Thursday , 27 June 2019
Breaking News
You are here: Home » INTERNATIONAL NEWS » ਬੱਚਿਆਂ ਦਾ ਤੀਸਰਾ ਸਾਲਾਨਾ ਕੀਰਤਨ ਸਮਾਗਮ ਪੈੜਾਂ ਛੱਡਦਾ ਸੰਪੰਨ

ਬੱਚਿਆਂ ਦਾ ਤੀਸਰਾ ਸਾਲਾਨਾ ਕੀਰਤਨ ਸਮਾਗਮ ਪੈੜਾਂ ਛੱਡਦਾ ਸੰਪੰਨ

image ਦੁਬਈ, 18 ਮਈ (ਪੰਜਾਬ ਟਾਇਮਜ਼ ਬਿਊਰੋ)-ਸੇਵਾ-ਸੋਸਲ ਇਨਵਾਇਅਰਮੈਂਟਲ ਵੈਲਫੇਅਰ ਐਸੋਸੇਸ਼ਨ ਵਲੋ ਰਿੱਧਮ ਇਵੈਟ ਦੇ ਬੈਨਰ ਹੇਠ ਬੱਚਿਆਂ ਦਾ ਤੀਸਰਾ ਸਲਾਨਾ ਕੀਰਤਨ ਸਮਾਗਮ ਅਵੀਰ, ਦੁਬਈ ਵਿਖੇ ਕਰਵਾਇਆ ਗਿਆ।ਸ਼ੰਗੀਤ ਵਿੰਗ ਇੰਨਚਾਰਜ ਮਲਕੀਤ ਸਿੰਘ, ਟੀਚਰ ਮਨਿੰਦਰ ਸਿੰਘ ਅਤੇ ਸੁਰਿੰਦਰਪਾਲ ਸਿੰਘ ਦੀ ਟੀਮ ਨੇ ਪੂਰਾ ਸਾਲ ਘਰ-ਘਰ ਜਾ ਕੇ ਬੱਚਿਆਂ ਨੂੰ ਰਾਗ ਅਧਾਰਤ ਸ਼ਗੀਤ ਦੀ ਸਿੱਖਿਅ ਦਿੱਤੀ।ਇਸ ਸਖਤ ਮਿਹਨਤ ਦਾ ਨਤੀਜਾ ਹੀ ਸੀ ਜੋ ਇਥੇ 120 ਬੱਚਿਆਂ 6 ਸਾਲ ਦੀ ਛੋਟੀ ਉਮਰ ਤੋ 18 ਸਾਲ ਤੱਕ ਨੇ ਭਰੇ ਪਡਾਲ ਵਿੱਚ ਤੰਤੀ ਸਾਜਾਂ ਤੇ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ।ਇਸ ਸਮਾਗਮ ਦੇ ਮੁੱਖ ਮਹਿਮਾਨ ਠਸੇਵਿਅਰ ਸਿੰਘੂ ਡਾਂ ਐਸ.ਪੀ ਸਿੰਘ ਉਬਰਾਏ, ਵਿਸ਼ੇਸ਼ ਮਹਿਮਾਨ ਡੀ,ਐਮ ਸਿੰਘ ਨੰਦਾ, ਪ੍ਰਫੈਸ਼ਰ ਕਵਲਜੀਤ ਸਿੰਘ ਅਤੇ ਪ੍ਰਫੈਸ਼ਰ ਅਰਸ਼ਪ੍ਰੀਤ ਸਿੰਘ ਪੰਜਾਬੀ ਯੂਨੀਵਰਸਟੀ ਪਟਿਆਲ੍ਹਾ ਨੇ ਵੀ ਵਿਸ਼ੇਸ਼ ਤੌਰ ਤੇ ਸਿਰਕਤ ਕਰਕੇ ਬੱਚਿਆਂ ਨੂੰ ਆਪਨੇ ਕਰਕਮਲਾਂ ਨਾਲ ਸਨਮਾਨਤ ਕੀਤਾ।ਪ੍ਰਫੈਸ਼ਰ ਕਵਲਜੀਤ ਸਿੰਘ ਨੇ ਆਪਣੇ ਸਬੋਧਨ ਵਿੱਚ ਇਸ ਸਮਾਗਮ ਦੀ ਸਿਲਾਘਾ ਕਰਦੇ ਹੋਏ ਕਿਹਾ ਕਿ ਸੱਚਮੁਚ ਹੀ ਬੱਚੇ, ਮਾਪੇ, ਟੀਚਰ ਅਤੇ ਪੂਰੀ ਸੇਵਾ ਟੀਮ ਵਿਧਾਈ ਦੀ ਪਾਤਰ ਹੈ,ਜਿਹਨਾਂ ਨੇ ਵਿਦੇਸ਼ ਵਿੱਚ ਵੀ ਉਹੋ ਜਿਹਾ ਉਦਮ ਕਰਕੇ ਮਿਸਾਲ ਪੈਦਾ ਕੀਤੀ।ਉਹਨਾਂ ਨੇ ਇਸ ਉਪਰਾਲੇ ਤੋ ਪ੍ਰਭਾਵਤ ਹੋ ਕੇ ਸੇਵਾਂ ਐਕਡਮੀ ਨੂੰ ਪੰਜਾਬੀ ਯੂਨੀਵਰਸਟੀ ਦੇ ਕੋਰਸ ਸੁਰੂ ਕਰਨ ਦੀ ਵੀ ਪੇਸਕਸ ਕੀਤੀ।ਮੁੱਖ ਮਹਿਮਾਨ ਡਾਂ. ਉਬਰਾਏ ਅਤੇ ਸੇਵਾ ਟੀਮ ਵੱਲੋ ਯੂਨੀਵਰਸਟੀ ਤੋ ਆਏ ਹੋਏ ਮਹਿਮਾਨਾਂ ਅਤੇ ਟੀਚਰਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ।ਅਖੀਰ ਵਿੱਚ ਸਰਦਾਰ ਗੁਰਦੇਵ ਸਿੰਘ ਨੇ ਆਏ ਹੋਏ ਮਹਿਮਾਨਾਂ, ਸੰਗਤ ਅਤੇ ਇਸ ਸਮਾਗਮ ਨੂੰ ਨੇਪਰੇ ਚੜਾਉਣ ਲਈ ਸਭ ਸੇਵਾਦਾਰਾਂ ਦੇ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।ਇਸ ਸਮੇ ਸੇਵਾ ਸੁਸਾਇਟੀ ਪ੍ਰਮੁੱਖ ਸੇਵਾਦਾਰ ਅਮਨਜੀਤ ਸਿੰਘ, ਹਰਦੀਪ ਸਿੰਘ ਗਹੂੰਣ, ਦਵਿੰਦਰ ਸਿੰਘ ਦਿੱਲੀ, ਦਿਲਦੀਪ ਸਿੰਘ, ਪਰਮਦੀਪ ਸਿੰਘ, ਭੁਪਿੰਦਰ ਸਿੰਘ, ਜਸਵਿੰਦਰ ਸਿੰਘ ਝੱਸ, ਕਵਲਪ੍ਰੀਤ ਕੌਰ, ਰਵਿੰਦਰ ਕੌਰ, ਗੁਰਮੀਤ ਸਿੰਘ ਅਤੇ ਮਲਕੀਤ ਸਿੰਘ ਖਹਿਰਾ ਵੀ ਹਾਜਰ ਸਨ।

Comments are closed.

COMING SOON .....


Scroll To Top
11