Tuesday , 20 August 2019
Breaking News
You are here: Home » Editororial Page » ਭਗਤ ਧੰਨਾ ਜੀ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ’

ਭਗਤ ਧੰਨਾ ਜੀ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ’

ਭਗਤ ਧੰਨਾ ਜੀ ਦਾ ਜਨਮ ਸੰਮਤ 1473 ਬਿਕ੍ਰਮੀ ਵਿੱਚ ਟਾਂਕ ਦੇ ਇਲਾਕੇ ਪਿੰਡ ਧੂਆਨ ਵਿੱਚ ਜੋ ਦੇਉਲੀ (ਰਾਜਸਥਾਨ) ਤੋਂ 20 ਮੀਲ ਦੂਰ ਹੈ, ਵਿੱਚ ਹੋਇਆ। ਆਪ ਸਿੱਧੇ ਸਾਦੇ ਸੁਭਾ ਦੇ ਕਿਰਤੀ ਤੇ ਸਿਦਕੀ ਪੁਰਸ਼ ਸਨ। ਸੋਹਣ ਸਿੰਘ ਸੀਤਲ ਆਪਣੀ ਇੱਕ ਲਿੱਖਤ ਵਿੱਚ ਲਿੱਖਦੇ ਹਨ ਕਿ ਭਗਤ ਧੰਨਾ ਜੀ ਦੇ ਗੁਆਂਢ ਵਿੱਚ ਇੱਕ ਬ੍ਰਾਹਮਣ ਰਹਿੰਦਾ ਸੀ। ਉਹ ਬ੍ਰਹਮਣ ਠਾਕੁਰਾਂ ਦੀ ਪੂਜਾ ਕਰਿਆ ਕਰਦਾ ਸੀ। ਉਸ ਬ੍ਰਹਮਣ ਕੋਲ ਕਾਫੀ ਲੋਕ ਆਉਂਦੇ ਸਨ। ਭਗਤ ਧੰਨਾ ਜੀ ਉਧਰ ਆਪਣੇ ਡੰਗਰ ਚਾਰਨ ਜਾਇਆ ਕਰਦੇ ਸਨ। ਭਗਤ ਧੰਨਾ ਜੀ ਪੰਡਿਤ ਨੂੰ ਠਾਕੁਰਾਂ ਦੀ ਪੂਜਾ ਕਰਦੇ ਦੇਖਦੇ ਸਨ। ਪੰਡਿਤ ਨੂੰ ਠਾਕੁਰਾਂ ਦੀ ਪੂਜਾ ਕਰਦੇ ਦੇਖ ਕੇ ਭਗਤ ਧੰਨਾ ਜੀ ਦੇ ਮਨ ਵਿੱਚ ਵੀ ਭਗਤੀ ਦਾ ਚਾਉ ਜਾਗ ਪਿਆ। ਧੰਨਾ ਜੀ ਪੰਡਿਤ ਕੋਲ ਜਾ ਕੇ ਬੈਠ ਜਾਂਦੇ ਸਨ ਤੇ ਗੱਲਾਂਬਾਤਾਂ ਕਰਦੇ ਰਹਿੰਦੇ ਸਨ। ਉਹ ਪੰਡਿਤ ਨੇ ਦੱਸਣਾ ਕਿ ਜੇ ਠਾਕੁਰਾਂ ਦੀ ਸੱਚੇ ਮਨ ਨਾਲ ਪੂਜਾ ਕਰੀਏ ਤਾਂ ਸਭ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਮੁਕਤੀ ਮਿਲ ਜਾਦੀ ਹੈ। ਦੁੱਖ ਕਲੇਸ਼ ਨਾਸ਼ ਹੋ ਜਾਦੇ ਹਨ।ਪ੍ਰਮਾਤਮਾ ਪਾਸੋਂ ਸਭ ਕੁੱਝ ਮਿਲ ਜਾਦਾ ਹੈ। ਭਗਤ ਧੰਨਾਂ ਜੀ ਦੀ ਉਮਰ ਭਾਵੇਂ ਛੋਟੀ ਸੀ, ਪਰ ਪੰਡਿਤ ਦੀਆਂ ਇੰਨ੍ਹਾਂ ਗੱਲਾਂ ਨੇ ਭਗਤ ਧੰਨਾਂ ਜੀ ਦੇ ਮਨ ਤੇ ਬਹੁਤ ਡੂੰਘਾ ਅਸਰ ਕੀਤਾ। ਉਹਨਾਂ ਨੇ ਪੰਡਿਤ ਕੋਲੋਂ ਇੱਕ ਠਾਕੁਰ ਮੰਗਿਆ। ਇਸ ਲਈ ਕਿ ਮੈਂ ਵੀ ਠਾਕੁਰਾਂ ਦੀ ਪੂਜਾ ਕਰਕੇ ਪ੍ਰਮਾਤਮਾਂ ਦੇ ਦਰਸ਼ਨ ਕਰਨੇ ਹਨ, ਪਰ ਪੰਡਿਤ ਕੋਈ ਨਾ ਕੋਈ ਬਹਾਨਾ ਬਣਾ ਕੇ ਟਾਲ ਦੇਦਾ ਸੀ। ਕਦੀ ਕਹਿਣਾ ਕਿ ਅਜੇ ਤੂੰ ਛੋਟਾ ਹੈ, ਜਦੋਂ ਵੱਡਾ ਹੋਵੇਗਾ ਤਾਂ ਫਿਰ ਠਾਕੁਰ ਦੀ ਮੂਰਤੀ ਲੈ ਜਾਵੀਂ। ਫਿਰ ਪੂਜਾ ਕਰ ਲਵੀਂ। ਭਗਤ ਧੰਨਾ ਜੀ ਪੰਡਿਤ ਦੇ ਕਹਿਣ ਤੇ ਇਹ ਗੱਲ ਮੰਨ ਗਏ ਕਿ ਪੰਡਿਤ ਦੀ ਕ੍ਰਿਪਾ ਤੋਂ ਬਿਨਾਂ ਠਾਕੁਰ ਨਹੀ ਮਿਲਣਾ। ਉਹ ਪੰਡਿਤ ਦੀ ਖੁਸ਼ਾਮਦ ਕਰਨ ਲੱਗ ਪਏ। ਜਦ ਭਗਤ ਧੰਨਾ ਜੀ ਜਵਾਨ ਹੋਏ ਤਾਂ ਜੱਟ ਹੋਣ ਕਰਕੇ ਆਪਣੀ ਪਿਤਾ ਪੁਰਖੀ ਕਿੱਤਾ ਵਾਹੀ ਖੇਤੀ ਦਾ ਕਰਨ ਲੱਗ ਪਏ। ਅਖੀਰ ਇੱਕ ਦਿਨ ਧੰਨਾ ਜੀ ਦੀ ਪ੍ਰਮਾਤਮਾ ਪ੍ਰਤੀ ਖਿੱਚ ਨੇ ਅੰਦਰ ਬਹੁਤ ਖਿੱਚ ਪੈਦਾ ਕੀਤੀ ਤੇ ਧੰਨਾ ਜੀ ਪੰਡਿਤ ਕੋਲ ਠਾਕੁਰ ਲੈਣ ਦੁਬਾਰਾ ਗਏ ਤੇ ਜ਼ਿੱਦ ਕਰਕੇ ਬੈਠ ਗਏ ਕਿ ਅੱਜ ਮੈਂ ਠਾਕੁਰ ਲੈ ਕੇ ਹੀ ਜਾਵਾਂਗਾ। ਪੰਡਿਤ ਦਾ ਨਾਂ ਤ੍ਰਿਲੋਚਨ ਸੀ। ਪੰਡਿਤ ਨੇ ਦੰਨਾ ਜੀ ਕੋਲੋਂ ਇੱਕ ਗਊ ਮੰਗ ਲਈ। ਧੰਨਾ ਜੀ ਨੇ ਪੰਡਿਤ ਨੂੰ ਇੱਕ ਗਊ ਵੀ ਦੇ ਦਿੱਤੀ। ਅਖੀਰ ਪੰਡਿਤ ਨੂੰ ਧੰਨਾ ਜੀ ਦੀ ਜ਼ਿੱਦ ਅੱਗੇ ਝੁੱਕਣਾ ਪਿਆ ਤੇ ਠਾਕੁਰ ਦੀ ਮੂਰਤੀ ਦੀ ਜਗ੍ਹਾ ਇੱਕ ਛੋਟਾ ਪੱਥਰ ਕੱਪੜੇ ਵਿੱਚ ਲਪੇਟ ਕੇ ਫੜ੍ਹਾ ਦਿੱਤਾ। ਭਗਤ ਧੰਨਾ ਜੀ ਨੂੰ ਪੰਡਿਤ ਨੇ ਜੋ ਠਾਕੁਰ ਦੀ ਪੂਜਾ ਕਰਨ ਦੀ ਵਿਧੀ ਦੱਸੀ ਸੀ, ਉਸ ਅਨੁਸਾਰ ਧੰਨਾ ਜੀ ਪੂਜਾ ਕਰਨ ਲੱਗ ਪਏ।ਹੱਥ ਜੋੜ੍ਹ ਕੇ ਨੇਤਰ ਬੰਦ ਕਰਕੇ ਪ੍ਰਮਾਤਮਾ ਦਾ ਸਿਮਰਨ ਕਰਨ ਲੱਗ ਪਏ। ਧੰਨਾ ਜੀ ਲਈ ਰੋਟੀ ਆ ਗਈ। ਭਗਤ ਧੰਨਾ ਜੀ ਨੇ ਅਰਦਾਸ ਬੇਨਤੀ ਕੀਤੀ ਕਿ ਹੇ! ਭਗਵਾਨ ਜਿੰਨ੍ਹਾਂ ਚਿਰ ਤੂੰ ਭੋਜਨ ਨਹੀ ਛਕੇਗਾਂ, ਉਨਾਂ ਚਿਰ ਮੈਂ ਵੀ ਨਈ ਛੱਕਣਾ। ਉਹ ਵੀ ਮੇਰੇ ਸਾਹਮਣੇ ਬੈਠ ਕੇ। ਕਈ ਦਿਨ ਬੀਤ ਗਏ। ਆਖਿਰ ਭਗਤ ਧੰਨਾ ਜੀ ਦਾ ਵਿਸ਼ਵਾਸ ਜਿੱਤ ਗਿਆ ਤੇ ਭਗਵਾਨ ਨੂੰ ਆ ਕੇ ਦਰਸ਼ਨ ਦੇਣੇ ਪਏ ਤੇ ਭਗਤ ਧੰਨਾ ਜੀ ਦੇ ਸਾਹਮਣੇ ਬੈਠ ਕੇ ਭਗਵਾਨ ਨੇ ਭੋਜਨ ਛਕਿਆ। ਗੁਰਬਾਣੀ ਦਾ ਸ਼ਬਦ ਹੈ ਕਿ:
ਭੋਲੇ ਭਾਇ ਮਿਲੈ ਰਘੁਰਾਇਆ॥
(ਰਾਗੁ ਗਉੜੀ ਭਗਤ ਕਬੀਰ ਜੀ, ਅੰਗ 324)
ਭਾਈ ਗੁਰਦਾਸ ਜੀ ਲਿੱਖਦੇ ਹਨ ਕਿ:
ਬਾਮ੍ਹਣੁ ਪੂਜੈ ਦੇਵਤੇ ਧੰਨਾ ਗਊ ਚਰਾਵਣਿ ਆਵੈ।
ਧੰਨੈ ਡਿਠਾ ਚਲਿਤੁ ਏਹੁ ਪੁਛੈ ਬਾਮ੍ਹਣੁ ਆਖਿ ਸੁਣਾਵੈ।
ਠਾਕੁਰ ਦੀ ਸੇਵਾ ਕਰੈ ਜੋ ਇਛੈ ਸੋਈ ਫਲੁ ਪਾਵੈ।
ਧੰਨਾ ਕਰਦਾ ਜੋਦੜੀ ਮੈ ਭਿ ਦੇਹ ਇਕ ਜੇ ਤੁਧੁ ਭਾਵੈ।
ਪਥਰੁ ਇਕ ਲਪੇਟਿ ਕਰਿ ਦੇ ਧੰਨੈ ਨੋ ਗੈਲ ਛੁਡਾਵੈ।
ਠਾਕੁਰ ਨੋ ਨ੍ਹਾਵਾਲਿ ਕੈ ਛਾਹਿ ਰੋਟੀ ਲੈ ਭੋਗੁ ਚੜ੍ਹਾਵੈ।
ਹਥਿ ਜੋੜਿ ਮਿਨਤਾਂ ਕਰੈ ਪੈਰੀਂ ਪੈ ਪੈ ਬਹੁਤੁ ਮਨਾਵੈ।
ਹਉਂ ਭੀ ਮੁਹੁ ਨ ਜੁਠਾਲਸਾਂ ਤੂ ਰੁਠਾ ਮੈ ਕਿਹੁ ਨ ਸੁਖਾਵੈ।
ਗੋਸਾਈ ਪਰਤਖਿ ਹੋਇ ਰੋਟੀ ਖਾਇ ਛਾਹਿ ਮੁਹਿ ਲਾਵੈ।
ਭੋਲਾ ਭਾਉ ਗੋਬਿੰਦੁ ਮਿਲਾਵੈ। (ਵਾਰ 10ਵੀਂ, ਪਉੜੀ 13ਵੀਂ)
ਭਗਤ ਧੰਨਾ ਜੀ ਇਹ ਜਾਣ ਗਏ ਕਿ ਭਗਵਾਨ ਪੱਥਰਾਂ ਵਿੱਚ ਨਹੀ ਸਗੋਂ ਆਪਣੇ ਅੰਦਰ ਨੂੰ ਪੜਚੋਲਣ ਦੀ ਲੋੜ ਹੈ। ਮਨ ਵਿੱਚ ਵੈਰਾਗ ਪੈਦਾ ਹੋ ਗਿਆ ਭਗਤ ਧੰਨਾ ਜੀ ਤੀਰਥ ਯਾਤਰਾ ਤੇ ਨਿਕਲ ਪਏ । ਤੀਰਥ ਯਾਤਰਾ ਕਰਦੇ ਆਪ ਕਾਸ਼ੀ ਪੁੱਜ ਗਏ। ਉਥੇ ਉਹਨਾਂ ਦਾ ਮੇਲ ਭਗਤ ਰਾਮਾਨੰਦ ਜੀ ਨਾਲ ਹੋਇਆ। ਉਹਨਾਂ ਦੀ ਰਹਿਣੀ ਬਹਿਣੀ ਤੇ ਭਗਤੀ ਦੇਖ ਕੇ ਆਪ ਭਗਤ ਰਾਮਾਨੰਦ ਜੀ ਦੇ ਚੇਲੇ ਬਣ ਗਏ। ਬੁੱਤ ਪੂਜਾ ਤੋਂ ਉਪਰ ਉਠ ਕੇ ਭਗਤ ਧੰਨਾ ਜੀ ਇੱਕ ਨਿਰੰਕਾਰ ਦੇ ਪੁਜਾਰੀ ਬਣ ਗਏ। ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਰਵੀਦਾਸ ਜੀ ਤੇ ਭਗਤ ਸੈਣ ਜੀ ਦੀ ਉਚੀ ਸੁੱਚੀ ਰਹਿਣੀ ਬਹਿਣੀ ਨੇ ਭਗਤ ਧੰਨਾ ਜੀ ਦੇ ਜੀਵਨ ਤੇ ਬਹੁਤ ਅਸਰ ਕੀਤਾ। ਭਗਤ ਧੰਨਾ ਜੀ ਫੁਰਮਾਉਂਦੇ ਹਨ ਕਿ:
ਇਹ ਬਿਧਿ ਸੁਨਿਕੈ ਜਾਟਰੋ ਉਠਿ ਭਗਤੀ ਲਾਗਾ॥
ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ॥ (ਰਾਗ ਆਸਾ, ਅੰਗ 488)
ਪਿਆਰਾ ਸਿੰਘ ਪਦਮ ਲਿੱਖਦੇ ਹਨ ਕਿ ਭਗਤ ਧੰਨਾ ਜੀ ਦੀ ਨਿਸ਼ਕਾਮਤਾ, ਦਲੇਰੀ ਤੇ ਦਿਲ ਦੀ ਸ੍ਵੈਛਤਾ ਉਨ੍ਹਾਂ ਭਜਨਾਂ ਜਾਂ ਗੀਤਾਂ ਤੋਂ ਜ਼ਾਹਿਰ ਹੈ ਜਿੰਨ੍ਹਾਂ ਵਿੱਚ ਉਨ੍ਹਾਂ ਬਿਨਾਂ ਕਿਸੇ ਸੰਕੋਚ ਦੇ ਆਪਣੀਆਂ ਪ੍ਰਮਾਰਥਿਕ ਲੋੜ੍ਹਾਂ ਤੋਂ ਇਲਾਵਾ ਸੰਸਾਰੀ ਮੰਗਾਂ ਵੀ ਦੁਹਰਾਈਆਂ ਤੇ ਆਪਣੇ ਪ੍ਰਭੂ ਦਾ ਆਰਤੀ ਦੀ ਥਾਂ ਆਰਤਾ ਉਤਾਰਿਆਂ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪ ਦੇ ਤਿੰਨ ਸ਼ਬਦ ਆਸਾ ਤੇ ਰਾਗੁ ਧਨਾਸਰੀ ਵਿੱਚ ਦਰਜ ਹਨ।
ਗੋਪਾਲ ਤੇਰਾ ਆਰਤਾ॥
ਜੋ ਜਨੁ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ॥ ਰਹਾਉ॥
ਦਾਲਿ ਸੀਧਾ ਮਾਗਉ ਘੀਉ॥
ਹਮਰਾ ਖੁਸੀ ਕਰੈ ਨਿਤ ਜੀਉ॥
ਪਨੀਆ ਛਾਦਨੁ ਨੀਕਾ॥
ਅਨਾਜੁ ਮਗਉ ਸਤ ਸੀ ਕਾ॥
ਗਊ ਭੈਸ ਮਗਉ ਲਵੇਰੀ॥
ਇਕ ਤਾਜਨਿ ਤੁਰੀ ਚੰਗੇਰੀ॥
ਘਰ ਕੀ ਗੀਹਨਿ ਚੰਗੀ॥
ਜਨੁ ਧੰਨਾ ਲੇਵੈ ਮੰਗੀ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 695)
