Thursday , 23 May 2019
Breaking News
You are here: Home » PUNJAB NEWS » ਬੋਹਾ ਵਿਖੇ ਸਹਿਕਾਰਤਾ ਵਿਭਾਗ ਨੇ ਮਨਾਇਆ 65ਵਾਂ ਸਹਿਕਾਰਤਾ ਸਪਤਾਹ

ਬੋਹਾ ਵਿਖੇ ਸਹਿਕਾਰਤਾ ਵਿਭਾਗ ਨੇ ਮਨਾਇਆ 65ਵਾਂ ਸਹਿਕਾਰਤਾ ਸਪਤਾਹ

ਬੋਹਾ, 16 ਨਵੰਬਰ (ਸੰਤੋਖ ਸਾਗਰ)- ਪੰਜਾਬ ਵਿੱਚ ਸਹਿਕਾਰਤਾ ਲਹਿਰ ਨੂੰ ਸਮਰਪਿਤ 65ਵਾਂ ਸਹਿਕਾਰੀ ਸਪਤਾਹ ਅੱਜ ਬੋਹਾ ਦੀ ਖੇਤੀ ਬਾੜੀ ਸਹਿਕਾਰੀ ਸਭਾ ਵਿਖੇ ਸਫਲਤਾ ਪੂਰਵਕ ਤੌਰ ਤੇ ਮਨਾਇਆ ਗਿਆ। ਇਸ ਮੌਕੇ ਸੁਖਪਾਲ ਸਿੰਘ ਬੁਢਲਾਡਾ ਅਤੇ ਸਹਿਕਾਰਤਾ ਬੋਹਾ ਦੇ ਪਧਾਨ ਹਰਦੀਪ ਸਿੰਘ ਗਾਦੜਪੱਤੀ ਨੇ ਦੱਸਿਆ ਸਮੁੱਚੇ ਪੰਜਾਬ ਵਿੱਚ ਸਹਿਕਾਰਤਾ ਵਿਸ਼ੇਸ ਤੌਰ ਤੇ ਸਹਿਕਾਰੀ ਸਪਤਾਹ ਮਨਾ ਰਹੀ ਹੈ। ਸਾਹਿਕਾਰਤਾ ਬੋਹਾ ਦੇ ਪ੍ਰਧਾਨ ਹਰਦੀਪ ਸਿੰਘ ਗਾਦੜਪੱਤੀ ਨੇ ਦੱਸਿਆ ਕਿ ਭਾਵੇਂ ਪੰਜਾਬ ਦੀਆਂ ਕੁਝ ਸਹਿਕਾਰੀ ਸਹਿਭਾਵਾਂ ਮਾੜੇ ਪ੍ਰਬੰਧਾਂ ਕਾਰਨ ਘਾਟੇ ਵਿੱਚ ਚੱਲ ਰਹੀਆਂ ਹਨ ਪਰ ਬੋਹਾ ਦੀ ਇਹ ਸਭਾ ਹਰ ਸਾਲ ਦੀ ਤਰਾਂ ਮੁਨਾਫੇ ਵਿੱਚ ਚੱਲ ਰਹੀ ਹੈ ਅਤੇ ਸਭਾ ਦੇ ਵਾਧੇ ਵਿੱਚ ਚੱਲਣ ਲਈ ਸਮੁੱਚਾ ਸਟਾਫ ਵਧਾਈ ਦਾ ਪਾਤਰ ਹੈ।ਇਸ ਵਿਸ਼ੇਸ ਸਮਾਗਮ ਦੀ ਪ੍ਰਧਾਨਗੀ ਡਾ. ਗੁਰਿੰਦਰ ਮੋਹਨ ਆਰ.ਐਮ.ਓ ਬੁਢਲਾਡਾ, ਡਾ. ਅਨੀਸ ਪਾਲ ਮੈਡੀਕਲ ਅਫਸਰ ਬੋਹਾ ਅਤੇ ਸ਼ਮਸ਼ੇਰ ਸਿੰਘ ਈ.ਆਈ ਪਨਕੋਫੈਂਡ ਨੇ ਕੀਤੀ। ਇਸ ਮੌਕੇ ਸਭਾ ਦੇ ਸੈਂਕੜੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸ਼ਮਸ਼ੇਰ ਸਿੰਘ ਈ.