Tuesday , 19 November 2019
Breaking News
You are here: Home » Editororial Page » ਬੇਫ਼ਿਕਰ ਸੱਤਾ ਅਤੇ ਲੀਹੋਂ ਲੱਥਿਆ ਬੇਅਸਰ ਵਿਰੋਧੀ ਧਿਰ

ਬੇਫ਼ਿਕਰ ਸੱਤਾ ਅਤੇ ਲੀਹੋਂ ਲੱਥਿਆ ਬੇਅਸਰ ਵਿਰੋਧੀ ਧਿਰ

ਕਾਂਗਰਸ ਪਾਰਟੀ ਨੂੰ ਪੰਜਾਬ ਹੋਇਆ ਲਗਪਗ ਢਾਈ ਸਾਲ ਬੀਤ ਚੁੱਕੇ ਹਨ ਅਤੇ ਉਹ ਆਪਣੇ ਕਾਰਜ਼ਕਾਲ ਦਾ ਅੱਧ ਪੂਰਾ ਕਰ ਚੁੱਕੀ ਹੈ । ਜੇਕਰ ਸਰਕਾਰ ਦੇ ਇਸ ਕਾਰਜ਼ਕਾਲ ਤੇ ਨਜ਼ਰ ਮਾਰੀਏ ਤਾਂ ਪਤਾ ਲਗਦਾ ਹੈ ਕਿ ਸਰਕਾਰ ਦੀਆ ਨੀਤੀਆਂ ਜਨਤਾ ਨੂੰ ਸੰਤੁਸ਼ਟ ਨਹੀਂ ਕਰ ਪਾਈਆਂ । ਸੱਤਾ ਵਿੱਚ ਆਉਣ ਤੋਂ ਪਹਿਲਾਂ ਬੇਰੁਜ਼ਗਾਰੀ, ਕਿਸਾਨੀ ਸੰਕਟ, ਨਸ਼ਿਆਂ ਵਰਗੇ ਕੋਹੜਾ ਤੋਂ ਪੰਜਾਬੀਆਂ ਨੂੰ ਮੁਕਤ ਕਰਨ ਦਾ ਭਰੋਸਾ ਦਿੱਤਾ ਸੀ, ਪਰ ਜੇਕਰ ਸਰਕਾਰ ਦੇ ਹੁਣ ਤੱਕ ਦੇ ਸਫ਼ਰ ਤੇ ਝਾਤ ਮਾਰੀਏ ਤਾਂ ਉਹ ਇਸ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ । ਜ਼ਾਹਿਰ ਹੈ ਇਸ ਸਭ ਦੇ ਬਾਵਜੂਦ ਲੋਕਾਂ ਦੇ ਮਨਾਂ ਵਿੱਚ ਰੋਸ਼ ਨਹੀਂ ਪੈਦਾ ਹੋਇਆ । ਸਰਕਾਰ ਨੇ ਇਸ ਸਭ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਬਰਗਾੜੀ ਬੇਅਦਬੀ ਕਾਂਡ ਅਤੇ ਕੋਟਕਪੂਰਾ ਗੋਲੀ ਕਾਂਡ ਨੂੰ ਜ਼ੋਰ ਸੋ?