Saturday , 20 April 2019
Breaking News
You are here: Home » Sunday Magazine » ਬੇਵਸ ਮਾਪੇ

ਬੇਵਸ ਮਾਪੇ

ਅਮਰਾਨ ਖਾਨ
ਪੱਤਰਕਾਰ ‘ਪੰਜਾਬ ਟਾਇਮਜ਼’ ਕੀਰਤਪੁਰ ਸਾਹਿਬ
ਸੰਪਰਕ : 95307-64100
ਲੱਖਾ ਸਿੰਘ ਇਕ  ਗਰੀਬ ਕਿਸਾਨ ਹੈ ਪਰ ਉਸਦਾ ਇਕ ਸੁਪਨਾ ਹੈ ਕਿ ਉਸਦੀ ਧੀ ਇਕ ਵੱਡੀ  ਡਾਕਟਰ ਬਣ ਜਾਣਾ ਹੈ, ਬਲਜਿੰਦਰ ਗੁੱਡੀਆਂ ਵਰਗੀ ਕੁੜੀ ਹੈ ਭਾਵ ਬਹੁਤ ਸੋਹਣੀ ਹੈ, ਅੱਜ ਉਹਦਾ ਬਾਰਵੀਂ ਦਾ ਰਿਜਲਟ ਆਉਣਾ ਹੈ ਤੇ ਉਹ ਅਵਲ ਦਰਜੇ ਤੇ ਆਈ। ਲੱਖਾ ਸਿੰਘ ਆਪਣੀ ਧੀ ਦੇ ਸਿਰ ਤੇ ਹੱਥ ਫੇਰ ਕੇ ਕਹਿੰਦਾ ਹੈ ਦੱਸ ਧੀਏ ਕੀ ਲੈਣਾ ਤੂੰ ਤੇਰਾ ਬਾਪੂ ਅੱਜ ਬਹੁਤ ਖੁਸ਼ ਹੈ ਬਲਜਿੰਦਰ ਕਹਿੰਦੀ ਬਾਪੂ ਤੈਨੂੰ ਯਾਦ ਆ ਮੈਨੂੰ ਸ਼ੀਰੂ ਖੱਤਰੀ ਦੀ ਦੁਕਾਨ ਤੇ ਸੂਟ ਪਸੰਦ ਆਇਆ ਸੀ ਪਰ ਮਹਿੰਗਾ ਬੜਾ ਸੀ ਪੂਰੇ 2000 ਦਾ ਸੀ ਤੇ ਮੇਰੇ ਕੋਲ ਐਨੇ ਪੈਸੇ ਨਹੀਂ ਸੀ ਜੁੜੇ ਸਿਰਫ 235 ਰੁਪਏ ਸੀ ਮੈਨੂੰ ਉਹ ਸੂਟ ਦਵਾ ਦੇ। ਲੱਖਾ ਸਿੰਘ ਨੇ ਹਾਮੀ ਭਰ ਦਿੱਤੀ ਪਰ ਉਸ ਦੇ ਕੋਲ ਵੀ ਸਾਰੇ ਪੈਸੇ ਜੋੜ ਵੀ 350 ਰੁਪਏ ਘਟਦੇ ਸੀ ਕਿੱਦਾਂ ਵੀ ਕਰਕੇ ਲੱਖੇ ਨੇ ਧੀ ਨੂੰ ਸੂਟ ਲੈ ਦਿੱਤਾ ਬਲਜਿੰਦਰ ਬਹੁਤ ਖੁਸ਼ ਸੀ ਪਰ ਉਹਦੀ ਮਾਂ ਬਹੁਤ  ਨਰਾਜ ਹੋਈ ਉਹਨੇ ਲੱਖੇ ਨੂੰ ਪੁੱਛਿਆ ਕਿ ਐਨੇ ਪੈਸੇ ਕਿੱਥੋਂ ਆਏ ਲੱਖੇ ਨੇ ਦੱਸਿਆ ਕਿ ਉਂਝ ਤਾਂ ਸੀ ਬਸ ਥੋੜੇ ਜੇ ਘਟਦੇ ਸੀ ਮੈਂ  ਖੂਨ ਕਢਾਤਾ ਥੋੜਾ ਜਿਹਾ ਬਸ ਪੂਰੇ ਹੋ ਗਏ। ਮੈਂ ਧੀ ਨੂੰ ਖੁਸ਼ ਵੇਖਣਾ ਚਾਹੁੰਨਾ ਨਾਲੇ ਅਗਲੀ ਫਸਟ ਆਈ ਆ। ਨਾਲੇ ਹੁੱਣ ਸਾਡੀ ਧੀ ਦੀ ਪੜ੍ਹਾਈ ਦਾ ਅਖਰੀਲਾ ਸਾਲ ਹੈ ਫਿਰ ਉਹਨੇ ਡਾਕਟਰ ਬਣ ਜਾਣਾ ਹੈ ਆਪੇ ਕਮਾਈ ਕਰਕੇ ਧੌਣੇ ਧੋ ਦੇਣੇ ਸਾਡੀ ਧੀ ਨੇ… ਹੁੱਣ ਅਖੀਰਲੇ ਸਾਲ ਦੀ ਪੜਾਈ ਕਰਨ ਲਈ ਉਹਨੂੰ  ਲੱਖ ਰੁਪਏ ਚਾਹੀਦੇ ਸੀ ਫੀਸ ਭਰਨ ਲਈ ਕਿਵੇਂ ਵੀ ਕਰਕੇ ਲੱਖੇ ਨੇ ਫੀਸ ਦਾ ਇੰਤਜਾਮ ਕਰ ਦਿੱਤਾ ਉਹਦੀ ਘਰਵਾਲੀ ਨੇ ਪੁੱਛਿਆ ਕਿ ਐਨਾ ਪੈਸਾ ਕਿੱਥੋਂ ਲਿਆਂਦਾ ਬੈਂਕ ਤਾਂ ਨੀ ਲੁੱਟਿਆ ਤਾਂ ਉਹਨੇ ਦੱਸਿਆ ਕਿ ਨਹੀਂ ਭਾਗਵਾਨੇ ਆਹ ਤਾਂ ਜਿਹੜੇ ਬੰਦੇ ਨੂੰ ਮੈਂ ਖੂਨ ਦਿੱਤਾ ਸੀ ਉਹਦੇ ਵਿਚਾਰੇ ਦੇ ਗੁਰਦੇ ਖਰਾਬ ਸੀ ਦੋਵੇਂ ਮੈਂ ਇਕ ਗੁਰਦਾ ਵੇਚ ਦਿੱਤਾ। ਹੁਣ ਤੂੰ ਆਹ ਮੇਰੀ ਧੀ ਨੂੰ ਨਾ ਦੱਸੀ ਐਵੇਂ ਵਿਚਾਰੀ ਫਿਕਰ ਕਰੂਗੀ।
ਬਲਜਿੰਦਰ ਦੀ ਪੜਾਈ ਪੂਰੀ ਹੋ ਗਈ ਸੀ। ਅੱਜ ਦੇ ਦਿਨ ਦਾ ਲੱਖੇ ਨੂੰ ਬੇਸਬਰੀ ਨਾਲ ਇੰਤਜਾਰ ਸੀ।ਅੱਜ ਬਲਜਿੰਦਰ ਨੇ ਡਾਕਟਰ ਬਣ ਕੇ ਘਰ ਆਉਣਾ ਸੀ ਪਰ ਅੱਜ ਬਲਜਿੰਦਰ ਨਹੀਂ ਬਲਕਿ ਉਹਦੀ ਲਾਸ਼ ਆਈ ਉਹਨੇ ਆਤਮਹੱਤਿਆ ਕਰ ਲਈ ਕਿਉਂਕਿ ਉਸਦਾ ਪ੍ਰੇਮੀ ਉਸਨੂੰ ਧੋਖਾ ਦੇ ਗਿਆ ਸੀ।
ਹੁਣ ਤੁਸੀਂ ਦੱਸੋ ਅਸਲ ਵਿਚ ਮਰਿਆ ਕੌਣ…?
ਮੈਂ ਨਹੀ ਕਹਿੰਦਾ ਪਿਆਰ ਕਰਨਾ ਗਲਤ ਹੈ ਪਰ ਜੇਕਰ ਤੁਸੀਂ ਆਪਣਾ ਪਿਆਰ ਗਵਾ ਬੈਠੇ ਹੋ ਤਾਂ ਇਕ ਵਾਰ ਡੂੰਘਾ ਸਾਹ ਲੈ ਕੇ ਆਪਣੇ ਮਾਂ-ਪਿਉ ਬਾਰੇ ਜਰੂਰ  ਸੋਚੋ ਉਹਨਾਂ ਦੀਆ ਕੁਰਬਾਨੀਆ ਅਤੇ 20-22 ਸਾਲ ਦੇ ਪਿਆਰ ਨੂੰ 2-4 ਮਹੀਨਿਆ ਦੇ ਪਿਆਰ ਪਿੱਛੇ ਕਿੱਦਾਂ ਭੁੱਲ ਜਾਂਦੀ ਹੈ  ਔਲਾਦ…? ਇਹ ਗੱਲ ਮੇਰੀ ਵੀ ਸਮਝ ਤੋਂ           ਪਰੇ ਆ।
ਓ ਪਾਗਲੋ ਤੁਹਾਨੂੰ ਪਿਆਰ ਹੋਰ ਵਧੀਆ ਮੁੰਡੇ ਕੁੜੀ ਦੇ ਰੂਪ ਵਿਚ ਵੀ ਮਿਲ ਸਕਦਾ ਹੈ ਪਰ ਤੁਹਾਡੇ ਮਾਂ-ਬਾਪ ਨੂੰ ਉਹਨਾਂ ਦੇ ਧੀ-ਪੁੱਤ ਵਾਪਸ ਨੀ ਮਿਲ ਸਕਦੇ। ਹੋਸ਼ ਕਰੋ! ਨਾ ਉਹਨਾਂ ਨੂੰ ਜਿਉਦੇਂ ਜੀ ਮਾਰੋ!

Comments are closed.

COMING SOON .....


Scroll To Top
11