Tuesday , 16 July 2019
Breaking News
You are here: Home » INTERNATIONAL NEWS » ਬ੍ਰਿਸਬੇਨ ਵਿਖੇ ਅਦਬੀ ਕੌਸਲ ਆਫ਼ ਆਸਟਰੇਲੀਆ ਵੱਲੋਂ ਇੰਡੋ-ਪਾਕਿ ਮੁਸ਼ਾਇਰਾ

ਬ੍ਰਿਸਬੇਨ ਵਿਖੇ ਅਦਬੀ ਕੌਸਲ ਆਫ਼ ਆਸਟਰੇਲੀਆ ਵੱਲੋਂ ਇੰਡੋ-ਪਾਕਿ ਮੁਸ਼ਾਇਰਾ

ਸਰਬਜੀਤ ਸੋਹੀ ਦਾ ਪਹਿਲੇ ਸਰ ਮੁਹੰਮਦ ਇਕਬਾਲ ਯਾਦਗਾਰੀ ਪੁਰਸਕਾਰ ਨਾਲ ਸਨਮਾਨ

ਬ੍ਰਿਸਬੇਨ ਗੋਲ਼ਡ ਕੋਸਟ, 29 ਅਪ੍ਰੈਲ (ਹਰਮਨਦੀਪ ਕੌਰ)- ਆਸਟਰੇਲੀਆ ਦੀ ਧਰਤੀ ਤੇ ਸਾਹਿਤਕ ਗਤੀਵਿਧੀਆਂ ਲਈ ਜਾਣੇ ਜਾਂਦੇ ਸ਼ਹਿਰ ਬ੍ਰਿਸਬੇਨ ਵਿਖੇ ਲਹਿੰਦੇ ਪੰਜਾਬ ਦੀ ਸਾਹਿਤਕ ਸੰਸਥਾ ਅਦਬੀ ਕੌਸਲ ਆਫ਼ ਆਸਟਰੇਲੀਆ ਵਲੋਂ ਪਹਿਲਾ ਇੰਡੋ-ਪਾਕ ਮੁਸ਼ਾਇਰਾ ਕਰਵਾਇਆ ਗਿਆ । ਜਿਸ ਵਿਚ 120 ਦੇ ਕਰੀਬ ਸਾਹਿਤ ਸਨੇਹੀਆਂ ਅਤੇ ਸਾਹਿਤਕਾਰਾਂ ਨੇ ਹਿਸਾ ਲਿਆ। ਸਥਾਨਿਕ ਅਮਰੀਕਨ ਕਾਲਜ ਦੇ ਹਾਲ ਵਿਚ ਪੂਰੇ ਉਤਸ਼ਾਹ ਅਤੇ ਮਹੁਬਤ ਨਾਲ ਪਾਕਿਸਤਾਨੀ, ਭਾਰਤੀ ਅਤੇ ਹੋਰਨਾਂ ਦੇਸ਼ਾਂ ਤੋਂ ਆਏ ਭਾਰਤੀ ਮੂਲ ਦੇ ਸਾਹਿਤ ਪ੍ਰੇਮੀਆੰ ਦੀ ਹਾਜ਼ਰੀ ਵਿਚ ਹਿੰਦੀ, ਪੰਜਾਬੀ ਅਤੇ ਊਰਦੂ ਜ਼ਬਾਨ ਨਾਲ ਸੰਬੰਧਿਤ 20 ਦੇ ਕਰੀਬ ਸ਼ਾਇਰਾਂ ਅਤੇ ਸ਼ਾਇਰਾਵਾਂ ਨੇ ਸ਼ਿਰਕਤ ਕੀਤੀ। ਮੁਸ਼ਾਇਰੇ ਦੀ ਸ਼ੁਰੂਆਤ ਸਾਈਅਦ ਅਲੀ ਦੇ ਪ੍ਰਾਰਥਨਾ ਨਗਮੇ ਨਾਲ ਹੋਈ। ਸਵਾਗਤੀ ਭਾਸ਼ਨ
ਵਿਚ ਅਮਰੀਕਨ ਕਾਲਜ ਦੇ ਡਾਇਰੈਕਟਰ ਡਾਕਟਰ ਬਰਨਾਰਡ ਮਲਿਕ ਨੇ ਇਸ ਬਹੁ-ਭਾਸ਼ਾਈ, ਬਹੁ-ਧਰਮੀ ਸਾਹਿਤ ਸੰਗਮ ਨੂੰ ਇਤਿਹਾਸਕ ਅਤੇ ਮਾਨਵਤਾ ਲਈ ਸਮੇਂ ਦੀ ਲੋੜ ਦਸਿਆ । ਡਾ ਬਰਨਾਰਡ ਮਲਿਕ ਨੇ ਕਿਹਾ ਸਾਹਿਤ, ਸੰਗੀਤ ਅਤੇ ਕਲਾ ਨੂੰ ਪ੍ਰਫੁਲਿਤ ਕਰਨ ਲਈ ਉਨ੍ਹਾਂ ਦੀ ਪਹੁੰਚ ਪਹਿਲਾਂ ਵਾਂਗ ਹੀ ਪਹਿਲ ਦੇ ਆਧਾਰ ਤੇ ਰਹੇਗੀ । ਮੁਸ਼ਾਇਰੇ ਵਿਚ ਮੰਜੂ ਜੇਹੂ, ਸਾਈਅਦ ਅਲੀ, ਡਾ ਬਸ਼ੀਰ, ਕਵਿਤਾ ਖੁਲਰ, ਫਰਹਾ ਅਮਰ, ਹਰਜੀਤ ਸੰਧੂ, ਹਰਕੀ ਵਿਰਕ, ਰਿੰਪਲ ਭੰਗੂ, ਆਤਮਾ ਹੇਅਰ, ਮੀਤ ਮਲਕੀਤ, ਸੁਰਜੀਤ ਸੰਧੂ, ਇਕਬਾਲ ਧਾਮੀ, ਹਰਮਨ ਗਿਲ, ਅਲੀ ਰਜ਼ਾ, ਹਾਫਿਜ਼ ਰਾਣਾ, ਖਾਲਿਦ ਭਟੀ, ਰੁਪਿੰਦਰ ਸੋਜ਼, ਅਬੂਬਕਰ, ਫੈਜ਼ਲ ਸਾਇਅਦ, ਗੁਰਪ੍ਰੀਤ ਬਠਿੰਡਾ, ਆਦਿ ਪ੍ਰਮੁਖ ਕਵੀਆਂ ਕਵਿਤਰੀਆਂ ਨੇ ਆਪਣਾ ਕਲਾਮ ਪੇਸ਼ ਕੀਤਾ ।