Monday , 23 September 2019
Breaking News
You are here: Home » HEALTH » ਭਾਈਰੂਪਾ ਵਿਖੇ 19 ਮੈਂਬਰੀ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦਾ ਗਠਨ

ਭਾਈਰੂਪਾ ਵਿਖੇ 19 ਮੈਂਬਰੀ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦਾ ਗਠਨ

ਫੂਲ ਟਾਊਨ, 16 ਜੂਨ (ਮੱਖਣ ਸਿੰਘ ਬੁੱਟਰ)- ਇਤਿਹਾਸਕ ਨਗਰ ਭਾਈਰੂਪਾ ਵਿੱਚ ਨਸ਼ਾ ਤਸਕਰਾਂ ਦੀਆਂ ਵਧ ਰਹੀਆਂ ਗਤੀਵਿਧੀਆਂ ਨੂੰ ਠੱਲ ਪਾਉਣ ਲਈ ਅਤੇ ਪਿੰਡ ਦੀ ਨੌਜਵਾਨੀ ਨੂੰ ਸਿੰਥੈਟਿਕ ਨਸ਼ਿਆਂ ਦੀ ਮਾਰ ਤੋਂ ਬਚਾਉਣ ਲਈ ਅਗਾਂਹ ਵਧੂ ਸੋਚ ਵਾਲੇ ਨੌਜਵਾਨਾਂ ਨੇ ਕਮਰ ਕਸ ਲਈ ਹੈ।ਜਾਣਕਾਰੀ ਦਿੰਦਿਆਂ ਤੀਰਥ ਸਿੰਘ ਸਿੱਧੂ ਅਤੇ ਪ੍ਰੈਸ਼ ਸਕੱਤਰ ਸੁਰਜੀਤ ਸਿੰਘ ਨੇ ਦੱਸਿਆ ਕਿ ਅੱਜ ਪਿੰਡ ਭਾਈਰੂਪਾ ਦੇ ਜਾਗਰੂਕ ਲੋਕਾਂ ਨੇ ਨਗਰ ਪੰਚਾਇਤ ਦੇ ਦਫਤਰ ਵਿਖੇ ਪਿੰਡ ਪੱਧਰੀ ਸਾਂਝਾ ਇਕੱਠ ਰੱਖ ਕੇ ਸਰਬਸੰਮਤੀ ਨਾਲ 19 ਮੈਂਬਰੀ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦਾ ਗਠਨ ਕੀਤਾ। ਜਿਸ ਵਿੱਚ ਬਲਦੇਵ ਸਿੰਘ ਪ੍ਰਧਾਨ, ਸੀਰਾ ਕਿੰਗਰਾ ਮੀਤ ਪ੍ਰਧਾਨ, ਪ੍ਰਦੀਪ ਕੁਮਾਰ ਖਜਾਨਚੀ, ਗੋਰਾ ਕਿੰਗਰਾ ਸਹਾਇਕ ਖਜਾਨਚੀ, ਬਲਕਾਰ ਸਿੰਘ ਸਟੇਜ ਸ਼ਕੱਤਰ, ਮਨਦੀਪ ਕੁਮਾਰ ਜਨਰਲ ਸ਼ਕੱਤਰ, ਸੂਬੇਦਾਰ ਹਰਨੇਕ ਸਿੰਘ ਸਹਾਇਕ ਪ੍ਰੈਸ ਸ਼ਕੱਤਰ, ਜਸਵੀਰ ਸਿੰਘ ਕੌਸ਼ਲਰ ਜਥੇਬੰਦਕ ਸ਼ਕੱਤਰ ਅਤੇ ਸੁਖਦੀਪ ਸਿੰਘ ਨੂੰ ਕਾਊਂਸਲਿੰਗ ਸ਼ਕੱਤਰ ਬਣਾਇਆ ਗਿਆ। ਕਮੇਟੀ ਮੈਂਬਰਾਂ ਨੇ ਅਹਿਦ ਲਿਆ ਕਿ ਓਹ ਰਾਜਨੀਤਿਕ ਪਿਛੋਕੜ ਤੋਂ ਉਪਰ ਉੱਠ ਕੇ ਪਿੰਡ ਵਿੱਚੋਂ ਨਸ਼ੇ ਰੂਪੀ ਨਾ-ਮੁਰਾਦ ਬਿਮਾਰੀ ਨੂੰ ਖਤਮ ਕਰਨ ਲਈ ਸਾਂਝੇ ਰੂਪ ਵਿੱਚ ਕੰਮ ਕਰਨਗੇ। ਚੋਣ ਤੋਂ ਬਾਅਦ ਕਮੇਟੀ ਮੈਬਰਾਂ ਵਲੋਂ ਆਉਣ ਵਾਲੇ ਦਿਨਾਂ ਵਿੱਚ ਨਸ਼ਾ ਤਸਕਰਾਂ ਵਿਰੁੱਧ ਲਏ ਜਾਣ ਵਾਲੇ ਐਕਸ਼ਨ ਦੀ ਰੂਪ ਰੇਖਾ ਵੀ ਤਿਆਰ ਕੀਤੀ ਗਈ। ਜਿਸ ਵਿੱਚ ਬਾਕੀ ਐਕਸ਼ਨ ਤੋਂ ਇਲਾਵਾ ਸੁੱਕਰਵਾਰ ਨੂੰ ਕਮੇਟੀ ਦੀ ਮੀਟਿੰਗ ਕੀਤੀ ਜਾਵੇਗੀ। ਉਪਰੰਤ ਹਲਕੇ ਦੇ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਅਗਲੇ ਐਤਵਾਰ ਨੂੰ ਰੱਖੇ ਗਏ ਪਿੰਡ ਪੱਧਰੀ ਨਸ਼ਾ ਵਿਰੋਧੀ ਸਮਾਗਮ ਵਿੱਚ ਬਲਾਉਣ ਦਾ ਵੀ ਫੈਸਲਾ ਕੀਤਾ ਅਤੇ ਪ੍ਰਸਾਸ਼ਨ ਤੋਂ ਹਰ ਸੰਭਵ ਮੱਦਦ ਦੀ ਆਸ ਪ੍ਰਗਟਾਈ। ਉਨਾਂ ਦੱਸਿਆ ਕਿ 23 ਜੂਨ ਦਿਨ ਐਤਵਾਰ ਨੂੰ ਪਿੰਡ ਵਿੱਚ ਨਸ਼ਾ ਵਿਰੋਧੀ ਪ੍ਰੋਗਰਾਮ ਕਰਵਾਇਆ ਜਾਵੇਗਾ ਜਿਸ ਵਿੱਚ ਪਿੰਡ ਵਾਸੀਆਂ ਦੀ ਹਾਜਰੀ ਵਿੱਚ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਤੇ ਸੂਚੀ ਸੌਂਪੀ ਜਾਵੇਗੀ।ਨਸ਼ਾ ਵਿਰੋਧੀ ਐਕਸ਼ਨ ਕਮੇਟੀ ਵਲੋਂ ਸਾਂਝੇ ਤੌਰ ਤੇ ਨਸ਼ਾ ਤਸਕਰਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਕਿ ਓਹ ਸਮਾਜ ਵਿੱਚ ਨਸ਼ਾ ਰੂਪੀ ਕੋਹੜ ਫੈਲਾਉਣ ਤੋਂ ਗੁਰੇਜ ਕਰਨ ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ। ਇਸ ਮੌਕੇ ਗੁਰਮੇਲ ਸਿੰਘ ਮੇਲੀ, ਲੱਕੀ ਕਬੱਡੀ ਖਿਡਾਰੀ, ਕਰਮਜੀਤ ਸਿੰਘ, ਕੁਲਦੀਪ ਸਿੰਘ, ਸੁਰਜੀਤ ਸਿੰਘ ਰੋਲਕਾ, ਗੁਰਤੇਜ ਸਰਮਾ, ਜਰਨੈਲ ਸਿੰਘ, ਡਾਕਟਰ ਜੱਗੀ ਅਤੇ ਜਸਵਿੰਦਰ ਸਿੰਘ ਕਮੇਟੀ ਮੈਬਰ ਚੁਣੇ ਗਏ।

Comments are closed.

COMING SOON .....


Scroll To Top
11