Thursday , 27 June 2019
Breaking News
You are here: Home » Editororial Page » ਬੇ-ਬੁਨਿਆਦ ਮਸਲੇ ਅਸੀਂ ਚੁੱਕਦੇ ਹਾਂ, ਮਸਲੇ ਜਿਹੜੇ ਬੁਨਿਆਦੀ ਉਹ ਟਾਲਦੇ ਹਾਂ

ਬੇ-ਬੁਨਿਆਦ ਮਸਲੇ ਅਸੀਂ ਚੁੱਕਦੇ ਹਾਂ, ਮਸਲੇ ਜਿਹੜੇ ਬੁਨਿਆਦੀ ਉਹ ਟਾਲਦੇ ਹਾਂ

ਖ਼ਬਰ ਹੈ ਕਿ ਆਮ ਆਦਮੀ ਪਾਰਟੀ ਵਲੋਂ ਕਾਟੋ-ਕਲੇਸ਼ ਨੂੰ ਲੀਡਰਸ਼ੀਪ ਗਲਬਾਤ ਰਾਹੀਂ ਸੁਲਝਾਅ ਲਵੇਗੀ। ਇਹ ਗਲ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਹੀ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਹੀ। ਉਹਨਾ ਕਿਹਾ ਕਿ ਸੁਖਪਾਲ ਖਹਿਰਾ ਨੂੰ ਪਾਰਟੀ ਤੋੜਨ ਦਾ ਕੰਮ ਨਹੀਂ ਕਰਨਾ ਚਾਹੀਦਾ ਸਗੋਂ ਪਾਰਟੀ ਆਗੂਆਂ ਨੂੰ ਆਪਸ ਵਿਚ ਲੜਨ ਦੀ ਬਜਾਏ ਵਿਰੋਧੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਦੇ ਗਠਜੋੜ ਨਾਲ ਲੜਨਾ ਚਾਹੀਦਾ ਹੈ।
ਵਰ੍ਹੇ ਤਾਂ ਭਾਈ ਹਾਲੇ ਪੰਜ ਹੀ ਬੀਤੇ ਆ, ਇਹ ਆਮ ਆਦਮੀ ਪਾਰਟੀ ਵਾਲੇ ਪੰਜਾਬ ਦੀਆਂ ਧੜਵੈਲ ਧਿਰਾਂ ਨੂੰ ਦਬਕੇ ਮਾਰਦੇ ਸਨ, ਅਜ ਹਾਲਤ ਇਹ ਬਣੀ ਹੋਈ ਆ ਕਿ ਉਹਨਾ ਦਾ ਅਪਣਾ ਕੋੜਮਾ ਕਲੇਸ਼ ਹੀ ਨਹੀਂ ਮੁਕਦਾ।
ਵਰ੍ਹੇ ਤਾਂ ਭਾਈ ਹਾਲੇ ਪੰਜ ਹੀ ਬੀਤੇ ਆ, ਇਹ ਆਮ ਆਦਮੀ ਪਾਰਟੀ ਵਾਲੇ ਸਿਰਾਂ ਤੇ ਰਖਕੇ ਟੋਪੀਆਂ, ਹਲਾ-ਲਲਾ ਕਰਦੇ, ਜਿਧਰ ਵੀ ਜਾਂਦੇ ਸਨ, ਧੜਵੈਲਾਂ ਦਾ ਦਿਲ ਧੁੜਕੂ-ਧੜਕੂ ਕਰਦਾ ਸੀ। ਤੇ ਅਜ ਹਾਲਤ ਇਹ ਬਣੀ ਹੋਈ ਆ ਕਿ ਆਮ ਦੀ ਇਕ ਅਖ ਦੂਜੀ ਅਖ ਵਲ ਵੇਖਣੋਂ ਵੀ ਆਰੀ ਆ।
