Tuesday , 20 November 2018
Breaking News
You are here: Home » BUSINESS NEWS » ਬੈਂਕਾਂ ਤਰਜੀਹੀ ਖੇਤਰ ਤਹਿਤ ਵੱਧ ਤੋਂ ਵੱਧ ਵਿੱਤੀ ਮਦਦ ਮੁਹੱਈਆ ਕਰਵਾਉਣ : ਅਰੁਣ ਜਿੰਦਲ

ਬੈਂਕਾਂ ਤਰਜੀਹੀ ਖੇਤਰ ਤਹਿਤ ਵੱਧ ਤੋਂ ਵੱਧ ਵਿੱਤੀ ਮਦਦ ਮੁਹੱਈਆ ਕਰਵਾਉਣ : ਅਰੁਣ ਜਿੰਦਲ

ਫ਼ਾਜ਼ਿਲਕਾ 22 ਜੂਨ (ਰਾਜ ਅਰੋੜਾ)- ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਜਿੰਦਲ ਨੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਬੈਂਕਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪ੍ਰਧਾਨ ਮੰਤਰੀ ਰੋਜ਼ਗਾਰ ਸਕੀਮ ਤਹਿਤ ਸਾਲ 2017-18 ਦੇ ਸਾਰੇ ਬਕਾਇਆ ਕੇਸਾਂ ਦਾ 15 ਦਿਨਾਂ ਦੇ ਅੰਦਰ-ਅੰਦਰ ਨਿਪਟਾਰਾ ਕੀਤਾ ਜਾਵੇ, ਕੇਸਾਂ ਦਾ ਨਿਪਟਾਰਾ ਨਾ ਹੋਣ ਦੀ ਹਾਲਤ ਵਿੱਚ ਬੈਂਕਾਂ ਦੇ ਉੱਚ ਅਧਿਕਾਰੀਆਂ ਨੂੰ ਲਿਖ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਡੇਅਰੀ ਵਿਕਾਸ ਕੇਸਾਂ ਬਾਰੇ ਵੀ ਚਰਚਾ ਕੀਤੀ ਅਤੇ ਇਸ ਸਬੰਧੀ ਸਾਰੇ ਬੈਂਕਾਂ ਨੂੰ ਹਦਾਇਤ ਕੀਤੀ ਸਾਲ 2018-19 ਦੇ ਟਾਰਗੇਟ ਸਬੰਧਿਤ ਬੈਂਕਾਂ ਨੂੰ ਭੇਜੇ ਜਾ ਰਹੇ ਹਨ ਅਤੇ ਇਸ ਅਨੁਸਾਰ ਟੀਚੇ ਪੂਰੇ ਕੀਤੇ ਜਾਣ। ਉਨ੍ਹਾਂ ਸਾਰੇ ਬੈਂਕਾਂ ਨੂੰ ਹਦਾਇਤ ਕੀਤੀ ਸਾਰੇ ਪੈਡਿੰਗ ਕੇਸਾਂ ਨੂੰ ਜਲਦ ਤੋ ਜਲਦ ਪੂਰੇ ਕੀਤੇ ਜਾਣ ਅਤੇ ਇਸ ਸਬੰਧੀ ਐਲ.ਡੀ.ਐਮ ਨੂੰ ਸੂਚਿਤ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਅਨੁਸੂਚਿਤ ਜਾਤੀ ਭੂਮੀ ਵਿਕਾਸ ਅਤੇ ਵਿੱਤੀ ਕਾਰਪੋਰੇਸ਼ਨ ਤਹਿਤ ਵਿੱਤੀ ਵਰ੍ਹੇ ਵਿੱਚ ਹਰੇਕ ਬੈਂਕ ਬਰਾਂਚ ਨੂੰ 4 ਕੇਸ ਟਾਰਗੇਟ ਹੁੰਦੇ ਹਨ ਜੋ ਕਿ ਬੈਕ ਆਪਣੇ ਤੌਰ ਤੇ ਕੇਸ ਤਿਆਰ ਕਰਕੇ ਆਰ.ਬੀ.ਆਈ ਨੂੰ ਭੇਜੇ। ਉਨ੍ਹਾਂ ਨੇ ਬੈਂਕਾਂ ਨੂੰ ਹਦਾਇਤ ਕੀਤੀ ਕਿ ਉਹ ਪ੍ਰਾਥਮਿਕ ਸੈਕਟਰ ਤਹਿਤ ਕਿਸਾਨਾਂ, ਗ਼ਰੀਬਾਂ, ਔਰਤਾਂ ਅਤੇ ਪਛੜੇ ਵਰਗਾਂ ਨੂੰ ਵਿੱਤੀ ਮਦਦ ਮੁਹੱਈਆ ਕਰਵਾਉਣ ਵਿੱਚ ਕੋਈ ਢਿੱਲ ਨਾ ਕਰਨ। ਉਨ੍ਹਾਂ ਸਮੂਹ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨ ਕਰੈਡਿਟ ਸਕੀਮ ਤਹਿਤ ਉਨ੍ਹਾਂ ਕਿਸਾਨਾਂ ਦਾ ਕਾਰਡ ਬਣਾਇਆ ਜਾਵੇ ਜਿਹੜੇ ਇਸ ਸਕੀਮ ਅੰਦਰ ਆਉਣ ਲਈ ਸਾਰੇ ਮਾਪਦੰਡ ਪੂਰੇ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸੈਲਫ਼ ਹੈਲਪ ਗਰੁੱਪ ਜੋ ਕਿ ਪਿੰਡਾਂ ਵਿੱਚ ਬਹੁਤ ਹੀ ਸਫਲਤਾਪੂਰਵਕ ਚੱਲ ਰਹੇ ਹਨ ਉਨ੍ਹਾਂ ਗਰੁੱਪਾਂ ਦੇ ਖਾਤੇ ਜਲਦ ਤੋ ਜਲਦ ਖੋਲੇ ਜਾਣ। ਇਸ ਮੌਕੇ ਐਮ.ਐੱਸ.ਐਮ.ਈ ਦੇ ਪ੍ਰਤੀਨਿਧੀ ਨੇ ਛੋਟੇ ਉੱਦਮੀਆਂ ਲਈ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਛੋਟੇ ਉੱਦਮੀਆਂ ਨੂੰ ਵਪਾਰਕ ਮੇਲ੍ਹਿਆ ਵਿੱਚ ਆਪਣੇ ਸਟਾਲ ਲਗਾਉਣ ਲਈ ਸਬਸਿਡੀ ਵੀ ਦਿੱਤੀ ਜਾਂਦੀ ਹੈ। ਇਸ ਮੌਕੇ ਸਵੱਛਤਾ ਸਬੰਧੀ ਵੀ ਸਹੁੰ ਚੁੱਕੀ ਗਈ। ਇਸ ਮੌਕੇ ਐਲ.ਡੀ.ਐਮ ਪਰਮਜੀਤ ਕੋਚਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Comments are closed.

COMING SOON .....


Scroll To Top
11