Wednesday , 16 January 2019
Breaking News
You are here: Home » INTERNATIONAL NEWS » ਬ੍ਰਿਸਬੇਨ ਵਿਖੇ ਡਾ. ਅੰਬੇਡਕਰ ਦੇ ਜਨਮ ਦਿਵਸ ’ਤੇ ਵਿਚਾਰ-ਗੋਸ਼ਟੀ

ਬ੍ਰਿਸਬੇਨ ਵਿਖੇ ਡਾ. ਅੰਬੇਡਕਰ ਦੇ ਜਨਮ ਦਿਵਸ ’ਤੇ ਵਿਚਾਰ-ਗੋਸ਼ਟੀ

ਬ੍ਰਿਸਬੇਨ, 13 ਮਈ-ਆਸਟਰੇਲੀਆ ਵਿਚ ਭਾਰਤ ਦੇ ਮਹਾਨ ਚਿੰਤਕ, ਸਮਾਜ ਸ਼ਾਸਤਰੀ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਸਾਹਿਬ ਜੀ ਦੀ 127ਵੀਂ ਸਾਲ ਗਿਰਾ ਮੌਕੇ ਬ੍ਰਿਸਬੇਨ ਸ਼ਹਿਰ ਵਿਚ ਡਾ ਬੀ ਆਰ ਅੰਬੇਡਕਰ ਮਿਸ਼ਨ ਸੁਸਾਇਟੀ ਦੇ ਸੁਹਿਰਦ ਯਤਨ ਸਦਕਾ ਗਰਿਫਥ ਯੂਨੀਵਰਸਿਟੀ ਦੇ ਨੇਥਨ ਕੈਂਪਸ ਵਿਚ ਸਰ ਗ੍ਰਿਫਿਥ ਸੈਮੀਨਾਰ ਹਾਲ ਵਿਚ ਇਕ ਉਚ ਪਧਰੀ ਵਿਚਾਰ ਗੋਸ਼ਟੀ ਕਰਵਾਈ ਗਈ । ਜਿਸ ਵਿਚ ਦੇਸ਼ ਦੇ ਵਖ-ਵਖ ਸ਼ਹਿਰਾਂ ਤੋਂ ਨਾਮਵਰ ਹਸਤੀਆਂ ਨੇ ਸ਼ਿਰਕਤ ਕੀਤੀ । ਪ੍ਰੋਗਰਾਮ ਦੀ ਸ਼ੁਰੂਆਤ ਕਨਵੀਨਰ ਬਲਵਿੰਦਰ ਸਿੰਘ ਮੋਰੋਂ ਦੇ ਸਵਾਗਤੀ ਭਾਸ਼ਨ ਨਾਲ ਹੋਈ । ਉਸ ਉਪਰੰਤ ਸਤਵਿੰਦਰ ਟੀਨੂੰ ਵਲੋਂ ਭਾਰਤੀ ਵਿਵਸਥਾ ਵਿਚ ਘਟ ਰਹੀ ਘਟ ਗਿਣਤੀਆਂ ਅਤੇ ਦਲਿਤ ਵਰਗ ਦੀ ਪ੍ਰਤਿਨਿਧਤਾ ਤੇ ਚਿੰਤਾ ਪ੍ਰਗਟ ਕੀਤੀ । ਗਰਿਫਥ ਯੂਨੀਵਰਸਿਟੀ ਦੀ ਜਪਾਨੀ ਵਿਦਿਆਰਥਣ ਸ਼ੂਕੋ ਨੇ ਇੰਗਲਿਸ਼ ਵਿਚ ਭਾਰਤੀ ਵਰਣ ਵਿਵਸਥਾ ਦੇ ਕਰੂਰ ਪਖ ਤੇ ਚਾਨਣਾ ਪਿਆ । ਡੌਲੀ ਸ਼ੀਂਹਮਾਰ ਨੇ ਵੀ ਬਾਬਾ ਸਾਹਿਬ ਵਾਰੇ ਆਪਣੇ ਛੋਟੇ ਜਿਹੇ ਮੁਖਾਰਬਿੰਦ ਤੋਂ ਵਧੀਆ ਤੇ ਸਾਰਥਿਕ ਜਾਣਕਾਰੀ ਦਿਤੀ ।