ਵਰ੍ਹੇ ਤਾਂ ਭਾਈ ਹਾਲੇ ਪੰਜ ਹੀ ਬੀਤੇ ਆ, ਇਹ ਆਮ ਆਦਮੀ ਪਾਰਟੀ ਵਾਲਿਆਂ ਠਆਮ ਲੋਕਾਂਠ ਦੇ ਹਕ ਦਾ ਪਰਚਾ ਲਹਿਰਾਇਆ ਸੀ। ਆਖਿਆ ਸੀ ਕਿਸਾਨ ਖੁਸ਼ਹਾਲ ਹੋਊ, ਮੁਲਾਜ਼ਮ ਮੌਜਾਂ ਕਰੂ, ਮਜ਼ਦੂਰ ਰਜਕੇ ਖਾਊ ਤੇ ਵਡੇ ਵਡੇ ਚੋਣ ਮੈਨੀਫੈਸਟੋ ਲੋਕਾਂ ਦੇ ਲੜੀਂ ਬੰਨ੍ਹੇ ਸਨ। ਤੇ ਅਜ ਭਾਈ ਹਾਲਤ ਇਹ ਬਣੀ ਹੋਈ ਆ ਕਿ ਇਹਨਾ ਭਾਈਬੰਦਾਂ ਨੂੰ ਆਪਣਾ ਸੰਵਿਧਾਨ ਹੀ ਭੁਲ ਗਿਆ। ਬਿਲਕੁਲ ਉਸੇ ਤਰ੍ਹਾਂ ਜਿਵੇਂ ਬਾਕੀ ਪਾਰਟੀਆਂ ਨੂੰ ਗਰੀਬ ਦਾ ਲਗਾਰਾਂ ਵਾਲਾ ਝਗਾ ਨਹੀਂ ਦੀਹਦਾ। ਦਰਖ਼ਤੀਂ ਜਾਂ ਲਟੈਣਾਂ ‘ਤੇ ਰਸੀ ਬੰਨ੍ਹ ਲਟਕਿਆ ਕਿਸਾਨ ਨਹੀਂ ਦੀਹਦਾ। ਇਹ ਤਾਂ ਭਾਈ ਹੁਣ ਕਵੀ ਦੀ ਲਿਖੀ ਇਸ ਸਤਰ ਜੋਗੇ ਹੀ ਰਹਿ ਗਏ ਆ, ਠਬੇ-ਬੁਨਿਆਦੀ ਮਸਲੇ ਅਸੀਂ ਚੁਕਦੇ ਹਾਂ, ਮਸਲੇ ਜਿਹੜੇ ਬੁਨਿਆਦੀ ਉਹ ਟਾਲਦੇ ਹਾਂਠ।
ਛਤਰੀ ਉਤੇ ਹੈ ਅਸਾਂ ਬਹਾ ਰਖਿਆ,
ਆਪ ਯਾਰੋ ਕਬੂਤਰਾਂ ਗੋਲਿਆਂ ਨੂੰ
ਖ਼ਬਰ ਹੈ ਕਿ ਪੰਜਾਬ ਦੇ ਕਿਸਾਨਾਂ ਉਤੇ ਵਖੋ-ਵਖਰੀਆਂ ਬੈਂਕਾਂ ਦਾ ਲਗਭਗ 14000 ਕਰੋੜ ਰੁਪਏ ਦਾ ਕਰਜ਼ਾ ਹੈ। ਇਕ ਸਰਵੇ ਵਿਚ ਪੰਜਾਬ ਦੇ ਕਿਸਾਨਾਂ ਨੂੰ ਲੈਕੇ ਸਾਹਮਣੇ ਆਏ ਨਤੀਜਿਆਂ ਵਿਚ ਇਹ ਸਵਾਲ ਖੜਾ ਹੋ ਗਿਆ ਹੈ ਕਿ ਅਗਰ ਪੰਜਾਬ ਦੇ ਕਿਸਾਨ ਦੇ ਪਰਿਵਾਰ ਦੀ ਪ੍ਰਤੀ ਜੀਅ ਆਮਦਨ 23133 ਰੁਪਏ ਹੈ ਤੇ ਉਹ ਦੇਸ਼ ‘ਚ ਸਭ ਤੋਂ ਅਮੀਰ ਕਿਸਾਨ ਹੈ ਤਾਂ ਉਹ ਖੁਦਕੁਸ਼ੀ ਕਿਉਂ ਕਰਦਾ ਹੈ? ਇਕ ਅਰਥ ਸ਼ਾਸਤਰੀ ਦੇਵਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਸੂਬੇ ਵਿਚ 2000 ਤੋਂ 2016 ਤਕ 16600 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ ਭਾਵ ਇਹਨਾ ਸਾਲਾਂ ‘ਚ ਪ੍ਰਤੀ ਦਿਨ ਤਿੰਨ ਕਿਸਾਨਾਂ ਨੇ ਆਪਣੀ ਜਾਨ ਗੁਆਈ।
ਵਾਹਵਾ ਅਮੀਰ ਆ ਪੰਜਾਬ ਦਾ ਕਿਸਾਨ ਸਾਢੇ ਚਾਰ ਲਖ ਟਰੈਕਟਰ ਘਰੋ-ਘਰ ਕੀਲੇ ਨਾਲ ਬੰਨ੍ਹੀ ਬੈਠਾ ਕੰਮ ਉਹਨਾ ਤੋਂ ਪੈਸੇ ਦਾ ਨਹੀਂ ਲੈਂਦਾ। ਵਾਹਵਾ ਅਮੀਰ ਆ ਪੰਜਾਬ ਦਾ ਕਿਸਾਨ , ਵਾਲ-ਵਾਲ ਕਰਜ਼ੇ ਨਾਲ ਵਿੰਨਿਆ ਪਿਆ। ਵਾਹਵਾ ਅਮੀਰ ਆ ਪੰਜਾਬ ਦਾ ਕਿਸਾਨ ਧੀਆਂ ਦੇ ਵਿਆਹਾਂ ਤੇ ਸਸ, ਸਹੁਰੇ, ਦਿਉਰ, ਜੇਠ, ਦਰਾਣੀ, ਜਠਾਣੀ, ਦਦੇਹਸ, ਦਿਦਹੁਉਰਾ, ਪਤੀਸ, ਪਤਿਆਉਰਾ, ਫਫੇਸ, ਫਫਿਹੁਉਰਾ, ਨਨੇਂਦ, ਨਨਿਹੁਉਰਾ, ਮਸਿਹੁਉਰਾ, ਮਲਿਹੁਉਰਾ, ਮਲੇਹਸ ਦੇ ਹਥੀਂ ਮੁੰਦਰੀ ਵੀ ਪਾਉਂਦਾ ਤੇ ਕੰਨੀ ਵਾਲੀਆਂ ਵੀ ਤੇ ਤੇਰਾਂ ਪੰਦਰਾਂ ਲਖੀ ਕਾਰ ਕਾਕੇ ਨੂੰ ਵੀ ਦਿੰਦਾ ਅਤੇ ਵਿਆਹ ਠਪੈਲੇਸਾਂਠ ‘ਚ ਵਾਜੇ-ਗਾਜੇ ਨਾਲ ਕਰਦੈ। ਤੇ ਨਕ ਵਢਣੋਂ ਬਚਾਉਣ ਲਈ ਆਪਾ ਹੀ ਗੁਆ ਬਹਿੰਦਾ।
