Friday , 19 April 2019
Breaking News
You are here: Home » BUSINESS NEWS » ਬੋਹਾ ਪੁਲਿਸ ਨੇ ਇੱਕ ਅਲਟੋ ਕਾਰ ਅਤੇ ਮੋਟਰ ਸਾਇਕਲ ਸਮੇਤ 5 ਨੂੰ ਨਜਾਇਜ ਸ਼ਰਾਬ ਦੀਆਂ 15 ਪੇਟੀਆਂ ਸਮੇਤ ਕੀਤਾ ਗ੍ਰਿਫਤਾਰ

ਬੋਹਾ ਪੁਲਿਸ ਨੇ ਇੱਕ ਅਲਟੋ ਕਾਰ ਅਤੇ ਮੋਟਰ ਸਾਇਕਲ ਸਮੇਤ 5 ਨੂੰ ਨਜਾਇਜ ਸ਼ਰਾਬ ਦੀਆਂ 15 ਪੇਟੀਆਂ ਸਮੇਤ ਕੀਤਾ ਗ੍ਰਿਫਤਾਰ

ਬੋਹਾ, 12 ਸਤੰਬਰ (ਸੰਤੋਖ ਸਾਗਰ)- ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਪੰਜਾਬ ਸਰਕਾਰ ਅਤੇ ਮਾਨਯੋਗ ਸ੍ਰੀ ਮਨਧੀਰ ਸਿੰਘ ਸੀਨੀਅਰ ਕਪਤਾਨ ਪੁਲਿਸ ਮਾਨਸਾ ਦੇ ਦਿਸ਼ਾ ਨਿਰਦੇਸ਼ ਹੇਠ ਬੋਹਾ ਪੁਲਿਸ ਨੇ ਅੱਜ 5 ਵਿਅਕਤੀਆਂ ਨੂੰ ਨਜਾਇਜ ਸ਼ਰਾਬ ਨਾਲ ਗ੍ਰਿਫਤਾਰ ਕੀਤਾ ਹੈ।ਬੋਹਾ ਥਾਣਾ ਮੁਖੀ ਗੁਰਦੀਪ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਬੋਹਾ ਖੇਤਰ ਵਿੱਚ ਨਸ਼ਿਆਂ ਦੀ ਬਲੈਕ ਕਰਨ ਵਾਲਿਆਂ ਨੂੰ ਬਖਸ਼ਿਆ ਨਹੀ ਜਾਵੇ ਗਾ।ਉਹਨਾਂ ਕਿਹਾ ਕਿ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਮੰਡੀ, ਹੋਲਦਾਰ ਕੁਲਦੀਪ ਸਿੰਘ ਮੋਫਰ ਅਤੇ ਪੁਲਿਸ ਪਾਰਟੀ ਸਮੇਤ ਪਿੰਡ ਉਡਤ ਸੈਦੇ ਵਾਲਾ ਨਜਦੀਕ ਲੱਧੂਵਾਸ ਨੂੰ ਜਾਂਦੀ ਸ਼ੜਕ ਤੇ ਨਾਕਾ ਬੰਦੀੇ ਦੌਰਾਨ ਦੋ ਵਿਅਕਤੀ ਪਰਮਜੀਤ ਸਿੰਘ ਪੰਮੀ ਪੁੱਤਰ ਬਾਬੂ ਸਿੰਘ ਵਾਸੀ ਅਹਿਮਦਪੁਰ ਅਤੇ ਗੁਰਪਿਆਰ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਸਲੇਮਗੜ ਅਲਟੋ ਕਾਰ ਨੰ: ਡੀ.ਐਲ.3 ਸੀ.ਏ ਡੀ 8812 ਤੇ ਸਵਾਰ ਅਤੇ ਦੋ ਵਿਅਕਤੀ ਮੋਟਰ ਸਾਇਕਲ ਤੇ ਸਵਾਰ ਬੰਟੀ ਸਿੰਘ ਪੁੱਤਰ ਠੰਡੂ ਸਿੰਘ ਵਾਸੀ ਅਹਿਮਦਪੁਰ ਅਤੇ ਹਮੀਰਾ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਅਹਿਮਦਪੁਰ ਨੂੰ ਸ਼ੱਕ ਅਧਾਰ ਤੇ ਰੋਕਿਆ ਤਾਂ ਉਹਨਾਂ ਕੋਲੋਂ 15 ਪੇਟੀਆਂ ਨਜਾਇਜ਼ ਸ਼ਰਾਬ ਦੀਆਂ ਮਿਲੀਆਂ।ਇਹ ਚਾਰੇ ਵਿਅਕਤੀ ਮਿਲਕੇ ਨਜਾਇਜ ਸ਼ਰਾਬ ਲੈਕੇ ਆ ਰਹੇ ਸਨ।ਇਹਨਾਂ ਖਿਲਾਫ ਧਾਰਾ 61,78/1/14 ਐਕਸਾਇਜ ਐਕਟ ਅਧੀਨ ਮੁਕੱਦਮਾਂ ਨੰ:137 ਦਰਜ ਕਰ ਲਿਆ ਹੈ।ਇਸੇ ਤਰਾਂ ਹੋਲਦਾਰ ਕੁਲਦੀਪ ਸਿੰਘ ਮੋਫਰ ਨੇ ਇਕੱ ਵਿਅਕਤੀ ਜਗਜੀਤ ਸਿੰਘ ਜੱਗਾ ਪੁੱਤਰ ਦੁੱਲਾ ਸਿੰਘ ਵਾਸੀ ਜਵਾਹਰਕੇ ਤੋਂ 48 ਬੋਤਲਾਂ ਨਜਾਇਜ ਸ਼ਰਾਬ ਬਰਾਮਦ ਕਰਕੇ ਗ੍ਰਿਫਤਾਰ ਕੀਤਾ।ਜਿਸ ਦੇ ਖਿਲਾਫ ਮੁੱਕਦਮਾਂ ਨੰ. 138 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਗ੍ਰਿਫਤਾਰ ਕੀਤੇ ਵਿਅਕਤੀਆਂ ਨੇ ਦੱਸਿਆ ਕਿ ਅਸੀਂ ਵੋਟਾ ਵਿੱਚ ਖੜੇ ਸਾਡੇ ਸਾਕ ਸਬੰਧੀਆਂ ਦੀ ਮੱਦਦ ਲਈ ਲੋਕਾਂ ਨੂੰ ਮੁਫਤ ਵਿੱਚ ਸ਼ਰਾਬ ਪਿਆਉਣ ਲਈ ਇਹ ਬਹੁਤ ਘਟੀਆ ਕੰਮ ਕੀਤਾ ਜਿਸ ਸਾਨੂੰ ਹੁਣ ਬਹੁਤ ਪਛਤਾਵਾ ਹੋ ਰਿਹਾ ਹੈ।

Comments are closed.

COMING SOON .....


Scroll To Top
11