Monday , 17 December 2018
Breaking News
You are here: Home » Editororial Page » ਭਰੂਣ ਹੱਤਿਆ ਨੂੰ ਰੋਕਣ ਲਈ ਨੌਜਵਾਨਾਂ ਨੂੰ ਆਉਣਾ ਪਵੇਗਾ ਅੱਗੇ।

ਭਰੂਣ ਹੱਤਿਆ ਨੂੰ ਰੋਕਣ ਲਈ ਨੌਜਵਾਨਾਂ ਨੂੰ ਆਉਣਾ ਪਵੇਗਾ ਅੱਗੇ।

ਜੇਕਰ ਵੇਖਿਆ ਜਾਵੇ ਤਾਂ ਸਮਾਜ ਵਿਚ ਭਰੂਣ ਹਤਿਆ ਦੇ ਖ਼ਿਲਾਫ਼ ਕਾਫ਼ੀ ਰੌਲਾ-ਰਪਾ ਪਿਆ ਹੋਇਆ ਹੈ। ਕੁਝ ਕੂ ਗਿਆਨਵਾਨ ਜਾਂ ਕਹਿ ਦੀਏ ਚੰਗੇ ਲੋਕੀ ਇਸ ਦੇ ਵਿਰੋਧ ਵਿਚ ਖੜ੍ਹੇ ਹਨ, ਪਰ ਕਿਸੇ ਨੇ ਭਰੂਣ ਹਤਿਆ ਹੋਣ ਦੀ ਅਸਲੀਅਤ ਨੂੰ ਜਾਨਣ ਦੀ ਕੋਸਿਸ ਹੀ ਨਹੀ ਕੀਤੀ ਕਿ ਭਰੂਣ ਹਤਿਆ ਹੁੰਦੀ ਕਿਉਂ ਹੈ? ਇਸ ਦੇ ਕਾਰਨ ਕੀ – ਕੀ ਨੇ? ਕੋਈ ਵੀ ਸਮਸਿਆ ਹੋਵੇ ਉਸਦੀ ਅਸਲੀਅਤ ਜਾਂ ਕਾਰਨ ਲਭਣੇ ਬਹੁਤ ਜਰੂਰੀ ਹੁੰਦੇ ਹਨ, ਬਿਨਾ ਅਸਲੀਅਤ ਜਾਂ ਕਾਰਨ ?ੁਸਦਾ ਹਲ ਨਹੀ ਹੋ ਸਕਦਾ, ਇਸੇ ਤਰ੍ਹਾ ਭਰੂਣ ਹਤਿਆ ਦਾ ਇਕ ਕਾਰਨ ਪਛਮੀ ਸਭਿਆਚਾਰ ਦਾ ਸਾਡੇ ਸਮਾਜ ਤੇ ਹੋਇਆ ਅਸਰ ਵੀ ਹੈ, ਸਾਡੇ ਬਚੇ ਅਜ ਪਛਮੀ ਸਭਿਆਚਾਰ ਦੀ ਲਪੇਟ ਵਿਚ ਪੂਰੀ ਤਰਾ ਆ ਚੁਕੇ ਹਨ ਅਤੇ ਪੰਜਾਬੀ ਸਭਿਆਚਾਰ ਨੂੰ ਭੁਲ ਚੁਕੇ ਹਨ, ਅਜ ਬਚੇ ਪਛਮੀ ਸਭਿਆਚਾਰ ਅਪਨਾ ਰਹੇ ਹਨ ਜਿਸਨੂੰ ਉਹਨਾ ਦੇ ਮਾਪੇ ਬਰਦਾਸ਼ਤ ਨਹੀਂ ਕਰ ਪਾਉਂਦੇ। ਦੂਸਰਾ ਕਾਰਨ ਸਾਡੇ ਟੀ.ਵੀ. ਚੈਨਲਾਂ ਤੇ ਚਲਦੇ ਫਿਲਮਾ, ਗਾਣੇ ਅਤੇ ਨਾਟਕ ਜੋ ਬਚਿਆਂ ਤੇ ਬੁਰਾ ਅਸਰ ਪਾਉਂਦੇ ਹਨ ਅਤੇ ਬਚਿਆਂ ਨੂੰ ਮਾੜੇ ਕੰਮਾਂ ਵਲ ਉਤਸ਼ਾਹਿਤ ਕਰਦੇ ਨੇ, ਜੋ ਟੀ ਵੀ ਚੈਨਲਾਂ ਤੇ ਵਿਖਾਇਆ ਜਾਦਾ ਫਿਰ ਕਈ ਮਾਪਿਆਂ ਦੀਆਂ ਲਾਡਾਂ – ਚਾਵਾਂ ਨਾਲ ਪਾਲੀਆ ਧੀਆਂ ਉੁਸਦੀ ਨਕਲ ਕਰਦੀਆ ਨੇ ਤੇ ਆਪਣੇ ਬੁਆਏ ਫਰੈਂਡ ਨੂੰ ਸ਼ਰੇਆਮ ਘਰ ਲੈ ਕੇ ਆਉਦੀਆ ਜੇ ਉਹਦੇ ਨਾਲ ਬਾਹਰ ਘੁੰਮਣ ਫਿਰਨ ਜਾਦੀਆ ਨੇ, ਇਹੋ ਜਿਹੇ ਕੰਮ ਕਰਨੇ ਸਾਡੇ ਸਮਾਜ ਵਿਚ ਬੜੇ ਸ਼ਰਮ ਵਾਲੇ ਮੰਨੇ ਜਾਂਦੇ ਨੇ। ਕੁਝ ਪਰਿਵਾਰ ਤਾਂ ਇਸ ਨੂੰ ਅਪਣਾ ਲੈਂਦੇ ਹਨ ਤੇ ਕੁਝ ਨਹੀਂ, ਜੋ ਅਪਣਾ ਲੈਂਦੇ ਨੇ ਉਸ ਦਾ ਨਤੀਜਾ ਆਉਣ ਵਾਲੇ ਸਮੇਂ ਵਿਚ ਮਾੜਾ ਨਿਕਲਦਾ ਹੈ ਜੋ ਇਹ ਨਹੀਂ ਚਾਹੁੰਦੇ, ਉਨ੍ਹਾਂ ਦੇ ਦਿਲਾਂ ਵਿਚ ਇਹ ਦੇਖ ਕੇ ਧੀਆਂ ਲਈ ਨਫ਼ਰਤ ਪੈਦਾ ਹੋ ਜਾਂਦੀ ਆ ਕਿਉਂਕਿ ਕੋਈ ਮਾਂ-ਬਾਪ ਇਹ ਨਹੀਂ ਚਾਹੁੰਦਾ ਕਿ ਉਨ੍ਹਾਂ ਦੀ ਧੀ ਕਿਸੇ ਗੈਰ ਮੁੰਡੇ ਨਾਲ ਅਵਾਰਾਗਰਦੀ ਕਰਦੀ ਫਿਰੇ ਤੇ ਜਿਸ ਨਾਲ ਮਾਂ-ਬਾਪ ਦੀ ਇਜ਼ਤ ਤਾਰ-ਤਾਰ ਹੋ ਜਾਵੇ, ਲੋਕੀ ਗਲਾਂ ਕਰ ਕਰਕੇ ਉਨ੍ਹਾਂ ਦਾ ਸਮਾਜ ਵਿਚ ਮਖੌਲ ਉਡਾਉਣ ਤੇ ਉੁਹਨਾ ਜਿਉਣਾ ਦੁਭਰ ਨਾ ਹੋ ਜਾਵੇ। ਇਸੇ ਕਰਕੇ ਧੀ ਜੰਮਣ ਤੋ ਡਰਦੇ ਨੇ ਮਾਪੇ, ਜਦੋ ਕੋਈ ਧੀ ਆਪਣੇ ਮਾਂ-ਬਾਪ ਦੀ ਮਰਜ਼ੀ ਤੋਂ ਬਿਨਾਂ ਘਰੋਂ ਭਜ ਕੇ ਵਿਆਹ ਕਰ ਲੈਂਦੀ ਆ ਤਾਂ ਇਹ ਗਲ ਵੀ ਕੁੜੀਆਂ ਪ੍ਰਤੀ ਮਾਂ-ਬਾਪ ਦੇ ਦਿਲ ਵਿਚ ਨਫ਼ਰਤ ਪੈਦਾ ਕਰ ਜਾਦੀ ਹੈ, ਫਿਰ ਇਕ ਧੀ ਹੀ ਦੂਸਰੀ ਧੀ ਦੀ ਦੁਸਮਣ ਬਣ ਜਾਂਦੀ ਹੈ। ਭਰੂਣ ਹਤਿਆ ਦੇ ਵਿਸੇ ਤੇ ਜਦੋ ਗਲ ਹੁੰਦੀ ਤਾਂ ਇਕ ਸਵਾਲ ਉੁਠਦਾ ਦਿਲ ਵਿਚ ਕਿ ਭਰੂਣ ਹਤਿਆ ਲਈ ਅਸਲੀ ਜਿੰਮੇਵਾਰ ਕੌਣ ਆ ਡਾਕਟਰ ਜਾਂ ਮਾਪੇ। ਕਈ ਵਾਰ ਵੇਖਿਆ ਕਿ ਜਦੋਂ ਕਿਤੇ ਕੋਈ ਭਰੂਣ ਹਤਿਆ ਹੁੰਦੀ ਹੈ ਤਾਂ ਉਸ ਵਿਚ ਇਕਲੇ ਡਾਕਟਰ ਨੂੰ ਹੀ ਦੋਸ਼ੀ ਠਹਿਰਾਇਆ ਜਾਂਦਾ ਹੈ, ਅਜਿਹਾ ਕਿਓ ਹੁੰਦਾ ਹੈ, ਜਦੋਂ ਕਿ ਉਸ ਤੋ ਵਧ ਤਾਂ ਭਰੂਣ ਹਤਿਆ ਕਰਾਉਣ ਵਾਲੇ ਮਾਪੇ ਕਸੂਰਵਾਰ ਹੁੰਦੇ ਨੇ, ਜੇਕਰ ਉਹ ਡਾਕਟਰ ਕੋਲ ਆਪਣੀ ਨੂੰਹ ਜਾਂ ਧੀ ਨੂੰ ਲੈ ਕੇ ਜਾਦੇ ਨੇ। ਫਿਰ ਹੀ ਭਰੂਣ ਹਤਿਆ ਹੁੰਦੀ ਹੈ, ਕੋਈ ਡਾਕਟਰ ਵੀ ਘਰ ਆ ਕੇ ਅਜਿਹਾ ਨਹੀ ਕਰਦਾ, ਅਸਲ ਗੁਨਾਹਗਾਰ ਤਾਂ ਡਾਕਟਰ ਕੋਲ ਲਿਜਾਣ ਵਾਲਾ ਮਾਂ-ਬਾਪ ਹੈ, ਭਰੂਣ ਹਤਿਆ ਕਰਨ ਵਾਲੇ ਦੇ ਨਾਲ – ਨਾਲ ਕਰਵਾਉਣ ਵਾਲੇ ਖ਼ਿਲਾਫ਼ ਵੀ ਮਾਮਲਾ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਜੇ ਮਾਂ-ਬਾਪ ਡਾਕਟਰ ਕੋਲ ਨਾ ਲਿਜਾਵੇ ਤਾਂ ਇਹ ਸਾਰਾ ਮਾਮਲਾ ਹੀ ਖ਼ਤਮ ਹੋ ਸਕਦਾ ਹੈ। ਮੇਰੇ ਕਹਿਣ ਦਾ ਮਤਲਬ ਹੈ ਕਿ ਭਰੂਣ ਹਤਿਆ ਦੇ ਪਿਛੇ ਬਹੁਤ ਸਾਰੇ ਸਵਾਲ ਲੁਕੇ ਹੋਏ ਨੇ ਜਿਨ੍ਹਾਂ ਨੂੰ ਉਧੇੜਨ ਦੀ ਜ਼ਰੂਰਤ ਹੈ, ਇਹ ਜੋ ਸਭ ਕੁਝ ਹੁੰਦਾ ਹੈ ਇਹਦੇ ਲਈ ਸਾਡਾ ਸਮਾਜ, ਮਾਪੇ ਅਤੇ ਆਪੇ ਆਪ ਬਣੇ ਘੜਮ ਚੌਧਰੀ ਵੀ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਆਪਣਾ ਤੋਰੀ-ਫੁਲਕਾ ਚਲਾਇਆ ਹੋਇਆ ਹੈ। ਜੇਕਰ ਦਿਲੋ ਸਮਾਜ ਅਤੇ ਸਰਕਾਰ ਚਾਹੁੰਦੀ ਹੈ ਕਿ ਭਰੂਣ ਹਤਿਆ ਬੰਦ ਹੋਵੇ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਬਚਿਆਂ ਦੇ ਪੜ੍ਹਨ ਵਾਲੇ ਸਿਲੇਬਸ ਵਿਚ ਭਰੂਣ ਹਤਿਆ ਨਾਲ ਸਬੰਧਤ ਸਵਾਲ ਜਵਾਬ ਸ਼ਾਮਲ ਕੀਤੇ ਜਾਣ, ਔਰਤ ਦੀ ਮਹਾਨਤਾ ਬਾਰੇ ਦਸਿਆ ਜਾਵੇ, ਫਿਰ ਜਾ ਕੇ ਸੁਧਾਰ ਹੋਵੇਗਾ, ਜਦੋ ਅਸੀ ਮਕਾਨ ਬਣਾਉਦੇ ਆ ਤਾਂ ਨੀਹਾਂ ਮਜਬੂਤ ਧਰਦੇ ਹਾਂ ਕਿ ਕਿਤੇ ਡਿਗ ਨਾ ਪਵੇ, ਇਸੇ ਤਰ੍ਹਾਂ ਭਰੂਣ ਹਤਿਆ ਨੂੰ ਖਤਮ ਕਰਨ ਲਈ ਨੀਹ ਮਜਬੂਤ ਰਖਣ ਦੀ ਲੋੜ ਹੈ, ਬਚੇ ਸਾਡੇ ਸਮਾਜ ਦਾ ਭਵਿਖ ਨੇ, ਇਹਨਾਂ ਤੋ ਚੰਗੇ ਮਾੜੇ ਦੀ ਸੁਰੂਆਤ ਹੁੰਦੀ ਆ, ਇਹਨਾਂ ਦੀ ਸੁਰੂਆਤ ਸਿਖਿਆਵਾਂ ਤੋ ਹੁੰਦੀ ਹੈ, ਜੇ ਸੁਰੂ ਤੋ ਹੀ ਇਹਨਾਂ ਦੇ ਦਿਮਾਗ ਵਿਚ ਭਰੂਣ ਹਤਿਆ ਨੂੰ ਰੋਕਣ ਬਾਰੇ ਫਿਟ ਕੀਤਾ ਜਾ ਸਕੇ ਤਾਂ ਭਰੂਣ ਹਤਿਆ ਨੂੰ ਖਤਮ ਕੀਤਾ ਜਾ ਸਕਦਾ ਹੈ।

Comments are closed.

COMING SOON .....


Scroll To Top
11