Tuesday , 18 September 2018
Breaking News
You are here: Home » BUSINESS NEWS » ਭਾਜਪਾ ਨੇ ਸਾਡੇ ਵਿਧਾਇਕ ਨੂੰ 100 ਕਰੋੜ ਦਾ ਆਫਰ ਦਿੱਤਾ : ਕੁਮਾਰ ਸਵਾਮੀ

ਭਾਜਪਾ ਨੇ ਸਾਡੇ ਵਿਧਾਇਕ ਨੂੰ 100 ਕਰੋੜ ਦਾ ਆਫਰ ਦਿੱਤਾ : ਕੁਮਾਰ ਸਵਾਮੀ

ਨਵੀਂ ਦਿੱਲੀ- ਜੇ.ਡੀ.ਐਸ ਨੇਤਾ ਕੁਮਾਰ ਸਵਾਮੀ ਨੇ ਬੀ.ਜੇ.ਪੀ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਵਿਧਾਇਕਾਂ ਨੂੰ ਬੀ.ਜੇ.ਪੀ ਵਲੋਂ 100 ਕਰੋੜ ਰੁਪਏ ਦਾ ਆਫਰ ਦਿਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਵਿਧਾਇਕਾਂ ਨੂੰ ਕੈਬਿਨਟ ਮੰਤਰੀ ਅਹੁਦੇ ਦਾ ਵੀ ਆਫਰ ਦਿਤਾ ਗਿਆ।ਕਰਨਾਟਕ ’ਚ ਚੋਣ ਨਤੀਜੇ ਆਉਣ ਦੇ ਬਾਅਦ ਵੀ ਕਿਸੇ ਇਕ ਪਾਰਟੀ ਨੂੰ ਬਹੁਮਤ ਨਹੀਂ ਮਿਲ ਸਕਿਆ ਹੈ।ਜਿਸ ਦੇ ਬਾਅਦ ਬੀ.ਜੇ.ਪੀ ਅਤੇ ਕਾਂਗਰਸ ‘ਚ ਸਰਕਾਰ ਬਣਾਉਣ ਦਾ ਸੰਘਰਸ਼ ਸ਼ੁਰੂ ਹੋ ਗਿਆ ਹੈ।ਕਾਂਗਰਸ ਨੇ ਜੇ.ਡੀ.ਐਸ ਨੂੰ ਸਮਰਥਨ ਦੇ ਕੇ ਮੁਕਾਬਲੇ ਨੂੰ ਦਿਲਚਸਪ ਕਰ ਦਿਤਾ ਹੈ ਪਰ ਬੀ.ਜੇ.ਪੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਚੁਕੀ ਹੈ। ਬੀ.ਜੇ.ਪੀ ਲਈ ਸਰਕਾਰ ਬਣਾਉਣਾ ਆਸਾਨ ਨਹੀਂ ਹੋਵੇਗਾ ਕਿਉਂਕਿ ਉਸ ਨੂੰ ਸਿਰਫ 104 ਸੀਟਾਂ ਹੀ ਮਿਲੀਆਂ ਹਨ ਅਤੇ ਆਜਾਦ ਵਿਧਾਇਕਾਂ ਨੇ ਵੀ ਕਾਂਗਰਸ-ਜੇ.ਡੀ.ਐਸ ਸਰਕਾਰ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।

Comments are closed.

COMING SOON .....
Scroll To Top
11