Monday , 23 September 2019
Breaking News
You are here: Home » BUSINESS NEWS » ਬੰਗਾ ਖੇਤਰ ‘ਚ ਕਿਸਾਨਾਂ ਵੱਲੋਂ ਖੇਤਾਂ ਦੀ ਰਹਿੰਦ ਖੂਹੰਦ ਨੂੰ ਖੁੱਲ੍ਹ ਕੇ ਲਗਾਈ ਗਈ ਅੱਗ

ਬੰਗਾ ਖੇਤਰ ‘ਚ ਕਿਸਾਨਾਂ ਵੱਲੋਂ ਖੇਤਾਂ ਦੀ ਰਹਿੰਦ ਖੂਹੰਦ ਨੂੰ ਖੁੱਲ੍ਹ ਕੇ ਲਗਾਈ ਗਈ ਅੱਗ

ਬੰਗਾ, 22 ਮਈ (ਸੁਖਜਿੰਦਰ ਸਿੰਘ ਬਖਲੋਰ)- ਵਧਦੇ ਪ੍ਰਦੂਸ਼ਣ ਨੂੰ ਦੇਖਦਿਆਂ ਪਿਛਲੀ ਵਾਰ ਸਰਕਾਰ ਵੱਲੋਂ ਕੀਤੀ ਗਈ ਸਖਤੀ ਕਾਰਨ ਕਿਸਾਨਾਂ ਵੱਲੋਂ ਖੇਤਾਂ ਦੀ ਰਹਿੰਦ ਖ਼ੁਦ ਨੂੰ ਅੱਗ ਲਗਾਉਣ ਦੇ ਮਾਮਲਿਆਂ ਚ ਭਾਰੀ ਗਿਰਾਵਟ ਆਈ ਸੀ,ਪਰ ਇਸ ਵਾਰ ਲੋਕ ਸਭਾ ਦੀਆਂ ਚੋਣਾਂ ਨੇ ਸਾਰੇ ਕਾਨੂੰਨ ਛਿੱਕੇ ਟੰਗੀ ਰੱਖੇ ਅਤੇ ਕਿਸਾਨਾਂ ਨੇ ਕਣਕ ਦੀ ਨਾੜ ਨੂੰ ਖੁੱਲ੍ਹ ਕੇ ਅੱਗ ਲਗਾਈ ਅਤੇ ਕਿਸੇ ਕਿਸਾਨ ਤੇ ਕੋਈ ਮਾਮਲਾ ਦਰਜ ਹੋਣ ਦਾ ਸਮਾਚਾਰ ਵੀ ਨਹੀਂ ਮਿਲਿਆ। ਸੂਤਰਾਂ ਅਨੁਸਾਰ ਸਰਕਾਰੀ ਤੌਰ ਤੇ ਵੀ ਸੰਬੰਧਿਤ ਵਿਭਾਗ ਨੂੰ ਚੌੜਾ ਕਰਕੇ ਕਿਸਾਨਾਂ ਖਿਲਾਫ ਕੋਈ ਕਾਰਵਾਈ ਨਾ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ, ਕਿਉਂਕਿ ਸਰਕਾਰ ਕੋਈ ਵੀ ਹੋਵੇ ਚੋਣਾਂ ਦੌਰਾਨ ਕੋਈ ਵੀ ਅਜਿਹਾ ਕਦਮ ਨਹੀਂ ਉਠਾਉਣਾ ਚਾਹੁੰਦੀ ਜਿਸ ਕਾਰਨ ਚੋਣਾਂ ਦੌਰਾਨ ਉਨ੍ਹਾਂ ਨੂੰ ਕੋਈ ਨੁਕਸਾਨ ਹੋ ਸਕੇ,ਪ੍ਰੰਤੂ ਆਮ ਲੋਕਾਂ ਦਾ ਉਸ ਨਾਲ ਭਾਵੇਂ ਜਿੰਨਾ ਮਰਜ਼ੀ ਨੁਕਸਾਨ ਹੁੰਦਾ ਹੋਵੇ। ਇਸ ਸਬੰਧੀ ਇਲਾਕੇ ਦੇ ਕੁੱਝ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਨੇ ਦੱਸਿਆ ਕਿ ਖੇਤਾਂ ਦੀ ਰਹਿਲ ਖ਼ੁਦ ਨੂੰ ਅੱਗ ਲਾਉਣਾ ਉਨ੍ਹਾਂ ਦੀ ਮਜਬੂਰੀ ਹੈ ਅਤੇ ਇਸ ਵਾਰ ਚੋਣਾਂ ਕਾਰਨ ਉਨ੍ਹਾ ਵੱਲੋਂ ਬਿਨਾਂ ਕਿਸੇ ਡਰ ਦੇ ਨਾੜ ਨੂੰ ਅੱਗ ਲਗਾਈ ਗਈ ਹੈ। ਇਸ ਸਬੰਧੀ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕਰਮਚਾਰੀਆਂ ਤੇ ਪਟਵਾਰੀਆਂ ਦੀ ਡਿਊਟੀ ਚੋਣਾਂ ਚ ਲੱਗਣ ਕਾਰਨ ਹੀ ਇਸ ਮਾਮਲੇ ਤੇ ਕੋਈ ਧਿਆਨ ਨਹੀ ਦਿੱਤਾ ਗਿਆ। ਇਸ ਸਬੰਧੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਜ਼ਿਲ੍ਹਾ ਅਫਸਰ ਨਾਲ ਵੀ ਗੱਲ ਕੀਤੀ ਗਈ ਜਿਨ੍ਹਾਂ ਨੇ ਵੀ ਸਟਾਫ ਦੀ ਚੋਣਾਂ ਚ ਡਿਊਟੀ ਲੱਗਣ ਦੀ ਗੱਲ ਕਹੀ। ਦੂਜੇ ਪਾਸੇ ਨਾੜ ਨੂੰ ਅੱਗ ਲਗਾਉਣ ਕਾਰਨ ਜਿੱਥੇ ਪ੍ਰਦੂਸ਼ਣ ਚ ਵਾਧਾ ਹੋਇਆ ਹੈ, ਉਥੇ ਹੀ ਹਰੇ ਭਰੇ ਦਰੱਖਤ ਵੀ ਭਾਰੀ ਗਿਣਤੀ ਵਿੱਚ ਸੜੇ ਹੋਏ ਦੇਖਣ ਨੂੰ ਮਿਲ ਰਹੇ ਹਨ।

Comments are closed.

COMING SOON .....


Scroll To Top
11