Sunday , 19 January 2020
Breaking News
You are here: Home » Carrier » ਬੇਲਾ ਕਾਲਜ ਵਿਖੇ ‘ਮਾਨਵ ਭਲਾਈ ਪੇਟੀ’ ਦਾ ਉਦਘਾਟਨ

ਬੇਲਾ ਕਾਲਜ ਵਿਖੇ ‘ਮਾਨਵ ਭਲਾਈ ਪੇਟੀ’ ਦਾ ਉਦਘਾਟਨ

ਰੂਪਨਗਰ, 29 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ‘ਮਾਨਵ ਭਲਾਈ ਪੇਟੀ’ ਦਾ ਉਦਘਾਟਨ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਸੁਰਮੁੱਖ ਸਿੰਘ ਨੇ ਦੱਸਿਆ ਰਸਮੀ ਸਿੱਖਿਆ ਦੇ ਨਾਲ਼-ਨਾਲ਼ ਗੈਰ ਰਸਮੀ ਸਿੱਖਿਆ ਦੀ ਸਮਾਜ ਨੁੰ ਬਹੁਤ ਲੋੜ ਹੈ। ਸਮਾਜ ਸੇਵਾ ਕਰਨ ਨਾਲ਼ ਸਮੂਹ ਮਾਨਵਤਾ ਦਾ ਭਲਾ ਹੁੰਦਾ ਹੈ। ਕਾਲਜ ਵੱਲੋਂ ਰੋਪੜ ਵਿਖੇ ਚੱਲ ਰਹੇ ਐਨ.ਜੀ.ਓ. ਨੈਨਾ ਜੋਤੀ ਜੀਵਨ ਕਲੱਬ ਨਾਲ਼ ਐਮ.ਓ.ਯੂ. ਸਾਈਨ ਕੀਤਾ ਗਿਆ। ਇਸ ਮੌਕੇ ਨੈਨਾ ਜੋਤੀ ਜੀਵਨ ਕਲੱਬ ਦੇ ਪ੍ਰਧਾਨ ਸ਼੍ਰੀ ਧਰੁੱਵ ਨਾਰੰਗ ਨੇ ਵਿਦਿਆਰਥੀਆਂ ਨੂੰ ਅੱਖਾਂ ਦਾਨ ਕਰਨ ਦੀ ਮਹੱਤਤਾ ਤੇ ਚਾਨਣਾ ਪਾਇਆ ਉਹਨਾਂ ਦੇ ਨਾਲ਼ ਸ.ਅਤਿੰਦਰਪਾਲ ਸਿੰਘ ਵਾਈਸ ਪ੍ਰਧਾਨ, ਸ਼੍ਰੀ ਵਰਿੰਦਰ ਵਿਆਸ ਸਕੱਤਰ, ਸ਼੍ਰੀ ਸੰਦੀਪ ਕੱਕੜ ਪ੍ਰਬੰਧਕ ਅਤੇ ਸ੍ਰੀ ਸੁਨੀਲ ਕੁਮਾਰ ਆਡੀਟਰ ਨੇ ਵੀ ਮਾਨਵ ਭਲਾਈ ਬਾਰੇ ਜਾਣੂ ਕਰਵਾਇਆ। ਕਾਲਜ ਵਿਖੇ ਮਾਨਵ ਭਲਾਈ ਪੇਟੀ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੁਆਰਾ ਕੱਪੜੇ ਪਾਏ ਜਾਂਦੇ ਹਨ ਜੋ ਕਿ ਕਲੱਬ ਵੱਲੋਂ ਚੱਲ ਰਹੀ ਆਪਣੀ ਦੁਕਾਨ ਦੁਆਰਾ ਲੋੜਵੰਦਾਂ ਨੂੰ ਵੰਡੇ ਜਾਂਦੇ ਹਨ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ, ਮੈਨੇਜਰ ਸ.ਸੁਖਵਿੰਦਰ ਸਿੰਘ ਵਿਸਕੀ, ਸਕੱਤਰ ਸ. ਜਗਵਿੰਦਰ ਸਿੰਘ ਨੇ ਕਾਲਜ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾ.ਸਤਵੰਤ ਕੌਰ ਸ਼ਾਹੀ, ਡਾ.ਬਲਜੀਤ ਸਿੰਘ, ਡਾ.ਮਮਤਾ ਅਰੋੜਾ ਸ਼੍ਰੀ ਖਲੀਲ ਮੁਹੰਮਦ ਅਤੇ ਵੱਖ-ਵੱਖ ਵਿਭਾਗਾਂ ਦੇ 500 ਵਿਦਿਆਰਥੀ ਅਤੇ ਸਮੂਹ ਸਟਾਫ ਮੈਂਬਰ ਸ਼ਾਮਿਲ ਸਨ।

Comments are closed.

COMING SOON .....


Scroll To Top
11