ਭਗਤ ਧੰਨਾ ਜੀ ਦੇ ਚਾਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। ਇਹ ਸ਼ਬਦ ਆਸਾ ਰਾਗ ਤੇ ਧਨਾਸਰੀ ਰਾਗ ਵਿੱਚ ਦਰਜ ਹਨ। ਭਗਤ ਧੰਨਾ ਜੀ ਦੱਸਦੇ ਹਨ ਕਿ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।ਇਸ ਪ੍ਰਥਾਏ ਰਾਗ ਆਸਾ ਵਿੱਚ ਉਹਨਾਂ ਸ਼ਬਦ ਉਚਾਰਿਆ ਹੈ।
ਭ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨੁ ਨਹੀ ਧੀਰੇ।
ਲ਼ਾਲਚ ਬਿਖੁ ਕਾਮ ਲੁਬਧ ਰਾਤਾ ਮਨਿ ਬਿਸਰੇ ਪ੍ਰਭ ਹੀਰੇ॥ ਰਹਾਉ॥
ਬਿਖੁ ਫਲ ਮੀਠ ਲਗੇ ਮਨ ਬਉਰੇ ਚਾਰ ਬਿਚਾਰ ਨ ਜਾਨਿਆ।
ਗੁਨ ਤੇ ਪ੍ਰੀਤਿ ਬਢੀ ਅਨ ਭਾਂਤੀ ਜਨਮ ਮਰਨ ਫਿਰਿ ਤਾਨਿਆ।
ਜੁਗਤਿ ਜਾਨਿ ਨਹੀ ਰਿਦੈ ਨਿਵਾਸੀ ਜਲਤ ਜਾਲ ਜਮ ਫੰਧ ਪਰੇ।
ਬਿਖੁ ਫਲ ਸੰਚਿ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ।
ਗਿਆਨ ਪ੍ਰਵੇਸ ਗੁਰਹਿ ਧਨੁ ਦੀਆ ਧਿਆਨੁ ਮਾਨੁ ਮਨ ਏਕ ਮਏ।
ਪ੍ਰੇਮ ਭਗਤਿ ਮਾਨੀ ਸੁਖੁ ਜਾਨਿਆ ਤ੍ਰਿਪਤਿ ਅਘਾਨੇ ਮੁਕਤਿ ਭਏ।
ਜੋਤਿ ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੁ ਪਹਿਚਾਨਿਆ।
ਧੰਨੈ ਧਨੁ ਪਾਇਆ ਧਰਣੀਧਰ ਮਿਲਿ ਜਨ ਸੰਤ ਸਮਾਨਿਆ।
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 487)
ਗਿਆਨੀ ਮਨੀ ਸਿੰਘ ਜੀ ਲਿੱਖਦੇ ਹਨ ਕਿ ਭਗਤ ਧੰਨਾ ਜੀ ਦਾ ਜਸ ਫੈਲ ਗਿਆ ਤੇ ਧੰਨਾ ਜੀ ਐਸੇ ਸਿਮਰਨ ਤੇ ਸੇਵਾ ਵਿੱਚ ਲੱਗੇ ਕਿ ਦੂਰ-ਦੂਰ ਤੋਂ ਸਾਧੂ ਸੰਤ ਆਪ ਦੇ ਦਰਸ਼ਨ ਕਰਨ ਲਈ ਆਉਂਦੇ ਤੇ ਧੰਨਾ ਜੀ ਦੇ ਮਨ ਵਿੱਚ ਏਨਾ ਚਾਨਣਾ ਹੋ ਗਿਆ ਕਿ ਉਹ ਭੂਤ ਭਵਿੱਖ ਦੇ ਜਾਣੂ ਬ੍ਰਹਮ ਗਿਆਨੀ ਹੋ ਗਏ।

Comments are closed.

COMING SOON .....


Scroll To Top
11