Wednesday , 19 December 2018
Breaking News
You are here: Home » ENTERTAINMENT » ਬੈਂਜੋ ਮਾਸਟਰ ਗਗਨਦੀਪ ਸਿੰਘ ਭੰਡਾਲ

ਬੈਂਜੋ ਮਾਸਟਰ ਗਗਨਦੀਪ ਸਿੰਘ ਭੰਡਾਲ

ਮਿਹਨਤ ਕਰਨ ਵਾਲੇ ਲੋਕ ਆਪਣੀ ਮੰਜ਼ਿਲ ਪਾ ਹੀ ਲੈਂਦੇ ਹਨ। ਇਸ ਤਰ੍ਹਾਂ ਸੰਗੀਤ ਦੀ ਦੁਨੀਆ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਬੈਂਜੋ ਮਾਸਟਰ ਗਗਨਦੀਪ ਸਿੰਘ ਭੰਡਾਲ ਜੋ ਆਪਣੀ ਬੈਂਜੋ ਦੀਆਂ ਧੁਨਾਂ ਨਾਲ ਗਾਇਕਾਂ ਅਤੇ ਸਰੋਤਿਆਂ ਨੂੰ ਕੀਲ੍ਹ ਕੇ ਰੱਖ ਦਿੰਦਾ ਹੈ। ਇਸ ਤਰ੍ਹਾਂ ਅੱਜ ਗਗਨਦੀਪ ਸਿੰਘ ਭੰਡਾਲ ਸਾਜ਼ੀਆਂ ਕਲਾਕਾਰਾਂ ਅਤੇ ਪੰਜਾਬੀ ਗਾਇਕਾਂ ਵਿੱਚ ਆਪਣਾ ਨਾ ਬਣਾਈ ਜਾ ਰਿਹਾ ਹੈ। ਗਗਨਦੀਪ ਸਿੰਘ ਭੰਡਾਲ ਦਾ ਜਨਮ ਪਿਤਾ ਰਛਪਾਲ ਸਿੰਘ ਭੰਡਾਲ ਅਤੇ ਮਾਤਾ ਬਲਵਿੰਦਰ ਕੌਰ ਭੰਡਾਲ ਦੇ ਘਰ ਹੋਇਆ। ਗਗਨਦੀਪ ਸਿੰਘ ਭੰਡਾਲ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਭੰਡਾਲ ਬੇਟ ਦਾਰਹਿਣ ਵਾਲਾ ਹੈ। ਗਗਨਦੀਪ ਸਿੰਘ ਭੰਡਾਲ ਨੂੰ ਸੰਗੀਤ ਦਾ ਬਚਪਨ ਤੋਂ ਹੀ ਸ਼ੌਕ ਸੀ। ਉਸ ਦਾ ਇੱਕ ਸ਼ੌਕ ਸੰਗੀਤ ਦੀ ਦੁਨੀਆ ਵਿੱਚ ਅੱਜ ਉਸ ਦੀ ਇੱਕ ਵੱਖਰੀ ਪਹਿਚਾਣ ਬਣਾ ਰਿਹਾ ਹੈ। ਇਸ ਸ਼ੌਕ ਨੂੰ ਪੂਰਾ ਕਰਨ ਲਈ ਉਸ ਨੇ ਮਹਾਨ ਢਾਡੀ ਜੱਥਿਆਂ ਨਾਲ ਵੀ ਸੰਗਤ ਕੀਤੀ। ਭਾਈ ਜਗਤਾਰ ਸਿੰਘ ਜੀ ਢਾਡੀ ਜੱਥੇ ਵਾਲੇ ਜਿਨ੍ਹਾਂ ਕੋਲੋਂ ਗਗਨਦੀਪ ਸਿੰਘ ਭੰਡਾਲ ਨੇ ਬੈਂਜੋ ਦੀ ਸਿੱਖਿਆ ਹਾਸਿਲ ਕੀਤੀ। ਢਾਡੀ ਜੱਥਿਆਂ ਤੋਂ ਇਲਾਵਾ ਉਸ ਨੇ ਪੰਜਾਬੀ ਸੰਗੀਤ ਵਿੱਚ ਵੀ ਕਦਮ ਰੱਖੇ ਅਤੇ ਅੱਜ ਉਹ ਨਾਮਵਾਰ ਕਲਾਕਾਰਾਂ ਨਾਲ ਸਟੇਜਾਂ ’ਤੇ ਆਪਣੀ ਬੈਂਜੋ ਨਾਲ ਹਾਜ਼ਰੀ ਲੱਗਵਾ ਰਿਹਾ ਹੈ। ਜ਼ਿਆਦਾਤਰ ਉਹ ਸੋਹਨ ਸ਼ੰਕਰ ਦੇ ਗਰੁੱਪ ਵਿੱਚ ਹੀ ਕੰਮ ਕਰ ਰਿਹਾ ਹੈ। ਇਸ ਤੋਂ ਇਲਾਵਾ ਉਹ ਹੋਰ ਕਲਾਕਾਰਾਂ ਨਾਲ ਵੀ ਆਪਣੀ ਕਲਾ ਦਾ ਜੌਹਰ ਦਿਖਾ ਰਿਹਾ ਹੈ, ਜਿਨ੍ਹਾਂ ਵਿੱਚ ਹਾਕਮ ਬਖਤਰੀਵਾਲਾ, ਦਲਜੀਤ ਕੌਰ, ਰੋਮੀ ਰੰਜਨ ਅਤੇ ਮਦਨ ਮੱਦੀ ਆਦਿ ਹਨ।

Comments are closed.

COMING SOON .....


Scroll To Top
11