Saturday , 16 February 2019
Breaking News
You are here: Home » NATIONAL NEWS » ਬੋਫੋਰਸ ਮਾਮਲਾ: ਸੀ.ਬੀ.ਆਈ. ਵੱਲੋਂ 12 ਸਾਲਾਂ ਬਾਅਦ ਸੁਪਰੀਮ ਕੋਰਟ ’ਚ ਅਪੀਲ

ਬੋਫੋਰਸ ਮਾਮਲਾ: ਸੀ.ਬੀ.ਆਈ. ਵੱਲੋਂ 12 ਸਾਲਾਂ ਬਾਅਦ ਸੁਪਰੀਮ ਕੋਰਟ ’ਚ ਅਪੀਲ

ਨਵੇਂ ਮਹੱਤਵਪੂਰਨ ਦਸਤਾਵੇਜ਼ ਤੇ ਸਬੂਤ ਹੱਥ ਲੱਗਣ ਦਾ ਦਾਅਵਾ

ਨਵੀਂ ਦਿੱਲੀ, 2 ਫਰਵਰੀ- ਬੋਫੋਰਸ ਤੋਪ ਦਲਾਲੀ ਕਾਂਡ ’ਚ ਅਪੀਲ ਨਾ ਦਾਇਰ ਕਰਨ ਦੀ ਐਟਰਨੀ ਜਨਰਲ ਸ੍ਰੀ ਕੇ.ਕੇ. ਵੇਨੂੰਗੋਪਾਲ ਦੀ ਸਲਾਹ ਨੂੰ ਦਰ ਕਿਨਾਰ ਕਰਦੇ ਹੋਏ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਸ਼ੁਕਰਵਾਰ ਨੂੰ ਇਸ ਮਾਮਲੇ ਸਬੰਧੀ ਸੁਪਰੀਮ ਕੋਰਟ ’ਚ ਵਿਸ਼ੇਸ਼ ਮਨਜ਼ੂਰੀ ਪਟੀਸ਼ਨ ਦਾਇਰ ਕੀਤੀ।
ਦਿੱਲੀ ਹਾਈ ਕੋਰਟ ਦੇ 31 ਮਈ 2005 ਦੇ ਫੈਸਲੇ ਵਿਰੁੱਧ ਕੀਤੀ ਗਈ ਇਸ ਅਪੀਲ ਨੂੰ ਸਿਆਸੀ ਪੱਖ ਤੋਂ ਕਾਫੀ ਸੰਵੇਦਨਸ਼ੀਲ ਮੰਨਿਆ ਜਾ ਰਿਹਾ ਹੈ। ਦਿੱਲੀ ਹਾਈਕੋਰਟ ਨੇ 12 ਸਾਲ ਪਹਿਲਾਂ ਇਸ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਦੋਸ਼ ਮੁਕਤ ਕਰ ਦਿਤਾ ਸੀ ਪਰ ਉਦੋਂ ਸੀ.ਬੀ.ਆਈ. ਨੇ ਉਸ ਦੇ ਖਿਲਾਫ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਉਚਿਤ ਨਹੀਂ ਸਮਝਿਆ ਸੀ।ਹੁਣ ਸੀ.ਬੀ.ਆਈ. ਦਾ ਦਾਅਵਾ ਹੈ ਕਿ ਉਸ ਨੂੰ ਇਸ ਦਲਾਲੀ ਕਾਂਡ ‘ਚ ਕੁਝ ਮਹਤਵਪੂਰਨ ਦਸਤਾਵੇਜ਼ ਅਤੇ ਸਬੂਤ ਹਥ ਲਗੇ ਹਨ, ਜਿਸ ਦੇ ਆਧਾਰ ‘ਤੇ ਉਸ ਨੇ ਹਾਈਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਦਾ ਮਨ ਬਣਾਇਆ ਹੈ।ਪਿਛਲੇ ਦਿਨੀਂ ਐਟਰਨੀ ਜਨਰਲ ਨੇ ਅਮਲਾ ਅਤੇ ਟਰੇਨਿੰਗ ਵਿਭਾਗ (ਡੀ.ਓ.ਪੀ.ਟੀ.) ਨੇ ਸਲਾਹ ਦਿੱਤੀ ਸੀ ਕਿ ਸੀ.ਬੀ.ਆਈ. ਨੂੰ 12 ਸਾਲ ਬਾਅਦ ਇਸ ਮਾਮਲੇ ’ਚ ਅਪੀਲ ਦਾਇਰ ਨਹੀਂ ਕਰਨੀ ਚਾਹੀਦੀ, ਕਿਉਂਕਿ ਇੰਨਾ ਲੰਬਾ ਸਮਾਂ ਬੀਤ ਜਾਣ ਦੇ ਕਾਰਨ ਨੂੰ ਸਰਵਉਚ ਅਦਾਲਤ ਦੇ ਸਾਹਮਣੇ ਜਾਇਜ਼ ਠਹਿਰਾ ਪਾਉਣਾ ਜਾਂਚ ਏਜੰਸੀ ਲਈ ਮੁਸ਼ਕਲ ਹੋਵੇਗਾ ਅਤੇ ਐਸ.ਐਲ.ਪੀ. ਦੇ ਰਦ ਹੋਣ ਦਾ ਪੂਰਾ ਸ਼ਕ ਬਣਿਆ ਰਹੇਗਾ।

Comments are closed.

COMING SOON .....


Scroll To Top
11