ਖੋਜਾਰਥੀ ਜੈਕ ਵਲੋਂ ਸੰਖੇਪ ਵਿਚ ਛੂਆਛਾਤ ਦੇ ਅਜੇ ਵੀ ਸਮਾਜ ਵਿਚ ਹੋਣ ਅਤੇ ਇਸਦੇ ਅਮਾਨਵੀ ਪਖ ਬਾਰੇ ਗਲ ਕੀਤੀ । ਡਾ ਲੂਈਸ ਜਿਸਨੇ ਡਾ ਬੀ ਆਰ ਅੰਬੇਡਕਰ ਬਾਰੇ ਇਕ ਕਿਤਾਬ ਦਾ ਸੰਪਾਦਨ ਵੀ ਕੀਤਾ ਹੈ, ਉਸ ਵਲੋਂ ਡਾ ਬੀ ਆਰ ਅੰਬੇਡਕਰ ਦੇ ਜੀਵਨ ਆਦਰਸ਼ਾਂ ਬਾਰੇ ਚਾਨਣਾ ਪਾਇਆ । ਸ਼ਾਇਰ ਜਸਵੰਤ ਵਾਗਲਾ ਅਤੇ ਰੁਪਿੰਦਰ ਸੋਜ਼ ਵਲੋਂ ਪ੍ਰਗਤੀਵਾਦੀ ਗ਼ਜ਼ਲਾਂ ਨਾਲ ਮਾਹੌਲ ਕਾਫ਼ੀ ਰੌਚਿਕ ਬਣਾ ਦਿਤਾ । ਇੰਡੋਜ਼ ਪੰਜਾਬੀ ਸਾਹਿਤ ਸਭਾ ਵਲੋਂ ਇਨਕਲਾਬੀ ਕਵੀ ਸਰਬਜੀਤ ਸੋਹੀ ਨੇ ਭਾਰਤੀ ਜਾਤ-ਪਾਤ, ਲਿਤਾੜੇ ਲੋਕਾਂ ਪ੍ਰਤੀ ਨਜ਼ਰ-ਅੰਦਾਜ਼ਗੀ ਦੀ ਭਾਵਨਾ ਅਤੇ ਭਾਰਤ ਵਿਚ ਫਾਸ਼ੀਵਾਦ ਦੀ ਵਧਦੀ ਦਹਿਸ਼ਤਗਰਦੀ ਪਹੁੰਚ ਦੇ ਬਾਰੇ ਭਖਵੀਂ ਗਲ ਕੀਤੀ । ਇਸ ਮੌਕੇ ਭਾਰਤ ਵਸਦੇ ਪ੍ਰਗਤੀਵਾਦੀ ਕਵੀ ਇੰਦਰਜੀਤ ਸਿੰਘ ਕਾਜਲ ਦੀ ਪੁਸਤਕ ਠਜਗਦਾ ਚਿਰਾਗ ਰਖੀਂਠ ਦਾ ਲੋਕ ਅਰਪਣ ਵੀ ਕੀਤਾ ਗਿਆ।ਸ਼ਹਿਰ ਦੇ ਨਾਮਵਰ ਬੁਲਾਰਿਆਂ ਵਿਚ ਜਗਦੀਪ ਸਿੰਘ ਯੈਲੋ ਕੈਬਜ, ਸੰਪਾਦਕ ਦਾ ਪੰਜਾਬ ਮਨਜੀਤ ਬੋਪਾਰਾਏ, ਮੈਂਬਰ ਪਾਰਲੀਮੈਂਟ ਮਿਸਟਰ ਡੰਕਨ, ਔਰਤਾਂ ਲਈ ਆਵਾਜ਼ ਉਠਾਉਣ ਵਾਲੇ ਉਮੇਸ਼ ਚੰਦਰਾ ਜੀ, ਨਵਦੀਪ ਸਿੰਘ ਗਰੀਨ ਪਾਰਟੀ, ਬਲਵਿੰਦਰ ਵਿਦਿਆਰਥੀ ਨੇ ਵੀ ਡਾ ਬੀ ਆਰ ਅੰਬੇਡਕਰ ਸਾਹਿਬ ਨੂੰ ਸ਼ਬਦਾਂ ਰਾਹੀਂ ਸ਼ਰਧਾਂਜਲੀ ਭੇਟ ਕੀਤੀ ਅਤੇ ਬਾਬਾ ਸਾਹਿਬ ਦੀਆਂ ਸਿਖਿਆਵਾਂ ਤੇ ਪਹਿਰਾ ਦੇ ਕੇ ਹੀ ਭਾਰਤੀ ਸਮਾਜ ਵਿਚ ਤਬਦੀਲੀਆਂ ਲਿਆਈਆਂ ਜਾ ਸਕਦੀਆਂ ਹਨ । ਅੰਤ ਵਿਚ ਮੈਲਬੌਰਨ ਤੋਂ ਆਏ ਵਿਸ਼ੇਸ਼ ਮਹਿਮਾਨ ਰਾਕੇਸ਼ ਮਹਿਮੀ ਨੇ ਬਹੁਤ ਹੀ ਭਾਵਪੂਰਤ ਤਰੀਕੇ ਨਾਲ ਬਾਬਾ ਸਾਹਿਬ ਅੰਬੇਡਕਰ ਦੀ ਜੀਵਨਧਾਰਾ ਨਾਲ ਜੋੜਦਿਆਂ ਜਾਤ-ਪਾਤ ਅਤੇ ਊਚ-ਨੀਚ ਦੇ ਨਾਸ਼ ਕਰਨ ਲਈ ਅਗੇ ਆਉਣਾ ਚਾਹੀਦਾ ਹੈ । ਰਾਕੇਸ਼ ਮਹਿਮੀ ਨੇ ਇਕ ਸਵਾਲ ਦਾ ਜਵਾਬ ਦਿੰਦੇ ਕਿਹਾ ਕਿ ਦਲਿਤ ਸਮਾਜ ਦੀ ਹਰ ਮੁਸ਼ਕਿਲ ਦਾ ਹਲ ਬਾਬਾ ਸਾਹਿਬ ਦੀਆੰ ਲਿਖਤਾਂ ਵਿਚ ਹੈ । ਅਜੇ ਕਟਾਰੀਆ ਨੇ ਭਾਰਤ ਵਿਚ ਦਲਿਤਾਂ ਤੇ ਵਧ ਰਹੇ ਅਤਿਆਚਾਰ ਬਾਰੇ ਤਫਸੀਲ ਵਿਚ ਦਸਿਆ । ਆਪਣੇ ਅਧਿਐਨ ਤੇ ਆਧਾਰਿਤ ਭਾਸ਼ਨ ਵਿਚ ਭਾਰਤੀ ਸਮਾਜਿਕ ਅਵਸਥਾ ਅਤੇ ਆਰਥਿਕ ਵਸੀਲਿਆਂ ਤੇ ਇਕ ਵਿਸ਼ੇਸ਼ ਵਰਗ ਦੇ ਕਬਜ਼ੇ ਤੇ ਚੋਟ ਕਰਦਿਆਂ ਇਸ ਸਥਾਪਤੀ ਨੂੰ ਤੋੜਣ ਦੀ ਜ਼ਰੂਰਤ ਨੂੰ ਸਮਝਣ ਤੇ ਜ਼ੋਰ ਦਿਤਾ । ਸਮਾਗਮ ਤੇ ਹਾਜ਼ਰੀ ਭਰਨ ਵਾਲੇ ਸਾਰੇ ਸਰੋਤਿਆਂ ਅਤੇ ਬੁਲਾਰਿਆਂ ਦਾ ਅਕੁੰਸ਼ ਕਟਾਰੀਆ ਵਲੋਂ ਧੰਨਵਾਦ ਕਰਦਿਆਂ ਇਸ ਜਨਮ ਦਿਵਸ ਹਰ ਸਾਲ ਮਨਾਉਂਦੇ ਰਹਿਣ ਦੀ ਵਚਨਬਧਤਾ ਪ੍ਰਗਟਾਈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਇਕਬਾਲ ਸਿੰਘ ਧਾਮੀ, ਹਰਦੀਪ ਵਾਗਲਾ, ਦੁਪਿੰਦਰ ਸਿੰਘ, ਭੁਪਿੰਦਰ ਮੁਹਾਲੀ, ਗੁਰਸੇਵਕ ਸਿੰਘ ਆਦਿ ਨੇ ਹਾਜਰੀ ਭਰੀ
।ਪ੍ਰਚਲਿਤ ਰਵਾਇਤ ਦੇ ਉਲਟ ਸਾਰੇ ਸਨਮਾਨ ਚਿੰਨ੍ਹ ਇਸਤਰੀਆਂ ਕੋਲੋਂ ਦੁਆ ਕੇ ਨਵੀਂ ਸ਼ੁਰੂਆਤ ਕੀਤੀ ਗਈ । ਸਾਰੇ ਪ੍ਰੋਗਰਾਮ ਦੌਰਾਨ ਸਟੇਜ ਸੰਚਾਲਨ ਦੀ ਜਿੰਮੇਵਾਰੀ ਰੀਤਿਕਾ ਅਹੀਰ ਅਤੇ ਦਲਜੀਤ ਸਿੰਘ ਨੇ ਬਾਖੂਬੀ ਨਿਭਾਈ ।

Comments are closed.

COMING SOON .....


Scroll To Top
11