ਸਮਾਗਮ ਦੇ ਅੰਤਲੇ ਭਾਗ ਵਿਚ ਚੜ੍ਹਦੇ ਪੰਜਾਬ ਦੇ ਨੌਜਵਾਨ ਪ੍ਰਗਤੀਵਾਦੀ ਕਵੀ ਸਰਬਜੀਤ ਸੋਹੀ ਨੂੰ ਪਹਿਲਾ ਸਰ ਮੁਹੰਮਦ ਇਕਬਾਲ ਯਾਦਗਾਰੀ ਪੁਰਸਕਾਰ ਨਾਲ ਨਿਵਾਜਿਆ ਗਿਆ । ਫਿਜ਼ੀ ਨਾਲ ਪਿਛੋਕੜ ਰਖਣ ਵਾਲੇ ਭਾਰਤੀ ਕਲਾਸੀਕਲ ਸੰਗੀਤਕਾਰ ਰਹੀਮ ਜ਼ੁਲਾਹ ਜੀ ਨੂੰ ਉਨ੍ਹਾਂ ਦੀਆਂ ਜੀਵਨ ਭਰ ਦੀਆਂ ਪ੍ਰਾਪਤੀਆੰ ਲਈ ‘ਲਾਈਫ਼ ਟਾਈਮ ਅਚੀਵਮੈਂਟ ਐਵਾਰਡ‘ ਪ੍ਰਦਾਨ ਕੀਤਾ ਗਿਆ । ਯੁਵਾ ਐਂਕਰ ਕਵਿਤਾ ਖੁਲਰ ਨੇ ਅੰਗਰੇਜ਼ੀ ਭਾਸ਼ਾ ਵਿਚ ਦੋਵਾਂ ਸਨਮਾਨਿਤ ਸਖ਼ਸੀਅਤਾਂ ਬਾਰੇ ਸੰਖੇਪ ਪਰ ਪ੍ਰਭਾਵਸ਼ਾਲੀ ਕਾਵਿਕ ਤੁਆਰਫ਼ ਕਰਵਾਇਆ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ ਨੀਰਜ ਖੰਨਾ, ਪ੍ਰੋ ਜਗਦੀਸ਼ ਔਜ਼ਲਾ, ਰਘਬੀਰ ਸਿੰਘ ਸਰਾਏ ਸਰਪ੍ਰਸਤ ਵਿਰਸਾ ਗਰੁਪ , ਰਣਜੀਤ ਸਿੰਘ ਬਾਊ ਮਾਝਾ ਗਰੁਪ, ਜਗਦੀਪ ਸਿੰਘ ਗਿਲ, ਗੀਤਕਾਰ ਸੁਰਜੀਤ ਸੰਧੂ, ਇਕਬਾਲ ਸਿੰਘ ਪਾਲ ਰਾਊਕੇ, ਤਜਿੰਦਰ ਭੰਗੂ, ਇਪਸਾ ਦੇ ਚੇਅਰਮੈਨ ਜਰਨੈਲ ਸਿੰਘ ਬਾਸੀ, ਅਤਰ ਸ਼ਾਹ, ਅਲੀ ਕਾਦਰੀ ਆਦਿ ਪਤਵੰਤੇ ਸਜਨ ਹਾਜ਼ਰ ਸਨ । ਲੇਬਰ ਪਾਰਟੀ ਦੇ ਪ੍ਰਤੀਨਿਧ ਮਿਸਟਰ ਜੌਨ ਵਿਸ਼ੇਸ਼ ਮਹਿਮਾਨ ਸਨ ।ਸਟੇਜ ਸੈਕਟਰੀ ਦੀ ਭੂਮਿਕਾ ਅਦਬੀ ਕੌਸਲ ਆਫ਼ ਆਸਟਰੇਲੀਆ ਦੇ ਜਨਰਲ ਸਕਤਰ ਸ਼ੋਇਬ ਜ਼ੈਦੀ ਨੇ ਬਹੁਤ ਹੀ ਖੂਬਸੂਰਤ ਅੰਦਾਜ਼ ਵਿਚ ਨਿਭਾਈ । ਜਿਕਰਯੋਗ ਹੈ ਕਿ ਇਹ ਸਮਾਗਮ ਜਿਥੇ ਬਿਲਕੁਲ ਫਰੀ ਐਂਟਰੀ ਸੀ, ਉਥੇ ਅਦਬੀ ਕੌਸਲ ਵਲੋਂ ਸਰੋਤਿਆਂ ਅਤੇ ਸ਼ਾਇਰਾਂ ਨੂੰ ਦਿਤਾ ਗਿਆ ਮੁਫ਼ਤ ਰਾਤਰੀ ਭੋਜ ਵੀ ਸਲਾਹੁਣਯੋਗ ਸੀ ।

Comments are closed.

COMING SOON .....


Scroll To Top
11