਸਲ ਕੀਤੀ : ਕਾਂਗੜ

ਭਾਜਪਾ ਨੇ 2014 ’ਚ ਝੂਠ ਬੋਲ ਕੇ ਸੱਤਾ ਹਾਸਲ ਕੀਤੀ : ਕਾਂਗੜ

ਭਾਈ ਰੂਪਾ, 14 ਮਈ (ਜਜਵੀਰ ਜਲਾਲ)- ਬਿਜਲੀ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ ਨੇ ਹਲਕਾ ਫਰੀਦਕੋਟ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਮੁਹੰਮਦ ਸਦੀਕ ਦੇ ਹੱਕ ਵਿੱਚ ਪ੍ਰਚਾਰ ਕਰਦੇ ਹੋਏ ਕਿਹਾ ਕਿ 2014 ਵਿੱਚ ਮੋਦੀ ਸਰਕਾਰ ਨੇ ਝੂਠ ਬੋਲ ਕੇ ਸੱਤਾ ਹਾਸਲ ਕੀਤੀ। ਵੱਖ ਵੱਖ ਪਿੰਡਾ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕਰਦੇ ਹੋਏ ਕਾਂਗੜ ਨੇ ਕਿਹਾ ਕਿ ਮੋਦੀ ਨੇ ਵੱਡੇ ਤੋਂ ਵੱਡਾ ਝੂਠ ਦੇਸ ਵਾਸੀਆਂ ਨੂੰ ਬੋਲਿਆ ਕਿ ਆਮ ਲੋਕਾਂ ਨੂੰ ਕਿਹਾ ਗਿਆ ਕਿ ਤਹਾਨੂੰ 15 ਲੱਖ ਰੁਪਿਆ ਦੇਵਾਗਾ ਮੈਨੂੰ ਵੋਟ ਪਾਉ ਅਤੇ ਸਾਰਿਆ ਹੀ ਬੇਰੋਜਗਾਰਾ ਨੂੰ ਨੋਕਰੀਆਂ ਦੇਣ ਦਾ ਵਾਅਦਾ ਕੀਤਾ ਤੇ ਕਿਸਾਨਾਂ ਨੂੰ ਫਸਲਾਂ ਦੇ ਰੇਟ ਦੁੱਗਣੇ ਦੇਣ ਦਾ ਵਾਅਦਾ ਕੀਤਾ ਉਲਟਾ ਡੀਜਲ ਦੇ ਰੇਟ ਦੁੱਗਣੇ ਕਰ ਦਿੱਤੇ। ਅਸੀ ਇੰਨ੍ਹਾਂ ਨੂੰ ਵੋਟ ਕਿਵੇ ਪਾ ਸਕਦੇ ਹਾ ਇਕ ਪਾਸੇ ਪਹਿਲੀ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵੇ ਗੁਰਪਰਬ ਲਈ ਪੰਜਾਬ ਸਰਕਾਰ ਸੀਮਤ ਆਰਥਿਕ ਸਾਧਨਾਂ ਦੇ ਬਾਵਜੂਦ ਵੱਡਾ ਬਜਟ ਖਰਚ ਕਰ ਰਹੀ ਹੈ, ਉਥੇ ਸ੍ਰੋਮਣੀ ਅਕਾਲੀ ਦਲ ਦੀ ਭਾਈਵਾਲ ਬੀ ਜੇ ਪੀ ਕੇਂਦਰ ਵਲੋਂ ਇੱਕ ਰੁਪਿਆ ਵੀ ਨਹੀ ਦਿੱਤਾ ਗਿਆ।ਉਨ੍ਹਾਂ ਕਿਹਾ ਪਿਛਲੇ ਸਮੇਂ ਆਮ ਆਦਮੀ ਦੇ ਐਮ ਪੀ ਸਾਧੂ ਸਿੰਘ ਨੇ ਇਲਾਕੇ ਵਿੱਚ ਕੁੱਝ ਵੀ ਨਹੀ ਕਰਵਾਇਆ। ਅਖੀਰ ਵਿੱਚ ਉਨ੍ਹਾ ਵੋਟਰਾਂ ਨੂੰ ਅਪੀਲ ਕੀਤੀ ਕਿ ਅਪਣੇ ਵੋਟ ਦਾ ਇਸਤੇਮਾਲ ਪੰਜ ਸਾਲਾਂ ਵਿੱਚ ਭੋਗੇ ਸੰਤਾਪ ਨੂੰ ਧਿਆਨ ਵਿੱਚ ਰੱਖ ਕੇ ਕਰਨ ਤਾਂ ਜੋ ਕਿਤੇ ਫੇਰ ਨਾ 2014 ਵਾਂਗ ਪਛਤਾਉਣਾ ਪਵੇ। ਇਸ ਮੌਕੇ ਸੀਨੀਅਰ ਆਗੂ ਤੀਰਥ ਸਿੰਘ ਭਾਈ ਰੂਪਾ, ਗੋਰਾ ਸਿੰਘ ਜਵੰਧਾ, ਕੁੱਕੂ ਬਾਬੇਕਾ, ਪ੍ਰਮਿੰਦਰ ਸਿੰਘ ਗੋਦਾਰਾ (ਸਰਪੰਚ ਜਲਾਲ), ਕਾਲਾ ਜਲਾਲ, ਸੋਨੀ ਬਰਾੜ, ਸੁਖਵੀਰ ਸਿੰਘ(ਸੋਨਾ), ਲੱਕੀ ਜਲਾਲ, ਪਰਮਜੀਤ ਸਿੰਘ (ਪ੍ਰਧਾਨ ਟਰੱਕ ਯੂਨੀਅਨ, ਬਲਵੀਰ ਸਿੰਘ ਫੌਜੀ, ਪੰਚਾਇਤ,ਸਵਰਨ ਸਿੰਘ ਮੈਂਬਰ ਬਲਾਕ ਸੰਮਤੀ, ਨਛੱਤਰ ਸਿੰਘ ਅਕਾਲੀ, ਨੈਬੀ ਨਾਹਰੀ ਕਾ, ਗੋਰਾ ਸਿੰਘ,ਬਲਰਾਜ ਸਿੰਘ ਬਰਾੜ, ਲਖਵੀਰ ਬਰਾੜ ਹਾਜਰ ਸਨ।

Comments are closed.

COMING SOON .....


Scroll To Top
11