ਰ ਨਾਲ ਸੱਤਾ ਦੇ ਗਲਿਆਰਿਆਂ ਚ ਉਠਾਇਆ ( ਭਾਵੇਂ ਇਹ ਚੋਣਾਂ ਚ ਕੇਂਦਰੀ ਮੁੱਦਾ ਸੀ ਪਰ ਸਮੇਂ ਮੁਤਾਬਿਕ ਇਸਦਾ ਹੱਲ ਕੱਢਣ ਦੀ ਜਗ੍ਹਾ ਸਰਕਾਰ ਨੇ ਇਸਨੂੰ ਉਠਾਇਆ ਤੇ ਲੋਕਾਂ ਨੂੰ ਧਾਰਮਿਕ ਮੁੱਦਿਆਂ ਵੱਲ ਖਿੱਚਿਆ ) ਪਰ ਸਰਕਾਰ ਇਸ ਵਿੱਚ ਵੀ ਉਲਟਾ ਘਿਰਦੀ ਦਿਖਾਈ ਦਿੱਤੀ । ਪਰ ਇਸ ਸਭ ਚੋਂ ਸਵਾਲ ਪੈਦਾ ਹੁੰਦਾ ਹੈ ਕਿ ਸਰਕਾਰ ਦੇ ਹਰ ਫਰੰਟ ਉੱਪਰ ਨਾਕਾਮ ਹੋਣ ਪਿੱਛੋਂ ਜੋ ਵਿਰੋਧ ਲੋਕ ਮਨਾਂ ਵਿੱਚ ਹੈ ਉਹ ਸਰਕਾਰ ਦੀ ਜਵਾਬਦੇਹੀ ਕਿਉ ਨਹੀਂ ਤਹਿ ਸਕਿਆ ?, ਵਾਅਦਿਆਂ ਤੋਂ ਭੱਜਣ ਪਿੱਛੋਂ ਵੀ ਸਰਕਾਰ ਨੂੰ ਕਟਹਿਰੇ ਵਿੱਚ ਕਿਉ ਨਹੀਂ ਲਿਆਂਦਾ ਜਾ ਸਕਿਆ ? ਇਸ ਸਭ ਦਾ ਇੱਕੋਂ ਕਾਰਨ ਹੈ ਕੀ ਲੋਕਾਂ ਦੀ ਆਵਾਜ਼ ਨੂੰ ਇੱਕ ਮੰਚ ਨੀ ਮੁਹੱਈਆ ਕਰਵਾਇਆ ਜਾ ਸਕਿਆ, ਜਿਸਦੀ ਜ਼ਿੰਮੇਵਾਰੀ ਬਣਦੀ ਹੈ ਸੱਤਾ ਚ ਬੈਠੀ ਵਿਰੋਧੀ ਧਿਰ ਦੀ । ਜਿੰਨਾਂ ਸਰਕਾਰ ਦੀ ਜਵਾਬਦੇਹੀ ਤਹਿ ਕਰਨੀ ਹੁੰਦੀ ਹੈ ਅਤੇ ਲੋਕਾਂ ਦੀ ਆਵਾਜ਼ ਨੂੰ ਵਿਧਾਨ ਸਭਾ ਤੱਕ ਪਹੁੰਚਾਉਣਾ ਹੁੰਦਾ ਹੈ ਤੇ ਲੋਕਾਂ ਨੂੰ ਇੱਕ ਉਮੀਦ ਬਣਨਾ ਹੁੰਦਾ ਹੈ ।
ਪਰ ਵਿਰੋਧੀ ਧਿਰਾਂ ਵਿੱਚ ਅਜਿਹਾ ਕੀ ਵਾਪਰਿਆ ਜੋ ਉਹਨਾਂ ਨੂੰ ਜਨਤਾ ਤੋਂ ਦੂਰ ਲੈ ਗਿਆ ?, ਕੀ ਉਹ ਲਾਪਰਵਾਹ ਹੋ ਗ?ੇ ਅਤੇ ਆਪਣੀ ਜ਼ਿੰਮੇਵਾਰੀ ਤੋਂ ਭਗੌੜੇ ਹੋ ਗ?