Sunday , 26 May 2019
Breaking News
You are here: Home » Religion » ਭਾਈ ਘਨਈਆ ਜੀ ਦੇ ਜੋਤੀ ਜੋਤਿ ਸਮਾਉਣ ਦੀ 300 ਸਾਲਾ ਸ਼ਤਾਬਦੀ 20 ਨੂੰ ਕੇਸਗੜ੍ਹ ਸਾਹਿਬ ਵਿਖੇ ਮਨਾਈ ਜਾਵੇਗੀ

ਭਾਈ ਘਨਈਆ ਜੀ ਦੇ ਜੋਤੀ ਜੋਤਿ ਸਮਾਉਣ ਦੀ 300 ਸਾਲਾ ਸ਼ਤਾਬਦੀ 20 ਨੂੰ ਕੇਸਗੜ੍ਹ ਸਾਹਿਬ ਵਿਖੇ ਮਨਾਈ ਜਾਵੇਗੀ

ਸ੍ਰੀ ਅਨੰਦਪੁਰ ਸਾਹਿਬ, 18 ਸਤੰਬਰ (ਦਵਿੰਦਰਪਾਲ ਸਿੰਘ)- ਸਿੱਖ ਪੰਥ ਦੀ ਅਜ਼ੀਮ ਸ਼ਖਸ਼ੀਅਤ, ਸੇਵਾ ਦੇ ਪੁੰਜ ਤੇ ਸਮਦ੍ਰਿਸ਼ਟੀ ਦੇ ਮਾਲਕ ਭਾਈ ਘਨਈਆ ਜੀ ਦੇ ਜੋਤੀ-ਜੋਤਿ ਸਮਾਉਣ ਦੀ 300 ਸਾਲਾ ਸ਼ਤਾਬਦੀ 20 ਸਤੰਬਰ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਪੂਰਨ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਈ ਜਾ ਰਹੀ ਹੈ। ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਅਤੇ ਸ੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਦੱਸਿਆ ਕਿ ਉਪਰੋਕਤ ਸ਼ਤਾਬਦੀ ਦੇ ਸਬੰਧ ਵਿਚ 19 ਸਤੰਬਰ ਨੂੰ ਯਮਨਾ ਨਗਰ ਤੋਂ ਅਰੰਭ ਹੋਇਆ ਨਗਰ ਕੀਰਤਨ ਸ਼ਾਮ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੁਜੇਗਾ। ਜਿਸਦਾ ਤਖਤ ਸਾਹਿਬ ਵਿਖੇ ਪੁਜਣ ਤੇ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਇਸੇ ਤਰ੍ਹਾਂ 20 ਸਤੰਬਰ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਸ਼ਮੇਸ਼ ਦੀਵਾਨ ਹਾਲ ਵਿਚ ਸਵੇਰੇ 9 ਵਜੇ ਗੁਰਮਤਿ ਸਮਾਗਮ ਅਰੰਭ ਹੋਵੇਗਾ। ਜਿਸ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਕਥਾ ਵਿਚਾਰਾ ਰਾਹੀ ਸੰਗਤ ਨਾਲ ਸਂਾਝ ਪਾਉਣਗੇ। ਤੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਜਥੇ ਭਾਈ ਕਰਨੈਲ ਸਿੰਘ ਜੀ,ਭਾਈ ਉਂਕਾਰ ਸਿੰਘ ਜੀ ਤੇ ਭਾਈ ਸੰਦੀਪ ਸਿੰਘ ਜੀ ਅਤੇ ਤਖਤ ਸਹਿਬ ਦੇ ਹਜੂਰੀ ਰਾਗੀ ਭਾਈ ਜਗਤਾਰ ਸਿੰਘ ਜੀ ਇਲਾਹੀ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ ਨਿਹਾਲ ਕਰਨਗੇ। ਇਸ ਮੌਕੇ ਪੰਥ ਦੀਆਂ ਮਹਾਨ ਸ਼ਖਸ਼ੀਅਤਾਂ ਸੰਗਤ ਨੂੰ ਭਾਈ ਘਨਈਆ ਜੀ ਦੇ ਜੀਵਨ ਬਾਰੇ ਚਾਨਣਾਂ ਪਾਉਣਗੀਆਂ। ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਸਮਾਗਮ ਵਿਚ ਵਧ ਤੋਂ ਵਧ ਹਾਜਰੀ ਭਰਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਇਸ ਮੌਕੇ ਉਕਤ ਤੋਂ ਇਲਾਵਾ ਗਿਆਨੀ ਫੂਲਾ ਸਿੰਘ ਹੈਡ ਗ੍ਰੰਥੀ ਤਖਤ ਸਾਹਿਬ, ਜਸਬੀਰ ਸਿੰਘ ਮੈਨੇਜਰ ਤਖਤ ਸਾਹਿਬ, ਸੂਚਨਾ ਅਫਸਰ ਭੁਪਿੰਦਰ ਸਿੰਘ ਅਤੇ ਐਡਵੋਕੇਟ ਹਰਦੇਵ ਸਿੰਘ, ਰਘਵੀਰ ਸਿੰਘ, ਭੁਪਿੰਦਰ ਸਿੰਘ ਆਰ.ਕੇ., ਪੀ.ਏ. ਹਰਦੇਵ ਸਿੰਘ ਅਤੇ ਗੁਰਵੇਲ ਸਿੰਘ, ਮਨਜਿੰਦਰ ਸਿੰਘ ਬਰਾੜ, ਮਾ: ਹਰਜੀਤ ਸਿੰਘ ਅਚਿੰਤ, ਦਵਿੰਦਰ ਸਿੰਘ, ਮਨਪ੍ਰੀਤ ਸਿੰਘ, ਸਤਪਾਲ ਸਿੰਘ ਅਤੇ ਜਗੀਰ ਸਿੰਘ ਆਦਿ ਹਾਜ਼ਰ ਸਨ।

Comments are closed.

COMING SOON .....


Scroll To Top
11