Friday , 17 January 2020
Breaking News
You are here: Home » ENTERTAINMENT » ‘ਬੋਲ ਪੰਜਾਬ ਦੇ’ ਵਿੱਚ ਸਕੱਤਰੇਤ ਦੇ ਮੁਲਾਜ਼ਮਾਂ ਨੇ ਸੱਭਿਆਚਾਰਕ ਰੰਗ ਬੰਨਿਆ

‘ਬੋਲ ਪੰਜਾਬ ਦੇ’ ਵਿੱਚ ਸਕੱਤਰੇਤ ਦੇ ਮੁਲਾਜ਼ਮਾਂ ਨੇ ਸੱਭਿਆਚਾਰਕ ਰੰਗ ਬੰਨਿਆ

ਮੁਲਾਜ਼ਮਾਂ ਦੀ ਕਾਰਜਕੁਸ਼ਲਤਾ ਵਧਾਉਣ ਲਈ ਅਜਿਹੇ ਪ੍ਰੋਗਰਾਮ ਬਹੁਤ ਜ਼ਰੂਰੀ: ਤ੍ਰਿਪਤ ਰਾਜਿੰਦਰ ਸਿੰਘ ਬਾਜਵਾ
ਚੰਡੀਗੜ – ਪੰਜਾਬ ਸਕੱਤਰੇਤ ਕਲਚਰਲ ਸੁਸਾਇਟੀ ਵੱਲੋਂ ਉਤਰੀ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ ਅਤੇ ਪੰਜਾਬ ਸਕੱਤਰੇਤ ਦੀਆਂ ਸਮੂਹ ਜਥੇਬੰਦੀਆਂ ਦੇ ਸਹਿਯੋਗ ਨਾਲ 22ਵਾਂ ਸਾਲਾਨਾ ਸੱਭਿਆਚਾਰਕ ਪ੍ਰੋਗਰਾਮ ‘ਬੋਲ ਪੰਜਾਬ ਦੇ-2018’ ਕਰਵਾਇਆ ਗਿਆ। ਨਵੇਂ ਸਾਲ ਦੇ ਜਸ਼ਨਾਂ ਦੇ ਸੰਦਰਭ ਵਿੱਚ ਕਰਵਾਏ ਇਸ ਪ੍ਰੋਗਰਾਮ ਵਿੱਚ ਸਕੱਤਰੇਤ ਦੇ ਮੁਲਾਜ਼ਮਾਂ ਨੇ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਲੋਕ ਗੀਤਾਂ, ਨਾਚਾਂ, ਸਕਿੱਟਾਂ ਆਦਿ ਨਾਲ ਖੂਬ ਰੰਗ ਬੰਨਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਪੇਂਡੂ ਵਿਕਾਸ ਤੇ ਪੰਚਾਇਤ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਵੱਲੋਂ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਣਾ ਬਹੁਤ ਵਧੀਆ ਉਪਰਾਲਾ ਹੈ। ਉਨਾਂ ਕਿਹਾ ਕਿ ਇਸ ਨਾਲ ਜਿੱਥੇ ਮੁਲਾਜ਼ਮਾਂ ਦੀਆਂ ਅੰਦਰ ਛਿਪੀਆਂ ਕਲਾਵਾਂ ਬਾਹਰ ਆਉਂਦੀਆਂ ਹਨ ਉਥੇ ਮੁਲਾਜ਼ਮਾਂ ਵਿੱਚ ਉਨਾਂ ਦੀ ਦਫਤਰੀ ਕਾਰਜਕੁਸ਼ਲਤਾ ਵਿੱਚ ਵੀ ਵਾਧਾ ਹੁੰਦਾ ਹੈ ਜਿਸ ਲਈ ਅਜਿਹੇ ਪ੍ਰੋਗਰਾਮ ਬਹੁਤ ਜ਼ਰੂਰੀ ਹਨ। ਉਨਾਂ ਸੁਸਾਇਟੀ ਨੂੰ ਸੱਭਿਆਚਾਰਕ ਗਤੀਵਿਧੀਆਂ ਲਈ ਆਪਣੇ ਅਖਤਿਆਰੀ ਕੋਟੇ ਵਿੱਚੋਂ ਦੋ ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ। ਸੁਸਾਇਟੀ ਦੇ ਪ੍ਰਧਾਨ ਸ੍ਰੀ ਦਲਜੀਤ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਉਹ ਅਜਿਹੇ ਪ੍ਰੋਗਰਾਮ ਹਰ ਸਾਲ ਕਰਵਾਇਆ ਕਰਨਗੇ। ਪ੍ਰੋਗਰਾਮ ਦੀ ਸ਼ੁਰੂਆਤ ਕਮਲ ਕਿਸ਼ੋਰ ਵੱਲਂੋ ਸ਼ਬਦ ‘ਮਿੱਤਰ ਪਿਆਰੇ ਨੂੰ’ ਨਾਲ ਕੀਤੀ ਗਈ। ਇਸ ਉਪਰੰਤ ਸਕੱਤਰੇਤ ਦੇ ਕਰਮਚਾਰੀਆਂ ਗਗਨਦੀਪ ਸਿੰਘ, ਸੰਦੀਪ ਕੰਬੋਜ, ਕੁਲਵਿੰਦਰ ਰਾਏ ਅਤੇ ਸਤਿੰਦਰ ਸਿੰਘ ਵੱਲੋਂ ਵੱਖ-ਵੱਖ ਗੀਤਾਂ ਰਾਹੀਂ ਹਾਜ਼ਰੀ ਲਗਾਈ ਜਿਨਾਂ ਨੂੰ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਮਲਕੀਤ ਔਜਲਾ ਵੱਲੋਂ ਕਮੇਡੀ ਅੰਦਾਜ਼ ਵਿੱਚ ਗਾਏ ਗੀਤ ‘ਜਗਤਾਰਾ’ ਅਤੇ ‘ਸਟੈਨੋ’ ਨੇ ਚੰਗਾ ਰੰਗ ਬੰਨਿਆ। ਸਥਾਪਤ ਕਲਾਕਾਰ ਲੱਕੀ ਵਲੋਂ ਗਾਏ ਲੋਕ ਗੀਤ ‘ਬਾਈ ਬਾਈ ਕਹਿੰਦੇ’ ਗੀਤ ਨੇ ਵੀ ਖੂਬ ਤਾੜੀਆਂ ਬਟੋਰੀਆਂ। ਸਟੇਟ ਐਵਾਰਡੀ ਦਵਿੰਦਰ ਜੁਗਨੀ ਵਲੋਂ ਗਿੱਧੇ ਦੀ ਰਵਾਇਤ ਨੂੰ ਨਵਾਂ ਰੂਪ ਦਿੰਦੇ ਹੋਏ ਸਿੱਠਨੀਆਂ ਪੇਸ਼ ਕੀਤੀਆਂ ਗਈਆਂ ਜਿਸ ਵਿੱਚ ਸਕੱਤਰੇਤ ਦੇ ਮੁਲਾਜ਼ਮ ਉਮਾ, ਸੁਖਜੀਤ ਕੌਰ, ਜਸਬੀਰ ਕੌਰ, ਨਰਿੰਦਰ ਕੌਰ, ਲਖਵਿੰਦਰ ਕੌਰ ਆਦਿ ਨੇ ਹਿੱਸਾ ਲਿਆ। ਸਕੱਤਰੇਤ ਦੇ ਹੀ ਕਲਾਕਾਰਾਂ ਕੁਲਵੰਤ ਸਿੰਘ, ਰਵਿੰਦਰ ਰਵੀ, ਸੰਦੀਪ, ਰੋਹਿਤ ਅਤੇ ਹੋਰ ਕਲਾਕਾਰਾਂ ਵੱਲੋਂ ਪੇਸ਼ ਕੀਤੇ ਗਏ ਝੂੰਮਰ ਨੇ ਸੱਚਮੁਚ ਹੀ ਦਰਸ਼ਕਾਂ ਨੂੰ ਝੂੰਮਣ ਲਾ ਦਿੱਤਾ। ਰੁਪਿੰਦਰ ਪਾਲ ਰੂਪੀ ਦੁਆਰਾ ਲਿਖੇ ਅਤੇ ਨਿਰਦੇਸ਼ਨ ਕੀਤੇ ਲਘੂ ਨਾਟਕ ‘ਕਮਲਿਆਂ ਦੇ ਟੱਬਰ’ ਵਿਚਲੇ ਕਲਾਕਾਰਾਂ ਸੁਖਜੀਤ ਕੌਰ ਸੁੱਖੀ, ਦਵਿੰਦਰ ਜੁਗਨੀ, ਜਰਨੈਲ ਹੁਸ਼ਿਆਰਪੁਰੀ, ਕਮਲ ਸ਼ਰਮਾਂ, ਗੁਰਦੀਪ ਸਿੰਘ, ਮੈਂਡੀ, ਗੁਰਮੀਤ ਸਿੰਘ ਨੇ ਦਰਸ਼ਕਾਂ ਦੇ ਢਿੱਡਾਂ ਵਿੱਚ ਪੀੜਾਂ ਪਾ ਦਿੱਤੀਆਂ। ਪ੍ਰਸਿੱਧ ਸੂਫੀ ਗਾਇਕ ਗੁਲਾਮ ਜੁਗਨੀ ਨੇ ਸੂਫੀ ਅਤੇ ਲੋਕ ਗੀਤਾਂ ਨਾਲ ਰੰਗ ਬੰਨਿਆ। ਮੰਚ ਸੰਚਾਲਨ ਦੀ ਭੂਮਿਕਾ ਨਰਿੰਦਰ ਅਬਰਾਵਾ ਨੇ ਕੀਤੀ।

Comments are closed.

COMING SOON .....


Scroll To Top
11