Wednesday , 19 December 2018
Breaking News
You are here: Home » INTERNATIONAL NEWS » ਬ੍ਰਿਸਬੇਨ ਵਿਖੇ ਗੁਰਦਿਆਲ ਰੌਸ਼ਨ ਦਾ ਗ਼ਜ਼ਲ ਸੰਗ੍ਰਹਿ ‘ਘੁੰਗਰੂ’”ਲੋਕ ਅਰਪਣ ਕਵੀ ਦਰਬਾਰ ਤੇ ਕੌਂਸਲੇਟ ਜਨਰਲ ਅਰਚਨਾ ਸਿੰਘ ਦਾ ਸਨਮਾਨ

ਬ੍ਰਿਸਬੇਨ ਵਿਖੇ ਗੁਰਦਿਆਲ ਰੌਸ਼ਨ ਦਾ ਗ਼ਜ਼ਲ ਸੰਗ੍ਰਹਿ ‘ਘੁੰਗਰੂ’”ਲੋਕ ਅਰਪਣ ਕਵੀ ਦਰਬਾਰ ਤੇ ਕੌਂਸਲੇਟ ਜਨਰਲ ਅਰਚਨਾ ਸਿੰਘ ਦਾ ਸਨਮਾਨ

ਬਰਿਸਬੇਨ, 5 ਮਾਰਚ-ਆਸਟਰੇਲੀਆ ਦੀ ਨਾਮਵਰ ਸਾਹਿਤਿਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਵਲੋਂ ਬ੍ਰਿਸਬੇਨ ਦੀ ਇੰਡੋਜ਼ ਪੰਜਾਬੀ ਲਾਇਬਰੇਰੀ ਹਾਲ ਵਿਚ ਇਕ ਸ਼ਾਨਦਾਰ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ । ਜਿਸ ਵਿਚ ਪੰਜਾਬ ਵਸਦੇ ਉਸਤਾਦ ਸ਼ਾਇਰ ਗੁਰਦਿਆਲ ਰੌਸ਼ਨ ਦਾ ਨਵ ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ “ਘੁੰਗਰੂ” ਲੋਕ ਅਰਪਣ ਕੀਤਾ ਗਿਆ । ਆਸਟਰੇਲੀਆ ਵਿਚ ਸਾਹਿਤਕ ਖੇਤਰ ਵਿਚ ਨਵੀਆਂ ਪੈੜ੍ਹਾਂ ਪਾਉਣ ਲਈ ਵਚਨਬਧ ਇਸ ਹਰਿਆਵਲ ਦਸਤੇ ਵਲੋਂ ਹਰ ਮਹੀਨੇ ਕਵੀ ਦਰਬਾਰ ਦਾ ਆਯੋਜਨ ਪਿਛਲੇ ਤਿੰਨ ਸਾਲ ਤੋਂ ਬੇਰੋਕ ਜਾਰੀ ਹੈ । ਅਜ ਦੇ ਸਮਾਗਮ ਦੀ ਪ੍ਰਧਾਨਗੀ ਬ੍ਰਿਸਬੇਨ ਦੀ ਆਨਰੇਰੀ ਕੌਂਸਲੇਟ ਜਰਨਲ ਸ੍ਰੀਮਤੀ ਅਰਚਨਾ ਸਿੰਘ ਵਲੋਂ ਕੀਤੀ ਗਈ, ਉਨ੍ਹਾਂ ਦੇ ਨਾਲ ਇੰਡੋਜ਼ ਦੇ ਪ੍ਰਧਾਨ ਅਮਰਜੀਤ ਸਿੰਘ ਮਾਹਲ, ਤਰਸੇਮ ਸਿੰਘ ਸਹੋਤਾ, ਪ੍ਰੀਤਮ ਸਿੰਘ ਝਜ ਅਤੇ ਪੰਜਾਬੀ ਲੇਖਿਕਾ ਗੁਰਮੀਤ ਕੌਰ ਸੰਧਾ ਸ਼ੁਸੋਭਿਤ ਹੋਏ । ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਗਾਇਕ ਮਲਕੀਤ ਰੋਪੜ ਨੇ ਪ੍ਰੋ ਗੁਰਭਜਨ ਗਿਲ ਦਾ ਗੀਤ “ਲੋਰੀ” ਬਹੁਤ ਹੀ ਖੂਬਸੂਰਤ ਅੰਦਾਜ਼ ਵਿਚ ਪੇਸ਼ ਕਰਦਿਆਂ ਸਰੋਤਿਆਂ ਨੂੰ ਕੀਲ ਲਿਆ । ਇਸ ਉਪਰੰਤ ਲਗਾਤਾਰ ਦੋ ਘੰਟੇ ਚਲੇ ਕਵਿਤਾ ਪਾਠ ਵਿਚ ਭਾਗ ਲੈਂਦਿਆਂ ਤੇਜਿੰਦਰ ਭੰਗੂ, ਸ਼ਾਇਰਾ ਹਰਜੀਤ ਸੰਧੂ, ਗੀਤਕਾਰ ਸੁਰਜੀਤ ਸੰਧੂ, ਨਗਿੰਦਰ ਧਾਲੀਵਾਲ, ਜਸਵੰਤ ਵਾਗਲਾ, ਰੁਪਿੰਦਰ ਸੋਜ਼, ਸਰਬਜੀਤ ਸੋਹੀ, ਰਵਿੰਦਰ ਨਾਗਰਾ, ਮਨਜੀਤ ਬੋਪਾਰਾਏ, ਹਰਮਨਦੀਪ ਗਿਲ ਆਦਿ ਸ਼ਾਇਰਾਂ ਵਲੋਂ ਆਪਣੀਆਂ ਰਚਨਾਵਾਂ ਨਾਲ ਪਾਠਕਾਂ ਨੂੰ ਮੰਤਰ-ਮੁਗਧ ਬਣਾਈ ਰਖਿਆ । ਮਨਜੀਤ ਬੋਪਾਰਾਏ ਨੇ ਸੰਖੇਪ ਵਿਚ ਬੋਲਦਿਆਂ ਇੰਡੋਜ਼ ਦੀਆਂ ਪ੍ਰਾਪਤੀਆਂ ਅਤੇ ਵਿਸ਼ਵ ਦੀਆਂ ਸਾਹਿਤਕ ਸੰਸਥਾਵਾਂ ਨਾਲ ਅੰਤਰ-ਸੰਬੰਧਾਂ ਬਾਰੇ ਚਾਨਣਾ ਪਾਉਂਦਿਆਂ ਸਭਾ ਦੇ ਅਗਲੇ ਪ੍ਰਕਾਸ਼ਣ ਕਾਰਜਾਂ ਬਾਰੇ ਦਸਿਆ ਗਿਆ । ਆਨਰੇਰੀ ਕੌਂਸਲੇਟ ਜਨਰਲ ਸ੍ਰੀਮਤੀ ਅਰਚਨਾ ਸਿੰਘ ਨੇ ਸਾਹਿਤ ਦੇ ਮਹਤਵ ਬਾਰੇ ਗਲ ਕਰਦਿਆਂ ਦਸਿਆ ਕਿ ਉਸ ਨੂੰ ਅਜ ਇਸ ਸਾਹਿਤਕ ਮਾਹੌਲ ਵਿਚ ਪੰਜਾਬ ਦੀ ਮਿਟੀ ਦੀ ਮਹਿਕ ਮਹਿਸੂਸ ਹੋ ਰਹੀ ਹੈ । ਇਸ ਮੌਕੇ ਸ੍ਰੀਮਤੀ ਅਰਚਨਾ ਸਿੰਘ ਨੂੰ ਉਨ੍ਹਾਂ ਦੁਆਰਾ ਪੰਜਾਬੀ ਭਾਈਚਾਰੇ ਨੂੰ ਦਿਤੇ ਸਹਿਯੋਗ ਅਤੇ ਪ੍ਰਬੰਧਕੀ ਕਾਰਜਾਂ ਲਈ ਵਿਸ਼ਸਟ ਸੇਵਾਵਾਂ ਐਵਾਰਡ ਪ੍ਰਦਾਨ ਕੀਤਾ ਗਿਆ । ਸਟੇਜ ਸੈਕਟਰੀ ਦੀ ਭੂਮਿਕਾ ਦਲਵੀਰ ਹਲਵਾਰਵੀ ਵਲੋਂ ਬਾਖੂਬੀ ਨਿਭਾਈ ਗਈ ।

Comments are closed.

COMING SOON .....


Scroll To Top
11