Thursday , 27 June 2019
Breaking News
You are here: Home » NATIONAL NEWS » ਭਾਈ ਕੁਲਵਿੰਦਰ ਸਿੰਘ ਖਾਨਪੁਰੀਆ ਰੋਹਿਣੀ ਦੀ ਅਦਾਲਤ ‘ਚ ਪੇਸ਼

ਭਾਈ ਕੁਲਵਿੰਦਰ ਸਿੰਘ ਖਾਨਪੁਰੀਆ ਰੋਹਿਣੀ ਦੀ ਅਦਾਲਤ ‘ਚ ਪੇਸ਼

  • ਦਿੱਲੀ ‘ਚ ਬੰਦ ਸਿੰਘਾਂ ਦੀ ਪੇਸ਼ੀ ਸਮੇਂ ਪੁਲਿਸ ਦੀ ਧੱਕੇਸ਼ਾਹੀ ਅਤੇ ਦਿੱਲੀ ਕਮੇਟੀ ਦਾ ਗ਼ੈਰ-ਜ਼ਿੰਮੇਵਾਰਾਨਾ ਰਵੱਈਆ

ਨਵੀਂ ਦਿੱਲੀ, 13 ਜੁਲਾਈ (ਮਨਪ੍ਰੀਤ ਸਿੰਘ ਖਾਲਸਾ)-ਬੀਤੇ ਦਿਨ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਕੁਲਵਿੰਦਰ ਸਿੰਘ ਖਾਨਪੁਰੀਆ ਉਰਫ ਹੈਪੀ ਨੂੰ ਸਪੈਸ਼ਲ ਸੈੱਲ ਦੀ ਐਫ.ਆਈ.ਆਰ. ਨੰਬਰ 18/13 ਧਾਰਾ 120 ਬੀ, 307, 353, 471, 411 ਅਤੇ 186 ਅਧੀਨ ਮਾਣਯੋਗ ਜੱਜ ਸ੍ਰੀ ਮਨੋਜ ਕੁਮਾਰ ਦੀ ਕੋਰਟ ਵਿੱਚ ਸਮੇਂ ਸਿਰ ਪੇਸ਼ ਕੀਤਾ ਗਿਆ।
kulwinder singh
ਅੱਜ ਕੋਰਟ ਵਿੱਚ ਭਾਈ ਖਾਨਪੁਰੀ ‘ਤੇ ਦੋਸ਼ ਆਇਦ ਕਰਦਿਆਂ ਧਾਰਾਵਾਂ ਬਾਰੇ ਬਹਿਸ ਹੋਈ ਸੀ। ਕੋਰਟ ਵਿਚ ਭਾਈ ਖਾਨਪੁਰੀ ਵਲੋਂ ਵਕੀਲ ਨਸੀਬ ਸਿੰਘ ਹਾਜ਼ਰ ਹੋਏ। ਪੇਸ਼ੀ ਉਪਰੰਤ ਭਾਈ ਖਾਨਪੁਰੀ ਨੇ ਪ੍ਰੈੱਸ ਨਾਲ ਗਲਬਾਤ ਕਰਦਿਆਂ ਭਾਈ ਖਾਨਪੁਰੀ ਨੇ ਕਿਹਾ ਕਿ ਸਿੱਖ ਕੌਮ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦਿੰਦੇ ਹੋਏ ਇਸ ਵਿੱਚ ਦਰਜ ਮਿਤੀਆਂ ਅਨੁਸਾਰ ਹੀ ਗੁਰਪੁਰਬ ਮਨਾਉਣ ਦੇ ਉਪਰਾਲੇ ਕਰੇ ਤੇ ਅਸੀਂ ਜੱਥੇਦਾਰ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਛੇਤੀ ਹੀ ਸਿੱਖ ਬੁੱਧੀਜੀਵੀਆਂ ਦਾ ਇੱਕਠ ਕਰ ਕੇ ਮੁੜ ਤੋਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਵਾਇਆ ਜਾਏ ਤੇ ਕੌਮ ਵਿਚ ਪੈ ਰਹੇ ਗੁਰਪੁਰਬਾਂ ਦੀਆਂ ਤਰੀਖਾਂ ਦੇ ਭੰਬਲਭੁਸੇ ਨੂੰ ਖਤਮ ਕੀਤਾ ਜਾਏ। ਕੌਮ ‘ਤੇ ਹੋ ਰਹੇ ਮਾਰੂ ਹਮਲਿਆਂ ਬਾਰੇ ਉਨ੍ਹਾਂ ਨੌਜਵਾਨਾਂ ਨੂੰ ਵੰਗਾਰ ਪਾਉਦੇਂ ਹੋਏ ਕਿਹਾ ਕਿ ਜਦ ਤਕ ਖਾਲਸਾ ਖੁਦ ਤਿਆਰ-ਬਰ-ਤਿਆਰ ਨਹੀਂ ਹੁੰਦਾ ਤਦ ਤਕ ਭੇਡਾਂ ਬਕਰੀਆਂ ਸਾਨੂੰ ਚੁਣੌਤੀ ਦਿੰਦੀਆਂ ਰਹਿਣਗੀਆਂ। ਇਸ ਕਰਕੇ ਅਸੀਂ ਪੰਥ ਨੂੰ ਅਪੀਲ ਕਰਦੇ ਹਾਂ ਕਿ ਬਾਣੀ ਤੇ ਬਾਣੇ ਦੇ ਧਾਰਨੀ ਬਣ ਕੇ ਕੌਮ ਦੀ ਅਗਵਾਈ ਕਰੋ। ਅਜ ਕੋਰਟ ਵਿਚ ਭਾਈ ਖਾਨਪੁਰੀ ਨੂੰ ਮਿਲਣ ਵਾਸਤੇ ਭਾਈ ਜਸਵਿੰਦਰ ਸਿੰਘ, ਭਾਈ ਭੁਪਿੰਦਰ ਸਿੰਘ, ਭਾਈ ਮਨਜੀਤ ਸਿੰਘ ਹਾਜ਼ਰ ਹੋਏ ਸਨ। ਪੇਸ਼ੀ ਉਪਰੰਤ ਭਾਈ ਖਾਨਪੁਰੀ ਨੂੰ ਵਾਪਿਸ ਲੈ ਕੇ ਜਾਂਦਿਆਂ ਭਾਈ ਭੁਪਿੰਦਰ ਸਿੰਘ ਨੇ ਭਾਈ ਖਾਨਪੁਰੀ ਦੀ ਫੋਟੋ ਅਪਣੇ ਮੋਬਾਇਲ ਨਾਲ ਲੈ ਲਈ ਜਿਸ ‘ਤੇ ਉਥੇ ਹਾਜ਼ਰ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਪਕੜ ਕੇ ਉੱਥੇ ਬਣੇ ਕਮਰਾ ਨੰਬਰ 15 ਵਿੱਚ ਐਸ.ਆਈ. ਪ੍ਰੇਮ ਸਿੰਘ ਦੇ ਹਵਾਲੇ ਕਰ ਦਿੱਤਾ। ਸਾਥੀ ਸਿੰਘਾਂ ਵੱਲੋਂ ਉਸ ਨੂੰ ਬੇਨਤੀ ਕੀਤੀ ਗਈ ਕਿ ਇਹ ਕੋਈ ਗੁਨਾਹ ਨਹੀਂ ਹੈ ਤੁਸੀਂ ਮੋਬਾਇਲ ਵਿੱਚੋਂ ਫੋਟੋ ਡਿਲੇਟ ਕਰ ਦੇਵੋ ਪਰ ਉਹ ਵਰਦੀ ਦਾ ਰੋਅਬ ਦਿਖਾਉਦੇਂ ਹੋਏ ਭਾਈ ਭੁਪਿੰਦਰ ਸਿੰਘ ਤੇ ਕੇਸ ਪਾਉਣ ਨੂੰ ਬਜਿਦ ਹੋ ਗਿਆ। ਇਸ ਤੇ ਭਾਈ ਜਸਵਿੰਦਰ ਸਿੰਘ ਨੇ ਕਿਹਾ ਕਿ ਭਾਈ ਜੇ ਤੂੰ ਬੰਦ ਹੀ ਕਰਨਾ ਹੈ ਤੇ ਸਾਨੂੰ ਕਰ ਦੇ ਪਰ ਇਸ ਨੂੰ ਛੱਡ ਦੇ, ਉਹ ਅਲੂਲ ਜਲੂਲ ਬੋਲਣ ਲਗ ਪਿਆ ਤੇ ਉਸ ਨੇ ਉੱਥੇ ਹਾਜ਼ਰ ਸਿੰਘ ਨਾਲ ਖਿਚ ਧੂਹ ਵੀ ਕੀਤੀ। ਜਦ ਉਸ ਸਿੰਘ ਨੇ ਐਸ.ਆਈ. ਪ੍ਰੇਮ ਸਿੰਘ ਨੂੰ ਕਿਹਾ ਕਿ ਅਸੀਂ ਦਿੱਲੀ ਕਮੇਟੀ ਵਿੱਚ ਇਹ ਗਲ ਦੱਸਾਂਗੇ ਤਦ ਉਹ ਕਹਿੰਦਾ ਬਹੁਤ ਦੇਖੇ ਹਨ ਬੜੇ ਪ੍ਰਧਾਨਾਂ ਨੂੰ ਦੇਖਿਆ ਹੈ, ਉਹ ਹੁਣ ਕੁਝ ਕਰਨ ਦੇ ਲਾਇਕ ਨਹੀਂ ਹਨ, ਹੁਣ ਜ਼ਿਆਦਾ ਬੋਲੇ ਤੇ ਤੁਹਾਨੂੰ ਵੀ ਫੜ ਕੇ ਬੰਦ ਕਰ ਦੇਵਾਂਗੇ। ਪੁਲਿਸ ਗਾਰਦ ਦੀ ਇਸ ਬਦਸਲੂਕੀ ਦੇ ਬਾਰੇ ਦੱਸਣ ਅਤੇ ਬੰਦ ਕੀਤੇ ਨੌਜਵਾਨ ਨੂੰ ਛੁਡਵਾਉਣ ਲਈ ਦਿੱਲੀ ਕਮੇਟੀ ਦੇ ਪ੍ਰਧਾਨ ਸਾਹਿਬ, ਸਕੱਤਰ ਸਾਹਿਬ ਅਤੇ ਹੋਰ ਦੋ ਮੈਂਬਰ ਸਾਹਿਬਾਨ ਨਾਲ ਸੰਪਰਕ ਕਰ ਕੇ ਮਾਮਲਾ ਦੱਸਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਵੱਲੋਂ ਸਾਡਾ ਫੋਨ ਨਾ ਚੁਕਿਆ ਗਿਆ ਜਿਸ ਦਾ ਸਾਡੇ ਦਿਲ ਨੂੰ ਬਹੁਤ ਗਹਿਰਾ ਧੱਕਾ ਲਗਿਆ ਹੈ। (ਪ੍ਰਧਾਨ ਸਾਹਿਬ ਨੂੰ 18 ਵਾਰੀ, ਸਕੱਤਰ ਸਾਹਿਬ ਨੂੰ 5 ਵਾਰੀ ਅਤੇ ਹੋਰ ਮੈਂਬਰਾਂ ਨੂੰ 2-3 ਵਾਰੀ ਫੋਨ ਕੀਤਾ) ਸਿੱਖਾਂ ਦੀ ਨੁਮਾਇਦੀ ਕਰਦੀ ਸੰਸਥਾ ਦੇ ਪ੍ਰਧਾਨ ਸਾਹਿਬ ਅਤੇ ਜਨਰਲ ਸਕੱਤਰ ਦਾ ਇਹ ਰਵੱਈਆ ਸਾਨੂੰ ਇਹ ਸੋਚਣ ਤੇ ਮਜ਼ਬੂਰ ਕਰ ਗਿਆ ਹੈ ਕਿ ਇਕ ਆਮ ਸਿੱਖ ਨਾਲ ਕੁਝ ਵੀ ਵਾਪਰ ਜਾਏ ਇਹ ਲੀਡਰ ਫੋਨ ਹੀ ਨਹੀਂ ਚੁਕਣਗੇ, ਤੇ ਕੌਮ ਨੂੰ ਕਿਸ ਤਰ੍ਹਾਂ ਦੀ ਅਗਵਾਈ ਦੇ ਸਕਣਗੇ? ਜਦ ਸ. ਸਰਨਾ ਪ੍ਰਧਾਨ ਹੁੰਦੇ ਸਨ ਤਦ ਜੇਕਰ ਉਹ ਕਿਸੇ ਕੰਮ ਵਿੱਚ ਕਿਤਨਾ ਹੀ ਮਸ਼ਰੂਫ ਕਿਉ ਨਾ ਹੋਣ ਮਿਸ ਕਾਲ ਦੇਖ ਕੇ ਵਾਪਿਸ ਫੋਨ ਕਰਕੇ ਫੋਨ ਕਰਨ ਦਾ ਕਾਰਨ ਜ਼ਰੂਰ ਪੁਛਦੇ ਸਨ, ਪਰ ਹੁਣ ਬਣੇ ਪ੍ਰਧਾਨ ਸਾਹਿਬ ਇਸ ਗਲ ਦੀ ਅਹਿਮੀਅਤ ਨਹੀਂ ਸਮਝਦੇ।ਇਸ ਉਪੰਰਤ ਸ. ਸਰਨਾ ਜੀ ਨਾਲ ਰਾਬਤਾ ਕਾਇਮ ਕਰ ਕੇ ਉਨ੍ਹਾਂ ਨੂੰ ਸਾਰੀ ਗਲ ਦੱਸੀ ਤੇ ਉਨ੍ਹਾਂ ਪੰਥਦਰਦੀ ਬਣਦਿਆਂ ਤੁਰੰਤ ਕਾਰਵਾਈ ਕਰਦਿਆਂ ਅਪਣੇ ਵਕੀਲ ਸਰਬਜੀਤ ਸਿੰਘ ਨਾਲ ਗਲਬਾਤ ਕਰਵਾ ਦਿੱਤੀ ਤੇ ਅਗਲੀ ਕਾਰਵਾਈ ਕਰਨ ਲਈ ਭਰੋਸਾ ਦਿੱਤਾ। ਜਦ ਇਸ ਗਲ ਦਾ ਪਤਾ ਭਾਈ ਖਾਨਪੁਰੀ ਅਤੇ ਸੱਤਾ ਨੂੰ ਲੱਗਿਆ ਤਦ ਦੋਨੋ ਹੀ ਰੋਹ ਵਿਚ ਆ ਕੇ ਮੁੜ ਪੇਸ਼ੀ ਤੇ ਲੈ ਕੇ ਜਾਦਿਆਂ ਰਾਹ ਵਿੱਚ ਹੀ ਅੜ ਗਏ ਤੇ ਪੁਲਿਸ ਵਾਲਿਆਂ ਨੂੰ ਕੰਬੜੀਆਂ ਪਾਉਦੇਂ ਹੋਏੇ ਉਨ੍ਹਾਂ ਨੇ ਅਪਣੇ ਹੀ ਦਮ ਤੇ ਭਾਈ ਭੁਪਿੰਦਰ ਸਿੰਘ ਨੂੰ ਪੁਲਿਸ ਦੇ ਚੁੰਗਲ ਤੋਂ ਆਜ਼ਾਦ ਕਰਵਾਇਆ।ਸਿੱਖ ਸੰਗਤਾਂ ਨੇ ਦਿੱਲੀ ਦੇ ਬਾਦਲ ਦਲ ਦੇ ਲੀਡਰਾਂ ਨੂੰ ਆਪਣੀ ਜ਼ਿੰਮੇਵਾਰੀ ਪ੍ਰਤੀ ਗੰਭੀਰ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦਾ ਵਤੀਰਾ ਅਜਿਹਾ ਹੀ ਰਿਹਾ ਤਾਂ ਫਿਰ ਉਹਨਾਂ ਦੀ ਇਸ ਜਿੱਤ ਦੀਆਂ ਨੀਹਾਂ ‘ਚੋਂ ਸੰਗਤ ਦੀ ਹਮਾਇਤ ਦਾ ਆਧਾਰ ਤੇਜ਼ੀ ਨਾਲ਼ ਖੁਰਨਾ ਅਰੰਭ ਹੋ ਜਾਵੇਗਾ। ਭਾਈ ਖਾਨਪੁਰੀ ਦੇ ਮਾਮਲੇ ਦੀ ਅਗਲੀ ਸੁਣਵਾਈ 25 ਜੁਲਾਈ ਨੂੰ ਹੋਵੇਗੀ।

Comments are closed.

COMING SOON .....


Scroll To Top
11