Sunday , 15 December 2019
Breaking News
You are here: Home » BUSINESS NEWS » ਬਜ਼ੁਰਗ ਔਰਤ ਦੀਆਂ ਬਾਲੀਆਂ ਝਪਟੀਆਂ ਝਪਟਮਾਰ ਹੋਇਆ ਕੈਮਰੇ ’ਚ ਕੈਦ

ਬਜ਼ੁਰਗ ਔਰਤ ਦੀਆਂ ਬਾਲੀਆਂ ਝਪਟੀਆਂ ਝਪਟਮਾਰ ਹੋਇਆ ਕੈਮਰੇ ’ਚ ਕੈਦ

ਸੁਨਾਮ ਉਧਮ ਸਿੰਘ ਵਾਲਾ, 8 ਸਤੰਬਰ (ਰੋਹਿਤ ਗਰਗ, ਸੁਖਦੇਵ ਸਿੰਘ ਦੇਬੀ)- ਸਥਾਨਕ ਸ਼ਹਿਰ ਦਾ ਚਰਚਿਤ ਵਾਰਡ ਨੰ: 17 ਜਿਲ੍ਹਾ ਸੰਗਰੂਰ ਦਾ ਪਹਿਲਾ ਅਜਿਹਾ ਵਾਰਡ ਹੈ, ਜਿਸ ਵਿਚ ਹਰ ਜਗ੍ਹਾ ’ਤੇ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਹਨ, ਤਾਂ ਕਿ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਤਰ੍ਹਾਂ ਦੀ ਝਪਟ-ਮਾਰ ਨਾ ਕਰ ਸਕੇ। ਇਸ ਵਾਰਡ ਦੀ ਨੁਮਾਇੰਦਗੀ ਕੌਂਸਲਰ ਯਾਦਵਿੰਦਰ ਸਿੰਘ ਨਿਰਮਾਨ ਕਰ ਰਹੇ ਹਨ, ਪਰ ਲਾਏ ਸੀ.ਸੀ.ਟੀ.ਵੀ. ਕੈਮਰਿਆਂ ਦੀ ਉਸ ਵਕਤ ਪੂਰਤੀ ਨਾ ਹੁੰਦੀ ਦਿਖਾਈ ਦਿੱਤੀ, ਜਦੋਂ ਇਕ ਝਪਟਮਾਰ ਨੇ ਇਸ ਵਾਰਡ ਵਿਚ ਇਕ ਬਜੁਰਗ ਔਰਤ ਦੀਆਂ ਬਾਲੀਆਂ ਨੂੰ ਲੈ ਕੇ ਰਫੂਚੱਕਰ ਹੋ ਗਿਆ। ਇੱਥੇ ਵਰਨਣਯੋਗ ਹੈ ਕਿ ਇਸ ਵਾਰਡ ਵਿਚ ਸ਼੍ਰੀ ਰਾਮੇਸ਼ਵਰ ਸ਼ਿਵ ਮੰਦਿਰ ਦੇ ਕੋਲ ਅਕਸਰ ਹੀ ਅਜਿਹੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ, ਚੋਰਾਂ ਦੇ ਹੌਂਸਲੇ ਇਸ ਕਦਰ ਵੱਧ ਗਏ ਸੀ ਕਿ ਦਿਨ ਦਿਹਾੜੇ ਹੀ ਔਰਤਾਂ ਦਾ ਗਹਿਣੇ ਪਹਿਣ ਕੇ ਘਰੋਂ ਨਿਕਲਨਾ ਮੁਸ਼ਕਿਲ ਹੋ ਗਿਆ ਸੀ। ਜਦੋਂ ਪਿਛਲੇ ਦਿਨੀਂ ਉਕਤ ਬਜੁਰਗ ਔਰਤ ਦੀਆਂ ਬਾਲੀਆਂ ਝਪਟ ਮਾਰ ਕੇ ਚੋਰ ਨੇ ਚੋਰੀ ਨੂੰ ਅੰਜਾਮ ਦਿੱਤਾ, ਤਾਂ ਉਹ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਤਾਂ ਹੋ ਗਿਆ, ਪਰ ਪੁਲਿਸ ਦੇ ਹੱਥ ਅਜੇ ਤੱਕ ਕੋਈ ਵੀ ਕਾਮਯਾਬੀ ਨਹੀਂ ਲੱਗ ਸਕੀ।

Comments are closed.

COMING SOON .....


Scroll To Top
11