Wednesday , 21 November 2018
Breaking News
You are here: Home » EDITORIALS » ਬੇਈਮਾਨੀ ਵਾਲੀ ਸਿਆਸਤ

ਬੇਈਮਾਨੀ ਵਾਲੀ ਸਿਆਸਤ

ਅੰਗਰੇਜ਼ੀ ਰਾਜ ਦੇ ਖਾਤਮੇ ਤੋਂ ਬਾਅਦ ਪਿਛਲੇ 70 ਸਾਲਾਂ ਵਿੱਚ ਭਾਰਤ ਦੂਸਰੇ ਆਜ਼ਾਦ ਦੇਸ਼ਾਂ ਦੀ ਤਰ੍ਹਾਂ ਤਰੱਕੀ ਨਹੀਂ ਕਰ ਸਕਿਆ। ਦੇਸੀ ਨੇਤਾਵਾਂ ਦੇ ਭ੍ਰਿਸ਼ਟਾਚਾਰ ਨੇ ਲੋਕਾਂ ਨੂੰ ਭੁੱਖਮਰੀ ਅਤੇ ਬੇਰੁਜ਼ਗਾਰੀ ’ਚ ਰੁਲਣ ਲਈ ਮਜ਼ਬੂਰ ਕਰ ਦਿੱਤਾ ਹੈ। ਪੂਰਾ ਦੇਸ਼ ਵੱਡੀਆਂ ਸਮੱਸਿਆਵਾਂ ਵਿੱਚ ਘਿਰਿਆ ਹੋਇਆ ਹੈ। ਪਰ ਨੇਤਾਵਾਂ ਦੀ ਜ਼ਿੰਦਗੀ ਐਸ਼ ਪ੍ਰਸਤੀ ਵਾਲੀ ਹੈ। ਉਨ੍ਹਾਂ ਨੂੰ ਆਪਣੀ ਤੇ ਆਪਣੇ ਬੱਚਿਆਂ ਦੀ ਕੋਈ ਫਿਕਰ ਨਹੀਂ ਹੈ। ਦੇਸ਼ ਦੇ ਜਨਤਕ ਖਜ਼ਾਨੇ ਉਨ੍ਹਾਂ ਲਈ ਹਰ ਸਮੇਂ ਖੁਲ੍ਹੇ ਮਿਲਦੇ ਹਨ। ਆਮ ਲੋਕ ਦੋ ਵੇਲੇ ਦੀ ਰੋਟੀ ਲਈ ਵੀ ਗਿੜਗੜਾਉਂਦੇ ਫਿਰਦੇ ਹਨ। ਦੇਸ਼ ਵਿੱਚ ਨੇਤਾਵਾਂ ਦੀ ਬੇਈਮਾਨੀ ਵਾਲੀ ਸਿਆਸਤ ਨੇ ਸਭ ਤਰ੍ਹਾਂ ਦੀਆਂ ਗਿਰਾਵਟਾਂ ਦੀ ਨੀਂਹ ਰੱਖੀ ਹੈ। ਇਸ ਬੇਈਮਾਨੀ ਵਾਲੀ ਸਿਆਸਤ ਕਾਰਨ ਹੀ ਦੇਸ਼ ਬਹੁਤ ਸਾਰੀਆਂ ਸਮਸਿਆਵਾਂ ਨਾਲ ਘਿਰਿਆ ਹੋਇਆ ਹੈ। ਭ੍ਰਿਸ਼ਟਾਚਾਰ ਮਹਾਮਾਰੀ ਵਾਂਗ ਫੈਲ ਚੁੱਕਾ ਹੈ। ਸਭ ਪਾਸੇ ਖੁੱਲ੍ਹੀ ਲੁੱਟ ਮਚੀ ਹੋਈ ਹੈ। ਦੇਸ਼ ਦਾ ਲੁੱਟਿਆ ਹੋਇਆ ਅਰਬਾਂ ਰੁਪਿਆ ਵਿਦੇਸ਼ੀ ਬੈਂਕਾਂ ’ਚ ਜਮ੍ਹਾ ਪਿਆ ਹੈ। ਸਰਕਾਰ ਉਨ੍ਹਾਂ ਨੂੰ ਬਚਾਉਣ ਲਈ ਹਰ ਸਮੇਂ ਸਰਗਰਮ ਰਹਿੰਦੀ ਹੈ। ਨੇਤਾਵਾਂ ਦੇ ਭ੍ਰਿਸ਼ਟਾਚਾਰ ਕਾਰਨ ਹੀ ਲੋਕਤੰਤਰ ਸਾਹ ਸਤਹੀਣ ਹੋ ਗਿਆ ਹੈ। ਲੋਕ ਸਿਰਫ ਵੋਟਾਂ ਪਾਉਂਦੇ ਹਨ। ਚੁਣੇ ਗਏ ਨੇਤਾ ਲੋਕਾਂ ਦੇ ਪੈਸੇ ਨਾਲ ਸ਼ਹਿਨਸ਼ਾਈ ਭੋਗਦੇ ਹਨ। ਦੇਸ਼ ਦੀਆਂ ਸਮੁੱਚੀਆਂ ਸੰਸਥਾਵਾਂ ਖੋਖਲੀਆਂ ਹੋ ਗਈਆਂ ਹਨ। ਰਾਜ ਸਰਕਾਰਾਂ ਸਿਰ ਵੱਡੇ-ਵੱਡੇ ਕਰਜ਼ੇ ਚੜ੍ਹੇ ਹੋਏ ਹਨ। ਇਸ ਕਾਰਨ ਵਿਕਾਸ ਕਾਰਜ ਰੁੱਕ ਗਏ ਹਨ। ਲੋਕਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਤਾਂ ਦੂਰ ਉਨ੍ਹਾਂ ਨੂੰ ਛੋਟੀਆਂ-ਛੋਟੀਆਂ ਸਹੂਲਤਾਂ ਲਈ ਵੀ ਭਾਰੀ ਟੈਕਸ ਦੇਣਾ ਪੈ ਰਿਹਾ ਹੈ। ਬੇਈਮਾਨੀ ਵਾਲੀ ਸਿਆਸਤ ਨੇ ਸਭ ਕੁਝ ਤਬਾਹ ਕਰ ਦਿੱਤਾ ਹੈ। ਸਿਆਸਤ ਦੇ ਭ੍ਰਿਸ਼ਟਾਚਾਰ ਨੇ ਹੀ ਪ੍ਰਸ਼ਾਸਨ ਨੂੰ ਭ੍ਰਿਸ਼ਟ ਕੀਤਾ ਹੈ। ਲੋਕਾਂ ਨੂੰ ਮਾਮੂਲੀ ਕੰਮਾਂ ਲਈ ਹਜ਼ਾਰਾਂ ਰੁਪਏ ਰਿਸ਼ਵਤ ਵਜੋਂ ਦੇਣੇ ਪੈ ਰਹੇ ਹਨ। ਰਿਸ਼ਵਤ ਦਾ ਇਹ ਗਣਿਤ ਬਹੁਤ ਲੰਬਾ ਚੌੜਾ ਹੈ। ਭ੍ਰਿਸ਼ਟਾਚਰ ਦੇ ਪੈਸੇ ਨਾਲ ਸਿਆਸੀ ਨੇਤਾ ਰਾਜਨੀਤੀ ਨੂੰ ਆਪਣੀ ਮਰਜ਼ੀ ਮੁਤਾਬਿਕ ਚਲਾਉਂਦੇ ਹਨ। ਅਫਸਰਸ਼ਾਹੀ ਉਨ੍ਹਾਂ ਦੀ ਰਖੇਲ ਬਣ ਗਈ ਹੈ। ਆਮ ਲੋਕਾਂ ਲਈ ਨਿਆ ਦੇ ਦਰਵਾਜੇ ਲੱਗਪਗ ਬੰਦ ਹੋ ਚੁੱਕੇ ਹਨ। ਇਸ ਦੇਸ਼ ਨੂੰ ਬਚਾਉਣ ਅਤੇ ਮੁੜ ਉਸਾਰਨ ਲਈ ਬੇਈਮਾਨੀ ਵਾਲੀ ਸਿਆਸਤ ਦਾ ਹਰ ਪੱਧਰ ’ਤੇ ਵਿਰੋਧ ਬਹੁਤ ਜ਼ਰੂਰੀ ਹੋ ਗਿਆ ਹੈ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11