ੇ ਨੇ ? ਜਾਂ ਕੁਝ ਹੋਰ ਕਾਰਨ ਇਸ ਪਿੱਛੇ ਕੰਮ ਟਰ ਰਹੇ ਹਨ । ਇਸ ਬਾਰੇ ਸਾਨੂੰ ਤਦ ਹੀ ਪਤਾ ਚੱਲੇਗਾ ਜਦੋਂ ਅਸੀਂ ਵਿਰੋਧੀ ਧਿਰ ਦੀਆਂ ਮੌਜੂਦਾ ਹਾਲਾਤਾਂ ਉੱਪਰ ਨਜ਼ਰ ਮਾਰਾਂਗੇ । ਜੇਕਰ ਇਸ ਸਮੇਂ ਪੰਜਾਬ ਵਿਧਾਨਸਭਾ ਉੱਪਰ ਨਜ਼ਰ ਮਾਰੀਏ ਤਾਂ ਉੱਥੇ ਵਿਰੋਧੀ ਧਿਰ ਦੇ ਰੂਪ ਵਿੱਚ ਦੋ ਧਿਰਾਂ ਬੈਠੀਆਂ ਹਨ । ਪਹਿਲੀ ਹੈ ਆਮ ਆਦਮੀ ਪਾਰਟੀ ਅਤੇ ਦੂਸਰੀ ਧਿਰ ਹੈ ਅਕਾਲੀ – ਭਾਜਪਾ ਗੱਠਜੋੜ ਆਮ ਆਦਮੀ ਪਾਰਟੀ ਨੇ 2017 ਚ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਲੜੀਆਂ ਤੇ ਇਹ ਦੂਸਰੀ ਸਭ ਤੋਂ ਵੱਡੀ ਪਾਰਟੀ ਬਣਕੇ ਉੱਭਰੀ । ਭਾਵੇਂ ਇੱਕ ਸਮੇਂ ਹਾਲਾਤ ਇਹ ਸਨ ਕਿ ਪਾਰਟੀ ਬਹੁਮਤ ਹਾਸਲ ਕਰੇਗੀ ਪਰ ਕੇਂਦਰੀ ਲੀਡਰਸ਼ਿਪ ਤੇ ਸੂਬਾਈ ਲੀਡਰਸ਼ਿਪ ਵਿੱਚ ਭਾਰੀ ਤਾਲਮੇਲ ਦੀ ਕਮੀ ਨੇ ਪਾਰਟੀ ਨੂੰ ਕ?ੀ ਗ਼ਲਤ ਫ਼ੈਸਲੇ ਲੈਣ ਲਈ ਮਜ਼ਬੂਰ ਕੀਤਾ । ਜਿਸ ਕਾਰਨ ਪਾਰਟੀ ਸਿਰਫ਼ ਵੀਹ ਸੀਟਾਂ ਤੱਕ ਸੀਮਤ ਰਹਿ ਗ?ੀ। ਪਰ ਪਾਰਟੀ ਨੇ ਲੋਕਾਂ ਦੀ ਆਵਾਜ਼ ਬਣਨ ਅਤੇ ਅਗਲੀ ਵਾਰੀ ਸਫ਼ਲਤਾ ਦੇ ਹੌਸਲੇ ਨਾਲ ਵਿਰੋਧੀ ਧਿਰ ਵਿੱਚ ਬੈਠਣ ਦਾ ਫੈਸਲਾ ਕੀਤਾ । ਗੈਰ-ਅਨੁਭਵੀ ਲੀਡਰਸ਼ਿਪ ਵੱਲੋਂ ਗ਼ਲਤ ਫ਼ੈਸਲੇ ਲੈਣੇ ਜਾਰੀ ਰੱਖੇ ਗ?ੇ । ਜਿਸ ਕਾਰਨ ਪਾਰਟੀ ਵਿਚਲਾ ਅੰਤਰ ਵਿਰੋਧ ਵਧਣ ਲੱਗਾ । ਪੰਜਾਬ ਦੀ ਰਾਜਨੀਤੀ ਦੇ ਨਕਸ਼ੇ ਉੱਪਰ ਉੱਭਰੀ ਨਵੀਂ ਪਾਰਟੀ ਨੇ ਜਿਸ ਸਮੇਂ ਜ਼ਮੀਨੀ ਪੱਧਰ ਤੇ ਆਪਣਾ ਢਾਂਚਾ ਵਿਕਸਤ ਕਰਨਾ ਸੀ ਉਸ ਸਮੇਂ ਵਿੱਚ ਪਾਰਟੀ ਖੇਰੂੰ ਖੇਰੂੰ ਹੋਣ ਲੱਗੀ ਅਤੇ ਕ?