Saturday , 20 April 2019
Breaking News
You are here: Home » PUNJAB NEWS » ਬੇਕਾਬੂ ਟਰੈਕਟਰ ਦੋ ਮੋਟਰ ਸਾਈਕਲਾਂ ’ਤੇ ਚੜਿਆ, ਜਾਨੀ ਨੁਕਸਾਨ ਤੋਂ ਬਚਾਅ

ਬੇਕਾਬੂ ਟਰੈਕਟਰ ਦੋ ਮੋਟਰ ਸਾਈਕਲਾਂ ’ਤੇ ਚੜਿਆ, ਜਾਨੀ ਨੁਕਸਾਨ ਤੋਂ ਬਚਾਅ

ਭਗਤਾ ਭਾਈ ਕਾ, 5 ਸਤੰਬਰ (ਸਵਰਨ ਸਿੰਘ ਭਗਤਾ)- ਕੱਲ ਸਵੇਰੇ ਕਰੀਬ 8 ਕੁ ਵਜੇ ਇੱਕ ਤੂੜੀ ਵਾਲੀ ਟਰਾਲੀ ਟਰੈਕਟਰ ਜੋ ਖਾਲੀ ਹੋਣ ਉਪਰੰਤ ਵਾਪਸ ਆਉਂਦੇ ਸਮੇਂ ਭਗਤਾ ਸ਼ਹਿਰ ਵਿੱਚ ਵੜਦੇ ਹੀ ਆਪਣਾ ਸੰਤੁਲਨ ਗਵਾਉਣ ਨਾਲ ਉਲਟ ਸਾਈਡ ਜਾ ਕੇ ਦੁਕਾਨਾ ਅੱਗੇ ਖੱੜੇ ਦੋ ਮੋਟਰ ਸਾਈਕਲ ਨੂੰ ਲਤਾੜਦਾ ਹੋਇਆ ਇੱਕ ਘਰ ਦੇ ਦਰਵਾਜੇ ਦਾ ਗੇਟ ਤੋੜਕੇ ਰੁਕਿਆ। ਲੋਕਾਂ ਨੇ ਦੱਸਿਆ ਕਿ ਕੁਝ ਮਿੰਟ ਪਹਿਲਾਂ ਹੀ ਇਸ ਘਟਨਾ ਸਥਾਨ ਤੇ ਸਕੂਲ ਵਾਲੇ ਬੱਚੇ ਆਪਣੀ ਸਕੂਲ ਵੈਨ ਤੇ ਚੜਣ ਲਈ ਖੜੇ ਸਨ, ਪਰ ਕੁਦਰਤ ਦੀ ਮਰਜੀ ਨਾਲ ਇਹ ਹਾਦਸਾ ਕੁਝ ਮਿੰਟ ਦੇਰੀ ਨਾਲ ਵਾਪਰਿਆ ਜਿਸ ਕਾਰਨ ਕਿਸੇ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ। ਇਸ ਸਮੇਂ ਘਟਨਾ ਸਥਾਨ ਤੇ ਸਥਾਨ ਪੁਲਿਸ ਵੀ ਪਹੁੰਚ ਚੁੱਕੀ ਸੀ ਪਰ ਕਾਰਵਾਈ ਪੁਲਿਸ ਨੇ ਕੋਈ ਨਹੀ ਕੀਤੀ ਤੇ ਕੁਝ ਸਿਆਸੀ ਲੋਕਾਂ ਨੇ ਇਸ ਹਾਦਸੇ ਵਿੱਚ ਸਮਝੌਤਾ ਕਰਵਾ ਦਿਤਾ।

Comments are closed.

COMING SOON .....


Scroll To Top
11