ਵਾਹਵਾ ਅਮੀਰ ਆ ਪੰਜਾਬ ਦਾ ਕਿਸਾਨ ਜਿਹੜਾ ਬੇਲੋੜੀ ਖੇਤੀ ਮਸ਼ੀਨਰੀ ਵੀ ਖਰੀਦਦਾ, ਕਰਜ਼ਾ ਚੁਕ ਔਲਾਦ ਨੂੰ ਵਿਦੇਸ਼ਾਂ ਨੂੰ ਵੀ ਤੋਰਦਾ ਅਤੇ ਉਹਦਾ ਰਾਹ ਤਕਦਾ-ਤਕਦਾ ਬਹੁਤੀ ਵੇਰ ਠਸ਼ਤੀਰਾਂਠ ਨੂੰ ਜਫੇ ਵੀ ਪਾਉਣੋਂ ਨਹੀਂ ਟਲਦਾ। ਪੰਜਾਬ ਦੇ ਕਿਸਾਨ ਦੀ ਹਾਲਤ ਤਾਂ ਕਵੀ ਕੁਝ ਇਵੇਂ ਬਿਆਨ ਕਰਦਾ ਆ, ਠਛਤਰੀ ਉਤੇ ਹੈ ਅਸਾਂ ਬਹਾ ਰਖਿਆ, ਆਪ ਯਾਰੋ ਕਬੂਤਰਾਂ ਗੋਲਿਆਂ ਨੂੰਠ।
ਪੈ ਗਈ ਸਿਖਿਆ ਵਸ ਵਪਾਰੀਆਂ ਦੇ,
ਸਿਖਿਆ ਦੇਣ ਤੋਂ ਹੈ ਸਰਕਾਰ ਭਜੀ। ਖਬਰ ਹੈ ਕਿ ਸੰਯੁਕਤ ਅਧਿਆਪਕ ਮੋਰਚਾ ਪੰਜਾਬ ਨੇ ਪੰਜਾਬ ਸਰਕਾਰ ਦੀ ਅਰਥੀ ਫੂਕ ਪ੍ਰਦਰਸ਼ਨ ਕੀਤਾ। ਇਹਨਾ ਅਧਿਆਪਕਾਂ ਨੇ ਕਿਹਾ ਕਿ ਉਹ ਪਿਛਲੇ ਦਸ ਸਾਲਾਂ ਤੋਂ ਸਰਕਾਰੀ ਸਕੂਲਾਂ ‘ਚ ਪੜ੍ਹਾ ਰਹੇ ਹਨ ਅਤੇ ਪੂਰੀ ਮੈਰਿਟ ਨਾਲ ਨੌਕਰੀ ਵਿਚ ਆਏ ਸਨ। ਉਹਨਾ ਨੂੰ ਹੁਣ 42800 ਰੁਪਏ ਤਨਖਾਹ ਮਿਲ ਰਹੀ ਹੈ। ਹੁਣ ਸਰਕਾਰ ਉਹਨਾ ਨੂੰ 42800 ਰੁਪਏ ਮਹੀਨਾ ਦੀ ਥਾਂ ਕੇਵਲ 10300 ਰੁਪਏ ਮਹੀਨਾ ਦੀ ਤਨਖਾਹ ਉਤੇ ਰੈਗੂਲਰ ਕਰਨਾ ਚਾਹੁੰਦੀ ਹੈ, ਜੋ ਬਿਲਕੁਲ ਬੇਇਨਸਾਫੀ ਹੈ।
ਜੇਕਰ ਬੋਝੇ ‘ਚ ਪੈਸੇ ਹਨ ਤਾਂ ਲੈ ਲਉ ਡਿਗਰੀ। ਜੇਕਰ ਜੇਬ ‘ਚ ਚਾਰ ਦਮੜੀਆਂ ਹਨ ਤਾਂ ਕਰ ਲਵੋ ਪੰਜਵੀਂ, ਅਠਵੀਂ , ਦਸਵੀਂ। ਜੇਕਰ ਜੇਬ ‘ਚ ਭਰ ਰੁਪਈਏ ਹਨ ਤਾਂ ਕਰ ਲਉ ਡਾਕਟਰੀ, ਇੰਜੀਨਅਰੀ। ਨਹੀਂ ਤਾਂ ਤਪੜਾਂ ਵਾਲੇ ਸਕੂਲ ਜਾਉ, ਮਿਟੀ ਫਕੋ। ਮੀਂਹ ਪੈ ਜਾਏ ਤਾਂ ਬੋਰੀ ਚੁਕੋ ਹੋ ਜਾਉ ਘਰ ਨੂੰ ਤਿਤਰ!
