Wednesday , 20 September 2017
Breaking News
You are here: Home » INTERNATIONAL NEWS » ਬ੍ਰਿਕਸ ਸੰਮੇਲਨ ਐਲਾਨਨਾਮੇ ’ਚ ਪਾਕਿਸਤਾਨ ਦੇ ਅੱਤਵਾਦੀ ਗਰੁੱਪਾਂ ਦੀ ਨਿੰਦਾ

ਬ੍ਰਿਕਸ ਸੰਮੇਲਨ ਐਲਾਨਨਾਮੇ ’ਚ ਪਾਕਿਸਤਾਨ ਦੇ ਅੱਤਵਾਦੀ ਗਰੁੱਪਾਂ ਦੀ ਨਿੰਦਾ

ਮੋਦੀ ਨੇ ਚੀਨ ’ਚ ਪਾਕਿ ਨੂੰ ਇੰਝ ਸੁਣਾਈਆਂ ਖ਼ਰੀਆਂ-ਖ਼ਰੀਆਂ

ਬੀਜਿੰਗ, 4 ਸਤੰਬਰ- ਚੀਨ ਵਿਚ ਹੋ ਰਹੇ ਬ੍ਰਿਕਸ ਸੰਮੇਲਨ ਦੇ ਐਲਾਨਨਾਮੇ ਵਿੱਚ ਪਹਿਲੀ ਵਾਰ ਪਾਕਿਸਤਾਨ ਅਧਾਰਿਤ ਅੱਤਵਾਦੀ ਜੱਥੇਬੰਦੀਆਂ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦਾ ਨਾਂਅ ਸ਼ਾਮਿਲ ਕੀਤਾ ਗਿਆ ਹੈ। ਬ੍ਰਿਕਸ ਦੇਸ਼ਾਂ ਨੇ ਇਨ੍ਹਾਂ ਅੱਤਵਾਦੀ ਜੱਥੇਬੰਦੀਆਂ ਨੂੰ ਅੱਤਵਾਦੀ ਘਟਨਾਵਾਂ ਜੱਥੇਬੱਦ ਕਰਨ ਅਤੇ ਅੱਤਵਾਦੀਆਂ ਨੂੰ ਮਦਦ ਕਰਨ ਲਈ ਦੋਸ਼ੀ ਠਹਿਰਾਇਆ ਹੈ। ਇਹ ਐਲਾਨਨਾਮਾ ਭਾਰਤ ਦੀ ਇੱਕ ਵੱਡੀ ਜਿੱਤ ਸਮਝਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਇਸ ਮੁੱਦੇ ਨੂੰ ਜ਼ੋਰਦਾਰ ਤਰੀਕੇ ਨਾਲ ਉਠਾਇਆ ਸੀ। ਉਨ੍ਹਾਂ ਦੀ ਆਵਾਜ਼ ਉਪਰ ਹੀ ਬ੍ਰਿਕਸ ਐਲਾਨਨਾਮੇ ਵਿੱਚ ਅੱਤਵਾਦ ਦੇ ਮੁੱਦੇ ਉਪਰ ਵਿਸ਼ੇਸ਼ ਤੌਰ ’ਤੇ ਜ਼ੋਰ ਦਿੱਤਾ ਗਿਆ ਹੈ। ਸੋਮਵਾਰ ਨੂੰ ਇਸ ਐਲਾਨਨਾਮੇ ਉਪਰ ਸਾਰੇ ਬ੍ਰਿਕਸ ਦੇਸ਼ਾਂ ਨੇ ਦਸਤਖਤ ਕੀਤੇ ਹਨ।
ਇਸ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸੰਮੇਲਨ ਵਿਚ ਸ਼ਿਰਕਤ ਕਰਨ ਲਈ ਐਤਵਾਰ ਨੂੰ ਚੀਨ ਪਹੁੰਚ ਗਏ ਸਨ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਪਾਕਿਸਤਾਨ ਦਾ ਸਿਧੇ ਤੌਰ ਦੇ ਤਾਂ ਭਾਵੇਂ ਨਾਂਅ ਨਹੀਂ ਲਿਆ ਪਰ ਉਸ ਵਲ ਅਸਿਧੇ ਤੌਰ ‘ਤੇ ਇਸ਼ਾਰਾ ਕਰਦਿਆਂ ਪਾਕਿਸਤਾਨ ‘ਤੇ ਖ਼ੂਬ ਰਗੜੇ ਲਗਾਏ।
