Saturday , 20 April 2019
Breaking News
You are here: Home » Editororial Page » ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਉਤਸਵ ਦਾ ਤਿਉਹਾਰ ਜਨਮ ਅਸ਼ਟਮੀ

ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਉਤਸਵ ਦਾ ਤਿਉਹਾਰ ਜਨਮ ਅਸ਼ਟਮੀ

ਜਨਮ ਅਸ਼ਟਮੀ ਦਾ ਤਿਉਹਾਰ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਦਿਵਸ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਹੈ। ਇਹ ਤਿਉਹਾਰ ਪੂਰੀ ਦੁਨੀਆਂ ਵਿਚ ਬਹੁਤ ਹੀ ਆਸਥਾ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਜਨਮਅਸ਼ਟਮੀ ਦਾ ਤਿਉਹਾਰ ਭਾਰਤ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਭੀ ਪੂਰੇ ਉਤਸ਼ਾਹ,ਚਾਵ ਅਤੇ ਖੁਸ਼ੀ ਨਾਲ ਮਨਾਇਆ ਜਾਂਦਾ ਹੈ। ਸ੍ਰੀ ਕ੍ਰਿਸ਼ਨ ਸਦੀਆਂ/ਯੁਗਾਂ ਤੋਂ ਹੀ ਸਾਡੀ ਆਸਥਾ ਦਾ ਕੇਂਦਰ ਰਹੇ ਹਨ।
ਜਨਮ ਅਸ਼ਟਮੀ ਦਾ ਤਿਉਹਾਰ ਰਖੜੀ ਤੋਂ ਅਠ ਦਿਨ ਬਾਦ ਭਾਦੋਂ ਮਹੀਨੇ ਦੀ ਕ੍ਰਿਸ਼ਨ ਪਖ ਦੀ ਅਸ਼ਟਮੀ ਨੂੰ ਮਨਾਇਆ ਜਾਂਦਾ ਹੈ। ਸ੍ਰੀ ਕ੍ਰਿਸ਼ਨ ਦੇਵਕੀ ਅਤੇ ਵਾਸੁਦੇਵ ਦੇ ਅਠਵੇਂ ਪੁਤਰ ਸਨ। ਮਥੁਰਾ ਨਗਰੀ ਦਾ ਰਾਜਾ ਕੰਸ ਸੀ,ਜੋ ਬਹੁਤ ਅਤਿਆਚਾਰੀ ਸੀ। ਉਸਦੇ ਅਤਿਆਚਾਰ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਸਨ। ਇਕ ਦਿਨ ਉਸਨੂੰ ਆਕਾਸ਼ਵਾਣੀ ਹੋਈ ਕਿ ਉਸਦੀ ਭੈਣ ਦੇਵਕੀ ਦਾ ਅਠਵਾਂ ਪੁਤਰ ਤੇਰਾ ਕਾਲ ਬਣਕੇ ਆਵੇਗਾ ਅਤੇ ਉਸਦੇ ਹਥੋਂ ਹੀ ਤੇਰੀ ਮੌਤ ਹੋਵੇਗੀ। ਇਹ ਸੁਣਕੇ ਕੰਸ ਨੇ ਆਪਣੀ ਭੈਣ ਦੇਵਕੀ ਅਤੇ ਉਸਦੇ ਪਤੀ ਵਾਸੁਦੇਵ ਨੂੰ ਕਾਲ-ਕੋਠੜੀ ਵਿਚ ਬੰਦ ਕਰ ਦਿਤਾ। ਕੰਸ ਨੇ ਦੇਵਕੀ ਦੇ ਸ੍ਰੀ ਕ੍ਰਿਸ਼ਨ ਤੋਂ ਪਹਿਲਾ ਦੇ ਸਤ ਬਚਿਆਂ ਨੂੰ ਮਾਰ ਦਿਤਾ ਸੀ। ਜਦੋ ਦੇਵਕੀ ਨੇ ਸ੍ਰੀ ਕ੍ਰਿਸ਼ਨ ਨੂੰ ਜਨਮ ਦਿਤਾ,ਉਦੋਂ ਭਗਵਾਨ ਵਿਸ਼ਨੂੰ ਨੇ ਵਾਸੁਦੇਵ ਨੂੰ ਆਦੇਸ਼ ਦਿਤਾ ਕਿ ਉਹ ਸ੍ਰੀ ਕ੍ਰਿਸ਼ਨ ਨੂੰ ਗੋਕੁਲ ਵਿਚ ਯਸ਼ੋਦਾ ਮਾਤਾ ਅਤੇ ਨੰਦ ਬਾਬਾ ਦੇ ਪਾਸ ਪਹੁੰਚਾ ਦੇਣ , ਤਾ ਕਿ ਉਹ ਆਪਣੇ ਮਾਮਾ ਕੰਸ ਤੋਂ ਸੁਰਖਿਅਤ ਰਹਿ ਸਕਣ। ਫਿਰ ਸ੍ਰੀ ਕ੍ਰਿਸਨ ਦਾ ਪਾਲਣ -ਪੋਸ਼ਣ ਯਸ਼ੋਧਾ ਮਾਤਾ ਅਤੇ ਨੰਦ ਬਾਬਾ ਦੀ ਦੇਖ ਰੇਖ ਵਿਚ ਹੋਇਆ।
ਇਸੇ ਲਈ ਉਨ੍ਹਾਂ ਦੀ ਜਨਮ ਦੀ ਖੁਸ਼ੀ ਵਿਚ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ।
ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਦਿਨ ਭਾਰਤ ਸਾਰੇ ਮੰਦਰਾਂ ਨੂੰ ਫੂਲਾ ਨਾਲ ਸਜਾਇਆ ਜਾਂਦਾ ਹੈ ਅਤੇ ਦੁਲਹਨ ਦੀ ਤਰਾਂ ਸਿੰਗਾਰਿਆ ਜਾਂਦਾ ਹੈ। ਮੰਦਰਾਂ ਵਿਚ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਨਾਲ ਸਮਬੰਦਤ ਝਾਕੀਆਂ ਸਜਾਈਆਂ ਜਾਂਦੀਆਂ ਹਨ। ਜਨਮ ਅਸ਼ਟਮੀ ਤੋਂ ਇਕ ਦਿਨ ਪਹਿਲਾ ਪੂਰੇ ਸ਼ਹਿਰ ਵਿਚ ਸੋਭਾ ਯਾਤਰਾ ਕਢੀ ਜਾਂਦੀ ਹੈ ਅਤੇ ਭਗਵਾਨ ਸ੍ਰੀ ਕ੍ਰਿਸ਼ਨ ਦਾ ਕੀਰਤਨ ਪੂਰੇ ਜੋਸ਼ ਨਾਲ ਕੀਤਾ ਜਾਂਦਾ ਹੈ।
ਇਸ ਦਿਨ ਵਰਤ ਭੀ ਰਖਿਆ ਜਾਂਦਾ ਹੈ। ਮੰਦਰਾਂ ਵਿਚ ਸਾਰਾ ਦਿਨ ਭਗਵਾਨ ਸ੍ਰੀ ਕ੍ਰਿਸ਼ਨ ਦੀ ਅਰਾਧਨਾ ਕੀਤੀ ਜਾਂਦੀ ਹੈ ਅਤੇ ਵਿਸ਼ੇਸ ਧਾਰਮਿਕ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ। ਰਾਤ ਵੇਲ਼ੇ ਮੰਦਰਾਂ ਵਿਚ ਭਾਰੀ ਭੀੜ ਹੋ ਜਾਂਦੀ ਹੈ ਅਤੇ ਰਾਤੀ ਬਾਰਾਂ ਬਜੇ ਤਕ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਉਤਸਵ ਤਕ ਭਗਤ ਮੰਦਰਾਂ ਵਿਚ ਭਗਵਾਨ ਸ੍ਰੀ ਕ੍ਰਿਸ਼ਨ ਦੀ ਅਰਾਧਨਾ ਕਰਦੇ ਹਨ।
ਜਨਮ ਅਸ਼ਟਮੀ ਦੇ ਮੌਕੇ ਦੇਸ਼ ਵਿਚ ਅਨੇਕਾਂ ਥਾਵਾਂ ਤੇ ਦਹੀ ਹਾਂਡੀ ਦਾ ਆਯੋਜਨ ਕੀਤਾ ਜਾਂਦਾ ਹੈ। ਦਹੀ -ਮਖਣ ਨਾਲ ਭਰੀ ਹਾਂਡੀ ਨੂੰ ਰਸੀ ਦੀ ਮਦਦ ਨਾਲ ਉਪਰ ਉਚਾਈ ਤੇ ਟੰਗ ਦਿਤਾ ਜਾਂਦਾ ਹੈ।
ਬਾਲ ਗੋਬਿੰਦੇ ਦੁਆਰਾ ਮਟਕੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬਹੁਤ ਸਾਰੀ ਟੀਮਾਂ ਇਸ ਮੁਕਾਬਲੇ ਵਿਚ ਭਾਗ ਲੈਂਦੀਆਂ ਹਨ। ਜਿਹੜੀ ਟੀਮ ਮਟਕੀ ਨੂੰ ਤੋੜਨ ਵਿਚ ਸਫਲ ਹੋ ਜਾਂਦੀ ਹੈ ਉਸਨੂੰ ਵਿਸ਼ੇਸ ਇਨਾਮ ਦਿਤਾ ਜਾਂਦਾ ਹੈ।
ਕੁਰਾਲੀ ਵਿਖੇ ਭੀ ਕੈਲਾਸ਼ ਧਾਮ ਨਦੀ ਪਾਰ ਕੁਰਾਲੀ ਸਵਾਮੀ ਜੀ ਦੀ ਕੁਟੀਆ,ਡੇਰਾ ਬਾਬਾ ਗੁਸਾਈਂ ਆਣਾ,ਨਗਰ ਖੇੜਾ ਮੰਦਿਰ ,ਸਨਾਤਨ ਧਰਮ ਸਭਾ ਮੰਦਰ ਕ੍ਰਿਸ਼ਨਾ ਮੰਡੀ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਪੂਰੀ ਆਸਥਾ, ਸ਼ਰਧਾ ਅਤੇ ਪ੍ਰੇਮ ਭਾਵਨਾ ਨਾਲ ਮਨਾਇਆ ਜਾਂਦਾ ਹੈ। ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਸਿਖਿਆਵਾਂ ਤੋਂ ਸਾਨੂੰ ਜੀਵਨ ਦਾ ਅਸਲ ਗਿਆਨ ਮਿਲਦਾ ਹੈ। ਸਾਨੂੰ ਆਪਣੇ ਜੀਵਨ ਦਾ ਸਹੀ ਉਦੇਸ਼ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਚਰਿਤ੍ਰ ਤੋਂ ਹੀ ਮਿਲਦਾ ਹੈ। ਇਸ ਲਈ ਜਨਮ ਅਸ਼ਟਮੀ ਦਾ ਤਿਉਹਾਰ ਸਾਨੂੰ ਪੂਰੀ ਸ਼ਰਧਾ ,ਆਸਥਾ ਅਤੇ ਖੁਸ਼ੀ ਨਾਲ ਮਨਾਉਣਾ ਚਾਹੀਦਾ ਹੈ।

Comments are closed.

COMING SOON .....


Scroll To Top
11