ਆਈ ਪਨਕੋਫੈਂਡ ਨੇ ਕਿਹਾ ਕਿ ਅੱਜ ਦਾ ਕਿਸਾਨ ਸਹਿਕਾਰੀ ਸਭਾਵਾਂ ਤੋਂ ਕਰਜੇ ਰੂਪੀ ਵੱਡੇ ਯੋਗਦਾਨ ਕਰਕੇ ਜਗੀਰਦਾਰਾ, ਸਰਮਾਏਦਾਰਾ ਤੋਂ ਭਾਰੀ ਕਰਜਾ ਚੱਕਣ ਦਾ ਪ੍ਰਹੇਜ ਕਰ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਸਹਿਕਰਤਾ ਵਿਭਾਗ ਨੇ ਜਗੀਰਦਾਰਾ, ਸਰਮਾਏਦਾਰਾ ਦੇ ਡੂਡੇ-ਸਵਾਏ ਭਾਰੀ ਵਿਆਜ ਵਾਲੇ ਕਰਜਿਆਂ ਨਿਯਾਤ ਦਿਵਾਈ ਹੈ। ਡਾ. ਗੁਰਿੰਦਰ ਮੋਹਨ ਆਰ.ਐਮ.ਓ ਬੁਢਲਾਡਾ ਨੇ ਇੱਕਤਰ ਜਨ ਨੂੰ ਸੰਬੋਧਨ ਕਰਦਿਆਂ ਨਸ਼ੇ ਰੁਪੀ ਦੈਂਤ ਨੂੰ ਜੜੋ ਪੁੱਟਕੇ ਇੱਕ ਨਰੋਏ ਸਮਾਜ ਦੀ ਸਿਰਜਣਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜਗਤਾਰ ਸਿੰਘ ਇੰਨਸਪੈਕਟਰ ਨੇ ਵਿਸ਼ੇਸ ਤੌਰ ਤੇ ਹਾਜਰ ਹੁੰਦਿਆਂ ਸਹਿਕਾਰੀ ਵਿਭਾਗ, ਪਨਕੋਫੈਂਡ ਆਦਿ ਵੱਲੋਂ ਬੋਹਾ ਸਹਿਕਾਰਤਾ ਸਭਾ ਨੂੰ ਸਬਸਿਟੀ ਤੇ ਖੇਤੀ ਸੰਦ ਮੁਹਾਈਆ ਕਰਾਉਣ, ਮਾਈ ਭਾਗੋ ਸ਼ਕਤੀ ਯੋਜਨਾਂ, ਭਾਈ ਘਨਾਈਆ ਯੋਜਨਾਂ, ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੌਦੇ ਲਗਾਉਣਾਂ ਅਤੇ ਸੈਲਫ ਹੈਲਪ ਗਰੁੱਪਾਂ ਸਮੇਤ ਅਨੇਕ ਹੋਰ ਸਹੂਲਤਾ ਦਾ ਜਿਕਰ ਕਰਕੇ ਸਹਿਕਤਾਰਤਾਂ ਅਨੇਕਾਂ ਦੀਆਂ ਪ੍ਰਾਪਤੀਆਂ ਗਿਣਾਈਆਂ।ਇਸ ਮੌਕੇ ਰਿਟਾਇਡ ਅਧਿਆਪਕ ਰਮੇਸ਼ ਕੁਮਾਰ ਤਾਂਗੜੀ, ਰਿਟਾਇਡ ਸਕੱਤਰ ਪਵਨ ਕੁਮਾਰ ਬੋਹਾ, ਤਰਸੇਮ ਚੰਦ ਬੋਹਾ, ਨਗਰ ਪੰਚਾਇਤ ਬੋਹਾ ਦੇ ਸਾਬਕਾ ਪ੍ਰਧਾਨ ਜਥੇਦਾਰ ਜੋਗਾ ਸਿੰਘ, ਸਾਬਕਾ ਪੰਚ ਬਾਵਾ ਸਿੰਘ, ਜੀਵਨ ਸਿੰਘ ਸੁਸਇਟੀ ਕਰਮਚਾਰੀ ਅਦਿ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ।

Comments are closed.

COMING SOON .....


Scroll To Top
11