Wednesday , 19 December 2018
Breaking News
You are here: Home » Carrier » ਬੇਲਾ ਫਾਰਮੇਸੀ ਕਾਲਜ ਬੀ. ਫਾਰਮ ਵਿੱਚ ਦੂਜੀ ਵਾਰ ਰਾਜ ਦਾ ਪਹਿਲਾ ਐਕ੍ਰਿਡਿਟੇਟ ਕਾਲਜ ਬਣਾਇਆ

ਬੇਲਾ ਫਾਰਮੇਸੀ ਕਾਲਜ ਬੀ. ਫਾਰਮ ਵਿੱਚ ਦੂਜੀ ਵਾਰ ਰਾਜ ਦਾ ਪਹਿਲਾ ਐਕ੍ਰਿਡਿਟੇਟ ਕਾਲਜ ਬਣਾਇਆ

ਸ੍ਰੀ ਚਮਕੌਰ ਸਾਹਿਬ, 16 ਨਵੰਬਰ (ਅਮਰਜੀਤ ਸਿੰਘ ਕਲਸੀ)- ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ ਫਾਰਮੇਸੀ, ਬੇਲਾ ਨੇ ਫਾਰਮੇਸੀ ਖੇਤਰ ਵਿੱਚ ਰਾਜ ਦਾ ਪਹਿਲਾ ਅਜਿਹਾ ਕਾਲਜ ਹੈ ਜਿਸ ਨੂੰ ਦੂਜੀ ਵਾਰ ਨੈਸ਼ਨਲ ਬੋਰਡ ਐਕ੍ਰਿਡਿਟੇਸ਼ਨ, ਦਿੱਲੀ ਵੱਲੋ ਬੀ. ਫਾਰਮ. ਕੋਰਸ ਨੂੰ ਮਾਨਤਾ ਮਿਲੀ ਹੈ ਇਹ ਮਾਨਤਾ ਨੈਸ਼ਨਲ ਬੋਰਡ ਐਕ੍ਰਿਡਿਟੇਸ਼ਨ ਦੇ ਨਵੇ ਰੂਪ ਵਾਸ਼ੀਗਟਨ ਐਕੋਰਡ ਤੇ ਅਧਾਰਿਤ ਹੈ। ਸੰਸਥਾ ਦੇ ਡਾਇਰੈਕਟਰ ਡਾ. ਸੈਲੇਸ਼ ਸ਼ਰਮਾ ਨੇ ਦੱਸਿਆ ਕਿ ਉਤੱਰੀ ਭਾਰਤ ਵਿੱਚ ਫਾਰਮੇਸੀ ਕਾਲਜ ਬੇਲਾ ਨੂੰ ਨਵੇ ਰੂਪ ਵਿੱਚ ਇਹ ਮਾਨ ਪ੍ਰਾਪਤ ਹੋੲਆ ਹੈ। ਇਸ ਮੌਕੇ ਤੇ ਫਾਰਮੇਸੀ ਕਾਲਜ ਪ੍ਰਬੰਧਕ ਕਮੇਟੀ ਦੇ ਚੈਅਰਮੈਨ ਕੈਪਟਰ ਐਮ.ਪੀ. ਸਿੰਘ, ਪ੍ਰਧਾਨ ਡਾ. ਬਾਗ ਸਿੰਘ ਬੋਲਾ, ਮੈਂਬਰ ਸਰਦਾਰ ਸੁਖਵਿੰਦਰ ਸਿੰਘ ਵਿਸਕੀ, ਸ. ਜਗਵਿੰਦਰ ਸਿੰਘ , ਸ. ਦਵਿੰਦਰ ਸਿੰਘ ਜਟਾਣਾ ਅਤੇ ਸਮੂਹ ਪ੍ਰਬੰਧਕ ਕਮੇਟੀ ਦੇ ਮੈਬਰਜ਼ ਸਾਹਿਬਾਨਾਂ ਵੱਲੋ ਸੰਸਥਾ ਦੇ ਸਮੂਹ ਸਟਾਫ ਦੁਆਰਾ ਕੀਤੇ ਗਏ ਅਣਥਕ ਯਤਨ ਦੀ ਸ਼ਲਾਘਾ ਕੀਤੀ।

Comments are closed.

COMING SOON .....


Scroll To Top
11