Wednesday , 19 December 2018
Breaking News
You are here: Home » Religion » ਭਾਈ ਕੇਵਲ ਸਿੰਘ ਭੂਰਾ ਕੋਹਨਾ ਦਮਦਮਾ ਸਾਹਿਬ ਸਬ ਦਫਤਰ ਦੇ ਸਕਤਰ ਨਿਯੁਕਤ

ਭਾਈ ਕੇਵਲ ਸਿੰਘ ਭੂਰਾ ਕੋਹਨਾ ਦਮਦਮਾ ਸਾਹਿਬ ਸਬ ਦਫਤਰ ਦੇ ਸਕਤਰ ਨਿਯੁਕਤ

ਤਲਵੰਡੀ ਸਾਬੋ, 12 ਮਾਰਚ (ਰਾਮ ਰੇਸ਼ਮ ਨਥੇਹਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਧਰਮ ਪ੍ਰਚਾਰ ਦੀ ਲੜੀ ਨੂੰ ਹੋਰ ਤੇਜ ਕਰਨ ਲਈ ਤਖਤ ਸਾਹਿਬਾਨ ਤੇ ਖੋਲੇ ਜਾਣ ਵਾਲੇ ਉਪ ਦਫਤਰਾਂ ਦੀ ਲੜੀ ਵਿਚ ਬੀਤੇ ਦਿਨ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਖੋਲੇ ਸਬ ਦਫਤਰ ਦਾ ਭਾਈ ਕੇਵਲ ਸਿੰਘ ਭੂਰਾ ਕੋਹਨਾ ਨੂੰ ਸਕਤਰ ਨਿਯੁਕਤ ਕਰਦਿਆਂ ਉਨਾਂ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਤਖਤ ਸਾਹਿਬ ਦੇ ਸਿੰਘ ਸਾਹਿਬ ਨੇ ਸਕਤਰ ਅਹੁਦੇ ਤੇ ਬਿਰਾਜਮਾਨ ਕੀਤਾ।ਜਿਕਰਯੋਗ ਹੈ ਕਿ ਬੀਤੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਪਣਾ ਨਵਾਂ ਉਪ ਦਫਤਰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼ੁਰੂ ਕਰ ਦਿਤਾ ਗਿਆ ਜਿਸਦਾ ਰਸਮੀ ਉਦਘਾਟਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤਾ ਹੈ।ਦਫਤਰ ਦੇ ਉਦਘਾਟਨ ਸਮੇਂ ਭਾਈ ਲੌਂਗੋਵਾਲ ਨੇ ਭਾਈ ਕੇਵਲ ਸਿੰਘ ਭੂਰਾ ਕੋਹਨਾ ਨੂੰ ਉਕਤ ਦਫਤਰ ਦਾ ਨਵਾਂ ਸਕਤਰ ਲਾਉਣ ਦਾ ਐਲਾਨ ਕਰ ਦਿਤਾ ਤੇ ਮੌਕੇ ਤੇ ਹਾਜਿਰ ਭਾਈ ਕੇਵਲ ਸਿੰਘ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਿਰੋਪਾਉ ਦੇ ਕੇ ਸਨਮਾਨਿਤ ਕਰਨ ਉਪਰੰਤ ਉਸਨੂੰ ਸਕਤਰ ਦੇ ਅਹੁਦੇ ਵਾਲੀ ਕੁਰਸੀ ਤੇ ਬੈਠਾ ਕੇ ਨਵੀਂ ਜਿੰਮੇਵਾਰੀ ਚਲਾਉਣ ਦੀ ਰਸਮੀ ਇਜਾਜਤ ਦੇ ਦਿਤੀ।ਭਾਈ ਕੇਵਲ ਸਿੰਘ ਨੇ ਇਸ ਮੌਕੇ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ ਤੇ ਮਾਲਵਾ ਜੋਨ ਵਿਚ ਧਰਮ ਪ੍ਰਚਾਰ ਲਹਿਰ ਨੂੰ ਹੋਰ ਤੇਜ ਕਰਨ ਲਈ ਨਵੀਆਂ ਯੋਜਨਾਵਾਂ ਉਲੀਕ ਕੇ ਉਨਾਂ ਤੇ ਅਮਲ ਵੀ ਕਰਵਾਉਣ ਦਾ ਯਤਨ ਕਰਨਗੇ। ਇਸ ਮੌਕੇ ਬੁੰਗਾ ਮਸਤੂਆਣਾ ਮੁਖੀ ਬਾਬਾ ਛੋਟਾ ਸਿੰਘ, ਜਥੇ:ਗੁਰਤੇਜ ਸਿੰਘ ਢਡੇ ਤੇ ਭਾਈ ਨਵਤੇਜ ਸਿੰਘ ਕਾਉਣੀ ਦੋਵੇਂ ਅੰਤ੍ਰਿਗ ਮੈਂਬਰ, ਭਾਈ ਮੋਹਣ ਸਿੰਘ ਬੰਗੀ, ਭਾਈ ਅਮਰੀਕ ਸਿੰਘ ਕੋਟਸ਼ਮੀਰ,ਭਾਈ ਸੁਰਜੀਤ ਸਿੰਘ ਰਾਏਪੁਰ ਚਾਰੇ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਮਨਜੀਤ ਸਿੰਘ ਬਪੀਆਣਾ ਮੈਂਬਰ ਧਰਮ ਪ੍ਰਚਾਰ ਕਮੇਟੀ, ਭਾਈ ਕਰਨ ਸਿੰਘ ਮੈਨੇਜਰ ਤਖਤ ਸਾਹਿਬ, ਭਾਈ ਗੁਰਦੀਪ ਸਿੰਘ ਦੁਫੇੜਾ ਮੀਤ ਮੈਨੇਜਰ, ਭਾਈ ਜਗਤਾਰ ਸਿੰਘ, ਭਾਈ ਜਗਤਾਰ ਸਿੰਘ ਕੀਰਤਪੁਰੀ ਤੇ ਭਾਈ ਗੁਰਜੰਟ ਸਿੰਘ ਹੈਡ ਗ੍ਰੰਥੀ, ਭਾਈ ਦਲਬਾਰਾ ਸਿੰਘ ਆਦਿ ਹਾਜਿਰ ਸਨ।

Comments are closed.

COMING SOON .....


Scroll To Top
11