ਪੜ੍ਹਾਈ ਕੀ ਕਰਨੀ ਆ, ਨੀਲਾ ਕਾਰਡ ਬਣਾਉ, ਵੋਟਾਂ ਹਾਕਮਾਂ ਨੂੰ ਪਾਉ, ਉਹਨਾ ਦੇ ਗੁਣ ਗਾਉ ਤੇ ਮੁਫ਼ਤ ਦੀ ਕਣਕ, ਦਾਲ ਖਾਉ ਤੇ ਉਬਾਸੀਆਂ ਲੈਕੇ ਸੌਂ ਜਾਉ। ਬਾਕੀ ਸਭ ਕੁਝ ਫਿਰ ਵੇਖਿਆ ਜਾਊ।
ਸਰਕਾਰੀ ਸਕੂਲਾਂ ਤੇ ਕਾਲਜ ਉਸਤਾਦਾਂ ਤੋਂ ਬਿਨ੍ਹਾਂ ਨੇ। ਉਂਜ ਕੀ ਕਰਨੇ ਨੇ ਉਸਤਾਦ, ਉਹਨਾ ਨੂੰ ਤਾਂ ਪਗਾਰ ਦੇਣੀ ਪੈਣੀ ਆਂ। ਤੇ ਸਰਕਾਰ ਕੋਲ ਇਹੋ ਜਿਹੇ ਫਜ਼ੂਲ ਕੰਮਾਂ ਲਈ ਪੈਸੇ ਕਿਥੇ? ਸਰਕਾਰ ਨੇ ਤਾਂ ਵੋਟਾਂ ਲੈਣ ਲਈ ਬਿਜਲੀ ਮੁਫਤ ਵੰਡਣੀ ਆਂ। ਸਰਕਾਰ ਨੇ ਤਾਂ ਵੋਟਾਂ ਲੈਣ ਲਈ ਦਾਲ, ਕਣਕ, ਚੌਲ ਮੁਫਤ ਵੰਡਣੇ ਆ। ਇਸੇ ਕਰਕੇ ਸਭੋ ਸਕੂਲ ਵਪਾਰੀਆਂ ਹਵਾਲੇ। ਸਭੋ ਕਾਲਜ ਕਾਰਖਾਨੇਦਾਰਾਂ ਹਵਾਲੇ। ਸਭੋ ਯੂਨੀਵਰਸਿਟੀਆਂ ਹਲਵਾਈਆਂ ਵਡੇ ਉਦਯੋਗਪਤੀਆਂ ਹਵਾਲੇ॥ । ਜਿਸ ਤਰ੍ਹਾਂ ਦੀਆਂ ਚਾਹੁਣ ਡਿਗਰੀਆਂ ਬਨਾਉਣ ਵੰਡਣ। ਉਹਨਾ ਦੀ ਮਰਜ਼ੀ ਫੀਸਾਂ ਉਗਰਾਹੁਣ। ਤਦੇ ਤਾਂ ਪਿੰਡ ਵਾਲਾ ਮਘਰ ਸਿੰਹੁ ਆਪਣੇ ਬਚੇ ਨੂੰ ਬੇਬਸ ਹੋਇਆ ਘਟ ਤਨਖਾਹ ਵਾਲੇ ਟੀਚਰਾਂ ਵਾਲੇ ਸਰਕਾਰੀ ਸਕੂਲ ‘ਚ ਉਹਦਾ ਨਾਵਾਂ ਲਿਖਵਾਉਂਦਾ ਆ ਤੇ ਆਖਦਾ ਆ, ਠਪੈ ਗਈ ਸਿਖਿਆ ਵਸ ਵਪਾਰੀਆਂ ਦੇ, ਸਿਖਿਆ ਦੇਣ ਤੋਂ ਹੈ ਸਰਕਾਰ ਭਜੀਠ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਇਸੋਚੈਮ ਦੀ ਇਕ ਰਿਪੋਰਟ ਅਨੁਸਾਰ ਕੇਰਲ ਵਿਚ ਹੜ੍ਹਾਂ ਕਾਰਨ ਹੋਈ ਤਬਾਹੀ ਵਿਚ 15 ਤੋਂ 20 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਇਕ ਵਿਚਾਰ
ਇਕ ਰਾਜਨੇਤਾ ਅਗਲੀਆਂ ਚੋਣਾਂ ਬਾਰੇ ਸੋਚਦਾ ਹੈ, ਜਦਕਿ ਇਕ ਸਟੇਟਸਮੈਂ (ਨੀਤੀਵਾਨ) ਅਗਲੀ ਪੀੜ੍ਹੀ ਦੇ ਬਾਰੇ ਵਿਚ…
– ਜੇਮਸ ਫ੍ਰੀਮੈਨ ਕਲਾਰਕ

Comments are closed.

COMING SOON .....


Scroll To Top
11