Thursday , 23 May 2019
Breaking News
You are here: Home » NATIONAL NEWS » ਭਾਜਪਾ ਨੂੰ ਹਰਾਉਣ ਲਈ ਕੋਈ ਵੀ ਕੁਰਬਾਨੀ ਘੱਟ : ਰਾਹੁਲ ਗਾਂਧੀ

ਭਾਜਪਾ ਨੂੰ ਹਰਾਉਣ ਲਈ ਕੋਈ ਵੀ ਕੁਰਬਾਨੀ ਘੱਟ : ਰਾਹੁਲ ਗਾਂਧੀ

ਕਾਂਗਰਸ ਵਰਕਿੰਗ ਕਮੇਟੀ ਨੇ ਲੋਕ ਸਭਾ ਚੋਣਾਂ ਲਈ ਉਲੀਕੀ ਰਣਨੀਤੀ

ਅਹਿਮਦਾਬਾਦ, 12 ਮਾਰਚ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਜ ਕਿਹਾ ਹੈ ਕਿ ਰਾਸ਼ਟਰੀ ਸਵੈਮਸੇਵਕ ਸੰਘ ਤੇ ਭਾਰਤੀ ਜਨਤਾ ਪਾਰਟੀ ਦੋਵੇਂ ਹੀ ‘ਫ਼ਾਸ਼ੀਵਾਦ, ਨਫ਼ਰਤ, ਫੁਟ–ਪਾਊ‘ ਵਿਚਾਰਧਾਰਾ ਉਤੇ ਚਲ ਰਹੇ ਹਨ।ਦੋਹਾਂ ਨੂੰ ਹਰਾਉਣ ਲਈ ਕੋਈ ਵੀ ਸਿਆਸੀ ਕੁਰਬਾਨੀ ਘੱਟ ਹੈ। ਸ੍ਰੀ ਰਾਹੁਲ ਅਜ ਅਹਿਮਦਾਬਾਦ ‘ਚ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।ਇਥੇ ਵਰਨਣਯੋਗ ਹੈ ਕਿ ਕਾਂਗਰਸ ਵਲੋਂ ਸਾਲ 2019 ਦੀਆਂ ਆਮ ਚੋਣਾਂ ਦੇ ਮਦੇਨਜ਼ਰ ਆਪਣੀ ਰਣਨੀਤੀ ਉਲੀਕੀ ਜਾ ਰਹੀ ਹੈ।ਸ੍ਰੀ ਗਾਂਧੀ ਨੇ ਕਿਹਾ ਕਿ ਕਾਂਗਰਸ ਵਰਕਿੰਗ ਕਮੇਟੀ ਨੇ ਹੁਣ ਆਰਐਸਐਸ ਤੇ ਭਾਜਪਾ ਦੀ ਵਿਚਾਰਧਾਰਾ ਨੂੰ ਹਰਾਉਣ ਦਾ ਦ੍ਰਿੜ੍ਹ ਸੰਕਲਪ ਲਿਆ ਹੈ।ਉਨ੍ਹਾਂ ਕਿਹਾ ਕਿ ਇਹ ਟੀਚਾ ਹਰ ਹਾਲਤ ਵਿਚ ਹਾਸਲ ਕੀਤਾ ਜਾਵੇਗਾ ਤੇ ਜੰਗ ਜਿਤੀ ਜਾਵੇਗੀ। ਸ੍ਰੀ ਰਾਹੁਲ ਨੇ ਇਹ ਗਲਾਂ ‘ਟਵਿਟਰ‘ ਉਤੇ ਲਿਖ ਕੇ ਸਾਂਝੀਆਂ ਕੀਤੀਆਂ ਹਨ।ਕਾਂਗਰਸ ਪ੍ਰਧਾਨ ਦੀ ਇਹ ਟਿਪਣੀ ਕੁਝ ਅਜਿਹੀਆਂ ਕਿਆਸਅਰਾਈਆਂ ਦਰਮਿਆਨ ਆਈ ਹੈ; ਜਿਨ੍ਹਾਂ ਵਿਚ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਉਤਰ ਪ੍ਰਦੇਸ਼ ਤੇ ਦਿਲੀ ਵਿਚ ਹੋਰ ਵਿਰੋਧੀ ਪਾਰਟੀਆਂ ਨਾਲ ਗਠਜੋੜ ਕਰ ਸਕਦੀ ਹੈ। ਉਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਪਹਿਲਾਂ ਹੀ ਮਿਲ ਕੇ 2019 ਦੀਆਂ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕਰ ਚੁਕੀਆਂ ਹਨ ਤੇ ਰਾਸ਼ਟਰੀ ਜਨਤਾ ਦਲ ਵੀ ਉਨ੍ਹਾਂ ਦੇ ਵਿਸ਼ਾਲ ਗਠਜੋੜ ਦਾ ਹਿਸਾ ਹੈ।
ਸਿਆਸੀ ਗਲਿਆਰਿਆਂ ਵਿਚ ਅਜਿਹੀ ਵੀ ਚਰਚਾ ਹੈ ਕਿ ਉਤਰ ਪ੍ਰਦੇਸ਼ ਵਿਚ ਭਾਜਪਾ ਨੂੰ ਸਤਾ ਤੋਂ ਲਾਂਭੇ ਕਰਨ ਲਈ ਕਾਂਗਰਸ ਗਠਜੋੜ ਕਰਨ ਦੀਆਂ ਤਿਆਰੀਆਂ ਕਰ ਰਹੀ ਹੈ। ਉਧਰ ਆਮ ਆਦਮੀ ਪਾਰਟੀ ਵੀ ਦਿਲੀ ਵਿਚ ਕਾਂਗਰਸ ਨਾਲ ਗਠਜੋੜ ਕਰਨਾ ਚਾਹ ਰਹੀ ਹੈ ਪਰ ਦਿਲੀ ਕਾਂਗਰਸ ਦੀ ਲੀਡਰਸ਼ਿਪ ਇਸ ਦੇ ਹਕ ਵਿਚ ਨਹੀਂ ਹੈ।ਇਸੇ ਲਈ ਕਾਂਗਰਸ ਦੀ ਦਿਲੀ ਇਕਾਈ ਨੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪੇਸ਼ਕਸ਼ ਰਦ ਕਰ ਦਿਤੀ ਹੈ ਪਰ ‘ਆਪ‘ ਨੇ ਫਿਰ ਵੀ ਗਠਜੋੜ ਲਈ ਆਪਣੇ ਰਾਹ ਖੁਲ੍ਹੇ ਰਖੇ ਹੋਏ ਹਨ।

Comments are closed.

COMING SOON .....


Scroll To Top
11