Thursday , 27 June 2019
Breaking News
You are here: Home » EDITORIALS » ਭਗੋੜੇ ਪ੍ਰਵਾਸੀ ਲਾੜਿਆਂ ਦਾ ਮਸਲਾ

ਭਗੋੜੇ ਪ੍ਰਵਾਸੀ ਲਾੜਿਆਂ ਦਾ ਮਸਲਾ

ਭਗੋੜੇ ਪ੍ਰਵਾਸੀ ਲਾੜਿਆਂ ਦਾ ਮਸਲਾ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਵਿਆਹ ਕੇ ਛੱਡਣਾ ਕੁੜੀਆਂ ਨਰਕ ਵਰਗਾ ਜੀਵਨ ਭੋਗ ਰਹੀਆਂ ਹਨ। ਕਾਨੂੰਨੀ ਤੌਰ ’ਤੇ ਉਨ੍ਹਾਂ ਨੂੰ ਹਾਲੇ ਤੱਕ ਕੋਈ ਵੱਡੀ ਸਹਾਇਤਾ ਨਹੀਂ ਮਿਲ ਰਹੀ। ਅਜਿਹੀਆਂ ਕੁੜੀਆਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ, ਜਿਨ੍ਹਾਂ ਨੂੰ ਪ੍ਰਵਾਸੀ ਲਾੜਿਆਂ ਵੱਲੋਂ ਵਿਆਹ ਕੇ ਛੱਡ ਦਿੱਤਾ ਗਿਆ। ਕਈ ਮਾਮਲਿਆਂ ਵਿੱਚ ਤਾਂ ਅਜਿਹੀਆਂ ਕੁੜੀਆਂ ਦੇ ਬੱਚੇ ਵੀ ਔਖ ਭਰੀ ਜ਼ਿੰਦਗੀ ਜੀਅ ਰਹੇ ਹਨ। ਵੱਖ-ਵੱਖ ਸਮਾਜਿਕ ਜਥੇਬੰਦੀਆਂ ਵੱਲੋਂ ਇਹ ਲਗਤਾਰ ਮੰਗ ਉਠਦੀ ਰਹੀ ਹੈ ਕਿ ਭਗੌੜੇ ਪ੍ਰਵਾਸੀ ਲਾੜਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਪੀੜਤ ਕੁੜੀਆਂ ਨੂੰ ਇਨਸਾਫ ਮਿਲ ਸਕੇ। ਕੇਂਦਰ ਸਰਕਾਰ ਨੇ ਪੰਜਾਬ ਸਣੇ ਦੇਸ਼ ਦੇ ਕਈ ਰਾਜਾਂ ’ਚ ਪ੍ਰਵਾਸੀ ਲਾੜਿਆਂ ਵਲੋਂ ਭਾਰਤ ਵਿਚ ਆ ਕੇ ਵਿਆਹ ਕਰਵਾਉਣ ਤੇ ਫਿਰ ਮਗਰੋਂ ਪਤਨੀਆਂ ਨੂੰ ਛਡ ਜਾਣ ਦੇ ਮਾਮਲਿਆਂ ਨੂੰ ਰੋਕਣ ਲਈ ਇਕ ਯੋਜਨਾ ਬਣਾਈ ਹੈ ਇਸ ਤਹਿਤ ਕੇਂਦਰ ਸਰਕਾਰ ਛੇਤੀ ਹੀ ਅਜਿਹੇ ਲਾੜਿਆਂ ਖ਼ਿਲਾਫ਼ ਸਖ਼ਤ ਕਾਰਵਾਈ ਅਰੰਭੇਗੀ। ਅਜਿਹੇ ਮਾਮਲੇ ਸਾਹਮਣੇ ਆਉਣ ’ਤੇ ਸਰਕਾਰ ਵਲੋਂ ਭਗੋੜੇ ਲਾੜਿਆਂ ਦੀ ਭਾਰਤ ਵਿਚਲੀ ਜਾਇਦਾਦ ਨੂੰ ਜ਼ਬਤ ਕਰ ਲਿਆ ਜਾਵੇਗਾ। ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਵਲੋਂ ਇਸ ਤਰ੍ਹਾਂ ਦਾ ਕਾਨੂੰਨ ਬਣਾਉਣ ਦੀ ਕਵਾਇਦ ਜਾਰੀ ਹੈ। ਭਗੋੜੇ ਲਾੜੇ ਤੇ ਪਰਿਵਾਰ ਦੀ ਜਾਇਦਾਦ ਪਤਨੀ ਨੂੰ ਦਿਵਾਉਣ ਦੇ ਬਿੱਲ ਦਾ ਖਰੜਾ ਤਿਆਰ ਹੋ ਚੁੱਕਾ ਹੈ। ਉਮੀਦ ਹੈ ਕਿ ਛੇਤੀ ਹੀ ਇਹ ਬਿੱਲ ਕਾਨੂੰਨ ਦਾ ਰੂਪ ਅਖ਼ਤਿਆਰ ਲਵੇਗਾ। ਮੌਜੂਦਾ ਹਾਲਾਤਾਂ ਵਿੱਚ ਭਗੋੜੇ ਪ੍ਰਵਾਸੀ ਲਾੜਿਆਂ ਦੀ ਧਕੇਸ਼ਾਹੀ ਰੋਕਣ ਲਈ ਉਨ੍ਹਾਂ ਖ਼ਿਲਾਫ਼ ਗੰਭੀਰ ਸ਼ਿਕਾਇਤਾਂ ਮਿਲਣ ’ਤੇ ਉਸ ਦਾ ਪਾਸਪੋਰਟ ਤਕ ਰਦ ਕੀਤਾ ਜਾ ਸਕਦਾ ਹੈ। ਪਹਿਲੀ ਜਨਵਰੀ 2015 ਤੋਂ 30 ਨਵੰਬਰ 2017 ਦੇ ਸਮੇਂ ਦਰਮਿਆਨ ਭਾਰਤੀ ਵਿਦੇਸ਼ ਮੰਤਰਾਲੇ ਨੂੰ ਪਰਵਾਸੀ ਲਾੜਿਆਂ ਦੀਆਂ ਪਤਨੀਆਂ ਵੱਲੋਂ 3328 ਸ਼ਿਕਾਇਤਾਂ ਮਿਲੀਆਂ ਸਨ ਜਿਨ੍ਹਾਂ ਵਿਚ ਤੰਗ ਪ੍ਰੇਸ਼ਾਨ ਕਰਨ, ਦਹੇਜ ਦੀ ਮੰਗ ਕਰਨ ਅਤੇ ਸਰੀਰਕ ਸ਼ੋਸ਼ਣ ਦੇ ਦੋਸ਼ ਸ਼ਾਮਲ ਸਨ।।ਸਰਕਾਰ ਨੇ ਭਗੋੜੇ ਪ੍ਰਵਾਸੀ ਲਾੜਿਆਂ ਵੱਲੋਂ ਕੁੜੀਆਂ ਦੇ ਸ਼ੋਸ਼ਣ ਨੂੰ ਰੋਕਣ ਲਈ ਹੀ ਵਿਆਹ ਰਜਿਸਟਰੇਸ਼ਨ ਲਾਜ਼ਮੀ ਕਰ ਦਿੱਤਾ ਗਿਆ ਸੀ। ਚੰਗਾ ਹੋਵੇਗਾ ਕਿ ਸਰਕਾਰ ਦੀ ਉਪਰੋਕਤ ਯੋਜਨਾ ਉਪਰ ਤੁਰੰਤ ਅਮਲ ਸ਼ੁਰੂ ਹੋਵੇ ਤਾਂ ਜੋ ਪੀੜਤ ਪਰਿਵਾਰਾਂ ਅਤੇ ਲੜਕੀਆਂ ਨੂੰ ਕੁਝ ਰਾਹਤ ਮਿਲ ਸਕੇ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11