Monday , 19 August 2019
Breaking News
You are here: Home » HEALTH » ਬੱਸ ਦੀ ਲਪੇਟ ’ਚ ਮੋਟਰਸਾਈਕਲ ਸਵਾਰ ਦੀ ਮੌਤ-ਭੜਕੇ ਲੋਕਾਂ ਨੇ ਬੱਸ ਨੂੰ ਲਗਾਈ ਅੱਗ

ਬੱਸ ਦੀ ਲਪੇਟ ’ਚ ਮੋਟਰਸਾਈਕਲ ਸਵਾਰ ਦੀ ਮੌਤ-ਭੜਕੇ ਲੋਕਾਂ ਨੇ ਬੱਸ ਨੂੰ ਲਗਾਈ ਅੱਗ

ਲੁਧਿਆਣਾ, 10 ਮਈ (ਜਸਪਾਲ ਅਰੋੜਾ)- ਥਾਣਾ ਟਿਬਾ ਦੇ ਇਲਾਕੇ ਬਸਤੀ ਜੋਧੇਵਾਲ ਚੌਕ ਦੇ ਨੇੜੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪੀ ਆਰ ਟੀ ਸੀ ਬਸ ਦੀ ਲਪੇਟ ਚ ਆਉਣ ਨਾਲ ਮੋਟਰਸਾਈਕਲ ਨੌਜਵਾਨ ਦੀ ਮੌਤ ਤੋਂ ਬਾਅਦ ਭੜਕੇ ਲੋਕਾਂ ਨੇ ਬਸ ਦੀ ਭੰਨਤੋੜ ਕਰਨ ਮਗਰੋਂ ਬਸ ਨੂੰ ਅਗ ਲਗਾ ਦਿਤੀ ਮੌਕੇ ਤੇ ਪਹੁੰਚੀ ਫਾਇਰ ਬਿਰਗੇਡ ਦੀ ਇਕ ਗਡੀ ਨੇ ਅਧੇ ਘੰਟੇ ਦੀ ਮਸ਼ਕਤ ਤੋਂ ਬਾਅਦ ਅਗ ਤੇ ਕਾਬੂ ਪਾ ਲਿਆ ਪਰ ਤਦ ਤਕ ਬਸ ਪੁਰੀ ਤਰ੍ਹਾਂ ਜਲ ਕੇ ਸੁਆਹ ਹੋ ਚੁਕੀ ਸੀ ਮੋਕੇ ਤੇ ਪਹੁੰਚੇ ਏ ਸੀ ਪੀ ਈਸਟ ਦਵਿੰਦਰ ਕੁਮਾਰ ਚੌਧਰੀ ਅਤੇ ਏ ਡੀ ਸੀ ਪੀ 1 ਗੁਰਪ੍ਰੀਤ ਸਿੰਘ ਸਿਕੰਦ ਨੇ ਪੁਲਸ ਟੀਮ ਨਾਲ ਭੀੜ ਤੇ ਮਾਮੂਲੀ ਲਾਠੀਚਾਰਜ ਕਰਵਾ ਕੇ ਲੋਕਾਂ ਨੂੰ ਤਿਤਰ ਬਿਤਰ ਕੀਤਾ ਘਟਨਾ ਸ਼ੁਕਰਵਾਰ ਸਵੇਰੇ ਸਾਡੇ ਦਸ ਵਜੇ ਦੀ ਦਸੀ ਜਾ ਰਹੀ ਹੈ ਮ੍ਰਿਤਕ ਦੀ ਪਹਿਚਾਣ ਨਿਊ ਸੁਭਾਸ਼ ਨਗਰ ਨਿਵਾਸੀ 35 ਸਾਲਾਂ ਅਰਵਿੰਦਰ ਕੁਮਾਰ ਵਜੋਂ ਹੋਈ ਮ੍ਰਿਤਕ ਫਿਊਚਰ ਫਾਊਂਡੇਸ਼ਨ ਪਲੇਵੇ ਨਾਮਕ ਸਕੂਲ ਦਾ ਸੰਚਾਲਕ ਸੀ ਆਸ ਪਾਸ ਦੇ ਲੋਕਾਂ ਅਨੁਸਾਰ ਮ੍ਰਿਤਕ ਅਰਵਿੰਦਰ ਕੁਮਾਰ ਬਸਤੀ ਜੋਧੇਵਾਲ ਚੌਕ ਦੀ ਕੁਝ ਦੂਰੀ ਤੇ ਸੜਕ ਤੋ ਕਟ ਦੇ ਕੋਲ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਘਰ ਨਿਊ ਸੁਭਾਸ਼ ਨਗਰ ਨੂੰ ਜਾਉਂਣ ਲਗਾ ਤਾਂ ਟੀ ਵੀ ਐਸ ਸ਼ੋਅਰੂਮ ਦੇ ਸਾਹਮਣੇ ਸੜਕ ਤੇ ਬਣੇ ਕਟ ਕੋਲ ਪੀ ਆਰ ਟੀ ਸੀ ਦੀ ਬਸ ਨੇ ਉਸ ਦੇ ਇੰਫਿਲਡ ਮੋਟਰਸਾਈਕਲ ਨੂੰ ਟਕਰ ਮਾਰ ਦਿਤੀ ਅਤੇ ਉਹ ਬਸ ਦੇ ਚਕੇ ਮਹੁਰੇ ਆ ਗਿਰਿਆ ਅਤੇ ਕੁਚਲੇ ਜਾਨ ਨਾਲ ਉਸ ਦੀ ਮੌਕੇ ਤੇ ਮੌਤ ਹੋ ਗਈ ਲੋਕ ਇਕਠੇ ਹੁੰਦੇ ਦੇਖ ਬਸ ਚਾਲਕ ਬਸ ਛਡ ਕੇ ਭਜ ਨਿਕਲਿਆ ਅਤੇ ਬਸ ਦੀਆਂ ਸਵਾਰਿਆ ਵੀ ਭਜ ਗਈਆ ਘਟਨਾ ਤੋ ਬਾਅਦ ਮੌਕੇ ਤੇ ਭਾਰੀ ਸੰਖਿਆ ਚ ਇਕਠੇ ਹੋਏ ਲੋਕਾਂ ਨੇ ਬਸ ਦੀ ਭੰਨਤੋੜ ਸ਼ੁਰੂ ਕਰ ਦਿਤੀ ਦੇਖਦੇ ਹੀ ਦੇਖਦੇ ਭੀੜ ਚ ਦਾਖਿਲ ਹੋਏ ਕੁਝ ਸ਼ਰਾਰਤੀ ਅਨਸਰਾਂ ਨੇ ਬਸ ਦੇ ਅੰਦਰ ਕੋਈ ਜਵਲਣਸ਼ੀਲ ਚੀਜ਼ ਸੁਟ ਕੇ ਬਸ ਨੂੰ ਅਗ ਲਗਾ ਦਿਤੀ ਸੁਚਨਾ ਮਿਲਦੇ ਹੀ ਮੌਕੇ ਤੇ ਪਹੁੰਚੇ ਏ ਸੀ ਪੀ ਈਸਟ ਦਵਿੰਦਰ ਕੁਮਾਰ ਚੌਧਰੀ ਥਾਣਾ ਟਿਬਾ ਮੁਖੀ ਪਰਮਜੀਤ ਸਿੰਘ ਨੇ ਮਾਮੂਲੀ ਲਾਠੀਚਾਰਜ ਕਰਕੇ ਲੋਕਾਂ ਨੂੰ ਤਿਤਰ ਬਿਤਰ ਕੀਤਾ ਅਤੇ ਫਾਇਰ ਬਿਰਗੇਡ ਨੂੰ ਸੂਚਿਤ ਕੀਤਾ ਮੌਕੇ ਤੇ ਪਹੁੰਚੀ ਫਾਇਰ ਬਿਰਗੇਡ ਦੀ ਇਕ ਗਡੀ ਨੇ ਅਧੇ ਘੰਟੇ ਦੀ ਮਿਹਨਤ ਨਾਲ ਅਗ ਤੇ ਕਾਬੂ ਪਾ ਲਿਆ ਪਰੰਤੂ ਤਦ ਤਕ ਬਸ ਜਲ ਕੇ ਖ਼ਾਕ ਹੋ ਚੁਕੀ ਸੀ ਘਟਨਾ ਦੀ ਸੁਚਨਾ ਤੋਂ ਬਾਅਦ ਹਲਕਾ ਪੁਰਵੀ ਦੇ ਵਿਧਾਇਕ ਸੰਜੇ ਤਲਵਾੜ ਵੀ ਮੌਕੇ ਤੇ ਪਹੁੰਚ ਗਏ ਸੜਕ ਟਰੈਫਿਕ ਜਾਮ ਨੂੰ ਦੇਖ ਪੁਲਸ ਟੀਮ ਨੇ ਕਰੇਨ ਬੁਲਾ ਕੇ ਬਸ ਨੂੰ ਉਠ ਵਾਇਆ ਅਤੇ ਟਰੈਫਿਕ ਨੂੰ ਖੁਲਵਾਇਆ ਜਦੋ ਇਸ ਬਾਰੇ ਏ ਸੀ ਪੀ ਈਸਟ ਦਵਿੰਦਰ ਕੁਮਾਰ ਚੌਧਰੀ ਨਾਲ ਗਲ ਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਚਲ ਰਹੀ ਹੈ ਓਹਨਾ ਕਿਹਾ ਕਿ ਬਸ ਚਾਲਕ ਖ਼ਿਲਾਫ਼ ਤਾਂ ਕਾਰਵਾਈ ਕੀਤੀ ਜਾਵੇਗੀ ਨਾਲ ਜਿਨ੍ਹਾਂ ਨੇ ਬਸ ਦੀ ਭੰਨਤੋੜ ਕਰਕੇ ਅਗ ਲਗਾਈ ਹੈ ਓਹਨਾ ਤੇ ਵੀ ਕਾਰਵਾਈ ਕੀਤੀ ਜਾਵੇਗੀ।

Comments are closed.

COMING SOON .....


Scroll To Top
11