ਬ੍ਰਿਕਸ ਐਲਾਨ ਪਤਰ ਵਿਚ ਕਿਹਾ ਗਿਆ ਹੈ ਕਿ ਕਿਤੇ ਵੀ ਕਿਸੇ ਵੀ ਤਰ੍ਹਾਂ ਅਤੇ ਕਿਸੇ ਦਾ ਅਤਵਾਦੀ ਹਮਲਾ ਮਨਜ਼ੂਰ ਨਹੀਂ। ਕਿਸੇ ਵੀ ਤਰ੍ਹਾਂ ਦਾ ਅਤਵਾਦ ਜਾਇਜ਼ ਨਹੀਂ। ਨਾਂਅ ਲੈ ਕੇ ਲਸ਼ਕਰ ਏ ਤੋਇਬਾ, ਜੈਸ਼ ਏ ਮੁਹੰਮਦ ਅਤੇ ਤਾਲਿਬਾਨ ਦੀ ਨਿੰਦਾ ਕੀਤੀ ਗਈ ਹੈ। ਇਸ ਵਿਚ ਅਲਕਾਇਦਾ, ਹਕਾਨੀ ਅਤੇ ਆਈਐਸ ਦੀ ਵੀ ਨਿੰਦਾ ਕੀਤੀ ਗਈ।ਇਸ ਐਲਾਨ ਪਤਰ ਵਿਚ ਕਿਹਾ ਗਿਆ ਹੈ ਕਿ ਅਤਵਾਦ ਨੂੰ ਉਤਸ਼ਾਹ ਦੇਣ ਵਾਲਿਆਂ ਨੂੰ ਜਵਾਬਦੇਹ ਠਹਿਰਾਉਣਾ ਜ਼ਰੂਰੀ ਹੈ।ਅਤਵਾਦ ਦੇ ਖ਼ਿਲਾਫ਼ ਕੌਮਾਂਤਰੀ ਸਹਿਯੋਗ ਜ਼ਰੂਰੀ ਹੈ ਅਤੇ ਅਤਵਾਦੀ ਸੰਗਠਨਾਂ ਦੀ ਵਿਤੀ ਮਦਦ ਰੋਕੀ ਜਾਵੇ।ਬ੍ਰਿਕਸ ਦੀ ਮੀਟਿੰਗ ਵਿਚ ਪੀਐਮ ਨਰਿੰਦਰ ਮੋਦੀ ਨੇ ਕਿਹਾ ਕਿ ਸ਼ਾਂਤੀ ਅਤੇ ਵਿਕਾਸ ਦੇ ਲਈ ਸਹਿਯੋਗ ਜ਼ਰੂਰੀ ਹੈ। ਇਕਜੁਟ ਰਹਿਣ ‘ਤੇ ਸ਼ਾਂਤੀ ਅਤੇ ਵਿਕਾਸ ਸੰਭਵ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦਾ ਨੌਜਵਾਨ ਹੋਣਾ ਸਾਡੀ ਸਭ ਤੋਂ ਵਡੀ ਤਾਕਤ ਹੈ। ਭਾਰਤ ਨੇ ਕਾਲੇ ਧਨ ਦੇ ਖ਼ਿਲਾਫ਼ ਜੰਗ ਛੇੜੀ ਹੈ। ਗਰੀਬੀ ਨਾਲ ਲੜਨ ਦੇ ਲਈ ਸਵਛਤਾ ਅਭਿਆਨ ਚਲਾਇਆ। ਅਸੀਂ ਸਿਹਤ, ਸਿਖਿਆ ਅਤੇ ਸਵਛਤਾ ਦਾ ਟੀਚਾ ਲੈ ਕੇ ਚਲ ਰਹੇ ਹਾਂ।ਸ੍ਰੀ ਮੋਦੀ ਨੇ ਅਗੇ ਕਿਹਾ ਕਿ ਬ੍ਰਿਕਸ ਵਿਚ ਪੰਜ ਦੇਸ਼ ਇਕ ਬਰਾਬਰ ਹਨ। ਬ੍ਰਿਕਸ ਬੈਂਕ ਨੇ ਕਰਜ਼ਾ ਦੇਣਾ ਸ਼ੁਰੂ ਕੀਤਾ ਹੈ, ਇਸ ਨਾਲ ਪੰਜ ਮੈਂਬਰ ਦੇਸ਼ਾਂ ਨੂੰ ਫਾਇਦਾ ਹੋਵੇਗਾ, ਉਥੇ ਸ਼ੀ ਜਿਨਪਿੰਗ ਨੇ ਕਿਹਾ ਕਿ ਸਾਨੂੰ ਸਾਰੇ ਦੇਸ਼ਾਂ ਦੇ ਇਕ ਹੀ ਆਵਾਜ਼ ਵਿਚ ਸਾਰਿਆਂ ਦੀਆਂ ਸਮਸਿਆਵਾਂ ਨੂੰ ਲੈ ਕੇ ਬੋਲਣਾ ਚਾਹੀਦਾ ਹੈ ਤਾਂ ਕਿ ਵਿਸ਼ਵ ਵਿਚ ਸ਼ਾਂਤੀ ਅਤੇ ਵਿਕਾਸ ਅਗੇ ਵਧ ਸਕੇ।

Comments are closed.

COMING SOON .....
Scroll To Top
11