ੀ ਧੜਿਆਂ ਤੇ ਪਾਰਟੀਆਂ ਵਿੱਚ ਵੰਡੀ ਗਈ । ਪਾਰਟੀ ਪੰਜਾਬ ਵਿੱਚ ਸਿਰਫ਼ ਇੱਕ ਦੋ ਚਿਹਰਿਆਂ ਵਿੱਚ ਘੁੰਮ ਰਹੀ ਹੈ ਅਤੇ ਕੋਈ ਵੀ ਅਜਿਹਾ ਲੀਡਰ ਪੈਦਾ ਕਰਨ ਵਿੱਚ ਨਾਕਾਮ ਰਹੀ ਜੋ ਸੱਚਮੁੱਚ ਪੰਜਾਬ ਦੀ ਅਗਵਾਈ ਕਰ ਸਕੇ । ਹਾਈਕਮਾਂਡ ਵੱਲੋਂ ਲ?ੇ ਫ਼ੈਸਲੇ ਪਾਰਟੀ ਨੂੰ ਆਪਣੇ ਮਕਸਦ ਤੋਂ ਕਿਤੇ ਦੂਰ ਲੈ ਗ?ੇ ਅਤੇ ਗ਼ੈਰ-ਅਨੁਭਵੀ ਲੀਡਰਸ਼ਿਪ ਪੰਜਾਬ ਦੇ ਲੋਕਾਂ ਨੂੰ ਸਹੀ ਅਗਵਾਈ ਦੇਣ ਦੀ ਜਗ੍ਹਾ ਤੇ ਆਪੋ ਵਿੱਚ ਉਲਝਕੇ ਰਹਿ ਗ?ੀ, ਜਿਸਨੇ ਪਾਰਟੀ ਨੂੰ ਹਾਸ਼ੀਏ ਤੇ ਲਿਜਾ ਖੜਾ ਕਰ ਦਿੱਤਾ । ਜਿਸ ਸਮੇਂ ਪਾਰਟੀ ਨੇ ਸਰਕਾਰ ਨੂੰ ਸਵਾਲਾਂ ਚ ਖੜ੍ਹੇ ਕਰਨਾ ਸੀ ਉਸ ਸਮੇਂ ਉਹ ਖ਼ੁਦ ਪੰਜਾਬ ਚ ਆਪਣੀ ਹੋਂਦ ਦੇ ਸਵਾਲ ਅੱਗੇ ਖੜੀ ਹੈ । ਹੋਂਦ ਦੇ ਇਸ ਸੰਕਟ ਚੋਂ ਉਭਰਨ ਲਈ ਪਾਰਟੀ ਕੋਲ ਕੋਈ ਠੋਸ ਰਣਨੀਤੀ ਨਹੀਂ ਦਿਖਾਈ ਦਿੰਦੀ ਜਿਸ ਕਾਰਨ ਇਹ ਸੰਕਟ ਹੋਰ ਗਹਿਰਾ ਹੁੰਦਾ ਜਾ ਰਿਹਾ ਹੈ ਅਤੇ ਪਾਰਟੀ ਪੰਜਾਬ ਦੀ ਰਾਜਨੀਤੀ ਦੀ ਮੁੱਖ ਧਾਰਾ ਤੋਂ ਕੀ ਕੀਤੇ ਦੂਰ ਖੜੀ ਦਿਖਾਈ ਦਿੰਦੀ ਹੈ । ਜੇਕਰ ਆਮ ਆਦਮੀ ਪਾਰਟੀ ਦੇ ਲੋਕ ਲਹਿਰ ਖੜ੍ਹੀ ਕਰਨ ਅਤੇ ਲੋਕਾਂ ਦੇ ਮੁੱਦੇ ਉਠਾਉਣ ਦੇ ਯਤਨਾਂ ਦੀ ਗੱਲ ਕਰੀਏ ਤਾਂ ਪਾਰਟੀ ਵੱਲੋਂ ਮਹਿੰਗੀ ਬਿਜਲੀ, ਨਸ਼ੇ ਵਰਗੇ ਮੁੱਦੇ ਉਠਾਏ ਗਏ ਪਰ ਜ਼ਮੀਨੀ ਪੱਧਰ ਤੇ ਕੋਈ ਢਾਂਚਾ ਨਾ ਹੋਣਾ ਅਤੇ ਨੇਤਾਵਾਂ ਦੀ ਆਪਸੀ ਤਾਲਮੇਲ ਦੀ ਕਮੀ ਤੇ ਲੋਕਾਂ ਨੂੰ ਪ੍ਰਭਾਵਿਤ ਨਾ ਕਰਨ ਵਾਲਿਆਂ ਸ਼ਖ਼ਸੀਅਤਾਂ ਕਾਰਨ ਪਾਰਟੀ ਦੇ ਹਰ ਉਲੀਕੇ ਅੰਦੋਲਨ ਨੂੰ ਅਖ਼ਬਾਰਾਂ ਦੀਆਂ ਸੁਰਖ਼ੀਆਂ ਤੱਕ ਸੀਮਤ ਰਹਿਣਾ ਪਿਆ ।
ਦੂਸਰਾ ਜੇਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੀ ਤਾਂ ਇਸ ਵਿੱਚ ਵੱਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਕਰ ਪਹਿਲਾਂ ਆਉਂਦਾ ਹੈ ਕਿਉਂਕਿ ਇਹੋ ਪੰਜਾਬ ਦੇ ਵੱਡੇ ਹਿੱਸੇ ਤੇ ਪ੍ਰਤੀਨਿਧ ਕਰਦੀ ਹੈ । ਦਸ ਸਾਲ ਦੇ ਕਾਰਜਕਾਲ ਪਿੱਛੋਂ ਅਕਾਲੀ ਦਲ ਨੂੰ ਜਨਤਾ ਵੱਲੋਂ ਬੁਰੀ ਤਰ੍ਹਾਂ ਨਾਕਾਰ ਦਿੱਤਾ ਗਿਆ ਅਤੇ ਪੰਜਾਬ ਦੀ ਸਭ ਤੋਂ ਵੱਡੀ ਪਾਰਟੀ ਮੰਨੀ ਜਾਂਦੀ ਅਕਾਲੀ ਦਲ ਵਿਧਾਨ ਸਭਾ ਚੋਣਾਂ ਵਿੱਚ ਤੀਜੇ ਨੰਬਰ ਤੇ ਰਹੀ । ਪਾਰਟੀ ਦੇ ਤਾਕਤ ਦੇ ਕੇਂਦਰੀਕਰਨ ਤੇ ਪਰਿਵਾਰਵਾਦ ਦੀ ਰਾਜਨੀਤੀ ਨੇ ਪਾਰਟੀ ਦੇ ਵੱਕਾਰ ਨੂੰ ਭਾਰੀ ਸੱਟ ਮਾਰੀ ਅਤੇ ਆਪਣੇ ਕਾਰਜਕਾਲ ਵਿੱਚ ਹੋਏ ਬੇਅਦਬੀ ਕਾਂਡ ਨੇ ਪਾਰਟੀ ਨੂੰ ਧਾਰਮਿਕ ਰਾਜਨੀਤੀ ਚੋਂ ਵੀ ਬਾਹਰ ਕਰ ਦਿੱਤਾ ਜੋ ਕਿ ਇਸਦੀ ਸਭ ਤੋਂ ਵੱਡੀ ਤਾਕਤ ਮੰਨੇ ਜਾਂਦੇ ਸਨ । ਚੋਣਾਂ ਤੋਂ ਬਾਅਦ ਪਾਰਟੀ ਦੇ ਟਕਸਾਲੀ ਲੀਡਰਾਂ ਨੇ ਸੁਖਬੀਰ ਬਾਦਲ ਦੀ ਅਗਵਾਈ ਨੂੰ ਨਕਾਰਦੇ ਹੋਏ ਪਾਰਟੀ ਤੋਂ ਰਸਤੇ ਵੱਖ ਕਰ ਲ?