Tuesday , 23 October 2018
Breaking News
You are here: Home » INTERNATIONAL NEWS » ਬ੍ਰਿਸਬੇਨ ’ਚ ਡਾ. ਜਨਮੀਤ ਰੂਬਰੂ ਅਤੇ ਜਸਵੰਤ ਵਾਗਲਾ ਦਾ ਗ਼ਜ਼ਲ ਸੰਗ੍ਰਹਿ ‘ਹਾਦਸਿਆਂ ਦਾ ਜੰਗਲ’”ਲੋਕ ਅਰਪਣ

ਬ੍ਰਿਸਬੇਨ ’ਚ ਡਾ. ਜਨਮੀਤ ਰੂਬਰੂ ਅਤੇ ਜਸਵੰਤ ਵਾਗਲਾ ਦਾ ਗ਼ਜ਼ਲ ਸੰਗ੍ਰਹਿ ‘ਹਾਦਸਿਆਂ ਦਾ ਜੰਗਲ’”ਲੋਕ ਅਰਪਣ

ਬ੍ਰਿਸਬੇਨ, 13 ਨਵੰਬਰ (ਸਤਵਿੰਦਰ ਟੀਨੂੰ)-ਆਸਟਰੇਲੀਆ ਵਿਚ ਲਗਾਤਾਰ ਸਾਹਿਤਕ ਸਰਗਰਮੀਆਂ ਜਾਰੀ ਰਖਣ ਵਾਲੀ ਬ੍ਰਿਸਬੇਨ ਦੀ ਸਿਰਮੌਰ ਸਾਹਿਤਕ ਸੰਸਥਾ ਇੰਡੋਜ ਪੰਜਾਬੀ ਸਾਹਿਤ ਸਭਾ ਵਲੋਂ ਇੰਡੋਜ ਪੰਜਾਬੀ ਲਾਇਬਰੇਰੀ ਇਨਾਲਾ ਦੇ ਹਾਲ ਵਿਚ ਇੰਡੀਆ ਤੋਂ ਆਏ ਮਹਿਮਾਨ ਸ਼ਾਇਰ ਡਾ ਜਨਮੀਤ, ਸਾਬਕਾ ਪ੍ਰਿੰਸੀਪਲ ਡੀ ਏ ਵੀ ਕਾਲਜ ਹੁਸ਼ਿਆਰਪੁਰ ਦਾ ਰੂਬਰੂ ਆਯੋਜਿਤ ਕੀਤਾ ਗਿਆ । ਜ਼ਿਕਰਯੋਗ ਹੈ ਕਿ ਬ੍ਰਿਸਬੇਨ ਦੀਆਂ ਨਾਮਵਰ ਹਸਤੀਆਂ ਨਿੰਦੀ ਝੁਟੀ ਅਤੇ ਹੈਪੀ ਧਾਮੀ ਦੇ ਸਦੇ ਤੇ ਬ੍ਰਿਸਬੇਨ ਘੁੰਮਣ ਫਿਰਨ ਆਏ ਹੋਏ ਸਨ । ਉਨ੍ਹਾਂ ਦੇ ਨਾਲ ਉਨ੍ਹਾਂ ਦੇ ਛੋਟੇ ਭਰਾਤਾ ਸਰਦਾਰ ਨਵਦੀਪ ਸਿੰਘ ਜੀ ਵੀ ਅਮਰੀਕਾ ਤੋਂ ਆਏ ਹੋਏ ਹਨ ।ਪ੍ਰਧਾਨਗੀ ਮੰਡਲ ਵਿਚ ਡਾ ਜਨਮੀਤ, ਇੰਡੋਜ਼ ਦੇ ਚੇਅਰਮੈਨ ਅਮਰਜੀਤ ਮਾਹਲ, ਸਾਹਿਤ ਸਭਾ ਦੇ ਪ੍ਰਧਾਨ ਜਰਨੈਲ ਸਿੰਘ ਬਾਸੀ, ਨਵਦੀਪ ਸਿੰਘ ਯੂ ਐਸ ਏ ਸ਼ੁਸੋਭਿਤ ਹੋਏ । ਬ੍ਰਿਸਬੇਨ ਸ਼ਹਿਰ ਵਿਚ ਮਨਜੀਤ ਬੋਪਾਰਾਏ, ਅਮਨ ਭੰਗੂ, ਸਰਬਜੀਤ ਸੋਹੀ, ਹਰਕੀ ਵਿਰਕ ਤੋਂ ਬਾਅਦ ਨਵੀਂ ਪੀੜੀ ਵਿਚੋਂ ਜਸਵੰਤ ਵਾਗਲਾ ਇਕ ਨਵਾਂ ਨਾਮ ਹੈ, ਜਿਸਨੇ ਆਪਣੀ ਪਲੇਠਾ ਗ਼ਜ਼ਲ ਸੰਗ੍ਰਹਿ “ਹਾਦਸਿਆਂ ਦਾ ਜੰਗਲ” ਪ੍ਰਕਾਸਿਤ ਕਰਵਾ ਕੇ ਆਸਟਰੇਲੀਅਨ ਪੰਜਾਬੀ ਸਾਹਿਤ ਵਿਚ ਇਕ ਹੋਰ ਮੀਲ ਪਥਰ ਸਥਾਪਿਤ ਕੀਤਾ ਹੈ। ਉਸਦੀ ਕਿਤਾਬ ਠਹਾਦਸਿਆਂ ਦਾ ਜੰਗਲਠ ਬਾਰੇ ਹਰਮਨਦੀਪ ਗਿਲ ਵਲੋਂ ਪਰਚਾ ਪੜਿਆ ਗਿਆ। ਜਿਸ ਵਿਚ ਉਸਦੀ ਗ਼ਜ਼ਲ ਕਲਾ ਅਤੇ ਵਿਸ਼ਾ ਵਸਤੂ ਬਾਰੇ ਜਾਣਕਾਰੀ ਭਰਭੂਰ ਗਲ ਕੀਤੀ ਗਈ ।ਪ੍ਰੋਗਰਾਮ ਦੀ ਸ਼ੁਰੂਆਤ ਮਨਜੀਤ ਬੋਪਾਰਾਏ ਦੇ ਸਵਾਗਤੀ ਭਾਸ਼ਨ ਨਾਲ ਹੋਈ । ਇਸ ਉਪਰੰਤ ਪਾਲ ਰਾਊਕੇ ਦੀ ਅਵਾਜ਼ ਵਿਚ ਖੂਬਸੂਰਤ ਗੀਤ ਨੇ ਸਰੋਤਿਆਂ ਨੂੰ ਕੀਲ ਲਿਆ । ਨੌਜਵਾਨ ਗੀਤਕਾਰ ਗੁਣਜੀਤ ਲੋਪੋਂ ਅਤੇ ਆਤਮਾ ਹੇਅਰ ਦੇ ਗੀਤ ਵੀ ਬਹੁਤ ਪਸੰਦ ਕੀਤੇ ਗਏ । ਸ਼ਾਇਰਾਨਾ ਰੰਗਾਂ ਦੀ ਛਹਿਬਰ ਵਿਚ ਸ਼ਾਇਰਾ ਹਰਜੀਤ ਸੰਧੂ, ਹਰਮਨਦੀਪ ਗਿਲ, ਤਜਿੰਦਰ ਭੰਗੂ, ਮਲਕੀਤ ਧਾਲੀਵਾਲ, ਪ੍ਰਗਟ ਸਿੰਘ ਰੰਧਾਵਾ, ਦਲਵੀਰ ਹਲਵਾਰਵੀ, ਰਵਿੰਦਰ ਨਾਗਰਾ, ਰੁਪਿੰਦਰ ਸੋਜ਼, ਸੁਰਜੀਤ ਸੰਧੂ ਆਦਿ ਲੇਖਕਾਂ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਸਾਹਿਤਕ ਇਕਤਰਤਾ ਵਿਚ ਬ੍ਰਿਸਬੇਨ ਤੋਂ ਬਹੁਤ ਸਾਰੇ ਸਾਹਿਤ ਪ੍ਰੇਮੀ ਹਾਜ਼ਰ ਸਨ । ਪ੍ਰੋਗਰਾਮ ਦੇ ਅੰਤ ਵਿਚ ਮੁਖ ਮਹਿਮਾਨ ਡਾ ਜਨਮੀਤ ਅਤੇ ਸ਼ਾਇਰ ਜਸਵੰਤ ਵਾਗਲਾ ਨੂੰ ਸਨਮਾਨਿਤ ਕੀਤਾ ਗਿਆ । ਸਟੇਜ ਸੰਚਾਲਨ ਦੀ ਭੂਮਿਕਾ ਸਭਾ ਦੇ ਸਕਤਰ ਸਰਬਜੀਤ ਸੋਹੀ ਵਲੋਂ ਬਾਖੂਬੀ ਨਿਭਾਈ ਗਈ ।

Comments are closed.

COMING SOON .....


Scroll To Top
11