ੇ । ਪਾਰਟੀ ਵਿੱਚ ਸੁਖਬੀਰ ਬਾਦਲ ਦੀ ਅਗਵਾਈ ਉਪਰ ਲਗਾਤਾਰ ਸਵਾਲ ਉੱਠਣ ਲੱਗੇ ਤਾਂ ਪਾਰਟੀ ਵਿਚਲੇ ਇਹਨਾਂ ਵਿਰੋਧੀ ਸੁਰਾਂ ਨੂੰ ਠੱਲ ਪਾਉਣ ਲਈ ਅਤੇ ਦੁਬਾਰਾ ਪਾਰਟੀ ਉੱਪਰ ਕੰਟਰੋਲ ਪਾਉਣ ਲਈ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਵੱਲੋਂ ਲੋਕ ਸਭਾ ਚੋਣਾਂ ਜਿੱਤਕੇ ਦੁਬਾਰਾ ਬਾਜ਼ਦਲ ਪਰਿਵਾਰ ਦਾ ਪਾਰਟੀ ਉਪਰ ਦਬਦਬਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਸਭ ਪਾਰਟੀ ਵਿਚਲੀਆਂ ਵਿਰੋਧੀ ਸੁਰਾਂ ਨੂੰ ਥੰਮ੍ਹਣ ਦੇ ਕੰਮ ਤਾਂ ਆਇਆ ਪਰ ਪਾਰਟੀ ਦੀ ਸਥਿਤੀ ਵਿੱਚ ਕੋਈ ਫ਼ਰਕ ਨਹੀਂ ਪਿਆ । ਬੇਅਦਬੀ ਕਾਂਡ ਦੀ ਜਾਂਚ ਵਿੱਚੋਂ ਸਾਫ਼ ਪਾਏ ਜਾਉ ਮਗਰੋਂ ਪਾਰਟੀ ਨੇ ਦੁਬਾਰਾ ਧਾਰਮਿਕ ਮਾਮਲਿਆਂ ਉੱਪਰ ਪਕੜ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਸਨੂੰ ਆਪਣੀ ਭਾਈਵਾਲ ਪਾਰਟੀ ਭਾਜਪਾ ਵੱਲੋਂ ਹੀ ਖੋਰਾ ਲਾਉਣ ਸ਼ੁਰੂ ਕਰ ਦਿੱਤਾ ਅਤੇ ਭਾਜਪਾ ਵੱਲੋਂ ਵੱਧ ਸੀਟਾਂ ਦੀ ਮੰਗ ਉਠਾਈ ਜਾਣ ਲੱਗੀ । ਜ਼ਾਹਿਰ ਸੀ ਕਿਉਂਕਿ ਅਕਾਲੀ ਦਲ ਵੱਲੋਂ ਲੋਕ ਸਭਾ ਚੋਣਾਂ ਹਰ ਵਾਰ ਦੀ ਤਰ੍ਹਾਂ ਧਾਰਮਿਕ ਮਾਮਲਿਆਂ ਤੇ ਕੇਂਦਰਤ ਨਾ ਹੋ ਕੇ ਮੋਦੀ ਦੇ ਨਾਮ ਤੇ ਲੜੀਆਂ ਗਈਆਂ ਸਨ ਅਤੇ ਉਸ ਵੋਟ ਬੈਂਕ ਤੇ ਹੁਣ ਭਾਜਪਾ ਆਪਣਾ ਹੱਕ ਜਤਾ ਰਹੀ ਹੈ । ਅਕਾਲੀ ਦਲ ਨੂੰ ਲੋਕਾਂ ਵੱਲੋਂ ਨਕਾਰਿਆ ਜਾਣਾ, ਪ੍ਰਕਾਸ਼ ਸਿੰਘ ਬਾਦਲ ਦੀ ਸਰਗਰਮ ਰਾਜਨੀਤੀ ਚੋ ਗੈਰਹਾਜ਼ਰੀ, ਸੁਖਬੀਰ ਬਾਦਲ ਦਾ ਜਨਤਾ ਵੱਲੋਂ ਇੱਕ ਸਿਆਣੇ ਆਗੂ ਵਜੋਂ ਮਨਜ਼ੂਰ ਨਾ ਹੋਣਾ ਅਤੇ ਭਾਈਵਾਲ ਪਾਰਟੀ ਵੱਲੋਂ ਪਾਰਟੀ ਨੂੰ ਅੰਦਰਖ਼ਾਤੇ ਸੰਨ੍ਹ ਲਾਉਣ ਦੀਆਂ ਕੋਸ਼ਿਸ਼ਾਂ ਅਕਾਲੀ ਦਲ ਨੂੰ ਲੋਕਾਂ ਦੀ ਅਗਵਾਈ ਤੋਂ ਦੂਰ ਖ਼ੁਦ ਦਾ ਵੱਕਾਰ ਬਣਾਈ ਰੱਖਣ ਦੀਆਂ ਕੋਸ਼ਿਸ਼ਾਂ ਅਰੰਭ ਕਰਨੀਆਂ ਪੈ ਰਹੀਆਂ ਹਨ।
ਇਹਨਾਂ ਸਾਰੇ ਹਾਲਾਤਾਂ ਤੇ ਨਜ਼ਰ ਪਾਉਣ ਪਿੱਛੋਂ ਲਗਦਾ ਹੈ ਕਿ ਵਿਰੋਧੀ ਧਿਰਾਂ ਲੋਕਾਂ ਦੀ ਲੜਾਈ ਲੜਨ ਦੀ ਜਗ੍ਹਾ ਆਪਣੀ ਹੋਂਦ ਨੂੰ ਬਚਾਉਣ ਵੱਲ ਚਲ ਪਾਈਆਂ ਹਨ । ਪਰ ਇਹ ਪਹੁੰਚ ਇਹਨਾਂ ਨੂੰ ਹੋਰ ਹਨੇਰੇ ਵਿੱਚ ਲੈ ਕੇ ਜਾਵੇਗੀ । ਕਿਉਂਕਿ ਪਾਰਟੀਆਂ ਲੋਕ ਲਹਿਰਾਂ ਚੋਂ ਹੀ ਖੜੀਆਂ ਹੁੰਦੀਆਂ ਹਨ ਅਤੇ ਲੋਕਤੰਤਰ ਵਿੱਚ ਲੋਕ ਹੀ ਤਾਕਤ ਹਨ, ਇਹ ਗੱਲ ਜਿੰਨਾਂ ਜਲਦੀ ਵਿਰੋਧੀ ਧਿਰਾਂ ਨੂੰ ਸਮਝ ਲੱਗੇ ਚੰਗਾ ਹੈ ਕਿਉਂਕਿ ਸੱਤਾਂ ਵਿੱਚ ਬੈਠੇ ਹੁਕਮਰਾਨ ਬੇਫ਼ਿਕਰ ਹਨ ਕੀ ਉਹਨਾਂ ਦੇ ਬਰਾਬਰ ਕੋਈ ਨਹੀਂ । ਸੋ ਆਪਸੀ ਮਤਭੇਦ ਤੇ ਲਾਲਚਾਂ ਨੂੰ ਤਿਆਗਦੇ ਹੋਏ ਪੰਜਾਬ ਦੇ ਬਾਰੇ ਸੋਚਣ ਅਤੇ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਣ ਦੀ ਲੋੜ ਹੈ। ।

Comments are closed.

COMING SOON .....


Scroll To Top
11